Viral
Weekly Wrap: ਅਮ੍ਰਿਤਪਾਲ ਸਿੰਘ ਦੀ ਵਾਇਰਲ ਹੋ ਰਹੀ ਇਹ ਤਸਵੀਰ ਐਡੀਟਡ ਹੈ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਅਮ੍ਰਿਤਪਾਲ ਸਿੰਘ ਦੀ ਵਾਲਾਂ ਤੋਂ ਬਿਨਾਂ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਮ੍ਰਿਤਪਾਲ ਨੂੰ ਮਸਜਿਦ ਦੇ ਅੱਗੇ ਖੜੇ ਦੇਖਿਆ ਜਾ ਸਕਦਾ ਹੈ। ਵਾਲਾਂ ਤੋਂ ਬਿਨ੍ਹਾਂ ਅਤੇ ਮਸਜਿਦ ਸਾਮ੍ਹਣੇ ਖੜੇ ਅਮ੍ਰਿਤਪਾਲ ਸਿੰਘ ਦੀ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮ੍ਰਿਤਪਾਲ ਸਿੰਘ ਸਿੱਖ ਨਹੀਂ ਹਨ। ਅਸੀਂ ਮਸਜਿਦ ਦੇ ਸਾਮ੍ਹਣੇ ਖੜੇ ਅਮ੍ਰਿਤਪਾਲ ਸਿੰਘ ਦੀ ਤਸਵੀਰ ਦਾ ਫੈਕਟ ਚੈਕ ਕੀਤਾ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਅਡਾਨੀ ‘ਤੇ ਦਿੱਤੇ ਬਿਆਨ ਕਾਰਨ ਬੈਂਕ ਆਫ ਬੜੌਦਾ ਦੇ ਖਾਤਾਧਾਰਕ ਆਪਣੇ ਖਾਤੇ ਬੰਦ ਕਰ ਰਹੇ ਹਨ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਬੈਂਕ ਆਫ਼ ਬੜੌਦਾ ਦੁਆਰਾ ਅਡਾਨੀ ਗਰੁੱਪ ਨੂੰ ਲੋਨ ਦੇਣ ਦੀ ਗੱਲ ਕਹਿਣ ਤੋਂ ਬਾਅਦ ਲੋਕ ਆਪਣੇ ਖਾਤੇ ਬੰਦ ਕਰਵਾਉਣ ਲਈ ਬੈਂਕ ਦੀ ਯੂਏਈ ਸ਼ਾਖਾ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਹਨ। ਤਸਵੀਰ ਯੂਏਈ ਦੀ ਹੀ ਹੈ ਪਰ ਲੋਕ ਬ੍ਰਾਂਚ ਦੇ ਬੰਦ ਹੋਣ ਕਾਰਨ ਆਪਣਾ ਖਾਤਾ ਬੰਦ ਕਰਵਾਉਣ ਲਈ ਖੜ੍ਹੇ ਸਨ।

ਆਪ ਵਿਧਾਇਕ ਬਲਕਾਰ ਸਿੱਧੂ ਦੀ 7 ਸਾਲ ਪੁਰਾਣੀ ਵੀਡੀਓ ਹੋਈ ਵਾਇਰਲ
ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਮਪੁਰਾ ਫੁਲ ਤੋਂ ਆਪ ਵਿਧਾਇਕ ਬਲਕਾਰ ਸਿੱਧੂ ਨੇ ਆਪਣੀ ਹੀ ਪਾਰਟੀ ਖਿਲਾਫ ਮੋਰਚਾ ਖੋਲ ਦਿੱਤਾ। ਵਾਇਰਲ ਵੀਡੀਓ ਤਕਰੀਬਨ 7 ਸਾਲ ਪੁਰਾਣੀ ਹੈ ਜਦੋਂ ਬਲਕਾਰ ਸਿੱਧੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਸਨ। ਸਾਲ 2014 ਵਿੱਚ ਸਿੱਧੂ ਨੂੰ ਆਪ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਨੂੰ ਟ੍ਰੈਕਟਰ ਕਰੇਨ ਨਾਲ ਹਾਲ ਹੀ ਵਿੱਚ ਪੁੱਠਾ ਲਟਕਾਇਆ ਗਿਆ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ‘ਚ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਨੂੰ ਟ੍ਰੈਕਟਰ ਕਰੇਨ ਨਾਲ ਉਲਟਾ ਲਟਕਾਇਆ ਗਿਆ। ਵੀਡੀਓ ਜਲੰਧਰ ਦੇ ਨੇੜੇ ਲੋਹੀਆਂ ਖਾਸ ਦੀ ਹੈ ਜਿਥੇ ਸਾਲ 2020 ਵਿੱਚ ਕਿਸਾਨੀ ਬਿੱਲਾਂ ਖਿਲਾਫ ਵੱਖ ਵੱਖ ਕਿਸਾਨ ਜਥੇਬੰਦੀਆਂ ਦੁਆਰਾ ਪ੍ਰਦਰਸ਼ਨ ਕੀਤਾ ਗਿਆ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਮ੍ਰਿਤਪਾਲ ਸਿੰਘ ਦੀ ਵਾਇਰਲ ਹੋ ਰਹੀ ਇਹ ਤਸਵੀਰ ਐਡੀਟਡ ਹੈ
ਦਾਅਵਾ ਕੀਤਾ ਜਾ ਰਿਹਾ ਹੈ ਕਿ ਮਸਜਿਦ ਦੇ ਅੱਗੇ ਖੜੇ ਅਮ੍ਰਿਤਪਾਲ ਸਿੰਘ ਦੀ ਇਹ ਤਸਵੀਰ ਅਸਲ ਹੈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। ਅਸਲ ਤਸਵੀਰ ਦੇ ਵਿੱਚ ਅਮ੍ਰਿਤਪਾਲ ਸਿੰਘ ਮਸਜਿਦ ਦੇ ਅੱਗੇ ਨਹੀਂ ਖੜੇ ਹਨ।

ਇਟਲੀ ‘ਚ ਹਾਲੀਆ ਵਾਪਰੇ ਕਿਸ਼ਤੀ ਹਾਦਸੇ ਦੀ ਨਹੀਂ ਹੈ ਇਹ ਵੀਡੀਓ
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇਟਲੀ ‘ਚ ਹਾਲੀਆ ਵਾਪਰੇ ਕਿਸ਼ਤੀ ਹਾਦਸੇ ਦੀ ਹੈ। ਵਾਇਰਲ ਵੀਡੀਓ ਅਸਲ ਵਿਚ ਕੋਲੰਬੀਆ ਨਦੀ ਦੀ ਹੈ ਜਿਥੇ ਅਮਰੀਕਾ ਸਮੁੰਦਰੀ ਸੁਰੱਖਿਆ ਕਰਮੀ ਨੇ ਨਦੀ ਦੇ ਵਿੱਚ ਫਸੇ ਇੱਕ ਅਪਰਾਧਿਕ ਗਤੀਵਿਧੀਆਂ ਵਿੱਚ ਲਿਪਤ ਵਿਅਕਤੀ ਦੀ ਜਾਨ ਬਚਾਈ ਸੀ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ