ਸੋਮਵਾਰ, ਨਵੰਬਰ 25, 2024
ਸੋਮਵਾਰ, ਨਵੰਬਰ 25, 2024

HomeFact Checkਕੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਰਾਹਤ ਸਕੀਮ ਸਿਰਫ ਮੁਸਲਮਾਨਾਂ ਲਈ ਹੈ?ਸੋਸ਼ਲ ਮੀਡਿਆ...

ਕੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਰਾਹਤ ਸਕੀਮ ਸਿਰਫ ਮੁਸਲਮਾਨਾਂ ਲਈ ਹੈ?ਸੋਸ਼ਲ ਮੀਡਿਆ ‘ਤੇ ਫਰਜ਼ੀ ਤਸਵੀਰ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ:

ਅਰਵਿੰਦ ਕੇਜਰੀਵਾਲ ਸਰਕਾਰ ਦੀ ਰਾਹਤ ਸਕੀਮ ਸਿਰਫ ਮੁਸਲਮਾਨਾਂ ਲਈ ਹੈ।

ਵੇਰੀਫੀਕੇਸ਼ਨ:

ਸੋਸ਼ਲ ਮੀਡਿਆ ‘ਤੇ ਮੀਡਿਆ ਏਜੇਂਸੀ “ਦੈਨਿਕ ਜਾਗਰਣ’ ਦੀ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਵਿੱਚ ਦੰਗਾ ਪੀੜਤ ਦੇ ਲਈ ਰਾਹਤ ਸਕੀਮ ਦਾ ਐਲਾਨ ਕੀਤਾ ਹੋਇਆ ਹੈ। ਵਾਇਰਲ ਹੋ ਰਹੀ ਤਸਵੀਰ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਰਾਹਤ ਸਕੀਮ ਸਿਰਫ ਮੁਸਲਮਾਨਾਂ ਦੇ ਲਈ ਹੈ।

ਅਸੀਂ ਪਾਇਆ ਕਿ ਇਹ ਤਸਵੀਰ ਸੋਸ਼ਲ ਮੀਡਿਆ ਦੇ ਵੱਖ – ਵੱਖ ਮੀਡਿਆ ਪਲੇਟਫਾਰਮਾਂ ਤੇ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਸਾਨੂੰ ਸਾਡੇ ਹੈਲਪਲਾਈਨ ਨੰਬਰ – 9999499044 ‘ਤੇ ਵੀ ਪ੍ਰਾਪਤ ਹੋਈ।

ਗੌਰਤਲਬ ਹੈ ਕਿ ਹਾਲ ਹੀ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਕੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਦੰਗਾ ਪੀੜਤਾਂ ਦੇ ਲਈ ਰਾਹਤ ਸਕੀਮ ਦਾ ਐਲਾਨ ਕੀਤਾ ਸੀ।

ਅਸੀਂ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ – ਵੱਖ ਯੂਜ਼ਰਾਂ ਨੇ ਇਸ ਵਾਇਰਲ ਤਸਵੀਰ ਨੂੰ ਝੂਠਾ ਦੱਸਿਆ ਤੇ ਅਸਲੀ ਅਖ਼ਬਾਰ ਦੀ ਕਲਿਪਿੰਗ ਨੂੰ ਸ਼ੇਅਰ ਕੀਤਾ। ਕੁਝ ਕੀ ਵਰਡਸ ਸਰਚ ਦੀ ਮਦਦ ਦੇ ਨਾਲ ਅਸੀਂ ਵਾਇਰਲ ਹੋ ਰਹੀ ਤਸਵੀਰ “ਦੈਨਿਕ ਜਾਗਰਣ” ਦੇ ਈ ਪੇਪਰ ਤੇ ਲੱਭੀ। 

ਅਸੀਂ ਵਾਇਰਲ ਤਸਵੀਰ ਤੇ ਦੈਨਿਕ ਜਾਗਰਣ ਤੇ ਛਪੀ ਤਸਵੀਰ ਦਾ ਵਿਸ਼ਲੇਸ਼ਣ ਕੀਤਾ। ਅਸੀਂ ਪਾਇਆ ਕਿ ਅਖ਼ਬਾਰ ਦੇ ਵਿੱਚ ਕਿਤੇ ਵੀ ‘ਮੁਸਲਮਾਨ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਸੀ।

ਤੁਸੀ ਦੈਨਿਕ ਜਾਗਰਣ ਅਖ਼ਬਾਰ ਦੀ PDF ਫਾਈਲ ਇਥੇ ਕਲਿਕ ਕਰਕੇ ਵੇਖ ਸਕਦੇ ਹੋ:

ਹੁਣ ਅਸੀਂ ਵੱਖ – ਵੱਖ ਮੀਡਿਆ ਏਜੇਂਸੀਆਂ ਦੇ ਵਲੋਂ ਰਾਹਤ ਸਕੀਮ ਨੂੰ ਲੈ ਕੇ ਪ੍ਰਕਾਸ਼ਿਤ ਰਿਪੋਰਟਾਂ ਨੂੰ ਪੜ੍ਹਿਆ ਤੇ ਨਾਲ ਹੀ ਇਸ ਮਾਮਲੇ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਸੁਣੀ। ਅਸੀਂ ਪਾਇਆ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਸੀ ਵੀ ਵਿਸ਼ੇਸ਼ ਜਾਤੀ , ਧਰਮ ਜਾਂ ਬਰਾਦਰੀ ਨੂੰ ਲੈ ਕੇ ਕੋਈ ਅਪੀਲ ਨਹੀਂ ਕੀਤੀ।

ਸਾਡੀ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਫ਼ੋਟੋਸ਼ਾਪਡ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਲੀ ਦੇ ਦੰਗਾ ਪੀੜਤਾਂ ਦੇ ਲਈ ਰਾਹਤ ਸਕੀਮ ਦਾ ਐਲਾਨ ਹਰ ਧਰਮ ਤੇ ਵਰਗ ਦੇ ਲਈ ਕੀਤਾ ਸੀ। ਵਾਇਰਲ ਹੋ ਰਹੀ ਤਸਵੀਰ ਨੂੰ ਫਰਜ਼ੀ ਦਾਅਵੇ ਦੇ ਨਾਲ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਟੂਲਜ਼ ਵਰਤੇ:

*ਗੂਗਲ ਸਰਚ

*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular