ਸੋਮਵਾਰ, ਅਪ੍ਰੈਲ 29, 2024
ਸੋਮਵਾਰ, ਅਪ੍ਰੈਲ 29, 2024

HomeFact CheckViralਪੈਰਾਸ਼ੂਟ ਰਾਹੀਂ ਉਤਰ ਰਹੇ ਵਿਅਕਤੀਆਂ ਦਾ ਇਹ ਵੀਡੀਓ ਇਜ਼ਰਾਈਲ-ਫਲਸਤੀਨ ਸੰਘਰਸ਼ ਨਾਲ ਸਬੰਧਤ...

ਪੈਰਾਸ਼ੂਟ ਰਾਹੀਂ ਉਤਰ ਰਹੇ ਵਿਅਕਤੀਆਂ ਦਾ ਇਹ ਵੀਡੀਓ ਇਜ਼ਰਾਈਲ-ਫਲਸਤੀਨ ਸੰਘਰਸ਼ ਨਾਲ ਸਬੰਧਤ ਨਹੀਂ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਇਜ਼ਰਾਈਲ ਤੇ ਹਮਲੇ ਦੇ ਲਈ ਮੋਟਰ ਫਿਟਡ ਗਲਾਈਡਰ ਤੋਂ ਉੱਤਰਦੇ ਹਮਾਸ ਲੜਾਕੇ

Fact
ਇਹ ਵੀਡੀਓ ਇਜ਼ਿਪਟ ਦੀ ਰਾਜਧਾਨੀ ਕਾਇਰੋ ਦਾ ਹੈ।

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਅਕਤੀਆਂ ਨੂੰ ਪੈਰਾਸ਼ੂਟ ਰਾਹੀਂ ਉਤਰਦਾ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦ੍ਰਿਸ਼ ਇਜ਼ਰਾਈਲ ਦਾ ਹੈ, ਜਿੱਥੇ ਹਮਾਸ ਦੇ ਲੜਾਕਿਆਂ ਨੇ ਪੈਰਾਗਲਾਈਡਰ ਤੋਂ ਉਤਰ ਕੇ ਪਾਰਕ ‘ਚ ਜਸ਼ਨ ਮਨਾ ਰਹੇ ਇਜ਼ਰਾਈਲੀ ਨਾਗਰਿਕਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਵਾਇਰਲ ਹੋ ਰਹੀ ਵੀਡੀਓ 25 ਸੈਕਿੰਡ ਦਾ ਹੈ। ਵੀਡੀਓ ‘ਚ ਕਈ ਪੈਰਾਸ਼ੂਟ ਖੇਡ ਮੈਦਾਨ ‘ਚ ਉਤਰਦੇ ਦਿਖਾਈ ਦੇ ਰਹੇ ਹਨ ਅਤੇ ਲੈਂਡਿੰਗ ਦੌਰਾਨ ਉੱਥੇ ਮੌਜੂਦ ਲੋਕ ਇਸ ਨੂੰ ਦੇਖਣ ਲਈ ਭੱਜਦੇ ਨਜ਼ਰ ਆ ਸਕਦੇ ਹਨ।

ਫੇਸਬੁੱਕ ਯੂਜ਼ਰ ਸ਼ਮਸ਼ੇਰ ਸਿੰਘ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਇਜਰਾਇਲ ਚ ਯਹੂਦੀ ਲੋਗ ਆਪਣੇ ਕਿਸੇ ਪਵਿੱਤਰ ਦਿਹਾੜੇ ਦਾ ਜਸ਼ਨ ਮਨਾ ਰਹੇ ਸੀ। ਉਦੋਂ ਫਲਸਤੀਨ ਦੇ ਹਮਾਸ ਇਸਲਾਮੀ ਅੱਤਵਾਦੀਆਂ ਨੇ ਪੈਰਾਗਲਾਈਡ ਰਾਹੀਂ ਲੈਂਡ ਕੀਤਾ। ਪਰ ਜਸ਼ਨ ਮਨਾ ਰਹੇ ਯਹੂਦੀ ਇਜ਼ਰਾਈਲੀਆਂ ਨੂੰ ਸਮਝ ਹੀ ਨਹੀਂ ਆਇਆ ਕੇ ਇਹ ਉਹਨਾਂ ਤੇ ਅੱਤਵਾਦੀ ਹਮਲਾ ਹੋਣ ਜਾਣ ਡੇਹਾ। ਉਹ ਇਸ ਹਮਲੇ ਨੂੰ ਵੀ ਜਸ਼ਨ ਦਾ ਕੋਈ ਹਿੱਸਾ ਸਮਝ ਕੇ ਉਤਸਾਹ ਨਾਲ ਖੁਸ਼ ਹੋ ਰਹੇ ਸਨ।’

7 ਅਕਤੂਬਰ ਨੂੰ ਇਜ਼ਰਾਈਲ ‘ਚ ਹੋ ਰਹੇ ਸੰਗੀਤ ਸਮਾਰੋਹ ‘ਤੇ ਵੱਡਾ ਹਮਲਾ ਹੋਇਆ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਫਲਸਤੀਨੀ ਸੰਗਠਨ ਹਮਾਸ ਨੇ ਲਈ ਸੀ, ਜਿਸ ਨੂੰ ਅਮਰੀਕਾ ਅਤੇ ਇੰਗਲੈਂਡ ਸਮੇਤ ਕਈ ਦੇਸ਼ਾਂ ਨੇ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ। ਇਸ ਹਮਲੇ ਵਿੱਚ ਸੈਂਕੜੇ ਦਰਸ਼ਕਾਂ ਦੀ ਜਾਨ ਚਲੀ ਗਈ ਸੀ। ਇਸ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਦੇ ਕਈ ਫੌਜੀ ਟਿਕਾਣਿਆਂ ‘ਤੇ ਵੀ ਹਮਲੇ ਕੀਤੇ। ਇਸ ਸੰਘਰਸ਼ ਵਿੱਚ ਹੁਣ ਤੱਕ 4000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਦੇਖਿਆ ਕਿ ਇੱਕ ਵਿਅਕਤੀ ਦੀ ਟੀ-ਸ਼ਰਟ ‘ਤੇ El-NASR SC ਲਿਖਿਆ ਹੋਇਆ ਸੀ। ਜਦੋਂ ਅਸੀਂ ਗੂਗਲ ‘ਤੇ ਖੋਜ ਕੀਤੀ, ਤਾਂ ਸਾਨੂੰ El-NASR SC ਦਾ ਫੇਸਬੁੱਕ ਖਾਤਾ ਮਿਲਿਆ। ਫੇਸਬੁੱਕ ਅਕਾਊਂਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਮਿਸਰ ਦੀ ਰਾਜਧਾਨੀ ਕਾਇਰੋ ‘ਚ ਸਥਿਤ ਇਕ ਸਪੋਰਟਸ ਕਲੱਬ ਹੈ।

ਪੈਰਾਸ਼ੂਟ ਰਾਹੀਂ ਉਤਰ ਰਹੇ ਵਿਅਕਤੀਆਂ ਦਾ ਇਹ ਵੀਡੀਓ ਇਜ਼ਰਾਈਲ-ਫਲਸਤੀਨ ਸੰਘਰਸ਼ ਨਾਲ ਸਬੰਧਤ ਨਹੀਂ ਹੈ
Courtesy: FB/shabarimata

ਇਸ ਤੋਂ ਬਾਅਦ ਅਸੀਂ ਫੇਸਬੁੱਕ ਪੇਜ ‘ਤੇ ਮੌਜੂਦ ਕੁਝ ਵੀਡੀਓਜ਼ ਨਾਲ ਵਾਇਰਲ ਵੀਡੀਓ ਵਿਚ ਦਿਖਾਈ ਦੇਣ ਵਾਲੇ ਦ੍ਰਿਸ਼ਾਂ ਦਾ ਮੇਲ ਕੀਤਾ। ਸਾਨੂੰ ਦੋਵੇਂ ਵੀਡੀਓਜ ਵਿੱਚ ਸਮਾਨ ਇਮਾਰਤ ਦਿਖੀਆਂ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਯੂਟਿਊਬ ‘ਤੇ ਇਸ ਵੀਡੀਓ ਦੀ ਖੋਜ ਕੀਤੀ। ਸਾਨੂੰ 21 ਦਸੰਬਰ, 2021 ਨੂੰ ਲੁਲੂਆ ਲਾਈਫ ਨਾਮ ਦੇ YouTube ਖਾਤੇ ਤੋਂ ਅੱਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਕਰੀਬ 2 ਮਿੰਟ 30 ਸੈਕਿੰਡ ਦੇ ਇਸ ਵੀਡੀਓ ‘ਚ ਸਾਨੂੰ ਵਾਇਰਲ ਵੀਡੀਓ ਵਰਗੇ ਹੀ ਦ੍ਰਿਸ਼ ਮਿਲੇ।

ਪੈਰਾਸ਼ੂਟ ਰਾਹੀਂ ਉਤਰ ਰਹੇ ਵਿਅਕਤੀਆਂ ਦਾ ਇਹ ਵੀਡੀਓ ਇਜ਼ਰਾਈਲ-ਫਲਸਤੀਨ ਸੰਘਰਸ਼ ਨਾਲ ਸਬੰਧਤ ਨਹੀਂ ਹੈ

ਸਰਚ ਦੇ ਦੌਰਾਨ ਸਾਨੂੰ ਗੂਗਲ ਮੈਪਸ ‘ਤੇ El-NASR SC ਦੇ ਆਲੇ-ਦੁਆਲੇ ਦੀਆਂ ਤਸਵੀਰਾਂ ਵੀ ਮਿਲੀਆਂ, ਜੋ ਵਾਇਰਲ ਵੀਡੀਓ ਵਿਚ ਦਿਖਾਈ ਦੇਣ ਵਾਲੇ ਦ੍ਰਿਸ਼ਾਂ ਨਾਲ ਮੇਲ ਖਾਂਦੀ ਹੈ। ਸਾਡੀ ਜਾਂਚ ਵਿੱਚ ਇਹ ਸਪਸ਼ਟ ਹੈ ਕਿ ਵਾਇਰਲ ਵੀਡੀਓ ਮਿਸਰ ਦੇ ਅਲ-ਨਾਸਰ ਕਲੱਬ ਦਾ ਹੈ। ਅਸੀਂ ਆਪਣੀ ਜਾਂਚ ਦੌਰਾਨ El-NASR ਕਲੱਬ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਜਵਾਬ ਦੇਣ ਤੇ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।

ਪੈਰਾਸ਼ੂਟ ਰਾਹੀਂ ਉਤਰ ਰਹੇ ਵਿਅਕਤੀਆਂ ਦਾ ਇਹ ਵੀਡੀਓ ਇਜ਼ਰਾਈਲ-ਫਲਸਤੀਨ ਸੰਘਰਸ਼ ਨਾਲ ਸਬੰਧਤ ਨਹੀਂ ਹੈ

ਅਸੀਂ ਅਰਬੀ ਕੈਪਸ਼ਨ ਦੀ ਮਦਦ ਨਾਲ TikTok ‘ਤੇ ਵਾਇਰਲ ਵੀਡੀਓ ਨੂੰ ਖੋਜਿਆ, ਕਿਉਂਕਿ ਅਰਬ ਸਮੇਤ ਕਈ ਹੋਰ ਮਹਾਂਦੀਪਾਂ ਦੇ ਲੋਕ ਵੀ TikTok ਦੀ ਵਰਤੋਂ ਕਰਦੇ ਹਨ। ਭਾਰਤ ਵਿੱਚ TikTok ਬੈਨ ਹੈ, ਇਸਲਈ ਅਸੀਂVPN ਦੀ ਮਦਦ ਦੀ ਵਰਤੋਂ ਕੀਤੀ। ਸਾਨੂੰ 28 ਅਤੇ 29 ਸਤੰਬਰ 2023 ਨੂੰ eslamre1 ਨਾਮ ਦੇ ਇੱਕ TikTok ਉਪਭੋਗਤਾ ਦੁਆਰਾ ਅਪਲੋਡ ਕੀਤੇ ਗਏ ਦੋ ਵੀਡੀਓ ਮਿਲੇ।

ਪੈਰਾਸ਼ੂਟ ਰਾਹੀਂ ਉਤਰ ਰਹੇ ਵਿਅਕਤੀਆਂ ਦਾ ਇਹ ਵੀਡੀਓ ਇਜ਼ਰਾਈਲ-ਫਲਸਤੀਨ ਸੰਘਰਸ਼ ਨਾਲ ਸਬੰਧਤ ਨਹੀਂ ਹੈ

ਇਸ ਵੀਡੀਓ ਵਿੱਚ ਅਲ-ਨਾਸਰ ਐਸਸੀ ਦੀ ਜ਼ਮੀਨ ਉੱਤੇ ਪੈਰਾਸ਼ੂਟ ਲੈਂਡਿੰਗ ਦੇ ਦ੍ਰਿਸ਼ ਮੌਜੂਦ ਸਨ। ਇਨ੍ਹਾਂ ਵੀਡੀਓਜ਼ ਦੇ ਨਾਲ ਦਿੱਤੇ ਗਏ ਕੈਪਸ਼ਨ ਵਿੱਚ ਅਰਬੀ ਵਿੱਚ ਐਲ-ਨਾਸਰ ਕਲੱਬ ਲਿਖਿਆ ਹੋਇਆ ਸੀ।

ਪੈਰਾਸ਼ੂਟ ਰਾਹੀਂ ਉਤਰ ਰਹੇ ਵਿਅਕਤੀਆਂ ਦਾ ਇਹ ਵੀਡੀਓ ਇਜ਼ਰਾਈਲ-ਫਲਸਤੀਨ ਸੰਘਰਸ਼ ਨਾਲ ਸਬੰਧਤ ਨਹੀਂ ਹੈ

ਅਸੀਂ ਅਰਬੀ ਫੈਕਟ-ਚੈਕਿੰਗ ਆਊਟਲੈੱਟ tafnied.com ਦੇ ਮੁੱਖ ਸੰਪਾਦਕ ਹੋਸਾਮ ਅਲਵਾਕਿਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਮਿਸਰ ਦੀ ਮਿਲਟਰੀ ਅਕੈਡਮੀ ਦੇ 117ਵੇਂ ਬੈਚ ਦੇ ਗ੍ਰੈਜੂਏਸ਼ਨ ਸਮਾਰੋਹ ਤੋਂ ਪਹਿਲਾਂ ਦੀਆਂ ਤਿਆਰੀਆਂ ਦੇ ਦ੍ਰਿਸ਼ ਹਨ। ਤੁਹਾਨੂੰ ਦੱਸ ਦੇਈਏ ਕਿ 13 ਅਕਤੂਬਰ ਨੂੰ ਮਿਲਟਰੀ ਕਾਲਜ ਦੇ 117ਵੇਂ ਬੈਚ ਦਾ ਗ੍ਰੈਜੂਏਸ਼ਨ ਸਮਾਰੋਹ ਆਯੋਜਿਤ ਕੀਤਾ ਗਿਆ ਸੀ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੈ ਕਿ ਵਾਇਰਲ ਵੀਡੀਓ ਇਜ਼ਰਾਈਲ-ਫਲਸਤੀਨ ਸੰਘਰਸ਼ ਨਾਲ ਸਬੰਧਤ ਨਹੀਂ ਹੈ। ਇਹ ਵੀਡੀਓ ਮਿਸਰ ਦੀ ਰਾਜਧਾਨੀ ਕਾਇਰੋ ਦੇ ਅਲ-ਨਾਸਰ ਸਪੋਰਟਸ ਕਲੱਬ ਦਾ ਹੈ।

Result- False

Our Sources

El-NASR SC Facebook Account: Video Published on 20th November 2021
El-NASR SC Google Maps Photo
Lulua life YouTube Account: Video Published on 21th December 2021
eslamre1 Tik tok Account: Video Published on 28th and 29th September 2023

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular