ਵੀਰਵਾਰ, ਦਸੰਬਰ 19, 2024
ਵੀਰਵਾਰ, ਦਸੰਬਰ 19, 2024

HomeCoronavirusਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਵੀਡੀਓ ਦਾ ਲੋਕਡਾਉਣ ਨਾਲ ਨਹੀਂ ਹੈ...

ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਵੀਡੀਓ ਦਾ ਲੋਕਡਾਉਣ ਨਾਲ ਨਹੀਂ ਹੈ ਕੋਈ ਸੰਬੰਧ, ਪੜ੍ਹੋ ਇਹ ਰਿਪੋਰਟ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ:
 
ਲੋਕ 21 ਦਿਨ ਦੇ ਲੋਕਡਾਊਨ ਵਿਚ ਘਰ ਨਹੀਂ ਬੈਠ ਸਕਦੇ।
 
 
 
 
 
ਵੇਰੀਫੀਕੇਸ਼ਨ:
 
 
ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ (COVID-19) ਹੁਣ ਦੁਨੀਆਂ ਭਰ ਦੇ ਲਈ ਚੁਣੌਤੀ ਬਣ ਚੁੱਕਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਇਸ ਵਾਇਰਸ ਕਾਰਨ ਪਬਲਿਕ ਹੈਲਥ ਐਮਰਜੰਸੀ ਘੋਸ਼ਿਤ ਕਰ ਦਿੱਤੀ ਹੈ। ਚੀਨ ਦੇ ਵਿੱਚ ਇਸ ਵਾਇਰਸ ਕਾਰਨ ਹੁਣ ਤਕ 3,000 ਮੌਤ ਹੀ ਚੁੱਕਿਆਂ ਹਨ ਜਦਕਿ 80 ਹਜ਼ਾਰ ਤੋਂ ਵੱਧ ਮਾਮਲੇ ਦਰਜ਼ ਕੀਤੇ ਗਏ ਹਨ। ਉਥੇ ਹੀ ਦੱਖਣੀ ਕੋਰੀਆ ਦੇ ਵਿੱਚ ਕੋਰੋਨਾ ਵਾਇਰਸ ਕਾਰਨ 6,000 ਮਾਮਲੇ ਸਾਮ੍ਹਣੇ ਆਏ ਹਨ ਜਦਕਿ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਦੇ ਵਿੱਚ 68,000 ਲੋਕ ਇਸ ਵਾਇਰਸ ਦਾ ਸ਼ਿਕਾਰ ਹੋਏ ਹਨ ਜਦਕਿ 6,000 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ।ਭਾਰਤ ‘ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 2301 ਹੋ ਗਈ ਹੈ। ਭਾਰਤ ਵਿਚ ਕੋਰੋਨਾ ਵਾਇਰਸ ਨਾਲ 56 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਵੀ ਹੋਈ ਹੈ।    
 
 
 
ਇਸ ਵਿੱਚ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਭੀੜ ਨੂੰ ਪੁਲਿਸ ‘ਤੇ ਪੱਥਰਬਾਜ਼ੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਦੇ ਕੈਪਸ਼ਨ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕ 21 ਦਿਨ ਦੇ ਲੋਕਡਾਊਨ ਵਿਚ ਘਰ ਅੰਦਰ ਨਹੀਂ ਬੈਠ ਸਕਦੇ।
 
 
ਅਸੀਂ ਪਾਇਆ ਕਿ ਇਸ ਵੀਡੀਓ ਨੂੰ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸ਼ੇਅਰ ਕੀਤਾ ਜਾ ਰਿਹਾ ਹੈ । 
 
 
 
 
 
 
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਸਰਚ ਦੇ ਦੌਰਾਨ ਅਸੀਂ ਪਾਇਆ ਕਿ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਵਾਇਰਲ ਹੋ ਰਹੀ ਵੀਡੀਓ  ਨੂੰ ਪੁਰਾਣਾ ਦੱਸਿਆ।
 
 
 
ਕੁਝ ਟੂਲਜ਼ ਅਤੇ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਦੇ ਨਾਲ ਅਸੀਂ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ TV9 ਗੁਜਰਾਤੀ ਦੇ ਅਧਿਕਾਰਕ Youtube ਚੈਨਲ ‘ਤੇ  ਮਿਲੀ ਜਿਸ ਨੂੰ19 ਦਸੰਬਰ 2019 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਵਿਚ ਲੋਕਾਂ ਨੂੰ ਪੁਲਿਸ ਦੀ ਗੱਡੀਆਂ ‘ਤੇ ਪੱਥਰਬਾਜ਼ੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
 
 
 
 
 
 
ਰਿਵਰਸ ਇਮੇਜ਼ ਸਰਚ ਦੇ ਦੌਰਾਨ ਮਿਲੇ ਕੀਫ਼੍ਰੇਮਸ ਨੂੰ ਕਈ ਕੀਵਰਡ ਨਾਲ ਸਰਚ ਕਰਨ ‘ਤੇ ਸਾਨੂੰ ਕਈ ਮੀਡਿਆ ਏਜੇਂਸੀਆਂ ਦੇ ਲੇਖ ਮਿਲੇ, ਜਿਸਦੇ ਵਿਚ ਵਾਇਰਲ ਹੋ ਰਹੀ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ। ਸਰਚ ਦੌਰਾਨ ਸਾਨੂੰ  ਨਾਮੀ ਮੀਡਿਆ ਏਜੇਂਸੀ ‘ਟਾਇਮਸ ਆਫ ਇੰਡੀਆ ‘ ਦੀ ਰਿਪੋਰਟ ਮਿਲੀ ਜਿਸਨੂੰ 19 ਦਸੰਬਰ , 2019 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਰਿਪੋਰਟ ਦੇ ਮੁਤਾਬਕ,  ਗੁਜਰਾਤ ਦੇ ਅਹਿਮਦਾਬਾਦ ਦਾ ਮੁਸਲਿਮ ਬਹੁਲ ਇਲਾਕਾ ਸ਼ਾਹ-ਏ-ਆਲਮ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਚੱਲ ਰਹੇ ਪ੍ਰਸਰਸ਼ਨ ਨੇ ਹਿੰਸਕ ਰੁੱਖ ਅਖ਼ਤਿਆਰ ਕਰ ਲਿਆ ,  ਜਿਸ ਦੇ ਵਿਚ ਹੋਏ ਪਥਰਾਵ ਕਾਰਨ ਪੰਜ ਪੁਲਿਸ ਵਾਲੇ ਜਖ਼ਮੀ ਹੋ ਗਏ ਸਨ।
 
 
 

Ahmedabad: Anti-CAA protest turns violent, cops injured in stone pelting | Ahmedabad News – Times of India

AHMEDABAD: A protest against the Citizenship Amendment Act and the National Register of Citizens in the Muslim-dominated Shah-E-Alam area here turned violent on Thursday, with at least five policemen getting injured in stone-pelting. The police lobbed teargas shells to disperse the mob of around 2,000 persons.

 
 
 
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪੁਰਾਣੀ  ਹੈ ਜਿਸਨੂੰ ਫਰਜ਼ੀ ਅਤੇ ਗਗੁੰਮਰਾਹਕੁੰਨ ਦਾਅਵੇ ਦੇ ਨਾਲ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ। 
 
 
ਟੂਲਜ਼ ਵਰਤੇ: 
 
*ਗੂਗਲ ਸਰਚ 
*ਫੇਸਬੁੱਕ ਸਰਚ   
*ਮੀਡਿਆ ਰਿਪੋਰਟ  
*Invid
 
 
ਰਿਜ਼ਲਟ – ਗੁੰਮਰਾਹਕੁੰਨ ਦਾਅਵਾ     
 
 
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular