ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਕੀ ਨਰਿੰਦਰ ਮੋਦੀ ਲੇਹ- ਲੱਦਾਖ ਸਿਰਫ ਫੋਟੋਆਂ ਖਿਚਾਉਣ ਗਏ ਸਨ? ਪੜ੍ਹੋ...

ਕੀ ਨਰਿੰਦਰ ਮੋਦੀ ਲੇਹ- ਲੱਦਾਖ ਸਿਰਫ ਫੋਟੋਆਂ ਖਿਚਾਉਣ ਗਏ ਸਨ? ਪੜ੍ਹੋ ਵਾਇਰਲ ਦਾਅਵੇ ਦਾ ਸੱਚ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ:

ਪੱਟੀ ਤੋਂ ਕਾਂਗਰਸ ਵਿਧਾਇਕ ਹਰਮਿੰਦਰ ਸਿੰਘ ਗਿੱਲ ਸਮੇਤ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਦਾਅਵਾ ਕੀਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਆਪਣੀ ਮਸ਼ਹੂਰੀ ਦੇ ਲਈ ਲੇਹ- ਲੱਦਾਖ ਗਏ ਸਨ।

PM Modi’s visit to Leh Army Hospital wasn’t  staged

ਵੇਰੀਫਿਕੇਸ਼ਨ :

ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਜੁਲਾਈ ਨੂੰ ਲੇਹ ਦੇ ਮਿਲਟਰੀ ਹਸਪਤਾਲ ਵਿੱਚ ਭਾਰਤ ਚੀਨ ਦਰਮਿਆਨ ਹੋਈ ਹਿੰਸਕ ਝੜਪ ਦੌਰਾਨ ਜ਼ਖਮੀ ਹੋਏ ਫੌਜੀਆਂ ਦਾ ਹਾਲ ਜਾਨਣ ਦੀ ਦੇ ਲਈ ਪਹੁੰਚੇ ਸਨ। ਹਾਲਾਂਕਿ, ਉਨ੍ਹਾਂ ਦੇ ਦੌਰੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਾਫੀ ਬਵਾਲ ਹੋਇਆ। 

PM Modi’s visit to Leh Army Hospital wasn’t  staged

ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਨਰਿੰਦਰ ਮੋਦੀ ਦੇ ਦੌਰੇ ਦੀਆਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਲੇਹ- ਲੱਦਾਖ ਸਿਰਫ ਫੋਟੋਆਂ ਖਿਚਾਉਣ ਗਏ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਹਸਪਤਾਲ ਦੀਆਂ ਨਹੀਂ ਸਗੋਂ ਕਿਸੇ ਕਾਨਫ਼ਰੰਸ ਹਾਲ ਦੀਆਂ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਤਸਵੀਰਾਂ ਦੇ ਵਿੱਚ ਆਈ ਵੀ ਸੈੱਟ ਲਾਉਣ ਵਾਲੇ ਸਟੈਂਡ , ਆਕਸੀਜਨ ਸਿਲੰਡਰ ਆਦਿ ਕੁਝ ਵੀ ਨਹੀਂ ਦਿਖਾਈ ਦੇ ਰਿਹਾ। ਇਸ ਦੇ ਨਾਲ ਹੀ ਤਸਵੀਰਾਂ ਵਿੱਚ ਫੋਟੋਆਂ ਖਿੱਚਦੇ ਫੌਜੀ ਹੀ ਨਜ਼ਰ ਆ ਰਹੀ ਹੈ ਜਦਕਿ ਕੋਈ ਵੀ ਡਾਕਟਰ ਜਾਂ ਨਰਸ ਨਜ਼ਰ ਨਹੀਂ ਆਏ।

ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈਆਂ ਤਸਵੀਰਾਂ ਦੇ ਵਿੱਚ ਪ੍ਰੋਜੈਕਟਰ ਅਤੇ ਸਕਰੀਨ ਲੱਗੀ ਦਿਖਾਈ ਦੇ ਰਹੀ ਹੈ। 

ਪੱਟੀ ਤੋਂ ਕਾਂਗਰਸ ਵਿਧਾਇਕ ਹਰਮਿੰਦਰ ਸਿੰਘ ਗਿੱਲ ਸਮੇਤ ਅਨੇਕਾਂ ਸੋਸ਼ਲ ਮੀਡੀਆ ਯੂਜ਼ਰਾਂ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ।

PM Modi’s visit to Leh Army Hospital wasn’t staged
PM Modi’s visit to Leh Army Hospital wasn’t  staged

ਹੁਣ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਦੀ ਜਾਂਚ ਸ਼ੁਰੂ ਕੀਤੀ। 

ਅਸੀਂ ਸਭ ਤੋਂ ਪਹਿਲਾਂ ਇਹ ਜਾਂਚ ਸ਼ੁਰੂ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੇ ਲਈ ਕਿਸੇ ਕਾਨਫਰੰਸ ਰੂਮ ਨੂੰ  ਮਰੀਜ਼ ਵਾਰਡ ਵਿੱਚ ਤਬਦੀਲ ਕੀਤਾ ਗਿਆ ਸੀ?

ਜਾਂਚ ਦੇ ਦੌਰਾਨ ਅਸੀਂ ਪਾਇਆ ਕਿ ਇਹ ਕਾਨਫਰੰਸ ਰੂਮ ਨੂੰ ਫੌਜੀਆਂ ਦੇ ਇਲਾਜ ਦੇ ਲਈ ਇੱਕ ਵਾਰਡ ਦੇ ਵਿੱਚ ਤਬਦੀਲ ਤਾਂ ਜ਼ਰੂਰ ਕੀਤਾ ਗਿਆ ਹੈ  ਪਰ ਨਰਿੰਦਰ ਮੋਦੀ ਦੇ ਦੌਰੇ ਤੋਂ ਕਾਫੀ ਪਹਿਲਾਂ।

ਤੁਸੀਂ ਨੀਚੇ ਦਿੱਤੇ ਗਏ ਟਵੀਟ ਦੇ ਵਿੱਚ ਦੇਖ ਸਕਦੇ ਹੋ ਕਿ ਆਰਮੀ ਚੀਫ ਜਨਰਲ ਐੱਮ ਐੱਮ ਨਾਰਾਵਨੇ ਵੀ 23 ਜੂਨ ਨੂੰ ਆਪਣੇ ਦੋ ਦਿਨ ਦੇ ਦੌਰੇ ਤੇ ਇਸ ਰੂਮ ਦੇ ਵਿੱਚ ਜ਼ਖਮੀ ਫੌਜੀਆਂ ਨੂੰ ਮਿਲੇ ਸਨ।

ਹੁਣ ਅਸੀਂ ਆਰਮੀ ਚੀਫ ਜਨਰਲ ਐੱਮ ਐੱਮ ਨਾਰਾਵਨੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੀਆਂ ਤਸਵੀਰਾਂ ਨੂੰ ਖੰਗਾਲਿਆ ਅਸੀਂ ਪਾਇਆ ਕਿ ਦੋਨਾਂ ਦੇ ਦੌਰੇ ਦੀਆਂ ਤਸਵੀਰਾਂ ਵਿੱਚ ਕਾਫੀ ਸਮਾਨਤਾ ਸੀ।

PM Modi’s visit to Leh Army Hospital wasn’t  staged

ਤੁਸੀਂ ਨਰਿੰਦਰ ਮੋਦੀ ਦੀ ਜ਼ਖ਼ਮੀ ਫ਼ੌਜੀਆਂ ਦੇ ਨਾਲ ਵਾਰਤਾਲਾਪ ਦੀ ਵੀਡੀਓ ਇੱਥੇ ਦੇਖ ਸਕਦੇ ਹੋ।

https://www.youtube.com/watch?v=GLg4uM_cA20

ਨਰਿੰਦਰ ਮੋਦੀ ਦੇ ਦੌਰੇ ਦੀਆਂ ਤਸਵੀਰਾਂ ਵਿਚ ਦਿਖਾਈ ਦੇ ਰਿਹਾ ਸਟੇਜ ਸਾਨੂੰ ਆਰਮੀ ਚੀਫ ਜਨਰਲ ਐੱਮ ਐੱਮ ਨਾਰਾਵਨੇ ਦੇ ਦੌਰੇ ਦੀਆਂ ਤਸਵੀਰਾਂ ਵਿੱਚ ਵੀ ਦਿਖਾਈ ਦਿੱਤਾ।

PM Modi’s visit to Leh Army Hospital wasn’t  staged

ਸਾਨੂੰ ਇਸ ਮਾਮਲੇ ਨੂੰ ਲੈ ਕੇ ਭਾਰਤੀ ਆਰਮੀ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਮਿਲੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਵਾਇਰਲ ਤਸਵੀਰਾਂ ਵਿਚ ਦਿਖਾਈ ਦੇ ਰਿਹਾ ਕਮਰਾ ਅਸਲ ਵਿੱਚ ਇੱਕ ਆਡੀਓ ਵਿਜ਼ੁਅਲ ਟ੍ਰੇਨਿੰਗ ਰੂਮ ਹੈ ਜਿਸ ਨੂੰ ਵਾਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਕਿਉਂਕਿ ਕਰੋਨਾ ਵਾਇਰਸ ਦੇ ਇਲਾਜ ਦੀ ਸੁਵਿਧਾ ਲਈ ਹਸਪਤਾਲ ਦੀ  ਵਰਤੋਂ ਕੀਤੀ ਜਾ ਰਹੀ ਹੈ।

ਹੁਣ ਅਸੀਂ ਇਹ ਜਾਂਚ ਕੀਤੀ , ਕੀ ਤਸਵੀਰਾਂ ਵਿਚ ਦਿਖਾਈ ਦੇ ਰਹੇ ਫ਼ੌਜੀ ਜ਼ਖ਼ਮੀ ਹੋਣ ਦਾ ਨਾਟਕ ਕਰ ਰਹੇ ਹਨ

ਇਸ ਮਾਮਲੇ ਲੈ ਕੇ ਸਾਨੂੰ ਸਾਬਕਾ ਆਰਮੀ ਵਕੀਲ ਨਵਦੀਪ ਸਿੰਘ ਦਾ ਟਵੀਟ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਤਸਵੀਰਾਂ ਵਿਚ ਦਿਖਾਈ ਦੇ ਰਹੇ ਫੌਜੀਆਂ ਗੰਭੀਰ ਜ਼ਖ਼ਮੀ ਨਹੀਂ ਸਨ ਅਤੇ ਅਤੇ ਫੌਜੀ ਆਪਣੀਆਂ ਸੱਟਾਂ ਤੋਂ ਹੌਲੀ ਹੌਲੀ ਉੱਭਰ ਰਹੇ ਹਨ।

https://twitter.com/SinghNavdeep/status/1279252601356181504

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਦੇ ਨਾਲ ਕੀਤੇ ਜਾ ਰਹੇ ਦਾਅਵੇ ਫਰਜ਼ੀ ਹਨ। ਭਾਰਤੀ ਸੈਨਾ ਨੇ ਵੀ ਸਪੱਸ਼ਟੀਕਰਨ ਦਿੰਦਿਆਂ ਹੋਇਆ ਇਨ੍ਹਾਂ ਦਾਅਵਿਆਂ ਨੂੰ ਫਰਜ਼ੀ ਦੱਸਿਆ ਹੈ।

ਟੂਲਜ਼ ਵਰਤੇ:  

  • ਗੂਗਲ ਸਰਚ
  • ਮੀਡੀਆ ਰਿਪੋਰਟ
  • ਟਵਿੱਟਰ ਸਰਚ 

ਰਿਜ਼ਲਟ – ਗੁੰਮਰਾਹਕੁੰਨ ਦਾਅਵਾ      

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular