ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਮਤਦਾਨ ਕਰਦੇ ਵਿਅਕਤੀ ਦੀ ਤਸਵੀਰ ਨੂੰ ਬਿਹਾਰ ਵਿਧਾਨਸਭਾ ਚੋਣਾਂ ਨਾਲ ਜੋੜਕੇ ਕੀਤਾ...

ਮਤਦਾਨ ਕਰਦੇ ਵਿਅਕਤੀ ਦੀ ਤਸਵੀਰ ਨੂੰ ਬਿਹਾਰ ਵਿਧਾਨਸਭਾ ਚੋਣਾਂ ਨਾਲ ਜੋੜਕੇ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਤਮਾਮ ਤਸਵੀਰਾਂ ਵੀਡੀਓ ਅਤੇ ਸੰਦੇਸ਼ ਵਾਇਰਲ ਹੁੰਦੇ ਰਹਿੰਦੇ ਹਨ ਪਰ ਭਾਵੁਕ ਕਰਨ ਵਾਲੀ ਤਸਵੀਰਾਂ ਜਾਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਹਨ।

https://www.facebook.com/296083057179996/posts/3368369656617972/


ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ ਕੁਝ ਯੂਜ਼ਰ ਬਿਹਾਰ ਦਾ ਦੱਸ ਰਹੇ ਹਨ ਜਦਕਿ ਕੁਝ ਯੂਜ਼ਰ ਇਸ ਨੂੰ ਮੱਧ ਪ੍ਰਦੇਸ਼ ਦਾ ਦੱਸਕੇ ਵਾਇਰਲ ਕਰ ਰਹੇ ਹਨ। ਕੁਝ ਯੂਜ਼ਰ ਤਸਵੀਰ ਵਿੱਚ ਦਿਖਾਈ ਦੇ ਰਹੇ ਸ਼ਖ਼ਸ ਨੂੰ ਦਲਿਤ ਆਦਿਵਾਸੀ ਦੱਸ ਰਹੇ ਹਨ ਜਦਕਿ ਕੁਝ ਇਸ ਨੂੰ ਲੋਕਤੰਤਰ ਦੀ ਖੂਬਸੂਰਤੀ ਦੇ ਨਾਮ ਉੱਤੇ ਵੀ ਸ਼ੇਅਰ ਕਰ ਰਹੇ ਹਨ। 

https://twitter.com/PilotPragpura/status/1321456195001929730

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇਸ ਦਾਅਵੇ ਦੀ ਪੜਤਾਲ ਦੇ ਸੰਬੰਧ ਵਿਚ ਕਾਫ਼ੀ ਸੋਸ਼ਲ ਮੀਡੀਆ ਯੂਜ਼ਰਾਂ ਨੇ ਮੈਸੇਜ ਕੀਤਾ।

Fact Check/Verification


ਵਾਇਰਲ ਦਾਅਵੇ ਦੀ ਪਡ਼ਤਾਲ ਦੇ ਲਈ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਤੇ ਲੱਭਿਆ ਜਿੱਥੇ ਸਾਨੂੰ ਇਸ ਤਸਵੀਰ ਦੇ ਮੂਲ ਸਰੋਤ ਦੇ ਬਾਰੇ ਵਿਚ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਪਰ ਕੁਝ ਕੀ ਵਰਡਸ ਦੀ ਮਦਦ ਦੇ ਨਾਲ ਗੂਗਲ ਸਰਚ ਦੇ ਪਰਿਣਾਮਾਂ ਤੋਂ ਬਾਅਦ ਸਾਨੂੰ ਇਹ ਜ਼ਰੂਰ ਪਤਾ ਚੱਲਿਆ ਕਿ ਵਾਇਰਲ ਤਸਵੀਰ ਦਾ ਬਿਹਾਰ ਜਾਂ ਮੱਧ ਪ੍ਰਦੇਸ਼ ਵਿਚ ਹੋ ਰਹੀਆਂ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।

ਗੂਗਲ ਸਰਚ ਦੇ ਪਰਿਣਾਮਾਂ ਨੂੰ ਦੇਖਣ ਤੋਂ ਬਾਅਦ ਸਾਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਕਿ ਇਹ ਤਸਵੀਰ ਪਹਿਲਾਂ ਵੀ ਵਾਇਰਲ ਹੋ ਚੁੱਕੀ ਹੈ ਤੇ ਅਨੁਰਾਗ ਸਕਸੈਨਾ ਨਾਮ ਦੇ ਇਕ ਟਵਿੱਟਰ  ਯੂਜ਼ਰ ਨੇ ਇਸ ਤਸਵੀਰ ਨੂੰ 2019 ਵਿੱਚ ਵੀ ਸ਼ੇਅਰ ਕੀਤਾ ਸੀ।

 Janjwar ਨਾਮਕ ਇਕ ਵੈੱਬਸਾਈਟ ਤੇ ਇਸ ਤਸਵੀਰ ਨੂੰ19 ਅਪ੍ਰੈਲ 2019 ਨੂੰ ’70 ਸਾਲਾਂ ਵਿਚ ਆਦਿਵਾਸੀਆਂ ਨੂੰ ਇਨਾ ਹੀ ਦੇ ਪਾਇਆ ਲੋਕਤੰਤਰ’ ਦੇ ਸਿਰਲੇਖ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ।

ਕੁਝ ਹੋਰ ਕੀ ਵਰਡ ਦੀ ਮਦਦ ਨਾਲ ਗੂਗਲ ਸਰਚ ਕਰਨ ਤੇ ਸਾਨੂੰ ਇਹ ਵਾਇਰਲ ਤਸਵੀਰ https://thirumalaisomu.blogspot.com/ ਨਾਮਕ ਇੱਕ ਵੈੱਬਸਾਈਟ ਤੇ ਪ੍ਰਕਾਸ਼ਿਤ ਮਿਲੀ ਗੌਰਤਲਬ ਹੈ ਕਿ ਵਾਇਰਲ ਤਸਵੀਰ ਉਕਤ ਵੈੱਬਸਾਈਟ ਤੇ 29 ਜਨਵਰੀ 2016 ਨੂੰ ਭਾਰਤ ਵਿਚ ਵੋਟਰ ਦੀ ਖ਼ਰਾਬ ਸਥਿਤੀ ਦਿਖਾਉਣ ਦੇ ਲਈ ਪ੍ਰਕਾਸ਼ਿਤ ਕੀਤੀ ਗਈ ਸੀ।

ਇਸ ਤੋਂ ਬਾਅਦ ਅਸੀਂ ਵਾਇਰਲ ਤਸਵੀਰ ਨੂੰ Yandex ਤੇ ਲੱਭਿਆ ਜਿੱਥੇ ਸਾਨੂੰ ਕਈ ਹੋਰ ਜਗ੍ਹਾ ਤੇ ਇਹ ਤਸਵੀਰ ਪ੍ਰਾਪਤ ਹੋਈ।


ਹਾਲਾਂਕਿ ਗੂਗਲ ਸਰਚ ਦੇ ਪਰਿਣਾਮਾਂ ਵਿਚ ਸਾਨੂੰ  ਵਾਇਰਲ ਤਸਵੀਰ ਦਾ ਅਸਲ ਸਰੋਤ ਨਹੀਂ ਮਿਲ ਪਾਇਆ। ਆਪਣੀ ਪੜਤਾਲ ਦੇ ਦੌਰਾਨ ਸਾਨੂੰ ਇਹ ਜਾਣਕਾਰੀ ਮਿਲੀ ਕਿ ਵਾਇਰਲ ਤਸਵੀਰ ਨੂੰ ਪ੍ਰਕਾਸ਼ਤ ਕਰਨ ਵਾਲੀਆਂ ਸਾਰੀਆਂ ਵੈੱਬਸਾਈਟਾਂ ਵਿੱਚੋਂ Naija Stories ਨਾਮਕ ਇਕ ਵੈੱਬਸਾਈਟ ਤੇ ਇਸ ਨੂੰ ਸਭ ਤੋਂ ਪਹਿਲਾਂ ਅਪਲੋਡ ਕੀਤਾ ਗਿਆ ਸੀ। ਗੌਰਤਲਬ ਹੈ ਕਿ Naija Stories ਦੁਆਰਾ ਇਸ ਤਸਵੀਰ ਨੂੰ ਵਿੱਚ ਨਾਈਜੀਰੀਆ ਵਿਖੇ ਹੋਈਆਂ ਚੋਣਾਂ ਨਾਲ ਜੋੜਕੇ ਪ੍ਰਕਾਸ਼ਿਤ ਕੀਤਾ ਗਿਆ ਸੀ।

Conclusion


ਸਾਡੀ ਜਾਂਚ ਵਿੱਚ ਇਹ ਸਾਬਿਤ ਹੁੰਦਾ ਹੈ ਕਿ ਵਾਇਰਲ ਤਸਵੀਰ ਦਾ ਬਿਹਾਰ ਜਾਂ ਮੱਧ ਪ੍ਰਦੇਸ਼ ਵਿਚ ਹੋ ਰਹੀਆਂ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਹਾਲਾਂਕਿ ਆਰਟੀਕਲ ਲਿਖੇ ਜਾਣ ਤਕ ਸਾਨੂੰ ਵਾਇਰਲ ਤਸਵੀਰ ਦੇ ਮੂਲ ਸਰੋਤ ਦੇ ਬਾਰੇ ਵਿਚ ਕੋਈ ਠੋਸ ਜਾਣਕਾਰੀ ਨਹੀਂ ਮਿਲ ਪਾਈ ਇਸ ਬਾਰੇ ਵਿਚ ਜਿਵੇਂ ਹੀ ਸਾਨੂੰ ਕੋਈ ਜਾਣਕਾਰੀ ਮਿਲਦੀ ਹੈ ਅਸੀਂ ਆਪਣੇ ਲੇਖ ਨੂੰ ਅਪਡੇਟ ਕਰਾਂਗੇ।

Result: Misleading

Sources

https://www.haberegider.com/blog/hdp-oylari-akpden-mi-chpden-mi-kaydi-rakamlar-ve-yorumlar/

https://www.naijastories.com/2015/03/need-vote/

https://twitter.com/rparthiepan/status/732513723630288898

https://thirumalaisomu.blogspot.com/2016/01/blog-post.html


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular