ਸ਼ਨੀਵਾਰ, ਜੁਲਾਈ 20, 2024
ਸ਼ਨੀਵਾਰ, ਜੁਲਾਈ 20, 2024

HomeFact CheckViralਕੀ ਹਿੰਦੂ ਲੀਡਰ ਨੇ ਕਿਹਾ ਕਿ ਸਿੱਖ ਕੁੜੀ ਨੂੰ ਫਸਾਉਣ 'ਤੇ ਦਿੱਤੇ...

ਕੀ ਹਿੰਦੂ ਲੀਡਰ ਨੇ ਕਿਹਾ ਕਿ ਸਿੱਖ ਕੁੜੀ ਨੂੰ ਫਸਾਉਣ ‘ਤੇ ਦਿੱਤੇ ਜਾਣਗੇ 7 ਲੱਖ ਰੁਪਏ? ਫਰਜ਼ੀ ਦਾਅਵਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਹਿੰਦੂ ਲੀਡਰ ਨੇ ਕਿਹਾ ਕਿ ਸਿੱਖ ਕੁੜੀ ਨੂੰ ਫਸਾਉਣ ‘ਤੇ ਦਿੱਤੇ ਜਾਣਗੇ 7 ਲੱਖ ਰੁਪਏ

Fact
ਵਾਇਰਲ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ ਮਹਾਰਾਸ਼ਟਰ ਦਾ ਹੈ ਜਿਥੇ ਹਿੰਦੂ ਆਗੂ ਰਾਜਾ ਸਿੰਘ ਨੇ ਲਵ ਜਿਹਾਦ ਦੇ ਖਿਲਾਫ ਬਿਆਨ ਦਿੰਦਿਆਂ ਕਿਹਾ ਸੀ ਕਿ ਵਿਦੇਸ਼ੀ ਫੰਡਿੰਗ ਰਾਹੀਂ ਵਿਸ਼ੇਸ਼ ਸਮੁਦਾਏ ਦੇ ਲੋਕਾਂ ਨੂੰ ਹਿੰਦੂ-ਸਿੱਖ ਕੁੜੀਆਂ ਨਾਲ ਵਿਆਹ ਕਰਵਾਉਣ ਲਈ ਲਾਲਚ ਦਿੱਤਾ ਜਾਂਦਾ ਹੈ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਵਿਅਕਤੀ ਨੂੰ ਸੰਬੋਧਨ ਕਰਦਿਆਂ ਬੋਲਦੇ ਸੁਣਿਆ ਜਾ ਸਕਦਾ ਹੈ ਕਿ ਸਿੱਖ ਕੁੜੀ ਨੂੰ ਫਸਾਉਣ ‘ਤੇ 7 ਲੱਖ ਰੁਪਏ ਦਿੱਤੇ ਜਾਣਗੇ। ਵੀਡੀਓ ਵਿਚ ਸੰਬੋਧਨ ਕਰ ਰਿਹਾ ਵਿਅਕਤੀ ਹੋਰ ਸਮਾਜ ਦੀਆਂ ਕੁੜੀਆਂ ਬਾਰੇ ਬੋਲਦਾ ਵੀ ਸੁਣਾਈ ਦੇ ਰਿਹਾ ਹੈ।

ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇੱਕ ਹਿੰਦੂ ਲੀਡਰ ਦਾ ਹੈ ਜਿਹੜਾ ਆਪਣੇ ਸਮਰਥਕਾਂ ਨੂੰ ਹੋਰ ਧਰਮ ਦੀਆਂ ਕੁੜੀਆਂ ਨੂੰ ਫਸਾਉਣ ਦੀ ਗੱਲ ਕਰ ਰਿਹਾ ਹੈ ਅਤੇ ਉਨ੍ਹਾਂ ਨਾਲ ਵਿਆਹ ਕਰਨ ‘ਤੇ ਪੈਸੇ ਵੀ ਆਫਰ ਕਰ ਰਿਹਾ ਹੈ।

ਫੇਸਬੁੱਕ ਪੇਜ ਕੌਮ ਦੇ ਵਾਰਿਸ ਨੇ ਅੱਜ 28 ਅਪ੍ਰੈਲ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ, “ਸਿੱਖੋ ਜਾਗੋ, ਸਭ ਐਬ ਤਿਆਗੋ, ਇਕੱਠੇ ਹੋਜੋ। 7 ਲੱਖ ਮਿਲਣ ਗੇ ਜਿਹੜਾ ਹਿੰਦੂ ਮੁੰਡਾ ਸਿੱਖ ਕੁੜੀ ਫਸਾਏ ਗਾ। ਸੁਣ ਲਵੋ ਸਿੰਘੋ ਕੀ ਕਿਹਾ ਜਾ ਰਿਹਾ ਹੈ ਤੁਹਾਡੀ ਧੀਆਂ ਭੈਣਾਂ ਬਾਰੇ। ਜਿੰਨਾ ਦੀਆਂ ਧੀਆਂ ਨੂੰ ਸਿੰਘ ਗਜ਼ਨੀ ਦੇ ਬਜ਼ਾਰਾਂ ਵਿੱਚੋਂ ਛੁਡਾ ਕੇ ਲਿਉਂਦੇ ਸੀ, ਅੱਜ ਉਹ ਲੋਕ ਸਿੰਘਾਂ ਦੀ ਕੁੜੀਆਂ ਦੇ ਰੇਟ ਲਾ ਰਹੇ ਨੇਂ। ਇਹ ਹਿੰਦੂ ਰਾਸ਼ਟਰ ਆਲੇ ਸਮਾਜ ਦੇ ਦੁਸ਼ਮਣ ਹੁਣ ਘੱਟ ਗਿਣਤੀਆਂ ਦੀ ਕੁੜੀਆਂ ਦੇ ਰੇਟ ਤੈ ਕਰ ਰਹੇ ਹਨ। ਸਬ੍ਹ ਤੋਂ ਵੱਧ ਰੇਟ ਕੌਰਾਂ ਦਾ ਲਗਿਆ ਹੈ। ਸਮਝ ਨਹੀਂ ਆ ਰਹੀ ਹੋਰ ਕੀ ਲਿਖਾਂ।

ਇਸੇ ਤਰ੍ਹਾਂ ਇਹ ਵੀਡੀਓ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ। ਅਸੀਂ ਪਾਇਆ ਕਿ ਵੀਡੀਓ ਕਾਫੀ ਧੁੰਧਲਾ ਹੈ। ਅਸੀਂ ਅੱਗੇ ਵਧਦੇ ਹੋਏ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਵਧੀਆ ਕੁਆਲਿਟੀ ਦਾ ਵੀਡੀਓ ਇੰਸਟਾਗ੍ਰਾਮ ‘ਤੇ ਸਮਾਨ ਦਾਅਵੇ ਨਾਲ ਅਪਲੋਡ ਮਿਲਿਆ।

ਇਸ ਵੀਡੀਓ ਨੂੰ ਦੇਖਣ ‘ਤੇ ਇਹ ਸਾਹਮਣੇ ਆਈ ਕਿ ਸਟੇਜ ਦੇ ਨੇੜੇ ਸ਼ਿਵਾਜੀ ਰਾਓ ਦੀਆਂ ਤਸਵੀਰਾਂ ਨੂੰ ਵੇਖਿਆ ਜਾ ਸਕਦਾ ਹੈ। ਇਸ ਜਾਣਕਾਰੀ ਨੂੰ ਧਿਆਨ ‘ਚ ਰੱਖਦਿਆਂ ਕੀਵਰਡ ਸਰਚ ਰਾਹੀਂ ਸਰਚ ਕੀਤਾ। ਅਸੀਂ ਪਾਇਆ ਕਿ ਪਿਛਲੇ ਦਿਨਾਂ ਵਿੱਚ ਲਵ ਜਿਹਾਦ ਖਿਲਾਫ ਮਹਾਰਾਸ਼ਟਰ ਵਿਖੇ ਕਈ ਰੈਲੀਆਂ ਹੋਈਆਂ ਸਨ। ਅਸੀਂ ਇੱਕ-ਇੱਕ ਕਰਕੇ ਸਾਰੀ ਰੈਲੀਆਂ ਦੇ ਸੰਬੋਧਨ ਨੂੰ ਸੁਣਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਵਾਇਰਲ ਹੋ ਰਹੀ ਵੀਡੀਓ 29 ਜਨਵਰੀ 2023 ਦੀ ਇੱਕ ਰੈਲੀ ਦਾ ਹੈ ਸਾਨੂੰ Zee 24 Taas ਦੇ YouTube Channel ‘ਤੇ 29 ਜਨਵਰੀ 2023 ਨੂੰ ਕੀਤਾ ਇੱਕ ਲਾਈਵ ਸਟਰੀਮ ਮਿਲਿਆ।

ਦੱਸ ਦਈਏ ਕਿ ਇਸ ਵੀਡੀਓ ਵਿਚ ਵਾਇਰਲ ਗੱਲ ਸੁਣੀ ਜਾ ਸਕਦੀ ਸੀ ਅਤੇ ਇਹ ਬਿਆਨ ਹਿੰਦੂ ਆਗੂ ਅਤੇ ਬੀਜੇਪੀ ਤੋਂ ਕੱਢੇ ਗਏ ਵਿਧਾਇਕ ਰਾਜਾ ਸਿੰਘ ਵੱਲੋਂ ਦਿੱਤਾ ਗਿਆ ਸੀ। ਹਿੰਦੂ ਜਨਆਕ੍ਰੋਸ਼ ਰੈਲੀ ਦਾ ਸੰਬੋਧਨ ਕਰਦਿਆਂ ਹਿੰਦੂ ਆਗੂ ਰਾਜਾ ਸਿੰਘ ਨੇ ਲਵ ਜਿਹਾਦ ਦੇ ਖਿਲਾਫ ਬਿਆਨ ਦਿੰਦਿਆਂ ਕਿਹਾ ਸੀ ਕਿ ਐਨਆਰਆਈ ਫੰਡਿੰਗ ਰਾਹੀਂ ਵਿਸ਼ੇਸ਼ ਸਮੁਦਾਏ ਦੇ ਲੋਕਾਂ ਨੂੰ ਹਿੰਦੂ-ਸਿੱਖ ਕੁੜੀਆਂ ਨਾਲ ਵਿਆਹ ਕਰਵਾਉਣ ਲਈ ਲਾਲਚ ਦਿੱਤਾ ਜਾਂਦਾ ਹੈ ਅਤੇ ਖੂਬ ਪੈਸੇ ਵੀ ਦਿੱਤੇ ਜਾਂਦੇ ਹਨ।

ਇਸ ਵੀਡੀਓ ਵਿਚ 26 ਮਿੰਟ ਅਤੇ 20 ਸੈਕੰਡ ਤੋਂ ਬਾਅਦ ਵਾਇਰਲ ਵੀਡੀਓ ਵਾਲਾ ਬਿਆਨ ਸੁਣਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਕਈ ਹੋਰਨਾਂ ਫੇਸਬੁੱਕ ਪੇਜਾਂ ਦੁਆਰਾ ਵੀ ਅਪਲੋਡ ਕੀਤਾ ਗਿਆ।

ਅਸੀਂ ਹੁਣ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਕੁੜੀਆਂ ਦੇ ਰੇਟ ਲਿਸਟ ਵਰਗੇ ਅਜਿਹੇ ਦਾਅਵੇ ਨੂੰ ਲੈ ਕੇ ਕੋਈ ਰਿਪੋਰਟ ਬਣੀ ਸੀ ਜਾਂ ਨਹੀਂ। ਦੱਸ ਦਈਏ ਸਾਨੂੰ ਆਪਣੀ ਸਰਚ ਦੌਰਾਨ 2016 ਤੋਂ ਬਾਅਦ ਕੀਤੀਆਂ ਕਈ ਰਿਪੋਰਟਾਂ ਮਿਲੀਆਂ ਜਿਨ੍ਹਾਂ ਵਿਚ ਦੱਸਿਆ ਗਿਆ ਮੁਸਲਿਮ ਸਮੁਦਾਏ ਨੂੰ ਬਦਨਾਮ ਕਰਨ ਖਾਤਰ ਇੱਕ ਫਰਜ਼ੀ ਲਿਸਟ ਜਾਰੀ ਕੀਤੀ ਗਈ ਜਿਸਦੇ ਰਾਹੀਂ ਦਾਅਵਾ ਕੀਤਾ ਗਿਆ ਕਿ NRI ਫੰਡਿੰਗ ਰਾਹੀਂ ਮੁਸਲਿਮ ਸਮੁਦਾਏ ਦੇ ਨੌਜਵਾਨਾਂ ਨੂੰ ਦੂਜੇ ਧਰਮ ਦੀਆਂ ਕੁੜੀਆਂ ਵਿਆਹੁਣ ‘ਤੇ ਪੈਸੇ ਦਿੱਤੇ ਜਾਂਦੇ ਹਨ। ਇਸ ਨੂੰ ਲੈ ਕੇ ਕਈ ਫੈਕਟ ਚੈਕ ਰਿਪੋਰਟ ਮੌਜੂਦ ਹਨ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਿਹਾ ਵੀਡੀਓ ਮਹਾਰਾਸ਼ਟਰ ਦਾ ਹੈ ਜਦੋਂ 29 ਜਨਵਰੀ 2023 ਨੂੰ ਹਿੰਦੂ ਜਨਆਕ੍ਰੋਸ਼ ਰੈਲੀ ਦਾ ਸੰਬੋਧਨ ਕਰਦਿਆਂ ਹਿੰਦੂ ਆਗੂ ਰਾਜਾ ਸਿੰਘ ਨੇ ਲਵ ਜਿਹਾਦ ਦੇ ਖਿਲਾਫ ਬਿਆਨ ਦਿੰਦਿਆਂ ਕਿਹਾ ਸੀ ਕਿ ਵਿਦੇਸ਼ੀ ਫੰਡਿੰਗ ਰਾਹੀਂ ਵਿਸ਼ੇਸ਼ ਸਮੁਦਾਏ ਦੇ ਲੋਕਾਂ ਨੂੰ ਹਿੰਦੂ-ਸਿੱਖ ਕੁੜੀਆਂ ਨਾਲ ਵਿਆਹ ਕਰਵਾਉਣ ਲਈ ਲਾਲਚ ਦਿੱਤਾ ਜਾਂਦਾ ਹੈ।

Result: False

Our Sources

Video uploaded by Zee 24 Taas on January 29, 2023
Video uploaded by महा MTB on January 29, 2023


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular