Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਬਿਹਾਰ ਦੇ ਵਿੱਚ ਅੱਜ ਤੀਜੇ ਅਤੇ ਅੰਤਿਮ ਫੇਜ਼ ਦੀਆਂ ਵੋਟਾਂ ਦਾ ਮਤਦਾਨ ਹੋ ਰਿਹਾ ਹੈ। ਇਸ ਵਿਚ ਬਿਹਾਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੋਸ਼ਲ ਮੀਡੀਆ ਹੈਂਡਲ ਨੇ ਇਕ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਇਹ ਵੀਡੀਓ ਬਿਹਾਰ ਦੇ ਇੱਕ ਹਸਪਤਾਲ ਦੀ ਹੈ। ਵੀਡੀਓ ਦੇ ਵਿੱਚ ਇੱਕ ਬੱਚੇ ਨੂੰ ਸਟਰੈਚਰ ਨੂੰ ਰੋੜ੍ਹਦਿਆਂ ਹੋਇਆ ਦੇਖਿਆ ਜਾ ਸਕਦਾ ਹੈ।
ਬਿਹਾਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਵੀਡੀਓ ਨੂੰ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਤੇ ਸ਼ੇਅਰ ਕਰਦਿਆਂ ਲਿਖਿਆ,”ਇਹ ਵੀਡੀਓ ਬੀਜੇਪੀ ਅਤੇ ਜੇਡੀ ਯੂ ਸਰਕਾਰ ਦੀ ਅਸਲ ਮਾਨਵਤਾ ਦਿਖਾਉਂਦੀ ਹੈ।ਲੋਕਾਂ ਦੀਆਂ ਵੋਟਾਂ ਤੋਂ ਜਿੱਤਣ ਤੋਂ ਬਾਅਦ, ਲੋਕਾਂ ਨੂੰ ਮਰਨ ਦੇ ਲਈ ਹਸਪਤਾਲ ਵਿਚ ਛੱਡ ਦਿੱਤਾ ਜਾਂਦਾ ਹੈ।
ਬਿਹਾਰ ਕਾਂਗਰਸ ਨੇ ਇਸ ਵੀਡੀਓ ਨੂੰ ਆਪਣੀ ਅਧਿਕਾਰਿਕ ਫੇਸਬੁੱਕ ਪੇਜ ਉੱਤੇ ਵੀ ਸ਼ੇਅਰ ਕੀਤਾ।
Fact Check/Verification
ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਵਿਚ Invid ਟੂਲ ਦੀ ਮਦਦ ਨਾਲ ਅਸੀਂ ਇਸ ਵੀਡੀਓ ਨੂੰ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਆਜ ਤੱਕ ਦੇ ਅਧਿਕਾਰਿਕ ਯੂਟਿਊਬ ਹੈਂਡਲ ਉੱਤੇ ਮਿਲੀ ਜਿਸ ਨੂੰ ਜੁਲਾਈ 20,2020 ਨੂੰ ਅਪਲੋਡ ਕੀਤਾ ਗਿਆ ਸੀ। ਆਜ ਤੱਕ ਵੱਲੋਂ ਅਪਲੋਡ ਕੀਤੀ ਗਈ ਇਸ ਵੀਡੀਓ ਦੇ ਸਿਰਲੇਖ ਦੇ ਮੁਤਾਬਕ,ਰਿਸ਼ਵਤ ਨਾ ਦੇਣ ਤੇ ਅਣਦੇਖੀ, ਹਸਪਤਾਲ ਵਿਚ ਸਟ੍ਰੈਚਰ ਰੋੜ੍ਹਦਿਆਂ ਬੱਚੇ ਦਾ ਵੀਡੀਓ ਵਾਇਰਲ।
ਰਿਪੋਰਟ ਦੇ ਮੁਤਾਬਕ ਇਹ ਘਟਨਾ ਉੱਤਰ ਪ੍ਰਦੇਸ਼ ਦੇ ਦਿਓਰੀਆ ਜ਼ਿਲ੍ਹੇ ਦੀ ਹੈ ਜਿੱਥੇ ਇਕ 6 ਸਾਲ ਦਾ ਬੱਚਾ ਆਪਣੀ ਮਾਂ ਦੇ ਨਾਲ ਮਿਲ ਕੇ ਸਟਰੈਚਰ ਨੂੰ ਰੋੜ੍ਹਦਾ ਹੈ। ਸਟ੍ਰੇਚਰ ਦੇ ਉੱਤੇ ਬੱਚੇ ਦੇ ਨਾਨਾ ਲੇਟੇ ਹੋਏ ਹਨ।
ਅਸੀਂ ਪਾਇਆ ਕਿ ਅਮਰ ਉਜਾਲਾ , ਲਲਨਟੌਪ ਅਤੇ ਲਾਈਵ ਹਿੰਦੁਸਤਾਨ ਨੇ ਵੀ ਇਨ੍ਹਾਂ ਵੀਡੀਓ ਨੂੰ ਆਪਣੀ ਅਧਿਕਾਰਿਕ ਯੂਟਿਊਬ ਹੈਂਡਲ ਉਤੇ ਅਪਲੋਡ ਕੀਤਾ।
ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ ਟਾਈਮਜ਼ ਆਫ਼ ਇੰਡੀਆ ਦੀ ਵੀ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਵੀ ਇਹ ਘਟਨਾ ਉੱਤਰ ਪ੍ਰਦੇਸ਼ ਦੀ ਹੈ। ਰਿਪੋਰਟ ਦੇ ਮੁਤਾਬਕ, ਦਿਉਰੀਆ ਦੀ ਅਧੀਨ ਪੈਂਦੇ ਪਿੰਡ ਗੋਰਾ ਦੇ ਨਿਵਾਸੀ ਛੇਦੀ ਯਾਦਵ ਮਾਰਕੁਟਾਈ ਦੀ ਘਟਨਾ ਵਿੱਚ ਜ਼ਖ਼ਮੀ ਹੋ ਗਏ ਸਨ ਜਿਸ ਕਰਕੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਦੇ ਸਰਜੀਕਲ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ।
ਛੇਦੀ ਯਾਦਵ ਦੀ ਬੇਟੀ ਬਿੰਦੂ ਨੇ ਦੱਸਿਆ ਕਿ ਤਿੰਨ ਚਾਰ ਦਿਨਾਂ ਤੋਂ ਉਹ ਆਪਣੇ ਪਿਤਾ ਦੇ ਨਾਲ ਜ਼ਿਲ੍ਹਾ ਹਸਪਤਾਲ ਵਿੱਚ ਸਨ ਇੱਥੇ ਉਨ੍ਹਾਂ ਦੇ ਪਿਤਾ ਨੂੰ ਡਰੈਸਿੰਗ ਦੇ ਲਈ ਡਰੈਸਿੰਗ ਰੂਮ ਵਿੱਚ ਲੈ ਕੇ ਜਾਣਾ ਹੁੰਦਾ ਸੀ ਬਿੰਦੂ ਦੇਵੀ ਨੇ ਦੱਸਿਆ ਕਿ ਹਸਪਤਾਲ ਦੇ ਕਰਮਚਾਰੀ ਹਰ ਵਾਰ ਸਟਰੈਚਰ ਦੇ ਲਈ 30 ਰੁਪਏ ਦੀ ਮੰਗ ਕਰਦੇ ਸਨ ਜਦਕਿ ਪਰਿਵਾਰ ਦੀ ਸਥਿਤੀ ਵਾਰ ਵਾਰ ਇੰਨੇ ਰੁਪਏ ਦੇਣ ਦੀ ਨਹੀਂ ਹੈ ਜਿਸ ਕਰਕੇ ਉਨ੍ਹਾਂ ਨੇ ਹਸਪਤਾਲ ਦੇ ਕਰਮਚਾਰੀਆਂ ਨੂੰ ਮਨ੍ਹਾ ਕਰ ਦਿੱਤਾ। ਇਸ ਤੇ ਹਸਪਤਾਲ ਕਰਮੀਆਂ ਨੇ ਛੇਦੀ ਯਾਦਵ ਨੂੰ ਡ੍ਰੈਸਿੰਗ ਦੇ ਲਈ ਲੈ ਕੇ ਜਾਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਜੇਕਰ 30 ਰੁਪਏ ਨਹੀਂ ਹਨ ਤਾਂ ਮਰੀਜ਼ ਨੂੰ ਖੁਦ ਹੀ ਡਰੈਸਿੰਗ ਰੂਮ ਵਿੱਚ ਲੈ ਕੇ ਜਾਣਾ ਹੋਵੇਗਾ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਇਸ ਤੇ ਬਿੰਦੂ ਦੇਵੀ ਆਪਣੇ ਛੇ ਸਾਲ ਦੇ ਬੱਚੇ ਸ਼ਿਵਮ ਯਾਦਵ ਦੀ ਮੱਦਦ ਨਾਲ ਆਪਣੇ ਪਿਤਾ ਨੂੰ ਡਰੈਸਿੰਗ ਰੂਮ ਤਕ ਲੈ ਕੇ ਗਈ। ਇਸ ਦੌਰਾਨ ਕਿਸੇ ਨੇ ਵੀਡੀਓ ਬਣਾ ਕੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ।
ਵੀਡੀਓ ਦੇ ਵਾਇਰਲ ਹੋ ਜਾਣ ਤੋਂ ਬਾਅਦ ਦਿਉਰੀਆ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਕਿਸ਼ੋਰ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਮਾਮਲੇ ਦੇ ਵਿੱਚ ਕਾਰਵਾਈ ਕਰਨ ਦਾ ਆਦੇਸ਼ ਵੀ ਦਿੱਤਾ।
ਅਸੀਂ ਪਾਇਆ ਕਿ ਕੇਸ਼ਵ ਚੰਦ ਯਾਦਵ ਜੋ ਕਿ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਨੈਸ਼ਨਲ ਪ੍ਰਧਾਨ ਹਨ ਉਨ੍ਹਾਂ ਨੇ ਵੀ ਇਸ ਵੀਡੀਓ ਨੂੰ ਜੁਲਾਈ 20 ਨੂੰ ਸ਼ੇਅਰ ਕੀਤਾ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਬਿਹਾਰ ਦੀ ਨਹੀਂ ਸਗੋਂ ਉੱਤਰ ਪ੍ਰਦੇਸ਼ ਦੇ ਦਿਓਰੀਆ ਜ਼ਿਲ੍ਹੇ ਦੇ ਹਸਪਤਾਲ ਦੀ ਹੈ।
Result: Misleading
Sources
https://www.youtube.com/watch?v=PNhuxiP1JjE
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.