ਬੁੱਧਵਾਰ, ਜੂਨ 19, 2024
ਬੁੱਧਵਾਰ, ਜੂਨ 19, 2024

HomeFact Checkਸਾਬਕਾ CM ਚਰਨਜੀਤ ਚੰਨੀ ਨੂੰ ਲੈ ਕੇ ਦਿੱਤਾ ਬੀਬੀ ਜਗੀਰ ਕੌਰ ਨੇ...

ਸਾਬਕਾ CM ਚਰਨਜੀਤ ਚੰਨੀ ਨੂੰ ਲੈ ਕੇ ਦਿੱਤਾ ਬੀਬੀ ਜਗੀਰ ਕੌਰ ਨੇ ਹਾਲ ਹੀ ਵਿੱਚ ਦਿੱਤਾ ਇਹ ਬਿਆਨ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਬੀਬੀ ਜਗੀਰ ਕੌਰ ਸਾਬਕਾ CM ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਦੀ ਹਰਕਤ ਨੂੰ ਨਾ ਬਖਸ਼ਣਯੋਗ ਕਹਿੰਦੇ ਹੋਏ ਸ਼ਰਮਸਾਰ ਕਰਨ ਵਾਲੀ ਘਟਨਾ ਦੱਸ ਰਹੇ ਹਨ।

Fact
ਵਾਇਰਲ ਹੋ ਰਿਹਾ ਬਿਆਨ ਹਾਲੀਆ ਨਹੀਂ ਸਗੋਂ 2018 ਦਾ ਹੈ ਜਦੋਂ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਮਹਿਲਾ IAS ਅਫਸਰ ਨੂੰ ਕਥਿਤ ਤੌਰ ਤੇ ਅਸ਼ਲੀਲ ਮੈਸੇਜ ਕੀਤੇ ਗਏ ਸਨ ਅਤੇ ਇਸੇ ਵਿਵਾਦ ਨੂੰ ਲੈ ਕੇ ਅਕਾਲੀ ਦਲ ਦੀ ਇਸਤਰੀ ਵਿੰਗ ਵੱਲੋਂ ਚੰਨੀ ਖਿਲਾਫ ਪ੍ਰਦਰਸ਼ਨ ਕਰਦਿਆਂ ਬੀਬੀ ਜਗੀਰ ਕੌਰ ਨੇ ਪ੍ਰੈਸ ਵਾਰਤਾ ਕੀਤੀ ਸੀ।

ਸੋਸ਼ਲ ਮੀਡੀਆ ‘ਤੇ ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇੱਕ ਵੀਡੀਓ ਬਹੁਤ ਚਰਚਾ ਵਿੱਚ ਰਹੀ। ਵੀਡੀਓ ਵਿੱਚ ਸਾਬਕਾ CM ਚਰਨਜੀਤ ਸਿੰਘ ਚੰਨੀ ਅਤੇ ਅਕਾਲੀ ਲੀਡਰ ਬੀਬੀ ਜਗੀਰ ਕੌਰ ਵਿਚਕਾਰ ਮਖੌਲ ਦੇਖਿਆ ਜਾ ਸਕਦਾ ਹੈ। ਚਰਨਜੀਤ ਸਿੰਘ ਚੰਨੀ ਜਲੰਧਰ ਸੀਟ ਤੋਂ ਉਮੀਦਵਾਰ ਹਨ ਅਤੇ ਪਿਛਲੇ ਦਿਨੀਂ ਦੋਵੇਂ ਆਗੂ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਏ ਸਨ। ਇਸ ਦੌਰਾਨ ਦੋਵਾਂ ਵਿਚਕਾਰ ਮਖੌਲ ਵੀ ਵੇਖਣ ਨੂੰ ਮਿਲਿਆ।

ਇਸ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਬੀਬੀ ਜਗੀਰ ਕੌਰ ਦਾ ਇੱਕ ਬਿਆਨ ਵਾਇਰਲ ਕੀਤਾ ਜਾ ਰਿਹਾ ਹੈ ਜਿਸ ਵਿਚ ਬੀਬੀ ਜਗੀਰ ਕੌਰ ਸਾਬਕਾ CM ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਦੀ ਹਰਕਤ ਨੂੰ ਨਾ ਬਖਸ਼ਣਯੋਗ ਕਹਿੰਦੇ ਹੋਏ ਸ਼ਰਮਸਾਰ ਕਰਨ ਵਾਲੀ ਘਟਨਾ ਦੱਸ ਰਹੇ ਹਨ।

Instagram ਅਕਾਊਂਟ “ranglaa_punjabb” ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਚੰਨੀ ਦੀ ਹਰਕਤ ਨਾ ਬਖ਼ਸ਼ਣਯੋਗ”

ਸਾਬਕਾ CM ਚਰਨਜੀਤ ਚੰਨੀ ਨੂੰ ਲੈ ਕੇ ਦਿੱਤਾ ਬੀਬੀ ਜਗੀਰ ਕੌਰ ਨੇ ਹਾਲ ਹੀ ਵਿੱਚ ਦਿੱਤਾ ਇਹ ਬਿਆਨ

Fact Check/Verification

ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਇਸ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ ਇਹ ਬਿਆਨ PTC News ਦੁਆਰਾ 31 ਅਕਤੂਬਰ 2018 ਦੀ ਖਬਰ ਵਿਚ ਅਪਲੋਡ ਮਿਲਿਆ। ਬੀਬੀ ਜਗੀਰ ਕੌਰ ਦੀ ਪ੍ਰੈਸ ਵਾਰਤਾ ਸਾਂਝੀ ਕਰਦਿਆਂ ਅਦਾਰੇ ਨੇ ਸਿਰਲੇਖ ਲਿਖਿਆ, “ਅਸੀ ਤਾਂ ਨਹੀਂ ਕਿਹਾ ਸੀ ਕਿ ਚੰਨੀ ਕਿਸੇ ਮਹਿਲਾ ਅਫਸਰ ਨੂੰ ਮੈਸਜ ਭੇਜੇ : ਬੀਬੀ ਜਾਗੀਰ ਕੌਰ”

ਖਬਰ ਅਨੁਸਾਰ ਮਾਮਲਾ 2018 ਦਾ ਹੈ ਜਦੋਂ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਮਹਿਲਾ IAS ਅਫਸਰ ਨੂੰ ਅਸ਼ਲੀਲ ਮੈਸੇਜ ਕੀਤੇ ਗਏ ਸਨ ਅਤੇ ਇਸੇ ਵਿਵਾਦ ਨੂੰ ਲੈ ਕੇ ਅਕਾਲੀ ਦਲ ਦੀ ਇਸਤਰੀ ਵਿੰਗ ਵੱਲੋਂ ਚੰਨੀ ਖਿਲਾਫ ਪ੍ਰਦਰਸ਼ਨ ਕਰਦਿਆਂ ਬੀਬੀ ਜਗੀਰ ਕੌਰ ਨੇ ਪ੍ਰੈਸ ਵਾਰਤਾ ਕੀਤੀ ਸੀ।

ਇਸ ਮਾਮਲੇ ਨੂੰ ਲੈ ਕੇ ਸਾਨੂੰ ਕਈ ਮੀਡਿਆ ਅਦਾਰਿਆਂ ਅਪਲੋਡ ਮਿਲੀ। ਇਸ ਵੀਡੀਓ ਨਾਲ ਦਿੱਤੇ ਗਏ ਡਿਸਕਰਪਸ਼ਨ ਮੁਤਾਬਕ ਵੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਮਹਿਲਾ IAS ਅਫਸਰ ਨੂੰ ਕਥਿਤ ਤੌਰ ਤੇ ਅਸ਼ਲੀਲ ਮੈਸੇਜ ਕੀਤੇ ਗਏ ਸਨ ਅਤੇ ਇਸੇ ਵਿਵਾਦ ਨੂੰ ਲੈ ਕੇ ਅਕਾਲੀ ਦਲ ਦੀ ਇਸਤਰੀ ਵਿੰਗ ਵੱਲੋਂ ਚੰਨੀ ਖਿਲਾਫ ਪ੍ਰਦਰਸ਼ਨ ਕਰਦਿਆਂ ਬੀਬੀ ਜਗੀਰ ਕੌਰ ਨੇ ਪ੍ਰੈਸ ਵਾਰਤਾ ਕੀਤੀ ਸੀ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁਨ ਹੈ। ਬੀਬੀ ਜਗੀਰ ਕੌਰ ਦਾ ਵਾਇਰਲ ਹੋ ਰਿਹਾ ਬਿਆਨ ਹਾਲੀਆ ਨਹੀਂ ਸਗੋਂ 2018 ਦਾ ਹੈ ਜਦੋਂ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਮਹਿਲਾ IAS ਅਫਸਰ ਨੂੰ ਕਥਿਤ ਤੌਰ ਤੇ ਅਸ਼ਲੀਲ ਮੈਸੇਜ ਕੀਤੇ ਗਏ ਸਨ ਅਤੇ ਇਸੇ ਵਿਵਾਦ ਨੂੰ ਲੈ ਕੇ ਅਕਾਲੀ ਦਲ ਦੀ ਇਸਤਰੀ ਵਿੰਗ ਵੱਲੋਂ ਚੰਨੀ ਖਿਲਾਫ ਪ੍ਰਦਰਸ਼ਨ ਕਰਦਿਆਂ ਬੀਬੀ ਜਗੀਰ ਕੌਰ ਨੇ ਪ੍ਰੈਸ ਵਾਰਤਾ ਕੀਤੀ ਸੀ।

Result- Partly False

Our Sources

Meta News Post Of PTC News Shared On 31 October 2018
Youtube News Report Of Chardikala Time TV Shared On 31 October 2018


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular