ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਆਪ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦਾ ਪਿੰਡ ਵਾਲਿਆਂ ਨੇ ਕੀਤਾ ਵਿਰੋਧ?

ਆਪ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦਾ ਪਿੰਡ ਵਾਲਿਆਂ ਨੇ ਕੀਤਾ ਵਿਰੋਧ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕ ਆਮ ਆਦਮੀ ਪਾਰਟੀ ਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦਾ ਵਿਰੋਧ ਕਰਦੇ ਹੋਏ ਦੇਖੇ ਜਾ ਸਕਦੇ ਹਨ। ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੂੰ ਹਾਲ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਦਾ

ਫੇਸਬੁਕ ਪੇਜ ਅੱਗ ਬਾਣੀ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ,”ਝਾੜੂ ਵਾਲਿਆਂ ਦੀ ਪਿੰਡਾਂ ਚ ਡਗਰੂ ਸਰਵਿਸ”।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇੱਕ ਯੂਜ਼ਰ ਨੇ ਇਸ ਵੀਡੀਓ ਦੇ ਨਾਲ ਕੀਤੇ ਜਾ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification 

2022 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਨੇ ਆਪਣੀ ਮੁਕੰਮਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ  ਹਨ। ਕਾਂਗਰਸ, ਅਕਾਲੀ ਦਲ ,ਆਮ ਆਦਮੀ ਪਾਰਟੀ ਅਤੇ ਹੋਰਨਾਂ ਪਾਰਟੀਆਂ ਦੇ ਆਈਟੀ ਸੈੱਲ ਸੋਸ਼ਲ ਮੀਡੀਆ ਤੇ ਸਰਗਰਮ ਹਨ। ਹਾਲਾਂਕਿ ਇਸ ਦੌਰਾਨ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਅਤੇ ਲੀਡਰਾਂ ਦੇ ਵੱਲੋਂ ਗੁੰਮਰਾਹਕੁਨ ਵੀਡੀਓ, ਸੰਦੇਸ਼ ਅਤੇ ਤਸਵੀਰਾਂ ਵੀ ਸ਼ੇਅਰ ਕੀਤੀ ਜਾ ਰਹੀਆਂ ਹਨ।

ਪਿਛਲੇ ਦਿਨੀਂ  ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਚਰਨਜੀਤ ਸਿੰਘ ਬਰਾੜ ਨੇ ਨਕਸਲੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਨਰਿੰਦਰ ਮੋਦੀ ਸਰਕਾਰ ਤੇ ਤੰਜ ਕੱਸਿਆ। ਹਾਲਾਂਕਿ, ਚਰਨਜੀਤ ਸਿੰਘ ਬਰਾੜ ਵੱਲੋਂ ਸ਼ੇਅਰ ਕੀਤੀ ਤਸਵੀਰ ਹਾਲ ਦੀ ਨਹੀਂ ਸਗੋਂ ਪੁਰਾਣੀ ਸੀ।

Also Read:ਕੀ ਆਸਟ੍ਰੇਲੀਆ ਦੇ ਵਿਚ RSS ਤੇ VHP ਉੱਤੇ ਲਗਾਇਆ ਬੈਨ?

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਨਾਲ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਸਾਨੂੰ ਇਕ ਫੇਸਬੁੱਕ ਯੂਜ਼ਰ ਦੁਆਰਾ ਅਕਤੂਬਰ 8,2020 ਨੂੰ ਅਪਲੋਡ ਮਿਲੀ। ਹਾਲਾਂਕਿ, ਵੀਡੀਓ ਦੇ ਕੈਪਸ਼ਨ ਵਿਚ ਪਿੰਡ ਵਾਲਿਆਂ ਵੱਲੋਂ ਕੀਤੇ ਗਏ ਵਿਰੋਧ ਦੇ ਬਾਰੇ ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।

ਆਪਣੀ ਸਰਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਵੀਡੀਓ ਦੇ ਬਾਰੇ ਵਿਚ ਜਾਣਕਾਰੀ ਪ੍ਰਾਪਤ ਕਰਨੀ ਚਾਹੀ। ਸਰਚ ਦੇ ਦੌਰਾਨ ਵਾਇਰਲ ਹੋ ਰਹੀ ਵੀਡੀਓ ਇੱਕ ਹੋਰ ਫੇਸਬੁੱਕ ਪੇਜ ‘ਨਿਰਪੱਖ ਪੋਸਟ’ ਦੁਆਰਾ ਅਕਤੂਬਰ 8,2020 ਨੂੰ ਅਪਲੋਡ ਮਿਲੀ ਜਿਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵਾਇਰਲ ਵੀਡੀਓ ਹਾਲ ਦੀ ਨਹੀਂ ਸਗੋਂ ਪੁਰਾਣੀ ਹੈ।

ਸਰਚ ਦੇ ਦੌਰਾਨ ਵਾਇਰਲ ਵੀਡੀਓ ਸਾਨੂੰ ਨਾਮਵਰ ਮੀਡੀਆ ਏਜੰਸੀ ਜਗ ਬਾਣੀ ਦੁਆਰਾ ਵੀ ਅਕਤੂਬਰ 8,2020 ਨੂੰ ਅਪਲੋਡ ਮਿਲੀ। ਜਗ ਬਾਣੀ ਦੀ ਵੀਡੀਓ ਦੇ ਮੁਤਾਬਕ ਪਿੰਡ ਵਾਲਿਆਂ ਨੇ ਸਾਰੇ ਹੀ ਸਿਆਸੀ ਪਾਰਟੀਆਂ ਦਾ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਹੋਇਆ ਸੀ। 

Conclusion 

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਹਾਲ ਦੀ ਨਹੀਂ ਹੈ। ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਵਾਇਰਲ ਵੀਡੀਓ ਤਕਰੀਬਨ 6 ਮਹੀਨੇ ਪੁਰਾਣੀ ਹੈ।

Result: False

Sources

https://www.youtube.com/watch?v=NXhTn0DCE3I

https://www.facebook.com/watch/?v=2705937306390473

https://www.facebook.com/watch/?v=350040442974996

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular