ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਕੀ CDS Bipin Rawat ਦੇ ਹੈਲੀਕਾਪਟਰ ਕ੍ਰੈਸ਼ ਹੋਣ ਦੀ ਹੈ ਇਹ ਵਾਇਰਲ...

ਕੀ CDS Bipin Rawat ਦੇ ਹੈਲੀਕਾਪਟਰ ਕ੍ਰੈਸ਼ ਹੋਣ ਦੀ ਹੈ ਇਹ ਵਾਇਰਲ ਵੀਡੀਓ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਬੀਤੇ ਦਿਨੀਂ ਭਾਰਤ ਨੇ ਆਪਣਾ ਪਹਿਲਾ CDS Bipin Rawat ਨੂੰ ਗਵਾ ਦਿੱਤਾ। ਸੀਡੀਐਸ ਜਨਰਲ ਬਿਪਿਨ ਰਾਵਤ ਆਪਣੀ ਪਤਨੀ ਮਧੁਲਿਕਾ ਰਾਵਤ ਅਤੇ ਸਟਾਫ ਦੇ ਨਾਲ ਤਾਮਿਲਨਾਡੂ ਦੇ ਸਲੁਰ ਤੋਂ ਵੈਲਿੰਗਟਨ ਜਾ ਰਹੇ ਸਨ ਜਦੋਂ ਉਨ੍ਹਾਂ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਸ ਹਾਦਸੇ ਦੇ ਵਿਚ ਹੈਲੀਕਾਪਟਰ ਵਿੱਚ ਸਵਾਰ 14 ਚੋਂ 13 ਵਿਅਕਤੀਆਂ ਦੀ ਮੌਤ ਹੋ ਗਈ ਜਿਸ ਵਿਚ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਹਨ।

ਇਸ ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਕ੍ਰੈਸ਼ ਨੂੰ ਦੱਸ ਕੇ ਕਈ ਵੀਡਿਓ ਵਾਇਰਲ ਹੋ ਰਹੇ ਹਨ। ਹਵਾ ਦੇ ਵਿਚ ਜਲ ਰਹੇ ਹੈਲੀਕਾਪਟਰ ਦੇ ਇਕ ਵੀਡੀਓ ਨੂੰ Newschecker ਪਹਿਲਾਂ ਹੀ ਵੈਰੀਫਾਈ ਕਰ ਚੁੱਕਾ ਹੈ। ਇਸੇ ਤਰ੍ਹਾਂ ਦਾ ਇੱਕ ਹੋਰ ਵੀਡੀਓ ਟਵਿਟਰ ਅਤੇ ਵਟਸਐਪ ਤੇ ਸ਼ੇਅਰ ਕੀਤਾ ਜਾ ਰਿਹਾ ਹੈ ਇਸ ਵੀਡੀਓ ਵਿੱਚ ਇੱਕ ਹੈਲੀਕਾਪਟਰ ਲੈਂਡ ਕਰਦੇ ਹੀ ਕ੍ਰੈਸ਼ ਹੋ ਜਾਂਦਾ ਹੈ। ਇਸ ਵੀਡੀਓ ਨੂੰ ਤਾਮਿਲਨਾਡੂ ਤੇ ਕੁਨੂਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਸੀਡੀਐੱਸ ਜਨਰਲ ਬਿਪਿਨ ਰਾਵਤ ਨੂੰ ਲੈ ਕੇ ਸਵਾਰ ਹੋਇਆ ਹੈਲੀਕਾਪਟਰ ਦਾ ਐਕਸੀਡੈਂਟ ਹੋਇਆ ਸੀ।


ਫੇਸਬੁੱਕ ਯੂਜ਼ਰ ਗੱਬਰ ਸਿੰਘ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ ਭਾਰਤੀ ਸੈਨਾ ਦੇ ਚੀਫ ਦਾ ਹੈਲੀਕਾਪਟਰ ਤਾਮਿਲਨਾਡੂ ਚ ਹੋਇਆ ਕਰੈਸ਼।’

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। Share Chat ਤੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।



ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। 

Fact Check/Verification

ਗੂਗਲ ਰਿਵਰਸ ਇਮੇਜ ਸਰਚ ਤੋਂ ਮਿਲੇ ਨਤੀਜਿਆਂ ਦੇ ਮੁਤਾਬਕ ਸੀਡੀਐਸ ਬਿਪਿਨ ਰਾਵਤ ਦੇ ਹੈਲੀਕਾਪਟਰ ਕ੍ਰੈਸ਼ ਦੇ ਨਾਮ ਤੋਂ ਸ਼ੇਅਰ ਕੀਤਾ ਜਾ ਰਿਹਾ ਵੀਡੀਓ ਪੁਰਾਣਾ ਹੈ।

CDS Bipin Rawat
Screengrab of Google Reverse Image Search

ਜੀ 24 ਤਾਸ ਨਾਮ ਦੇ ਵੈਰੀਫਾਈਡ ਯੂਟਿਊਬ ਹੈਂਡਲ ਤੇ ਇਸ ਵੀਡੀਓ ਨੂੰ ਅਰੁਣਾਚਲ ਪ੍ਰਦੇਸ਼ ਦਾ ਦੱਸਿਆ ਗਿਆ ਹੈ। ਇਸ ਵੀਡੀਓ ਨੂੰ ਚੈਨਲ ਤੇ 18 ਨਵੰਬਰ 2021 ਨੂੰ ਅਪਲੋਡ ਕੀਤਾ ਗਿਆ ਸੀ। 

CDS Bipin Rawat ਦੇ ਹੈਲੀਕਾਪਟਰ ਕ੍ਰੈਸ਼ ਦੀ ਨਹੀਂ ਹੈ ਵਾਇਰਲ ਵੀਡੀਓ

ਇਸ ਹਾਦਸੇ ਦੀ ਜਾਣਕਾਰੀ ਕਈ ਮੀਡੀਆ ਸੰਸਥਾਨਾਂ ਤੇ ਪ੍ਰਕਾਸ਼ਿਤ ਕੀਤੀ ਗਈ ਸੀ। ਦੁਰਘਟਨਾ ਤੇ ਆਜ ਤੱਕ ਦੀ 18 ਨਵੰਬਰ 2021 ਨੂੰ ਪ੍ਰਕਾਸ਼ਿਤ  ਰਿਪੋਰਟ ਦੇ ਮੁਤਾਬਕ ਪੂਰਬੀ ਅਰੁਣਾਚਲ ਪ੍ਰਦੇਸ਼ ਵਿੱਚ ਏਅਰਫੋਰਸ ਦੇ MI-17 ਹੈਲੀਕਾਪਟਰ ਦੀ ਕਰੈਸ਼ ਲੈਂਡਿੰਗ ਕਰਵਾਈ ਗਈ ਸੀ। ਇਸ ਹੈਲੀਕਾਪਟਰ ਵਿੱਚ ਦੋ ਪਾਇਲਟ ਅਤੇ ਤਿੰਨ ਕਰੂ ਮੈਂਬਰ ਮੌਜੂਦ ਸਨ। ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

CDS Bipin Rawat
Courtesy: Aaj Tak

ਨਵਭਾਰਤ ਟਾਈਮਜ਼ ਨੇ ਹਾਦਸੇ ਤੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਇਹ ਹੈਲੀਕਾਪਟਰ ਲੰਬੇ ਸਮੇਂ ਤੋਂ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਸੀ ਜਦੋਂ ਇਸ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੁਝ ਦੂਰੀ ਤੇ ਉਡਾਨ ਭਰਨ ਤੋਂ ਬਾਅਦ ਇਸ ਦੀ ਕਰੈਸ਼ ਲੈਂਡਿੰਗ ਹੋ ਗਈ।

ਅਰੁਣਾਚਲ ਪ੍ਰਦੇਸ਼ ਵਿੱਚ ਹੋਏ ਇਸ ਹਾਦਸੇ ਦੀ ਜਾਣਕਾਰੀ ANI ਨੇ ਵੀ ਟਵੀਟ ਕਰਕੇ ਦਿੱਤੀ ਸੀ।

Conclusion 

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸੀਡੀਐਸ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ ਦੀ ਨਹੀਂ ਹੈ। ਇਹ ਵੀਡਿਓ ਇਸੀ ਸਾਲ ਨਵੰਬਰ ਵਿੱਚ ਅਰੁਣਾਂਚਲ ਪ੍ਰਦੇਸ਼ ਵਿੱਚ ਹੋਈ ਇਕ ਦੁਰਘਟਨਾ ਦੀ ਹੈ।

Result: Misplaced Context/Partly False

Our Sources

Zee 24 TAAS: https://youtu.be/ATecw5t0o2o

Aaj Tak: https://www.aajtak.in/india/news/story/indian-air-force-mi-17-helicopter-crash-landed-in-eastern-arunachal-pradesh-ntc-1358986-2021-11-18

Navbharat Times: https://navbharattimes.indiatimes.com/state/other-states/other-cities/iaf-mi-17-helicopter-crash-landed-in-eastern-arunachal-pradesh-latest-news-update/articleshow/87782532.cms

ANI: https://twitter.com/ANI/status/1461247079078973441?s=20


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular