Authors
Claim
ਸੋਸ਼ਲ ਮੀਡੀਆ ‘ਤੇ ਭੀੜ ਦੀ ਇਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ ਅਤੇ ਇਸ ਭੀੜ ਦਾ ਕਾਰਨ ਅਯੁੱਧਿਆ ਨੂੰ ਦੱਸਿਆ ਜਾ ਰਿਹਾ ਹੈ। ਵਾਇਰਲ ਹੋ ਰਹੀ ਇਸ ਤਸਵੀਰ ਵਿੱਚ ਦੂਰ-ਦੂਰ ਤੱਕ ਲੋਕਾਂ ਦੀ ਭੀੜ ਨਜ਼ਰ ਆ ਰਹੀ ਹੈ। ਤਸਵੀਰ ਦੇ ਨਾਲ ਲਿਖਿਆ ਹੈ ‘ਸ਼੍ਰੀ ਅਯੁੱਧਿਆ, ਹੁਣੇ ਲਈ ਗਈ ਤਸਵੀਰ ‘ਚ 7.5 ਕਿਲੋਮੀਟਰ ਲੰਬਾ ਸ਼ਰਧਾਲੂਆਂ ਦਾ ਸਮੁੰਦਰ ਹੈ।‘
Fact
ਜਾਂਚ ਦੀ ਸ਼ੁਰੂਆਤ ਵਿੱਚ, ਅਸੀਂ ਇਸ ਤਸਵੀਰ ਦੀ ਗੂਗਲ ਰਿਵਰਸ ਇਮੇਜ ਦੇ ਜਰੀਏ ਸਰਚ ਕੀਤਾ। ਪ੍ਰਾਪਤ ਨਤੀਜਿਆਂ ਤੋਂ ਪਤਾ ਚੱਲਿਆ ਕਿ ਇਹ ਤਸਵੀਰ ਜਗਨਨਾਥ ਪੁਰੀ ਰੱਥ ਯਾਤਰਾ ਦੀ ਹੈ।
ਸਾਨੂੰ ਪੁਰੀ, ਓਡੀਸ਼ਾ ਨਾਲ ਸਬੰਧਤ ਖਬਰਾਂ ਵਿੱਚ ਮੀਡਿਆ ਅਦਾਰਾ ਐਨਡੀਟੀਵੀ ਦੁਆਰਾ ਪ੍ਰਕਾਸ਼ਿਤ ਇੱਕ ਵੈਬ ਸਟੋਰੀ ਮਿਲੀ , ਜਿਸ ਵਿੱਚ ਇਸ ਤਸਵੀਰ ਵੀ ਸਾਂਝੀ ਕੀਤੀ ਗਈ ਹੈ। ਤੁਲਨਾ ਕਰਨ ‘ਤੇ ਅਸੀਂ ਪਾਇਆ ਕਿ ਇਹ ਦੋਵੇਂ ਤਸਵੀਰਾਂ ਮਿਲਦੀਆਂ-ਜੁਲਦੀਆਂ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਐਨਡੀਟੀਵੀ ਇੰਡੀਆ ਦੁਆਰਾ ਪ੍ਰਕਾਸ਼ਿਤ ਵੈਬ ਸਟੋਰੀ ਵਿੱਚ ਦੱਸਿਆ ਗਿਆ ਹੈ ਕਿ ਇਹ ਤਸਵੀਰ ਭਗਵਾਨ ਜਗਨਨਾਥ ਰਥ ਯਾਤਰਾ ਦੀ ਹੈ। ਉਸ ਸਮੇਂ, ਉੜੀਸਾ ਵਿੱਚ ਭਗਵਾਨ ਜਗਨਨਾਥ ਦੀ ਸਾਲਾਨਾ ਯਾਤਰਾ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ ਸੀ। ਭਗਵਾਨ ਜਗਨਨਾਥ ਦੀ ਵਿਸ਼ਾਲ ਰੱਥ ਯਾਤਰਾ ਸਬੰਧੀ ਜਾਗਰਣ ਵੱਲੋਂ ਪ੍ਰਕਾਸ਼ਿਤ ਰਿਪੋਰਟ ਵਿੱਚ ਪੜ੍ਹੀ ਜਾ ਸਕਦੀ ਹੈ । ਇਹ ਰਿਪੋਰਟ 4 ਜੂਨ 2023 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਸ਼੍ਰੀ ਜਗਨਨਾਥ ਮੰਦਿਰ ਦੀ ਹੈ। ਤਸਵੀਰ ਨੂੰ ਅਯੁੱਧਿਆ ਦਾ ਦੱਸਦਿਆਂ ਫਰਜ਼ੀ ਦਾਅਵਾ ਸ਼ੇਅਰ ਕੀਤਾ ਜਾ ਰਿਹਾ ਹੈ।
Result: False
Sources
Web story shared by NDTV.
Picture taken by PTI.
Google reverse image search
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।