ਐਤਵਾਰ, ਅਪ੍ਰੈਲ 28, 2024
ਐਤਵਾਰ, ਅਪ੍ਰੈਲ 28, 2024

HomeFact CheckViralWeekly Wrap: ਸ਼ਰਧਾਲੂਆਂ ਦੇ ਜੋੜਿਆਂ ਦੀ ਦੇਖਭਾਲ ਕਰਨ ਵਾਲੀ ਯਸ਼ੋਦਾ ਨੇ ਰਾਮ...

Weekly Wrap: ਸ਼ਰਧਾਲੂਆਂ ਦੇ ਜੋੜਿਆਂ ਦੀ ਦੇਖਭਾਲ ਕਰਨ ਵਾਲੀ ਯਸ਼ੋਦਾ ਨੇ ਰਾਮ ਮੰਦਰ ਲਈ 51 ਲੱਖ ਰੁਪਏ ਦਾਨ ਕੀਤੇ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਦਾਅਵਾ ਖੂਬ ਵਾਇਰਲ ਹੋਇਆ ਜਿਸ ਮੁਤਾਬਕ ਵਰਿੰਦਾਵਨ ਦੀਆਂ ਗਲੀਆਂ ‘ਚ ਸ਼ਰਧਾਲੂਆਂ ਦੇ ਜੋੜਿਆਂ ਦੀ ਦੇਖਭਾਲ ਕਰਨ ਵਾਲੀ ਯਸ਼ੋਦਾ ਨੇ ਰਾਮ ਮੰਦਰ ਲਈ 51 ਲੱਖ ਰੁਪਏ ਦਾਨ ਕੀਤੇ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਸ਼ਰਧਾਲੂਆਂ ਦੇ ਜੋੜਿਆਂ ਦੀ ਦੇਖਭਾਲ ਕਰਨ ਵਾਲੀ ਯਸ਼ੋਦਾ ਨੇ ਰਾਮ ਮੰਦਰ ਲਈ 51 ਲੱਖ ਰੁਪਏ ਦਾਨ ਕੀਤੇ

ਕੀ ਇਹ ਤਸਵੀਰ ਅਯੁੱਧਿਆ ਦੀ ਹੈ? ਫਰਜ਼ੀ ਦਾਅਵਾ ਵਾਇਰਲ

ਸੋਸ਼ਲ ਮੀਡੀਆ ‘ਤੇ ਭੀੜ ਦੀ ਇਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ ਅਤੇ ਇਸ ਭੀੜ ਦਾ ਕਾਰਨ ਅਯੁੱਧਿਆ ਨੂੰ ਦੱਸਿਆ ਜਾ ਰਿਹਾ ਹੈ। ਵਾਇਰਲ ਹੋ ਰਹੀ ਇਸ ਤਸਵੀਰ ਵਿੱਚ ਦੂਰ-ਦੂਰ ਤੱਕ ਲੋਕਾਂ ਦੀ ਭੀੜ ਨਜ਼ਰ ਆ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਸ਼੍ਰੀ ਜਗਨਨਾਥ ਮੰਦਿਰ ਦੀ ਹੈ। ਤਸਵੀਰ ਨੂੰ ਅਯੁੱਧਿਆ ਦਾ ਦੱਸਦਿਆਂ ਫਰਜ਼ੀ ਦਾਅਵਾ ਸ਼ੇਅਰ ਕੀਤਾ ਜਾ ਰਿਹਾ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਸ਼ਰਧਾਲੂਆਂ ਦੇ ਜੋੜਿਆਂ ਦੀ ਦੇਖਭਾਲ ਕਰਨ ਵਾਲੀ ਯਸ਼ੋਦਾ ਨੇ ਰਾਮ ਮੰਦਰ ਲਈ 51 ਲੱਖ ਰੁਪਏ ਦਾਨ ਕੀਤੇ

ਸਿੱਖ ਕੀਰਤਨੀਆਂ ਦਾ ਪੁਰਾਣਾ ਵੀਡੀਓ ਅਯੁੱਧਿਆ ਨਾਲ ਜੋੜਕੇ ਹੋਇਆ ਵਾਇਰਲ

ਸਿੱਖ ਕੀਰਤਨੀਆਂ ਦੀ ਗੁਰਬਾਣੀ ਦਾ ਗਾਇਨ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਤੋਂ ਪਹਿਲਾਂ ਅਯੁੱਧਿਆ ‘ਚ ਰਾਮ ਕੀ ਪੌੜੀ ‘ਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਭਗਵਾਨ ਰਾਮ ਅਤੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ ਸੀ। ਵਾਇਰਲ ਵੀਡੀਓ ਅਯੁੱਧਿਆ ਦਾ ਨਹੀਂ ਹੈ ਅਤੇ ਕਰੀਬ 5 ਸਾਲ ਪੁਰਾਣਾ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸ਼ਰਧਾਲੂਆਂ ਦੇ ਜੋੜਿਆਂ ਦੀ ਦੇਖਭਾਲ ਕਰਨ ਵਾਲੀ ਯਸ਼ੋਦਾ ਨੇ ਰਾਮ ਮੰਦਰ ਲਈ 51 ਲੱਖ ਰੁਪਏ ਦਾਨ ਕੀਤੇ

ਕੀ ਇਹ ਵੀਡੀਓ ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਲਈ ਡਰੋਨ ਸ਼ੋਅ ਪ੍ਰੈਕਟਿਸ ਦੀ ਹੈ?

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਲਈ ਡਰੋਨ ਸ਼ੋਅ ਪ੍ਰੈਕਟਿਸ ਦੀ ਹੈ। ਨਵੰਬਰ 2023 ਦੀ ਵੀਡੀਓ ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਨਾਲ ਜੋੜਕੇ ਸ਼ੇਅਰ ਕੀਤੀ ਜਾ ਰਹੀ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਸ਼ਰਧਾਲੂਆਂ ਦੇ ਜੋੜਿਆਂ ਦੀ ਦੇਖਭਾਲ ਕਰਨ ਵਾਲੀ ਯਸ਼ੋਦਾ ਨੇ ਰਾਮ ਮੰਦਰ ਲਈ 51 ਲੱਖ ਰੁਪਏ ਦਾਨ ਕੀਤੇ

ਕੀ ਸ਼ਰਧਾਲੂਆਂ ਦੇ ਜੋੜਿਆਂ ਦੀ ਦੇਖਭਾਲ ਕਰਨ ਵਾਲੀ ਯਸ਼ੋਦਾ ਨੇ ਰਾਮ ਮੰਦਰ ਲਈ 51 ਲੱਖ ਰੁਪਏ ਦਾਨ ਕੀਤੇ?

ਪੀਲੇ ਕੱਪੜਿਆਂ ਵਿਚ ਬੈਠੀ ਇਕ ਔਰਤ ਦੀ ਤਸਵੀਰ ਨਾਲ ਇਹ ਦਾਅਵਾ ਵਾਇਰਲ ਹੋ ਰਿਹਾ ਹੈ ਕਿ ਵਰਿੰਦਾਵਨ ਦੀਆਂ ਗਲੀਆਂ ‘ਚ ਸ਼ਰਧਾਲੂਆਂ ਦੇ ਜੋੜਿਆਂ ਦੀ ਦੇਖਭਾਲ ਕਰਨ ਵਾਲੀ ਯਸ਼ੋਦਾ ਨੇ ਰਾਮ ਮੰਦਰ ਲਈ 51 ਲੱਖ ਰੁਪਏ ਦਾਨ ਦਿੱਤੇ। ਵਾਇਰਲ ਦਾਅਵਾ ਫਰਜ਼ੀ ਹੈ। ਯਸ਼ੋਦਾ ਨਾਂ ਦੀ ਔਰਤ ਦੀ ਇਹ ਤਸਵੀਰ ਸਾਲ 2017 ਦੀ ਹੈ। ਤਸਵੀਰ ਵਿੱਚ ਨਜ਼ਰ ਆ ਰਹੀ ਔਰਤ ਮੰਦਰ ਦੇ ਬਾਹਰ ਜੁੱਤੀਆਂ ਅਤੇ ਚੱਪਲਾਂ ਦੀ ਰਾਖੀ ਕਰਦੀ ਹੈ, ਪਰ 2017 ਵਿੱਚ ਉਹਨਾਂ ਨੇ ਮੱਧ ਪ੍ਰਦੇਸ਼ ਦੇ ਕਟਨੀ ਵਿੱਚ ਆਪਣਾ ਘਰ ਵੇਚ ਕੇ ਮਿਲੇ ਪੈਸਿਆਂ ਨੂੰ ਵਰਿੰਦਾਵਨ ਵਿੱਚ ਗਊਸ਼ਾਲਾ ਬਣਾਉਣ ਲਈ ਦਾਨ ਕਰ ਦਿੱਤੇ ਸਨ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular