ਸੋਮਵਾਰ, ਨਵੰਬਰ 25, 2024
ਸੋਮਵਾਰ, ਨਵੰਬਰ 25, 2024

HomeFact Checkਰਾਮ ਮੰਦਿਰ ਅਯੁੱਧਿਆ ਵਿੱਚ ਭਗਤ ਨੇ ਦਾਨ ਕੀਤੇ 100 ਕਰੋੜ? ਫਰਜ਼ੀ ਦਾਅਵਾ...

ਰਾਮ ਮੰਦਿਰ ਅਯੁੱਧਿਆ ਵਿੱਚ ਭਗਤ ਨੇ ਦਾਨ ਕੀਤੇ 100 ਕਰੋੜ? ਫਰਜ਼ੀ ਦਾਅਵਾ ਹੋਇਆ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਰਾਮ ਮੰਦਿਰ ਦੀ ਦਾਨ ਪੇਟੀ ‘ਚ ਕੋਈ 100 ਕਰੋੜ ਦਾ ਚੈਕ ਪਾ ਗਿਆ ਪਰ ਜਦ ਚੈਕ ਨੂੰ ਕੈਸ਼ ਕਰਵਾਇਆ ਤਾਂ ਉਸ ਖਾਤੇ ‘ਚ ਮਿਲੇ ਸਿਰਫ 17 ਰੁਪਏ

Fact
ਵਾਇਰਲ ਦਾਅਵਾ ਫਰਜ਼ੀ ਹੈ। ਇਹ ਮਾਮਲਾ ਆਂਧਰਾ ਪ੍ਰਦੇਸ਼ ਦੇ ਸਿਮਹਚਲਮ ਸਥਿਤ ਸ਼੍ਰੀ ਵਰਾਹ ਲਕਸ਼ਮੀ ਨਰਸਿੰਹਾ ਸਵਾਮੀ ਵਾਰੀ ਦੇਵ੍ਸ੍ਥਾਨਮ ਮੰਦਿਰ ਦਾ ਹੈ।

ਸੋਸ਼ਲ ਮੀਡੀਆ ‘ਤੇ ਰਾਮ ਮੰਦਿਰ ਅਯੁੱਧਿਆ ਨੂੰ ਲੈ ਕੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ। ਪੋਸਟ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਮ ਮੰਦਿਰ ਦੀ ਦਾਨ ਪੇਟੀ ਵਿਚ ਇੱਕ ਭਗਤ ਨੇ 100 ਕਰੋੜ ਦਾ ਚੈੱਕ ਦਿੱਤਾ ‘ਤੇ ਜਦੋਂ ਉਸ ਚੈੱਕ ਨੂੰ ਕੈਸ਼ ਕਰਵਾਉਣ ਲਈ ਪ੍ਰਬੰਧਕ ਬੈਂਕ ਗਏ ਤਾਂ ਚੈੱਕ ਪਾਉਣ ਵਾਲੇ ਭਗਤ ਦੇ ਖਾਤੇ ਵਿਚ ਸਿਰਫ 17 ਰੁਪਏ ਨਿਕਲੇ।

ਫੇਸਬੁੱਕ ਯੂਜ਼ਰ ਸੁਖਜਿੰਦਰ ਸਿੰਘ ਫਿਰੋਜਪੁਰ ਨੇ ਵਾਇਰਲ ਦਾਅਵਾ ਸਾਂਝਾ ਕਰਦਿਆਂ ਲਿਖਿਆ, “ਰਾਮ ਮੰਦਿਰ ਦੀ ਦਾਨ ਪੇਟੀ ਚ ਕੋਈ ਭਗਤ 100 ਕਰੋੜ ਦਾ ਚੈੱਕ ਪਾਂ ਗਿਆ। ਚੈੱਕ ਨੂੰ ਕੈਸ਼ ਕਰਾਉਣ ਲਈ ਜਦੋਂ ਮੰਦਿਰ ਦੇ ਪ੍ਰਬਿੰਧਕ ਬੈਂਕ ਪਹੁੰਚੇ ਤਾਂ ਉਸ ਖਾਤੇ ਚ ਮਿਲੇ ਸਿਰਫ 17 ਰੁਪਏ”

ਰਾਮ ਮੰਦਿਰ ਅਯੁੱਧਿਆ ਵਿੱਚ ਭਗਤ ਨੇ ਦਾਨ ਕੀਤੇ 100 ਕਰੋੜ

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਦਾਅਵੇ ਨੂੰ ਲੈ ਕੇ ਕੁੱਝ ਕੀ ਵਰਡ ਦੇ ਜਰੀਏ ਗੂਗਲ ਤੇ ਸਰਚ ਕੀਤਾ। ਅਸੀਂ ਆਪਣੀ ਪੜਤਾਲ ਦੇ ਵਿਚ ਪਾਇਆ ਕਿ ਇਹ ਮਾਮਲਾ ਪੁਰਾਣਾ ਅਤੇ ਆਂਧਰਾ ਪ੍ਰਦੇਸ਼ ਦੇ ਸ਼੍ਰੀ ਵਰਾਹ ਲਕਸ਼ਮੀ ਨਰਸਿੰਹਾ ਸਵਾਮੀ ਵਾਰੀ ਦੇਵੀਸਥਾਨਮ ਮੰਦਿਰ ਦਾ ਹੈ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਹ ਮਾਮਲਾ ਅਗਸਤ 2023 ਦਾ ਹੈ ਅਤੇ ਆਂਧਰਾ ਪ੍ਰਦੇਸ਼ ਦੇ ਸਿਮਹਚਲਮ ਸਥਿਤ ਸ਼੍ਰੀ ਵਰਾਹ ਲਕਸ਼ਮੀ ਨਰਸਿੰਹਾ ਸਵਾਮੀ ਵਾਰੀ ਦੇਵ੍ਸ੍ਥਾਨਮ ਮੰਦਿਰ ਦਾ ਹੈ ਜਿੱਥੇ ਮੰਦਿਰ ਦੀ ਦਾਨ ਪੇਟੀ ਵਿਚ ਇੱਕ ਭਗਤ ਨੇ 100 ਕਰੋੜ ਦਾ ਚੈੱਕ ਦਿੱਤਾ ਸੀ ‘ਤੇ ਜਦੋਂ ਉਸ ਚੈੱਕ ਨੂੰ ਕੈਸ਼ ਕਰਵਾਉਣ ਲਈ ਬੈਂਕ ਜਾਇਆ ਗਿਆ ਤਾਂ ਚੈੱਕ ਪਾਉਣ ਵਾਲੇ ਭਗਤ ਦੇ ਖਾਤੇ ਵਿਚ ਸਿਰਫ 17 ਰੁਪਏ ਨਿਕਲੇ ਸਨ।

ਰਾਮ ਮੰਦਿਰ ਅਯੁੱਧਿਆ ਵਿੱਚ ਭਗਤ ਨੇ ਦਾਨ ਕੀਤੇ 100 ਕਰੋੜ

ਇਸ ਮਾਮਲੇ ਨੂੰ ਲੈ ਕੇ ਕਈ ਮੀਡਿਆ ਅਦਾਰਿਆਂ ਨੇ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ।

ਰਾਮ ਮੰਦਿਰ ਅਯੁੱਧਿਆ ਵਿੱਚ ਭਗਤ ਨੇ ਦਾਨ ਕੀਤੇ 100 ਕਰੋੜ

ਅਸੀਂ ਇਸ ਮਾਮਲੇ ਨੂੰ ਲੈ ਕੇ ਅਸੀਂ ਸ਼੍ਰੀ ਰਾਮ ਜਨਮਭੂਮੀ ਤੀਰਥਸ਼ੇਤਰ ਹੇਲਪਡੇਸਕ ਨੂੰ ਵੀ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਮਾਮਲਾ ਆਂਧਰਾ ਪ੍ਰਦੇਸ਼ ਦੇ ਸਿਮਹਚਲਮ ਸਥਿਤ ਸ਼੍ਰੀ ਵਰਾਹ ਲਕਸ਼ਮੀ ਨਰਸਿੰਹਾ ਸਵਾਮੀ ਵਾਰੀ ਦੇਵ੍ਸ੍ਥਾਨਮ ਮੰਦਿਰ ਦਾ ਹੈ। ਪੁਰਾਣੇ ਮਾਮਲੇ ਨੂੰ ਰਾਮ ਮੰਦਿਰ ਅਯੋਧਿਆ ਦਾ ਦੱਸ ਗੁੰਮਰਾਹ ਕੀਤਾ ਜਾ ਰਿਹਾ ਹੈ।

Result: False

Our Sources
Media report published by Hindustan Times on August 25,2023
Media report published by ABP Live on August 25,2023

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular