Authors
Claim
ਤਲਵਾਰਬਾਜ਼ੀ ਕਰਦੀ ਦਿਖਾਈ ਦੇ ਰਹੀ ਔਰਤ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਹੈ।
Fact
ਵਾਇਰਲ ਵੀਡੀਓ ਵਿਚ ਦਿਖਾਈ ਦੇ ਰਹੀ ਔਰਤ ਦੀਆ ਕੁਮਾਰੀ ਨਹੀਂ ਸਗੋਂ ਗੁਜਰਾਤ ਦੀ ਨਿਕਿਤਾਬਾ ਰਾਠੌੜ ਹੈ।
ਸੋਸ਼ਲ ਮੀਡੀਆ ‘ਤੇ ਇਕ ਔਰਤ ਨੂੰ ਤਲਵਾਰਬਾਜ਼ੀ ਕਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਔਰਤ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਹੈ। ਇਸ ਦਾਅਵੇ ਨਾਲ ਸਾਂਝੀ ਕੀਤੀ ਜਾ ਰਹੀਆਂ ਪੋਸਟਾਂ ਇੱਥੇ ਦੇਖੀਆਂ ਜਾ ਸਕਦੀਆਂ ਹਨ ।
Fact Check/Verification
ਦਾਅਵੇ ਦੀ ਪੁਸ਼ਟੀ ਕਰਨ ਲਈ, ਅਸੀਂ ਗੂਗਲ ‘ਤੇ ਕੁਝ ਕੀਵਰਡ ਜਰੀਏ ਸਰਚ ਕੀਤਾ ਪਰ ਸਾਨੂੰ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ। ਵੀਡੀਓ ਦੇ ਕੀ ਫਰੇਮਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ਤੋਂ ਬਾਅਦ ਵੀ ਸਾਨੂੰ ਵੀਡੀਓ ਨਾਲ ਸਬੰਧਤ ਕੋਈ ਠੋਸ ਜਾਣਕਾਰੀ ਨਹੀਂ ਮਿਲੀ।
ਪੜਤਾਲ ਨੂੰ ਅੱਗੇ ਵਧਾਉਂਦੇ ਅਸੀਂ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਉਂਟ ਦੀ ਖੋਜ ਕੀਤੀ , ਪਰ ਉੱਥੇ ਵੀ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਵੀਡੀਓ ‘ਚ ਔਰਤ ਦਾ ਪੂਰਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ ਪਰ ਪਹਿਰਾਵੇ ਅਤੇ ਕੱਦ ਤੋਂ ਔਰਤ ਅਤੇ ਦੀਆ ਕੁਮਾਰੀ ‘ਚ ਕੁਝ ਸਮਾਨਤਾ ਹੈ। ਇਸ ਲਈ ਅਸੀਂ ਦੀਆ ਕੁਮਾਰੀ ਦੇ ਨਿੱਜੀ ਸਕੱਤਰ ਨੂੰ ਸੰਪਰਕ ਕੀਤਾ। ਗੱਲਬਾਤ ਦੌਰਾਨ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਵਾਇਰਲ ਦਾਅਵਾ ਫਰਜ਼ੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵੀਡੀਓ ‘ਚ ਨਜ਼ਰ ਆ ਰਹੀ ਔਰਤ ਦੀਆ ਕੁਮਾਰੀ ਨਹੀਂ ਹੈ।
ਜਾਂਚ ਦੌਰਾਨ ਅਸੀਂ ਪਾਇਆ ਕਿ ਪੋਸਟ ਦੇ ਕਮੈਂਟ ਸੈਕਸ਼ਨ ਵਿੱਚ ਕੁਝ ਲੋਕ ਵੀਡੀਓ ਵਿੱਚ ਨਜ਼ਰ ਆ ਰਹੀ ਔਰਤ ਨੂੰ ਨਿਕਿਤਾਬਾ ਰਾਠੌੜ ਦੱਸ ਰਹੇ ਸਨ।
ਇਸ ਤੋਂ ਬਾਅਦ ਅਸੀਂ ਨਿਕਿਤਾਬਾ ਰਾਠੌਰ ਦੀ ਪ੍ਰੋਫਾਈਲ ਦੀ ਖੋਜ ਕੀਤੀ। ਅਸੀਂ ਪਾਇਆ ਕਿ ਇਹ ਵੀਡੀਓ 22 ਜਨਵਰੀ ਨੂੰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ‘ਤੇ ਸ਼ੇਅਰ ਕੀਤੀ ਸੀ।
ਅਸੀਂ ਪਾਇਆ ਕਿ ਉਹਨਾਂ ਨੇ ਪਹਿਲਾਂ ਵੀ ਆਪਣੀ ਪ੍ਰੋਫਾਈਲ ‘ਤੇ ਫੈਨਸਿੰਗ ਦੇ ਅਜਿਹੇ ਕਈ ਵੀਡੀਓਜ਼ ਸ਼ੇਅਰ ਕੀਤੇ ਹੋਏ ਸਨ।
ਫੈਨਸਿੰਗ ਦੀ ਵੀਡੀਓ ਤੋਂ ਇਲਾਵਾ ਉਹਨਾਂ ਨੇ 22 ਜਨਵਰੀ ਨੂੰ ਕਈ ਹੋਰ ਪੋਸਟਾਂ ਵੀ ਅਪਲੋਡ ਕੀਤੀਆਂ ਹਨ, ਜਿਸ ‘ਚ ਉਹਨਾਂ ਦਾ ਚਿਹਰਾ ਨਜ਼ਰ ਆ ਰਿਹਾ ਹੈ। ਇਹਨਾਂ ਪੋਸਟਾਂ ਨੂੰ ਇੱਥੇ, ਇੱਥੇ ਅਤੇ ਇੱਥੇ ਦੇਖਿਆ ਜਾ ਸਕਦਾ ਹੈ। ਅਸੀਂ ਇਹਨਾਂ ਪੋਸਟਾਂ ਤੋਂ ਕੀ ਫ੍ਰੇਮ ਕੱਢੇ ਅਤੇ ਉਹਨਾਂ ਦੀ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਦੀ ਫੋਟੋ ਨਾਲ ਤੁਲਨਾ ਕੀਤੀ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਕਿਵਾਇਰਲ ਵੀਡੀਓ ਵਿੱਚ ਤਲਵਾਰਬਾਜ਼ੀ ਕਰ ਰਹੀ ਔਰਤ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਨਹੀਂ ਹੈ।
Conclusion
ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵਾਇਰਲ ਵੀਡੀਓ ਵਿਚ ਦਿਖਾਈ ਦੇ ਰਹੀ ਔਰਤ ਦੀਆ ਕੁਮਾਰੀ ਨਹੀਂ ਸਗੋਂ ਗੁਜਰਾਤ ਦੀ ਨਿਕਿਤਾਬਾ ਰਾਠੌੜ ਹੈ।
Result: False
Our Sources
Social media handle of Rajasthan’s Deputy CM Diya Kumari.
Conversation with personal secretary of Rajasthan’s Deputy CM Diya Kumari.
Instagram account of Nikitabaa Rathore.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।