ਮੰਗਲਵਾਰ, ਅਪ੍ਰੈਲ 30, 2024
ਮੰਗਲਵਾਰ, ਅਪ੍ਰੈਲ 30, 2024

HomeFact CheckViralWeekly Wrap: ਹਰਸਿਮਰਤ ਕੌਰ ਬਾਦਲ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਲੈ...

Weekly Wrap: ਹਰਸਿਮਰਤ ਕੌਰ ਬਾਦਲ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਦਿੱਤਾ ਇਹ ਬਿਆਨ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਦਾਅਵਾ ਖੂਬ ਵਾਇਰਲ ਹੋਇਆ ਜਿਸ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਉਹ ਡੇਰਾ ਸੱਚਾ ਸਾਧ ਗੁਰਮੀਤ ਰਾਮ ਰਹੀਮ ਨੂੰ ਮਿਲਣ ਜਾਣਗੇ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਹਰਸਿਮਰਤ ਕੌਰ ਬਾਦਲ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਦਿੱਤਾ ਇਹ ਬਿਆਨ

ਤਲਵਾਰਬਾਜ਼ੀ ਕਰਦੀ ਦਿਖਾਈ ਦੇ ਰਹੀ ਔਰਤ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਹੈ?

ਸੋਸ਼ਲ ਮੀਡੀਆ ‘ਤੇ ਇਕ ਔਰਤ ਨੂੰ ਤਲਵਾਰਬਾਜ਼ੀ ਕਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਔਰਤ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਹੈ। ਵਾਇਰਲ ਵੀਡੀਓ ਵਿਚ ਦਿਖਾਈ ਦੇ ਰਹੀ ਔਰਤ ਦੀਆ ਕੁਮਾਰੀ ਨਹੀਂ ਸਗੋਂ ਗੁਜਰਾਤ ਦੀ ਨਿਕਿਤਾਬਾ ਰਾਠੌੜ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਹਰਸਿਮਰਤ ਕੌਰ ਬਾਦਲ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਦਿੱਤਾ ਇਹ ਬਿਆਨ

ਕੁੱਟਮਾਰ ਦੇ ਦੋ ਪੁਰਾਣੇ ਮਾਮਲਿਆਂ ਨੂੰ ਜੋੜਕੇ ਫੈਲਾਈ ਜਾ ਰਹੀ ਹੈ ਗੁੰਮਰਾਹਕੁੰਨ ਜਾਣਕਾਰੀ

ਸੋਸ਼ਲ ਮੀਡੀਆ ‘ਤੇ ਇਕ ਔਰਤ ਨੂੰ ਤਲਵਾਰਬਾਜ਼ੀ ਕਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਔਰਤ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਹੈ। ਵਾਇਰਲ ਵੀਡੀਓ ਵਿਚ ਦਿਖਾਈ ਦੇ ਰਹੀ ਔਰਤ ਦੀਆ ਕੁਮਾਰੀ ਨਹੀਂ ਸਗੋਂ ਗੁਜਰਾਤ ਦੀ ਨਿਕਿਤਾਬਾ ਰਾਠੌੜ ਹੈ। ਵਾਇਰਲ ਦਾਅਵਾ ਗੁੰਮਰਾਹਕੁਨ ਹੈ। ਵਾਇਰਲ ਹੋ ਰਹੇ ਦੋਵੇਂ ਮਾਮਲੇ ਪੁਰਾਣੇ ਅਤੇ ਵੱਖਰੇ ਹਨ। ਇਹਨਾਂ ਦੋਵਾਂ ਵੀਡੀਓ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਹਰਸਿਮਰਤ ਕੌਰ ਬਾਦਲ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਦਿੱਤਾ ਇਹ ਬਿਆਨ

ਹਰਸਿਮਰਤ ਕੌਰ ਬਾਦਲ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਦਿੱਤਾ ਇਹ ਬਿਆਨ?

ਸੋਸ਼ਲ ਮੀਡੀਆ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਾਲ ਜੁੜੀ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੋਸਟ ਵਿਚ ਆਗੂ ਦਾ ਬਿਆਨ ਸਾਂਝਾ ਕੀਤਾ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਉਹ ਡੇਰਾ ਸੱਚਾ ਸਾਧ ਗੁਰਮੀਤ ਰਾਮ ਰਹੀਮ ਨੂੰ ਮਿਲਣ ਜਾਣਗੇ। ਵਾਇਰਲ ਪੋਸਟ ਐਡੀਟਡ ਹੈ। ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਹਰਸਿਮਰਤ ਕੌਰ ਬਾਦਲ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਦਿੱਤਾ ਇਹ ਬਿਆਨ

ਰਾਮ ਮੰਦਿਰ ਅਯੁੱਧਿਆ ਵਿੱਚ ਭਗਤ ਨੇ ਦਾਨ ਕੀਤੇ 100 ਕਰੋੜ? ਫਰਜ਼ੀ ਦਾਅਵਾ ਹੋਇਆ ਵਾਇਰਲ

ਸੋਸ਼ਲ ਮੀਡੀਆ ‘ਤੇ ਰਾਮ ਮੰਦਿਰ ਅਯੁੱਧਿਆ ਨੂੰ ਲੈ ਕੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ। ਪੋਸਟ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਮ ਮੰਦਿਰ ਦੀ ਦਾਨ ਪੇਟੀ ਵਿਚ ਇੱਕ ਭਗਤ ਨੇ 100 ਕਰੋੜ ਦਾ ਚੈੱਕ ਦਿੱਤਾ ‘ਤੇ ਜਦੋਂ ਉਸ ਚੈੱਕ ਨੂੰ ਕੈਸ਼ ਕਰਵਾਉਣ ਲਈ ਪ੍ਰਬੰਧਕ ਬੈਂਕ ਗਏ ਤਾਂ ਚੈੱਕ ਪਾਉਣ ਵਾਲੇ ਭਗਤ ਦੇ ਖਾਤੇ ਵਿਚ ਸਿਰਫ 17 ਰੁਪਏ ਨਿਕਲੇ। ਵਾਇਰਲ ਦਾਅਵਾ ਫਰਜ਼ੀ ਹੈ। ਇਹ ਮਾਮਲਾ ਆਂਧਰਾ ਪ੍ਰਦੇਸ਼ ਦੇ ਸਿਮਹਚਲਮ ਸਥਿਤ ਸ਼੍ਰੀ ਵਰਾਹ ਲਕਸ਼ਮੀ ਨਰਸਿੰਹਾ ਸਵਾਮੀ ਵਾਰੀ ਦੇਵ੍ਸ੍ਥਾਨਮ ਮੰਦਿਰ ਦਾ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਹਰਸਿਮਰਤ ਕੌਰ ਬਾਦਲ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਦਿੱਤਾ ਇਹ ਬਿਆਨ

ਰਾਮ ਮੰਦਿਰ ‘ਚ ਆਏ ਚੜ੍ਹਾਵੇ ਦੀ ਹੈ ਇਹ ਵਾਇਰਲ ਵੀਡੀਓ?

ਸੋਸ਼ਲ ਮੀਡੀਆ ‘ਤੇ ਰਾਮ ਮੰਦਿਰ ਦੇ ਚੜ੍ਹਾਵੇ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਸਾਂਝਾ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੀ ਦਾਨਪੇਟੀ ਪਹਿਲੇ ਦਿਨ ਹੀ ਪੈਸਿਆਂ ਨਾਲ ਭਰ ਗਈ। ਵਾਇਰਲ ਵੀਡੀਓ ਦੇ ਵਿੱਚ ਦਾਨਪੇਟੀ ਦੇ ਵਿੱਚੋਂ ਕੁਛ ਲੋਕਾਂ ਨੂੰ ਪੈਸੇ ਇਕੱਠੇ ਕਰਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਿਹਾ ਚੜ੍ਹਾਵੇ ਦਾ ਵੀਡੀਓ ਰਾਮ ਮੰਦਿਰ ਅਯੁੱਧਿਆ ਦਾ ਨਹੀਂ ਹੈ। ਵਾਇਰਲ ਹੋ ਰਿਹਾ ਵੀਡੀਓ ਰਾਮ ਮੰਦਿਰ ਦੇ ਉਦਘਾਟਨ ਤੋਂ ਪਹਿਲਾਂ ਦਾ ਅਤੇ ਰਾਜਸਥਾਨ ਸਥਿਤ ਸਾਂਵਲੀਆਂ ਸੇਠ ਮੰਦਿਰ ਦਾ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular