Authors
Claim
ਧਰਮ ਦੇ ਨਾਮ ਤੇ ਵੋਟ ਮੰਗਣ ਗਏ ਭਾਜਪਾ ਨੇਤਾ ਨਾਲ ਲੋਕਾਂ ਨੇ ਕੁੱਟਮਾਰ ਕੀਤੀ
Fact
ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਭੀੜ ਇੱਕ ਗੱਡੀ ਤੇ ਹਮਲਾ ਕਰਦੇ ਨਜ਼ਰ ਆ ਰਹੀ ਹੈ। ਵੀਡੀਓ ਨੂੰ ਇਸ ਦਾਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਧਰਮ ਦੇ ਨਾਮ ਤੇ ਵੋਟ ਮੰਗਣ ਆਏ ਭਾਜਪਾ ਨੇਤਾ ਨਾਲ ਲੋਕਾਂ ਦੇ ਕੁੱਟਮਾਰ ਕੀਤੀ।
ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਭੀੜ ਇੱਕ ਗੱਡੀ ਦੀ ਤੋੜਫੋੜ ਕਰਨ ਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਭੀੜ ਗੱਡੀ ਵਿੱਚ ਬੈਠੇ ਲੋਕਾਂ ਤੇ ਵੀ ਹਮਲਾ ਕਰਦੀ ਨਜ਼ਰ ਆ ਰਹੀ ਹੈ।
Fact Check/Verification
ਨਿਊਜ਼ਚੈਕਰ ਨੇ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਦੇ ਕੀ ਫਰੇਮ ਨੂੰ ਰਿਵਰਸ ਇਮੇਜ਼ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਇਸ ਸਮੇਂ ਦੌਰਾਨ ਸਾਨੂੰ ਕਲਿੰਗਾ ਟੀਵੀ ਦੇ YouTube ਖਾਤੇ ਤੋਂ 12 ਮਾਰਚ, 2022 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ । ਇਸ ਵੀਡੀਓ ਵਿੱਚ ਵਾਇਰਲ ਵੀਡੀਓ ਨਾਲ ਸਬੰਧਤ ਸੀਨ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਕਲਿੰਗਾ ਟੀਵੀ ਦੀ ਵੀਡੀਓ ਰਿਪੋਰਟ ਦੇ ਮੁਤਾਬਕ ਬੀਜੂ ਜਨਤਾ ਦਲ ਦੇ ਮੁਅੱਤਲ ਵਿਧਾਇਕ ਪ੍ਰਸ਼ਾਂਤ ਜਗਦੇ ਜੋ ਬਲਾਕ ਚੇਅਰਪਰਸਨ ਦੀਆਂ ਚੋਣਾਂ ਦੌਰਾਨ ਖੋਢਾ ਜ਼ਿਲ੍ਹੇ ਦੇ ਬਾਨਪੁਰ ਬਲਾਕ ਦਫ਼ਤਰ ਵਿੱਚ ਆਏ ਸਨ , ਉਹਨਾਂ ਨੇ ਭੀੜ ਤੇ ਆਪਣੀ ਗੱਡੀ ਚੜ੍ਹਾ ਦਿੱਤੀ। ਇਸ ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋ ਗਏ ਸਨ।
ਸਰਚ ਕਰਨ ‘ਤੇ ਸਾਨੂੰ 13 ਮਾਰਚ, 2022 ਨੂੰ OTV ਦੇ YouTube ਅਕਾਊਂਟ ਤੋਂ ਅਪਲੋਡ ਕੀਤੀ ਗਈ ਇੱਕ ਵੀਡੀਓ ਰਿਪੋਰਟ ਮਿਲੀ। ਇਸ ਵੀਡੀਓ ‘ਚ ਵਾਇਰਲ ਵੀਡੀਓ ਨਾਲ ਜੁੜੇ ਦ੍ਰਿਸ਼ ਵੀ ਮੌਜੂਦ ਹਨ। ਵੀਡੀਓ ਰਿਪੋਰਟ ਮੁਤਾਬਕ ਬੀਜੂ ਜਨਤਾ ਦਲ ਦੇ ਸੰਸਦ ਮੈਂਬਰ ਮੁੰਨਾ ਖਾਨ ਨੇ ਵੀ ਚਿਲਕਾ ਦੇ ਵਿਧਾਇਕ ਪ੍ਰਸ਼ਾਂਤ ਜਗਦੇਵ ਦੀ ਇਸ ਹਰਕਤ ਨੂੰ ਗਲਤ ਦੱਸਦੇ ਹੋਏ ਨਿੰਦਾ ਕੀਤੀ ਸੀ।
ਹੋਰ ਸਰਚ ਕਰਨ ਤੇ ਸਾਨੂੰ 13 ਮਾਰਚ, 2022 ਨੂੰ ਇੰਡੀਅਨ ਐਕਸਪ੍ਰੈਸ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਪ੍ਰਾਪਤ ਰਿਪੋਰਟ ਮੁਤਾਬਕ 12 ਮਾਰਚ 2022 ਨੂੰ ਬਲਾਕ ਚੇਅਰਪਰਸਨ ਦੀ ਚੋਣ ਲਈ ਖੋਢਾ ਜ਼ਿਲ੍ਹੇ ਦੇ ਬਾਨਪੁਰ ਬਲਾਕ ਦਫ਼ਤਰ ਵਿਖੇ ਭੀੜ ਇਕੱਠੀ ਹੋਈ ਸੀ। ਇਸ ਵਿੱਚ ਕਈ ਭਾਜਪਾ ਸਮਰਥਕ ਵੀ ਮੌਜੂਦ ਸਨ। ਇਸ ਦੌਰਾਨ ਚਿਲਕਾ ਦੇ ਵਿਧਾਇਕ ਪ੍ਰਸ਼ਾਂਤ ਜਗਦੇਵ ਆਪਣੀ ਐਸਯੂਵੀ ਵਿੱਚ ਉੱਥੇ ਪੁੱਜੇ ਅਤੇ ਭੀੜ ਵਾਲੇ ਇਲਾਕੇ ਵਿੱਚੋਂ ਆਪਣੀ ਗੱਡੀ ਲੈ ਕੇ ਜਾਣ ਲੱਗੇ। ਲੋਕਾਂ ਨੇ ਉਸ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਬਹਿਸ ਸ਼ੁਰੂ ਹੋ ਗਈ। ਹਾਲਾਂਕਿ, ਇਸ ਦੌਰਾਨ ਪੁਲਸ ਨੇ ਵੀ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਇਸ ਪ੍ਰਸ਼ਾਂਤ ਜਗਦੇਵ ਆਪਣੀ ਕਾਰ ਨੂੰ ਭੀੜ ਵਿੱਚ ਭਜਾਕੇ ਉਥੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗੇ।
ਇਸ ਘਟਨਾ ‘ਚ ਕਰੀਬ 7 ਪੁਲਿਸ ਕਰਮਚਾਰੀਆਂ ਸਮੇਤ 22 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੇ ਕਰੀਬ ਪੁਲੀਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ ਸਨ। ਭੀੜ ਨੇ ਪ੍ਰਸ਼ਾਂਤ ਜਗਦੇਵ ‘ਤੇ ਵੀ ਹਮਲਾ ਕਰ ਦਿੱਤਾ। ਹਮਲੇ ‘ਚ ਜ਼ਖਮੀ ਹੋਣ ਤੋਂ ਬਾਅਦ ਪ੍ਰਸ਼ਾਂਤ ਨੂੰ ਇਲਾਜ ਲਈ ਭੁਵਨੇਸ਼ਵਰ ਭੇਜਿਆ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਵਿਧਾਇਕ ਪ੍ਰਸ਼ਾਂਤ ਜਗਦੇਵ ਦੇ ਖਿਲਾਫ ਵੀ ਆਈਪੀਸੀ ਦੀਆਂ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਜਾਂਚ ਦੌਰਾਨ ਸਾਨੂੰ 22 ਮਾਰਚ, 2022 ਨੂੰ NDTV ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਵੀ ਮਿਲੀ । ਰਿਪੋਰਟ ਮੁਤਾਬਕ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੁਲਿਸ ਨੇ ਚਿਲਕਾ ਦੇ ਵਿਧਾਇਕ ਪ੍ਰਸ਼ਾਂਤ ਜਗਦੇਵ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਵੀਡੀਓ ਬੀਜੇਪੀ ਨੇਤਾ ਨਾਲ ਹੋਈ ਕੁੱਟਮਾਰ ਦਾ ਨਹੀਂ ਹੈ।
Result: False
Our Sources
Video Report by Kalinga News on 12th March 2022
Video Report by OTV on 13th March 2022
Article Published by Indian Express on 13th March 2022
Article Published by NDTV on 22th March 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।