ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਕੀ ਸਰਕਾਰ ਨੇ ਅਗਨੀਪਥ ਯੋਜਨਾ 'ਚ ਕੀਤਾ ਬਦਲਾਅ?

ਕੀ ਸਰਕਾਰ ਨੇ ਅਗਨੀਪਥ ਯੋਜਨਾ ‘ਚ ਕੀਤਾ ਬਦਲਾਅ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਸਰਕਾਰ ਨੇ ਅਗਨੀਪਥ ਯੋਜਨਾ ‘ਚ ਕੀਤਾ ਬਦਲਾਅ

Fact
ਸਰਕਾਰ ਵੱਲੋਂ ਅਜੇ ਤੱਕ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਵਾਇਰਲ ਦਸਤਾਵੇਜ਼ ਫਰਜ਼ੀ ਹੈ।

ਸੋਸ਼ਲ ਮੀਡੀਆ ‘ਤੇ ਇੱਕ ਦਸਤਾਵੇਜ਼ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਨੇ ਭਾਰਤੀ ਸੈਨਾਵਾਂ ਵਿੱਚ ਭਰਤੀ ਲਈ ਅਗਨੀਪਥ ਯੋਜਨਾ ਨੂੰ “ਮੁੜ ਲਾਂਚ” ਕਰਨ ਦਾ ਐਲਾਨ ਕੀਤਾ ਹੈ। ਵਾਇਰਲ ਦਸਤਾਵੇਜ਼ ਵਿੱਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਯੋਜਨਾ ਵਿੱਚ ਤਬਦੀਲੀਆਂ ਦੀ ਵੱਧ ਰਹੀ ਮੰਗ ਦੇ ਵਿਚਕਾਰ ਸਮੀਖਿਆ ਤੋਂ ਬਾਅਦ, ਅਗਨੀਪਥ ਯੋਜਨਾ ਨੂੰ ਸੈਨਿਕ ਸਨਮਾਨ ਯੋਜਨਾ ਵਿੱਚ ਬਦਲ ਦਿੱਤਾ ਗਿਆ ਹੈ।

ਦਸਤਾਵੇਜ਼ ਵਿੱਚ ਇਸ ਸਕੀਮ ਵਿੱਚ ਕਥਿਤ ਤਬਦੀਲੀਆਂ ਦਾ ਵੀ ਵੇਰਵਾ ਦਿੱਤਾ ਗਿਆ ਹੈ ਜਿਵੇਂ ਕਿ ਸੇਵਾ ਦੀ ਮਿਆਦ ਨੂੰ ਚਾਰ ਸਾਲ ਤੋਂ ਵਧਾ ਕੇ ਸੱਤ ਸਾਲ ਕਰਨਾ, ਸਿਖਲਾਈ ਦੀ ਮਿਆਦ 24 ਹਫ਼ਤਿਆਂ ਤੋਂ ਵਧਾ ਕੇ 42 ਹਫ਼ਤੇ ਕਰਨਾ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਦੇਣਾ ਆਦਿ।

ਇਸ ਦਸਤਾਵੇਜ਼ ਦੀ ਤਸਵੀਰ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਖੂਬ ਵਾਇਰਲ ਹੋ ਰਹੀ ਹੈ।

ਇੱਥੇ , ਇੱਥੇ ਅਤੇ ਇੱਥੇ ਇਹਨਾਂ ਪੋਸਟਾਂ ਨੂੰ ਦੇਖਿਆ ਜਾ ਸਕਦਾ ਹੈ।

Fact Check/Verification

ਸਾਨੂੰ ਗੂਗਲ ‘ਤੇ ਅਗਨੀਪਥ ਅਤੇ “ਸੈਨਿਕ ਸਨਮਾਨ/ਸਮਾਨ ਯੋਜਨਾ ਕੀਵਰਡਸ ਦੀ ਖੋਜ ਕਰਨ ‘ਤੇ ਸਰਕਾਰ ਦੁਆਰਾ ਇਸ ਸਕੀਮ ਨੂੰ ਦੁਬਾਰਾ ਸ਼ੁਰੂ ਕਰਨ ਬਾਰੇ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ।

ਇਸ ਤੋਂ ਬਾਅਦ ਅਸੀਂ ਰੱਖਿਆ ਮੰਤਰਾਲੇ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਨੂੰ ਸਰਚ ਕੀਤਾ। ਇੱਥੇ ਵੀ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ। ਮੰਤਰਾਲਾ ਦੀ ਅਧਿਕਾਰਤ ਵੈੱਬਸਾਈਟ ‘ਤੇ ਵੀ ਅਗਨੀਪਥ ਸਕੀਮ ਵਿਚ ਕਥਿਤ ਤਬਦੀਲੀਆਂ ਬਾਰੇ ਕੋਈ ਸੂਚਨਾ ਨਹੀਂ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਵਾਇਰਲ ਦਸਤਾਵੇਜ਼ ਨੂੰ ਧਿਆਨ ਨਾਲ ਦੇਖਣ ‘ਤੇ ਅਸੀਂ ਪਾਇਆ ਕਿ ਇਸ ‘ਤੇ ਨਾ ਤਾਂ ਕੋਈ ਅਧਿਕਾਰਤ ਲੈਟਰਹੈਡ ਹੈ ਅਤੇ ਨਾ ਹੀ ਇਸ ‘ਤੇ ਕਿਸੇ ਸਬੰਧਤ ਅਧਿਕਾਰੀ ਦੇ ਦਸਤਖਤ ਹਨ। ਇਸ ਤੋਂ ਇਲਾਵਾ, ਦਸਤਾਵੇਜ਼ ਵਿੱਚ ਵਿਆਕਰਣ ਅਤੇ ਸਪੈਲਿੰਗ ਦੀਆਂ ਕਈ ਗਲਤੀਆਂ ਸਨ। ਉਦਾਹਰਨ ਲਈ ਅਗਨੀਪਥ ਸਕੀਮ ਦਾ ਨਾਮ ਗਲਤ ਲਿਖਿਆ ਗਿਆ ਹੈ। ਪੈਨਸ਼ਨ ਨੂੰ “ਪੈਂਸ਼ਨ” ਲਿਖਿਆ ਗਿਆ ਹੈ। ਗਾਰੰਟੀਡ ਨੂੰ “ਗੁਰੰਟਡ” ਅਤੇ ਲੱਖਾਂ ਨੂੰ “ਲੱਕ” ਲਿਖਿਆ ਗਿਆ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਦਸਤਾਵੇਜ਼ ਪ੍ਰਮਾਣਿਕ ​​ਨਹੀਂ ਹੈ।

 ਪੀਆਈਬੀ ਫੈਕਟ ਚੈਕ ਨੇ ਵੀ ਵਾਇਰਲ ਦਸਤਾਵੇਜ਼ ਨੂੰ ਫਰਜ਼ੀ ਦੱਸਿਆ। 16 ਜੂਨ, 2024 ਨੂੰ PIB ਫੈਕਟ ਚੈਕ ਦੁਆਰਾ X ਤੇ ਪੋਸਟ ਕਰਦਿਆਂ “ਇੱਕ ਜਾਅਲੀ WhatsApp ਮੈਸਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਗਨੀਪਥ ਸਕੀਮ ਨੂੰ ਸਮੀਖਿਆ ਤੋਂ ਬਾਅਦ ‘ਸੈਨਿਕ ਸਨਮਾਨ ਯੋਜਨਾ’ ਦੇ ਰੂਪ ਵਿੱਚ ਦੁਬਾਰਾ ਸ਼ੁਰੂ ਕੀਤਾ ਗਿਆ ਹੈ। ਇਸ ਵਿੱਚ ਡਿਊਟੀ ਦੀ ਮਿਆਦ ਨੂੰ 7 ਸਾਲ, 60% ਪੱਕ ਸਟਾਫ ਅਤੇ ਆਮਦਨ ਵਿੱਚ ਵਾਧਾ ਸ਼ਾਮਲ ਹੈ। ਭਾਰਤ ਸਰਕਾਰ ਨੇ ਅਜਿਹਾ ਕੋਈ ਫੈਸਲਾ ਨਹੀਂ ਲਿਆ ਹੈ।

PIB ਤੱਥ ਜਾਂਚ ਦੁਆਰਾ X ਪੋਸਟ ਤੋਂ ਸਕ੍ਰੀਨਗ੍ਰੈਬ

ਸਿਆਸੀ ਦਬਾਅ ‘ਚ ਫਰਜ਼ੀ ਦਸਤਾਵੇਜ਼ ਵਾਇਰਲ ਹੋ ਰਹੇ ਹਨ

ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜੇਡੀਯੂ ਜੋ ਮੋਦੀ ਸਰਕਾਰ ਦੀ ਮੁੱਖ ਸਹਿਯੋਗੀ ਹੈ ਕਥਿਤ ਤੌਰ ‘ਤੇ ਅਗਨੀਪਥ ਯੋਜਨਾ ਦੀ ਸਮੀਖਿਆ ਕਰਨਾ ਚਾਹੁੰਦੀ ਹੈ। ਪਾਰਟੀ ਨੇਤਾ ਕੇਸੀ ਤਿਆਗੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਭਾਜਪਾ ਨੂੰ ਬਿਨਾਂ ਸ਼ਰਤ ਸਮਰਥਨ ਦੀ ਪੇਸ਼ਕਸ਼ ਕੀਤੀ ਹੈ ਪਰ ਉਹ ਚਾਹੁੰਦੇ ਹਨ ਕਿ ਯੋਜਨਾ ਦੀਆਂ ਕਮੀਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇ। ਤਿਆਗੀ ਨੇ ‘ਦਿ ਹਿੰਦੂ’ ਨੂੰ ਕਿਹਾ, ”ਵੋਟਰਾਂ ਦਾ ਇੱਕ ਹਿੱਸਾ ਅਗਨੀਵੀਰ ਯੋਜਨਾ ਨੂੰ ਲੈ ਕੇ ਨਾਰਾਜ਼ ਹੈ। ਸਾਡੀ ਪਾਰਟੀ ਚਾਹੁੰਦੀ ਹੈ ਕਿ ਜਨਤਾ ਦੁਆਰਾ ਦੱਸੀਆਂ ਗਈਆਂ ਕਮੀਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇ ਅਤੇ ਸੁਧਾਰਿਆ ਜਾਵੇ।”

ਭਰਤੀ ਦੀ ਸਮੀਖਿਆ ਕਰਨ ਲਈ ਜੇਡੀਯੂ ਦੇ ਦਬਾਅ ‘ਤੇ ਭਾਜਪਾ ਦੇ ਇਕ ਹੋਰ ਸਹਿਯੋਗੀ ਪਾਰਟੀ ਦੇ ਪ੍ਰਮੁੱਖ ਚਿਰਾਗ ਪਾਸਵਾਨ  ਨੇ ਕਿਹਾ, “ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਨੇ ਕਿਹਾ ਹੈ ਕਿ ਫੋਰਮ ਚਰਚਾ ਲਈ ਖੁੱਲ੍ਹਾ ਹੈ। ਮੇਰਾ ਮੰਨਣਾ ਹੈ ਕਿ ਸਾਨੂੰ ਅਗਨੀਵੀਰ ਦੇ ਮਾਮਲੇ ਤੇ ਜਿਨ੍ਹਾਂ ਹੋ ਸਕੇ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਾਡੇ ਦੇਸ਼ ਦੇ ਨੌਜਵਾਨਾਂ ਨਾਲ ਜੁੜਿਆ ਮਾਮਲਾ ਹੈ। ਸਮੀਖਿਆ ਹੋਣੀ ਚਾਹੀਦੀ ਹੈ, ਸਰਕਾਰ ਬਣ ਰਹੀ ਹੈ ਅਤੇ ਉਸ ਤੋਂ ਬਾਅਦ ਅਸੀਂ ਬੈਠ ਕੇ ਇਨ੍ਹਾਂ ਗੱਲਾਂ ‘ਤੇ ਚਰਚਾ ਕਰ ਸਕਦੇ ਹਾਂ।

ਇਸ ਤੋਂ ਇਲਾਵਾ, ਇੰਡੀਅਨ ਐਕਸਪ੍ਰੈਸ ਦੁਆਰਾ ਪ੍ਰਕਾਸ਼ਿਤ ਇੱਕ ਲੇਖ ਵਿੱਚ ਕਿਹਾ ਗਿਆ ਹੈ ਕਿ ਹਥਿਆਰਬੰਦ ਬਲ ਅਗਨੀਪਥ ਯੋਜਨਾ ਵਿੱਚ “ਸੰਭਾਵੀ ਤਬਦੀਲੀਆਂ” ‘ਤੇ ਚਰਚਾ ਕਰ ਰਹੇ ਹਨ। ਇਹ ਤਿੰਨ ਸੇਵਾਵਾਂ ਤੋਂ ਪ੍ਰਾਪਤ ਫੀਡਬੈਕ ਦੇ ਬਾਅਦ ਹੈ – ਇੱਕ ਸਰਵੇਖਣ ਹਾਲ ਹੀ ਵਿੱਚ ਕਰਵਾਇਆ ਗਿਆ ਸੀ – ਜਿਸ ਵਿੱਚ ਯੋਜਨਾ ਦੇ ਨਾਲ ਕੁਝ ਮੁੱਦਿਆਂ ਦੀ ਪਛਾਣ ਕੀਤੀ ਗਈ ਸੀ। ਹਾਲਾਂਕਿ, ਇਹਨਾਂ ਤਬਦੀਲੀਆਂ ਦੀ ਅਜੇ ਤੱਕ ਰਸਮੀ ਤੌਰ ‘ਤੇ ਸਰਕਾਰ ਨੂੰ ਸਿਫਾਰਸ਼ ਨਹੀਂ ਕੀਤੀ ਗਈ ਹੈ। ਇਹ ਉਹ ਪ੍ਰਸਤਾਵ ਹਨ ਜੋ ਅਜੇ ਵੀ ਹਥਿਆਰਬੰਦ ਬਲਾਂ ਦੁਆਰਾ ਵਿਚਾਰੇ ਜਾ ਰਹੇ ਹਨ।

Conclusion

ਅਗਨੀਪਥ ਯੋਜਨਾ ‘ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ ਹੈ। ਸੈਨਿਕ ਸਨਮਾਨ ਯੋਜਨਾ ਦੇ ਤੌਰ ‘ਤੇ ਅਗਨੀਪਥ ਯੋਜਨਾ ਨੂੰ ਦੁਬਾਰਾ ਲਾਂਚ ਕਰਨ ਦਾ ਦਾਅਵਾ ਕਰਨ ਵਾਲਾ ਵਾਇਰਲ ਦਸਤਾਵੇਜ਼ ਫਰਜ਼ੀ ਹੈ।

Result: False

Sources
Official Website Of Ministry Of Defence
X Post By @PIBFactCheck, Dated June 16, 2024


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular