ਸ਼ਨੀਵਾਰ, ਜੁਲਾਈ 27, 2024
ਸ਼ਨੀਵਾਰ, ਜੁਲਾਈ 27, 2024

HomeFact Checkਕੀ ਸ਼ਿਮਲਾ ਵਿੱਚ ਆਏ ਹੜ? ਫਰਜ਼ੀ ਦਾਅਵਾ ਵਾਇਰਲ

ਕੀ ਸ਼ਿਮਲਾ ਵਿੱਚ ਆਏ ਹੜ? ਫਰਜ਼ੀ ਦਾਅਵਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਤੇਜ ਬਹਾਅ ਦੇ ਹੜ ਨੂੰ ਘਰਾਂ ਦੇ ਵਿਚਕਾਰ ਨਿਕਲਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦਾਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਸ਼ਿਮਲਾ ਦਾ ਹੈ।

ਫੇਸਬੁੱਕ ਯੂਜ਼ਰ ਜੱਟ ਮਹਿਕਮਾ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਫਲੱਡ ਇਨ ਸ਼ਿਮਲਾ”

ਕੀ ਸ਼ਿਮਲਾ ਵਿੱਚ ਆਏ ਹੜ? ਫਰਜ਼ੀ ਦਾਅਵਾ ਵਾਇਰਲ

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਕੀ ਫਰੇਮਾਂ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।

ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਇੰਸਟਾਗਰਾਮ ਯੂਜਰ “mdnizam” ਦੁਆਰਾ ਅਪ੍ਰੈਲ 26, 2024 ਨੂੰ ਅਪਲੋਡ ਮਿਲਿਆ। ਵੀਡੀਓ ਨਾਲ ਦਿੱਤੇ ਕਿ ਕੈਪਸ਼ਨ ਦੇ ਮੁਤਾਬਿਕ ਇਹ ਵੀਡੀਓ ਓਮਾਨ ਦਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਤੇ ਕੁਝ ਕੀਵਰਡ ਦੀ ਮਦਦ ਦੇ ਨਾਲ ਸਰਚ ਕੀਤੀ। ਇਸ ਦੌਰਾਨ ਸਾਨੂੰ ਖਲੀਜ ਮੈਗਜ਼ੀਨ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਵਾਇਰਲ ਵੀਡੀਓ ਦੇ ਨਾਲ ਮਿਲਦਾ ਜੁਲਦਾ ਵੀਡੀਓ ਮਿਲਿਆ। ਕੈਪਸ਼ਨ ਨਾਲ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਉਮਾਨ ਚ ਹੜ ਨੇ ਭਾਰੀ ਤਬਾਹੀ ਮਚਾਈ ਅਤੇ ਇਸ ਹੜ ਵਿੱਚ ਤਕਰੀਬਨ 18 ਲੋਕਾਂ ਦੀ ਮੌਤ ਹੋ ਗਈ।

ਅਸੀਂ ਵਾਇਰਲ ਹੋ ਰਹੀ ਵੀਡੀਓ ਅਤੇ ਖਲੀਜ਼ ਟਾਈਮ ਦੁਆਰਾ ਅਪਲੋਡ ਵੀਡੀਓ ਨੂੰ ਮਿਲਾਇਆ ਅਤੇ ਪਾਇਆ ਕੀ ਦੋਵਾਂ ਵੀਡੀਓ ਦੇ ਵਿੱਚ ਕਾਫੀ ਸਮਾਨਤਾਵਾਂ ਹਨ।

ਇਸ ਦੇ ਨਾਲ ਹੀ ਸਾਨੂੰ ਮੀਡੀਆ ਅਦਾਰਾ ਗਲਫ ਟੁਡੇ ਦੀ ਵੈੱਬਸਾਈਟ ਤੇ ਉਮਾਨ ਵਿੱਚ ਹਾਏ ਹੜ ਨਾਲ ਜੁੜੀ ਹੋਈ ਖਬਰ ਮਿਲੀ। ਇਸ ਰਿਪੋਰਟ ਦੇ ਵਿੱਚ ਵੀਡੀਓ ਦੇ ਕੁਝ ਅੰਸ਼ ਵੀ ਦੇਖੇ ਜਾ ਸਕਦੇ ਹਨ।

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸ਼ਿਮਲਾ ਦੀ ਨਹੀਂ ਸਗੋਂ ਓਮਾਨ ਵਿੱਚ ਆਏ ਹੜ ਦੀ ਹੈ।

Result: False

Sources

Media report by Gulf Today, Dated April 15, 2024
Video uploaded by Khaleej Mag, Dated April 15, 2024

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular