ਬੁੱਧਵਾਰ, ਜੁਲਾਈ 24, 2024
ਬੁੱਧਵਾਰ, ਜੁਲਾਈ 24, 2024

HomeFact Checkਕੀ ਉਦਯੋਗਪਤੀ ਅਡਾਨੀ ਅਤੇ ਅੰਬਾਨੀ ਨੇ ਜ਼ਮੀਨ ਤੇ ਕਬਜ਼ਾ ਦਵਾਉਣ ਲਈ ਪੁਲਿਸ...

ਕੀ ਉਦਯੋਗਪਤੀ ਅਡਾਨੀ ਅਤੇ ਅੰਬਾਨੀ ਨੇ ਜ਼ਮੀਨ ਤੇ ਕਬਜ਼ਾ ਦਵਾਉਣ ਲਈ ਪੁਲਿਸ ਨੂੰ ਭੇਜਿਆ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕਾਂ ਨੂੰ ਪੁਲਿਸ ‘ਤੇ ਪਥਰਾਵ ਕਰਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਦਯੋਗਪਤੀ ਅਡਾਨੀ ਅਤੇ ਅੰਬਾਨੀ ਨੇ ਗਰੀਬਾਂ ਦੀ ਜਮੀਨ ਹੜੱਪਣ ਲਈ ਪੁਲਿਸ ਨੂੰ ਭੇਜਿਆ ਪਰ ਪਿੰਡ ਦੇ ਲੋਕਾਂ ਨੇ ਪੁਲਿਸ ਨੂੰ ਮਾਰ ਭਜਾਇਆ। 

ਫੇਸਬੁੱਕ ਪੇਜ ਅੱਗਬਾਨੀ ਨੇ ਇਸ ਵੀਡੀਓ ਨੂੰ ਅਪਲੋਡ ਕਰਦਿਆਂ ਲਿਖਿਆ, ‘ਕਿਸਾਨ ਤੇ ਮਜਦੂਰ ਭਰਾਵੋ ਇਹਨਾਂ ਦੀ ਚੀਕ ਤੇ ਨਿਕਲੀ ਪਈ ਏ ਹੁਣ ਮੈਸੇਜ ਭੈਜ ਰਹੇ ਨੇ ਸਾਡਾ ਇਹਨਾਂ ਬਿੱਲਾ ਨਾਲ ਕੋਈ ਲੈਣਾਂ ਦੇਣਾ ਨਹੀਂ’

https://www.facebook.com/AggBani/posts/3662034380559811

ਅਸੀਂ ਪਾਇਆ ਕਿ ਇਸ ਵੀਡੀਓ ਨੂੰ ਫੇਸਬੁੱਕ ਸਮੇਤ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੀ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡਿਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਵਿੱਚ ਅਸੀਂ ਗੂਗਲ ਤੇ ਕੀ ਵਰਡ ਦੀ ਮਦਦ ਨਾਲ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। 

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ Youtube ‘ਤੇ ਮਿਲੀ। “Computer jagat news” ਨਾਮ ਦੇ ਯੂ ਟਿਊਬ ਅਕਾਊਂਟ ਨੇ 6 ਜਨਵਰੀ ਨੂੰ ਇਸ ਵੀਡੀਓ ਨੂੰ ਅਪਲੋਡ ਕੀਤਾ ਜਿਸ ਸ ਸਿਰਲੇਖ ਸੀ : कुशीनगर:जमीन विवाद में पुलिस पर भड़का ग्रामीणों का गुस्‍सा,जमकर पथराव,कई हुए घायल

ਡਿਸਕ੍ਰਿਪਸ਼ਨ ਦੇ ਮੁਤਾਬਕ,  ਇਹ ਘਟਨਾ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਦੀ ਹੈ ਜਿਥੇ ਕਬਜ਼ਾ ਦੇ ਕਿਸੀ ਨਿਜ਼ੀ ਮਾਮਲੇ ਵਿੱਚ ਪਿੰਡ ਵਾਸੀਆਂ ਨੇ ਪੁਲਿਸ ‘ਤੇ ਪਥਰਾਵ ਕੀਤਾ।

ਕੀ ਵਰਡ ਦੀ ਮਦਦ ਦੇ ਨਾਲ ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਨਾਮੀ ਮੀਡਿਆ ਏਜੇਂਸੀ ਦੈਨਿਕ ਜਾਗਰਣ ਦੀ ਰਿਪੋਰਟ ਮਿਲੀ ਜਿਸ ਦੇ ਮੁਤਾਬਕ , ਇਹ ਘਟਨਾ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਦੀ ਹੈ ਜਿਥੇ ਜਬਰਵਾ ਪੱਟੀ ਥਾਣਾ ਦੇ ਅਧੀਨ ਪੈਂਦੇ ਪਿੰਡ ਅਮਵਾ ਦਿਗਰ ਦੇ ਟੋਲਾ ਭਰਪੱਤੀਆ ਵਿਖੇ ਵਿਵਾਦਿਤ ਜ਼ਮੀਨ ਨੂੰ ਲੈ ਕੇ ਪੁਲਿਸ ਟੀਮ ਅਤੇ ਪਿੰਡ ਵਾਸੀਆਂ ਵਿੱਚ ਝੜਪ ਹੋ ਗਈ ਅਤੇ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਪਿੰਡ ਵਾਸੀਆਂ ਨੂੰ ਕੁੱਟਿਆ ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਘਟਨਾ ਦੇ ਦੌਰਾਨ ਪਿੰਡ ਵਾਸੀਆਂ ਨੇ ਪੁਲਿਸ ‘ਤੇ ਪਥਰਾਵ ਵੀ ਕੀਤਾ। 

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਦਾ ਅਡਾਨੀ ਜਾਂ ਅੰਬਾਨੀ ਨਾਲ ਕੋਈ ਸਬੰਧ ਨਹੀਂ ਹੈ। ਨਿਜੀ ਮਾਮਲੇ ਦੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Result: Misleading

Sources

https://www.jagran.com/uttar-pradesh/kushinagar-in-kushinagar-villagers-and-police-fight-nine-people-injured-21242175.html

https://www.youtube.com/watch?v=QOylwIm-CuY

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular