ਐਤਵਾਰ, ਸਤੰਬਰ 1, 2024
ਐਤਵਾਰ, ਸਤੰਬਰ 1, 2024

HomeFact Checkਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੂੰ ਗੁਰਮੀਤ ਰਾਮ...

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੂੰ ਗੁਰਮੀਤ ਰਾਮ ਰਹੀਮ ਦੀ ਤਸਵੀਰ ਨਾਲ ਕੀਤਾ ਸਨਮਾਨਿਤ? ਐਡੀਟਡ ਤਸਵੀਰ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਆਗੂ ਹੱਥ ਵਿੱਚ ਡੇਰਾ ਸੱਚਾ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਤਸਵੀਰ ਦੇਖੀ ਜਾ ਸਕਦੀ ਹੈ।

ਫੇਸਬੁੱਕ ਯੂਜ਼ਰ Waryam Singh ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਬਾਈ ਅਸੀਂ ਤਾਂ ਪੰਥਕ ਹੁੰਦੇ ਆ”

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੂੰ ਗੁਰਮੀਤ ਰਾਮ ਰਹੀਮ ਦੀ ਤਸਵੀਰ ਨਾਲ ਕੀਤਾ ਸਨਮਾਨਿਤ? ਐਡੀਟਡ ਤਸਵੀਰ

Fact Check/Verification

ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਕਰਦਿਆਂ ਅਸੀਂ ਸਭ ਤੋਂ ਇਸ ਪੋਸਟ ‘ਤੇ ਆਏ ਕਮੈਂਟਾਂ ਨੂੰ ਖੰਗਾਲਿਆ। ਅਸੀਂ ਪਾਇਆ ਕਿ ਯੂਜ਼ਰਾਂ ਨੇ ਅਸਲ ਤਸਵੀਰ ਸਾਂਝੀ ਕੀਤੀ ਹੋਈ ਸੀ।

ਅਸੀਂ ਇਸ ਤਸਵੀਰ ਨੂੰ ਗੋਰ ਦੇ ਨਾਲ ਦੇਖਿਆ ਅਤੇ ਪਾਇਆ ਕਿ ਇਸ ਤਸਵੀਰ ਦੇ ਪਿੱਛੇ ਅੰਤਰ ਕਾਲਜ ਯੁਵਕ ਮੇਲਾ ਲਿਖਿਆ ਹੋਇਆ ਹੈ। ਸਾਨੂੰ ਇਸ ਤਸਵੀਰ ਨਾਲ ਮਿਲਦੀ ਤਸਵੀਰ 6 ਮਾਰਚ ਦੀ ਇੱਕ ਪੋਸਟ ਵਿਚ ਅਪਲੋਡ ਮਿਲੀ। ਇਸ ਤਸਵੀਰ ਵਿਚ ਸਮਾਨ ਆਗੂਆਂ ਨੂੰ ਸਨਮਾਨਿਤ ਕਰਦੇ ਦੇਖਿਆ ਜਾ ਸਕਦਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਫੇਸਬੁੱਕ ਯੂਜ਼ਰ “Davinder Singh Dhillon” ਨੇ ਇਸ 6 ਮਾਰਚ 2024 ਨੂੰ ਤਸਵੀਰ ਨੂੰ ਸਾਂਝੀ ਕਰਦਿਆਂ ਲਿਖਿਆ, “ਪ੍ਰਮਾਤਮਾ ਵਾਹਿਗੁਰੂ ਜੀ ਦੀ ਕਿ੍ਰਪਾ ਨਾਲ ਜੋ ਪਾਰਟੀ ਵੱਲੋਂ ਯੂਥ ਅਕਾਲੀ ਦਲ ਦਾ ਮੀਤ ਪ੍ਰਧਾਨ ਪੰਜਾਬ ਬਣਾਇਆ ਗਿਆ ਹੈ ,ਉਸ ਸਬੰਧ ਵਿੱਚ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿੱਖੇ ਡਾ ਦਲਜੀਤ ਸਿੰਘ ਚੀਮਾ ਜੀ ,ਸ ਅਮਰਜੀਤ ਸਿੰਘ ਚਾਵਲਾ , ਸ ਦਲਜੀਤ ਸਿੰਘ ਭਿੰਡਰ ,ਸ ਗੁਰਿਦੰਰ ਸਿੰਘ ਗੋਗੀ ਜਿਲਾ ਪ੍ਰਧਾਨ ,ਸ ਗੁਰਪ੍ਰੀਤ ਸਿੰਘ ਰੋਡੇ ਮੈਨੇਜਰ ਪ੍ਰਿਸੀਪਲ ਜਸਵੀਰ ਸਿੰਘ ਜੀ ਅਤੇ ਸ ਹਰਦੇਵ ਸਿੰਘ ਐਡ ਮੈਨਜਰ ਅਤੇ ਨੰਬਰਦਾਰ ਸੰਦੀਪ ਸਿੰਘ ਕਲੋਤਾ ਵੱਲੋਂ ਮੇਰਾ ਵਿਸ਼ੇਸ਼ ਸਨਮਾਨ ਕੀਤਾ ਗਿਆ”

ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕਾਰਨ ਤੇ ਸਾਨੂੰ ਵਾਇਰਲ ਤਸਵੀਰ ਨੂੰ ਲੈ ਕੇ ਇੱਕ ਸਪਸ਼ਟੀਕਰਨ ਵੀ ਮਿਲਿਆ। ਇਹ ਸਪਸ਼ਟੀਕਰਨ ਤਸਵੀਰ ਵਿਚ ਡਾਕਟਰ ਚੀਮਾ ਨੂੰ ਸਨਮਾਨਿਤ ਕਰਨ ਵਾਲੇ ਵਿਅਕਤੀ ਦਾ ਸੀ।

ਇਸ ਵਾਇਰਲ ਤਸਵੀਰ ਨੂੰ ਲੈ ਕੇ ਸਪਸ਼ਟੀਕਰਨ ਡਾ. ਦਲਜੀਤ ਚੀਮਾ ਵੱਲੋਂ ਵੀ ਸਾਂਝਾ ਕੀਤਾ ਗਿਆ ਹੈ।

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਤਸਵੀਰ ਐਡੀਟਡ ਹੈ। ਅਸਲ ਤਸਵੀਰ ਵਿਚ ਡਾ. ਚੀਮਾ ਨੂੰ ਰਾਮ ਰਹੀਮ ਦੀ ਤਸਵੀਰ ਨਾਲ ਸਨਮਾਨਿਤ ਨਹੀਂ ਕੀਤਾ ਗਿਆ ਸੀ।

Result: Altered Media

Our Sources

Facebook Post by Davinder Dhillon, Dated March 6, 2024
Facebook post by Dr. Daljit Singh Cheema, Dated August 11, 2024

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular