ਵੀਰਵਾਰ, ਦਸੰਬਰ 19, 2024
ਵੀਰਵਾਰ, ਦਸੰਬਰ 19, 2024

HomeFact Checkਇਰਾਨੀ ਗੈਂਗ ਦਾ ਪੁਰਾਣਾ ਪੋਸਟਰ ਹਾਲੀਆ ਦੱਸਕੇ ਹੋਇਆ ਵਾਇਰਲ

ਇਰਾਨੀ ਗੈਂਗ ਦਾ ਪੁਰਾਣਾ ਪੋਸਟਰ ਹਾਲੀਆ ਦੱਸਕੇ ਹੋਇਆ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡਿਆ ਤੇ ਇੱਕ ਪੋਸਟਰ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕੁਝ ਚਿਹਰਿਆਂ ਨੂੰ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਗਰੁੱਪ ਕੱਪੜੇ ਯਾਂ ਕੰਬਲ ਬੇਚਣ ਦੇ ਬਹਾਨੇ ਦਿਨ ਚ ਲੋਕਾਂ ਦੇ ਘਰ ਦੇਖ ਜਾਂਦੇ ਨੇ ਤੇ ਰਾਤ ਨੂੰ ਲੁੱਟਾਂ ਚੋਰੀਆ ਨੂੰ ਅੰਜਾਮ ਦਿੰਦੇ ਹਨ।

ਫੇਸਬੁੱਕ ਯੂਜ਼ਰ ‘ਲਖਵਿੰਦਰ ਖੇਲਾ’ ਨੇ ਦਾਅਵੇ ਨੂੰ ਸ਼ੇਅਰ ਕਰਦਿਆਂ ਲਿਖਿਆ,”*ਕੰਬਲ, ਚਾਦਰਾਂ ਅਤੇ ਹੋਰ ਕੱਪੜੇ ਵੇਚਣ ਵਾਲੇ ਲੋਕਾਂ ਦਾ ਇੱਕ ਗਿਰੋਹ ਆਇਆ ਹੈ, ਜੋ ਕਿ ਬਿਦਰ ਅਤੇ ਗੁਲਬਰਗਾ ਦੇ ਜਹਾਦੀ ਹਨ, ਜੋ ਕਿ ਸਾਰੇ ਗੈਂਗਸਟਰ ਹਨ। ਇਹ ਗਿਰੋਹ ਦੇ ਮੈਂਬਰ ਦਿਨ ਵੇਲੇ ਕੰਬਲ ਜਾਂ ਹੋਰ ਕੱਪੜਾ ਵੇਚਣ ਵਾਲੇ ਦੇ ਰੂਪ ਵਿੱਚ ਸਸਤੇ ਸਾਮਾਨ ਵੇਚਣ ਦੇ ਨਾਂ ‘ਤੇ ਮੁਹੱਲੇ, ਕਾਲੋਨੀ ਆਦਿ ਦੇ ਘਰਾਂ ਦਾ ਸਰਵੇਖਣ ਕਰਦੇ ਹਨ ਅਤੇ ਫਿਰ ਮੌਕਾ ਦੇਖ ਕੇ ਘਰਾਂ ਨੂੰ ਲੁੱਟ ਲੈਂਦੇ ਹਨ ਤੁਹਾਡੇ ਸਾਰੇ ਗਰੁੱਪਾਂ ਨੂੰ ਸੁਨੇਹਾ ਪੰਜਾਬ ਪੁਲਿਸ”

Fact Check/Verification

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਦਾਅਵੇ ਦੇ ਨਾਲ ਵਾਇਰਲ ਹੋ ਰਹੀ ਤਸਵੀਰ 29 ਜੁਲਾਈ, 2019 ਨੂੰ ਮੀਡਿਆ ਅਦਾਰਾ daijiworld ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਅਪਲੋਡ ਮਿਲੀ।

ਰਿਪੋਰਟ ਦੇ ਮੁਤਾਬਕ ਇਹ ਮੰਗਲੌਰ ਦੀ ਬਾਜਪਾਈ ਪੁਲਸ ਵੱਲੋਂ ਜਾਰੀ ਕੀਤੀ ਗਈ ਸੂਚੀ ਹੈ। ਰਿਪੋਰਟ ਦੇ ਅਨੁਸਾਰ, “ਇਹ ਗਿਰੋਹ ਪਹਿਲਾਂ ਹੀ ਕਰਨਾਟਕ ਦੇ ਚਿੱਕਮੰਗਲੁਰੂ ਸ਼ਹਿਰ ਅਤੇ ਉਸ ਜ਼ਿਲ੍ਹੇ ਦੇ ਹੋਰ ਹਿੱਸਿਆਂ ਵਿੱਚ ਸਰਗਰਮ ਹਨ। ਇਸ ਗਿਰੋਹ ਦੇ ਮੈਂਬਰ ਦਿਨ ਵੇਲੇ ਕੰਬਲ ਵੇਚਣ ਆਉਂਦੇ ਹਨ, ਘਰ ਦਾ ਸਰਵੇਖਣ ਕਰਦੇ ਹਨ ਅਤੇ ਫਿਰ ਰਾਤ ਨੂੰ ਘਰ ਲੁੱਟ ਲੈਂਦੇ ਹਨ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ 31 ਜੁਲਾਈ, 2019 ਨੂੰ ਬੈਂਗਲੁਰੂ ਮਿਰਰ ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀ ਜਿਸ ਵਿੱਚ ਦੱਸਿਆ ਗਿਆ ਕਿ ਪੁਲਿਸ ਨੇ ਨਾਗਰਿਕਾਂ ਨੂੰ ਕੰਬਲ ਗੈਂਗ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਸੀ।

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਪੋਸਟਰ ਹਾਲੀਆ ਨਹੀਂ ਸਗੋਂ ਸਾਲ 2019 ਦਾ ਹੈ। ਇਸ ਪੋਸਟ ਨੂੰ ਸਾਲ 2019 ਵਿੱਚ ਮੰਗਲੌਰ ਪੁਲਿਸ ਨੇ ਜਾਰੀ ਕੀਤਾ ਸੀ ਨਾ ਕਿ ਪੰਜਾਬ ਪੁਲਿਸ ਨੇ।

Result: Partly False

Our Sources
Media Report published by Daji World, Dated June 29, 2019
Media Report published by Bangalore Mirror, Dated July 31, 2019

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular