ਸ਼ੁੱਕਰਵਾਰ, ਸਤੰਬਰ 27, 2024
ਸ਼ੁੱਕਰਵਾਰ, ਸਤੰਬਰ 27, 2024

HomeFact Checkਕੀ ਪਟਿਆਲਾ ਵਿਖੇ ਚੀਤੇ ਨੇ ਕੁੱਤੇ ਤੇ ਕੀਤਾ ਹਮਲਾ? ਰਾਜਸਥਾਨ ਦਾ ਵੀਡੀਓ...

ਕੀ ਪਟਿਆਲਾ ਵਿਖੇ ਚੀਤੇ ਨੇ ਕੁੱਤੇ ਤੇ ਕੀਤਾ ਹਮਲਾ? ਰਾਜਸਥਾਨ ਦਾ ਵੀਡੀਓ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਚੀਤੇ ਨੂੰ ਘਰ ਵਿਚ ਬੈਠੇ ਕੁੱਤੇ ‘ਤੇ ਹਮਲਾ ਕਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਪਟਿਆਲਾ ਦਾ ਹੈ ਜਿਥੇ ਚੀਤੇ ਨੂੰ ਪਿੰਡ ਵਿਚ ਵੇਖਿਆ ਗਿਆ ਹੈ। ਗੌਰਤਲਬ ਹੈ ਕਿ ਪਟਿਆਲਾ ‘ਚ ਪੈਂਦੇ ਕਈ ਪਿੰਡਾਂ ਵਿੱਚ ਪਿਛਲੇ ਹਫਤੇ ਇੱਕ ਤੇਂਦੂਆ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕ ਆਪਣੇ ਘਰਾਂ ਵਿੱਚੋਂ ਨਿਕਲਣ ਤੋਂ ਡਰ ਰਹੇ ਹਨ।

ਫੇਸਬੁੱਕ ਪੇਜ Alert News patiala ਨੇ 28 ਅਗਸਤ 2024 ਨੂੰ ਇਹ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਪਿਛਲੇ ਤਿੰਨ ਚਾਰ ਦਿਨਾਂ ਤੋਂ ਪਟਿਆਲਾ ਦੇ ਬਾਰਨ ਅਤੇ ਲੰਘ ਪਿੰਡ ਚ ਚਿੱਤੇ ਦਾ ਖੌਫ ਚਿੱਤੇ ਨੂੰ ਫ਼ੜਨ ਲਈ ਜੰਗਲਾਤ ਮਹਿਕਮੇ ਦੀਆਂ ਜੁੱਟੀਆਂ ਟੀਮਾਂ”

Fact Check/Verification

ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਕਰਦਿਆਂ ਅਸੀਂ ਵੀਡੀਓ ਦੇ ਕੀ ਫ਼੍ਰੇਮ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਹੁਬੂਹੁ ਵੀਡੀਓ ਮੀਡੀਆ ਅਦਾਰਾ ਦੈਨਿਕ ਭਾਸਕਰ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਅਪਲੋਡ ਮਿਲੀ। ਭਾਸਕਰ ਦੀ ਰਿਪੋਰਟ ਵਿੱਚ ਇਸ ਮਾਮਲੇ ਨੂੰ ਰਾਜਸਥਾਨ ਦਾ ਦੱਸਿਆ ਗਿਆ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਖਬਰ ਦੇ ਮੁਤਾਬਕ ਇਹ ਮਾਮਲਾ ਰਾਜਸਥਾਨ ਦੇ ਰਾਜਸਮੰਦ ਅਧੀਨ ਪੈਂਦੇ ਨਾਥਦੁਆਰਾ ਦਾ ਹੈ ਜਿਥੇ ਚੀਤਾ ਦੇ ਆਉਣ ਕਰਕੇ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਰਿਪੋਰਟ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਚੀਤੇ ਨੇ ਰਾਤ 11 ਵਜੇ ਇੱਕ ਘਰ ਵਿਚ ਵੜ ਕੇ ਕੁੱਤੇ ‘ਤੇ ਹਮਲਾ ਕੀਤਾ।

ਕੀ ਪਟਿਆਲਾ ਵਿਖੇ ਚੀਤੇ ਨੇ ਕੁੱਤੇ ਤੇ ਕੀਤਾ ਹਮਲਾ? ਰਾਜਸਥਾਨ ਦਾ ਵੀਡੀਓ ਵਾਇਰਲ

ਸਾਨੂੰ ਇਹ ਵੀਡੀਓ ਫੇਸਬੁੱਕ ਪੇਜ਼ ‘Kumbhalgarh News‘ ਦੁਆਰਾ ਜੁਲਾਈ 31, 2024 ਨੂੰ ਅਪਲੋਡ ਮਿਲੀ। ਇਸ ਵੀਡੀਓ ਵਿੱਚ ਵੀ ਇਹ ਮਾਮਲਾ ਰਾਜਸਥਾਨ ਦੇ ਰਾਜਸਮੰਦ ਅਧੀਨ ਪੈਂਦੇ ਨਾਥਦੁਆਰਾ ਦਾ ਦੱਸਿਆ ਗਿਆ ਹੈ।

ਇਸ ਮਾਮਲੇ ਨੂੰ ਲੈ ਕੇ ਸਾਨੂੰ ETV ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀ। ਇਸ ਰਿਪੋਰਟ ਵਿੱਚ ਅਧਿਕਾਰੀ ਦੇਵੇਂਦਰ ਪੁਰੋਹਿਤ ਦਾ ਬਿਆਨ ਮੌਜੂਦ ਹੈ। ਉਹਨਾਂ ਨੇ ਦੱਸਿਆ ਕਿ ਇਹ ਨਰ ਪੈਂਥਰ 2 ਸਾਲਾਂ ਦਾ ਹੈ ਅਤੇ ਇਸਨੂੰ ਫੜ੍ਹ ਲਿਆ ਗਿਆ ਹੈ।

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਵੀਡੀਓ ਪੰਜਾਬ ਦੇ ਪਟਿਆਲਾ ਦੀ ਨਹੀਂ ਸਗੋਂ ਰਾਜਸਥਾਨ ਦੇ ਰਾਜਸਮੰਦ ਜਿਲ੍ਹੇ ਅਧੀਨ ਪੈਂਦੇ ਨਾਥਦੁਆਰਾ ਦੀ ਹੈ।

Result: False

Our Sources
Media Report published by ETV Bharat, Dated August 5, 2024
Media Report published by Dainik Bhaskar

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular