Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਕਿਸ਼ਤੀ ਨੂੰ ਡੁਬਦਿਆਂ ਦੇਖਿਆ ਜਾ ਸਕਦਾ ਹੈ। ਕਿਸ਼ਤੀ ਤੇ ਕਾਫੀ ਲੋਕ ਨਜ਼ਰ ਆ ਰਹੇ ਹਨ ਅਤੇ ਵਿਅਕਤੀਆਂ ਨੂੰ ਪਾਣੀ ਵਿੱਚ ਡੁਬਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਗੋਆ ਦੀ ਹੈ।
Fact Check/Verification
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਇੱਕ ਫਰੇਮ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੌਰਾਨ ਸਾਨੂੰ ਕਈ ਪੋਸਟਾਂ ਪ੍ਰਾਪਤ ਹੋਈਆਂ ਜਿਸ ਮੁਤਾਬਕ ਇਹ ਵੀਡੀਓ ਡੇਮੋਕ੍ਰੇਟਿਕ ਰਿਪਬਲਿਕ ਕਾਂਗੋ ਦੀ ਕਿਵੂ ਝੀਲ ਦੀ ਹੈ।
ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ। 4 ਅਕਤੂਬਰ, 2024 ਨੂੰ ਰਾਇਟਰਜ਼ ਦੁਆਰਾ ਪ੍ਰਕਾਸ਼ਿਤ ਖ਼ਬਰ ਵਿੱਚ ਦੱਸਿਆ ਗਿਆ ਕਿ ਕਾਂਗੋ ਦੀ ਕਿਵੂ ਝੀਲ ਵਿੱਚ ਕਿਸ਼ਤੀ ਪਲਟਣ ਨਾਲ 78 ਲੋਕ ਡੁੱਬ ਗਏ। ਰਿਪੋਰਟ ਮੁਤਾਬਕ ਪੂਰਬੀ ਲੋਕਤੰਤਰੀ ਗਣਰਾਜ ਕਾਂਗੋ ਵਿੱਚ ਕਿਵੂ ਝੀਲ ‘ਚ ਵੀਰਵਾਰ ਨੂੰ 278 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਦੇ ਪਲਟਣ ਨਾਲ ਘੱਟੋ ਘੱਟ 78 ਲੋਕ ਡੁੱਬ ਗਏ।
ਅੰਤਰਰਾਸ਼ਟਰੀ ਮੀਡੀ ਡੀਡਬਲਯੂ ਨਿਊਜ਼ , ਅਲ ਜਜ਼ੀਰਾ , ਏਪੀ ਅਤੇ ਦ ਫੈਡਰਲ ਨੇ ਵੀ ਇਹ ਰਿਪੋਰਟ ਸਾਂਝੀ ਕੀਤੀ ਕਿ ਵਾਇਰਲ ਵੀਡੀਓ ਕਾਂਗੋ ਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਸਬੰਧੀ 5 ਅਕਤੂਬਰ 2024 ਨੂੰ ਗੋਆ ਪੁਲਿਸ ਦੇ ਅਧਿਕਾਰਤ X ਖਾਤੇ ਤੋਂ ਇੱਕ ਟਵੀਟ ਮਿਲਿਆ। ਗੋਆ ਪੁਲਿਸ ਨੇ ਆਪਣੇ ਟਵੀਟ ਵਿੱਚ ਲਿਖਿਆ,”ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੋਆ ਦੇ ਤੱਟ ‘ਤੇ ਇੱਕ ਕਿਸ਼ਤੀ ਪਲਟ ਗਈ। ਇਹ ਝੂਠ ਹੈ। ਇਹ ਘਟਨਾ ਕਾਂਗੋ ਦੀ ਹੈ। ਕਿਰਪਾ ਕਰਕੇ ਅਣ-ਪ੍ਰਮਾਣਿਤ ਖਬਰਾਂ ਸਾਂਝੀਆਂ ਕਰਨ ਤੋਂ ਗੁਰੇਜ਼ ਕਰੋ।”
Result: False
Our Sources
News published by BBC on October 4, 2024
News published by Reuters on October 4, 2024
Tweet made by Goa Police on October 5, 2024
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.