ਸ਼ਨੀਵਾਰ, ਅਪ੍ਰੈਲ 27, 2024
ਸ਼ਨੀਵਾਰ, ਅਪ੍ਰੈਲ 27, 2024

HomeFact CheckViralਸਕੈਚ ਆਰਟਿਸਟ ਨੂਰ ਜਹਾਂ ਨੇ ਹਾਲੇ ਨਹੀਂ ਬਣਾਇਆ ਹੈ ਗਿਨੀਜ਼ ਬੁੱਕ ਆਫ...

ਸਕੈਚ ਆਰਟਿਸਟ ਨੂਰ ਜਹਾਂ ਨੇ ਹਾਲੇ ਨਹੀਂ ਬਣਾਇਆ ਹੈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ  

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ਤੇ ਇਕ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਇਕ ਪਿੰਡ ਦੀ ਸਕੈਚ ਆਰਟਿਸਟ ਨੂਰ ਜਹਾਂ ਨੇ ਇਕ ਘੰਟੇ ਵਿਚ ਇਕ ਹੱਥ ਨਾਲ 15 ਸਕੈਚ ਬਣਾ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਜਿੱਤਿਆ।

Fact

ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ ਪਰ ਇਸ ਦੌਰਾਨ ਸਾਨੂੰ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਜਿਸ ਤੋਂ ਇਹ ਸਪਸ਼ਟ ਹੋ ਸਕੇ ਕਿ ਇਕ ਘੰਟੇ ਵਿਚ ਇਕ ਹੱਥ ਨਾਲ 15 ਸਕੈਚ ਬਣਾ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਜਿੱਤਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗਿੰਨੀਜ਼ ਵਰਲਡ ਰਿਕਾਰਡ ਦੀ ਅਧਿਕਾਰਕ ਵੈੱਬਸਾਈਟ ਨੂੰ ਖੰਗਾਲਿਆ ਪਰ ਇਸ ਦੌਰਾਨ ਵੀ ਸਾਨੂੰ ਕੋਈ ਠੋਸ ਜਾਣਕਾਰੀ ਨਹੀਂ ਮਿਲੀ। ਇਸ ਤੋਂ ਇਲਾਵਾ ਅਸੀਂ ਆਰਟ ਐਂਡ ਕਰਾਫਟ ਸੈਕਸ਼ਨ ਨੂੰ ਵੀ ਖੰਗਾਲਿਆ ਪਰ ਸਾਨੂੰ ਇਸ ਤਰ੍ਹਾਂ ਦਾ ਕੋਈ ਰਿਕਾਰਡ ਇਸ ਸੈਕਸ਼ਨ ਦੇ ਵਿਚ ਨਹੀਂ ਮਿਲਿਆ।

ਸਕੈਚ ਆਰਟਿਸਟ ਨੂਰ ਜਹਾਂ ਨੇ ਹਾਲੇ ਨਹੀਂ ਬਣਾਇਆ ਹੈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ  
Screengrab from Guinness World Record website

ਇਸ ਤੋਂ ਇਲਾਵਾ ਅਸੀਂ ਨੂਰ ਜਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਵੀ ਖੰਗਾਲਿਆ ਪਰ ਉਥੇ ਵੀ ਸਾਨੂੰ ਇਸ ਤਰ੍ਹਾਂ ਦੀ ਕੋਈ ਪੋਸਟ ਨਹੀਂ ਮਿਲੀ ਜਿਸ ਵਿਚ ਗਿਨੀਜ਼ ਵਰਲਡ ਰਿਕਾਰਡ ਦਾ ਜ਼ਿਕਰ ਕੀਤਾ ਗਿਆ ਹੋਵੇ।

ਹਾਲਾਂਕਿ, ਸਰਚ ਦੇ ਦੌਰਾਨ ਸਾਨੂੰ ਯੂ ਟਿਊਬ ਚੈਨਲ ਤੇ ਅਪਲੋਡ ਇਕ ਵੀਡੀਓ ਮਿਲੀ ਜਿਸ ਦਾ ਸਿਰਲੇਖ ਸੀ,’15 ਸਕੈਚ ਇਕ ਨਾਲ ਵਰਲਡ ਰਿਕਾਰਡ। 1 ਹੱਥ ਨਾਲ 15 ਸਕੈਚ। ਇਸ ਵੀਡੀਓ ਦੇ ਵਿੱਚ ਨੂਰ ਜਹਾਂ ਆਪਣੀ ਡਰਾਇੰਗ ਦੇ ਵਿਚ ਦਿਲਚਸਪੀ ਬਾਰੇ ਦੱਸ ਰਹੇ ਹਨ ਪਰ ਵੀਡੀਓ ਤੇ ਵਿਚ ਗਿਨੀਜ਼ ਵਰਲਡ ਰਿਕਾਰਡ ਤਾਂ ਕਿਤੇ ਵੀ ਜ਼ਿਕਰ ਨਹੀਂ ਹੈ।

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਨੂਰ ਜਹਾਂ ਨੂੰ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੇ ਟੀਚਰ ਅਜੇ ਮੀਨਾ ਨੇ ਗਿਨੀਜ਼ ਵਰਲਡ ਰਿਕਾਰਡ ਵਾਸਤੇ ਅਪਲਾਈ ਕੀਤਾ ਹੈ ਜਿਸ ਦਾ ਸਟੇਟਸ ਹਾਲੇ ਪਤਾ ਨਹੀਂ ਹੈ।  ਨੂਰ ਜਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਸਰ ਨੇ ਰਿਕਾਰਡ ਵਾਸਤੇ ਅਪਲਾਈ ਕੀਤਾ ਹੈ ਪਰ ਉਨ੍ਹਾਂ ਨੂੰ ਹਾਲੇ ਰਿਕਾਰਡ ਹੋਲਡਰ ਘੋਸ਼ਿਤ ਨਹੀਂ ਕੀਤਾ ਗਿਆ ਹੈ।

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਸੀ ਗਿਨੀਜ਼ ਵਰਲਡ ਰਿਕਾਰਡ ਅਤੇ ਨੂਰ ਜਹਾਂ ਦੇ ਟੀਚਰ ਅਜੇ ਮੀਨਾ ਨੂੰ ਗਿਨੀਜ਼ ਵਰਲਡ ਰਿਕਾਰਡ ਦੇ ਸਟੇਟਸ ਬਾਰੇ ਜਾਨਣ ਦੇ ਲਈ ਸੰਪਰਕ ਕੀਤਾ। ਜਵਾਬ ਮਿਲਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ। 

ਸਾਡੀ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਨੂਰ ਜਹਾਂ ਨੇ ਹਾਲੇ ਵਰਲਡ ਰਿਕਾਰਡ ਨਹੀਂ ਜਿੱਤਿਆ ਹੈ ਪਰ ਉਨ੍ਹਾਂ ਦੀ ਐਪਲੀਕੇਸ਼ਨ ਤੇ ਗਿਨੀਜ਼ ਵਰਲਡ ਆਰਗੇਨਾਈਜੇਸ਼ਨ ਦੁਆਰਾ ਜਵਾਬ ਮਿਲਣਾ ਬਾਕੀ ਹੈ।

ਇਸ ਤੋਂ ਇਲਾਵਾ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੂੰ ਫ਼ਰਜ਼ੀ ਦੱਸਿਆ ਅਤੇ ਆਰੋਪ ਲਗਾਇਆ ਕਿ ਨੂਰ ਜਹਾਂ ਨੇ ਇੱਕ ਸਮੇਂ ਤੇ ਇਸ ਤਕਨੀਕ ਰਾਹੀਂ 15 ਸਕੈਚ ਨਹੀਂ ਬਣਾਏ ਹਨ। ਅਸੀਂ ਇਨ੍ਹਾਂ ਦਾਅਵਿਆਂ ਦੀ ਜਾਂਚ ਨਹੀਂ ਕਰ ਸਕੇ ਹਾਂ।

ਸਕੈਚ ਆਰਟਿਸਟ ਨੂਰ ਜਹਾਂ ਨੇ ਹਾਲੇ ਨਹੀਂ ਬਣਾਇਆ ਹੈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ  
Screenshot of Facebook post by @ArtistFarazz

ਅਸੀਂ ਉਨ੍ਹਾਂ ਦੇ ਟੀਚਰ ਅਜੇ ਮੀਨਾ ਨੂੰ ਤਕਨੀਕ ਦੇ ਬਾਰੇ ‘ਚ ਜਾਨਣ ਦੇ ਲਈ ਸੰਪਰਕ ਕੀਤਾ। ਅਸੀਂ ਸੰਪਰਕ ਹੋਣ ਤੇ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

Result: Partly False

Our Sources

Official Website Of Guinness World Record
Telephonic Conversation With Noorjahan on October 27, 2022

ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular