Authors
Claim
ਕਰਨਾਟਕ ਵਿੱਚ ਰਾਕੇਸ਼ ਟਿਕੈਤ ‘ਤੇ ਹਾਲ ਹੀ ਵਿੱਚ ਹੋਏ ਹਮਲੇ ਦਾ ਵੀਡੀਓ
Fact
ਕਰਨਾਟਕ ਵਿੱਚ ਰਾਕੇਸ਼ ਟਿਕੈਤ ਉੱਤੇ ਹਾਲ ਹੀ ਵਿੱਚ ਕੋਈ ਹਮਲਾ ਨਹੀਂ ਹੋਇਆ ਹੈ। ਸ਼ੇਅਰ ਕੀਤੇ ਜਾ ਰਹੇ ਵੀਡੀਓ ਪੁਰਾਣੇ ਅਤੇ ਵੱਖ-ਵੱਖ ਘਟਨਾਵਾਂ ਦੇ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ‘ਤੇ ਹਮਲੇ ਦਾ ਦੱਸਦਿਆਂ ਸੋਸ਼ਲ ਮੀਡੀਆ ‘ਤੇ ਤਿੰਨ ਵੀਡੀਓ ਦਾ ਕੋਲਾਜ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਕਰਨਾਟਕ ਦਾ ਹੈ ਜਿੱਥੇ ਹਾਲ ਹੀ ਦੇ ਦਿਨਾਂ ‘ਚ ਉਹਨਾਂ ‘ਤੇ ਹਮਲਾ ਹੋਇਆ।
ਕਰੀਬ ਇਕ ਮਿੰਟ ਦੀ ਵੀਡੀਓ ਦੀ ਪਹਿਲੀ ਕਲਿੱਪ ‘ਚ ਇਕ ਵਿਅਕਤੀ ਸਟੇਜ ‘ਤੇ ਬੈਠੇ ਰਾਕੇਸ਼ ਟਿਕੈਤ ‘ਤੇ ਮਾਈਕ ਨਾਲ ਹਮਲਾ ਕਰਦਾ ਨਜ਼ਰ ਆ ਰਿਹਾ ਹੈ ਅਤੇ ਇਕ ਹੋਰ ਵਿਅਕਤੀ ਰਾਕੇਸ਼ ਟਿਕੈਤ ‘ਤੇ ਸਿਆਹੀ ਸੁੱਟਦਾ ਦਿਖਾਈ ਦੇ ਰਿਹਾ ਹੈ । ਕੋਲਾਜ ਦੀ ਦੂਜੀ ਕਲਿੱਪ ਸਟੇਜ ਦੇ ਹੇਠਾਂ ਭੀੜ ਵਿੱਚ ਇੱਕ ਝੜਪ ਨੂੰ ਦਰਸਾਉਂਦੀ ਹੈ। ਕੋਲਾਜ ਦੇ ਤੀਜੇ ਕਲਿੱਪ ਵਿੱਚ ਰਾਕੇਸ਼ ਟਿਕੈਤ ਰੋਂਦੇ ਹੋਏ ਨਜ਼ਰ ਆ ਰਹੇ ਹਨ। ਉਹ ਰੋਂਦੇ ਹੋਏ ਮੀਡੀਆ ਨੂੰ ਕਹਿੰਦੇ ਹਨ,“ਅੰਦੋਲਨ ਖਤਮ ਨਹੀਂ ਹੋਵੇਗਾ।”
ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਨੂੰ ਇੱਥੇ ਅਤੇ ਇੱਥੇ ਦੇਖੋ।
ਪਿਛਲੇ 10 ਮਹੀਨਿਆਂ ਤੋਂ ਹਰਿਆਣਾ-ਪੰਜਾਬ ਦੇ ਸ਼ੰਭੂ ਬਾਰਡਰ ‘ਤੇ ਡਟੇ ਪੰਜਾਬ ਦੇ ਕਿਸਾਨਾਂ ਨੇ 6 ਅਤੇ 8 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਇਹ ਕਿਸਾਨ ਕੇਂਦਰ ਤੋਂ ਘੱਟੋ-ਘੱਟ ਸਮਰਥਨ ਮੁੱਲ, ਕਰਜ਼ਾ ਮੁਆਫੀ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ‘ਚ ਕਿਸਾਨ ਖੇਤੀ ਜ਼ਮੀਨ ‘ਤੇ ਮੁਆਵਜ਼ੇ ਨਾਲ ਜੁੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨਾ ਸੁਣਨ ਲਈ ਦਮਨਕਾਰੀ ਕਰਾਰ ਦਿੰਦਿਆਂ ਆਲੋਚਨਾ ਕੀਤੀ।
Fact Check/Verification
ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਗੂਗਲ ‘ਤੇ ਕੀ ਵਰਡਸ ਦੀ ਮਦਦ ਨਾਲ ਸਰਚ ਕੀਤੀ। ਇਸ ਸਮੇਂ ਦੌਰਾਨ ਸਾਨੂੰ ਕਰਨਾਟਕ ਵਿੱਚ ਰਾਕੇਸ਼ ਟਿਕੈਤ ‘ਤੇ ਹਾਲ ਹੀ ਵਿੱਚ ਹੋਏ ਹਮਲੇ ਦੇ ਦਾਅਵੇ ਦੀ ਪੁਸ਼ਟੀ ਕਰਨ ਵਾਲੀ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਹੁਣ ਅਸੀਂ ਗੂਗਲ ਲੈਂਸ ਦੀ ਮਦਦ ਨਾਲ ਵਾਇਰਲ ਵੀਡੀਓ ਨੂੰ ਸਰਚ ਕੀਤਾ ਹੈ। ਇਸ ਦੌਰਾਨ ਅਸੀਂ ਪਾਇਆ ਕਿ 30 ਮਈ, 2022 ਨੂੰ ਉੱਤਰ ਪ੍ਰਦੇਸ਼ ਤਕ ਦੇ ਯੂਟਿਊਬ ਚੈਨਲ ‘ਤੇ,”ਰਾਕੇਸ਼ ਟਿਕੈਤ ਨੇ ਕਰਨਾਟਕ ਵਿੱਚ ਹਮਲਾ ਕੀਤਾ ਅਤੇ ਸਿਆਹੀ ਸੁਟੀ!” ਕੈਪਸ਼ਨ ਦੇ ਨਾਲ ਅਪਲੋਡ ਵੀਡੀਓ ਵਿੱਚ ਪਹਿਲੀ ਅਤੇ ਦੂਜੀ ਕਲਿੱਪ ਵਿੱਚ ਦੇਖੇ ਗਏ ਦ੍ਰਿਸ਼ ਦਿਖਾਏ ਗਏ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਹਿਲੀ ਅਤੇ ਦੂਜੀ ਕਲਿੱਪ ਵਿੱਚ ਦਿਖਾਈ ਦੇਣ ਵਾਲੇ ਦ੍ਰਿਸ਼ ਦੋ ਸਾਲ ਪਹਿਲਾਂ ਵਾਪਰੀ ਘਟਨਾ ਦੇ ਹਨ।
ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਰਾਕੇਸ਼ ਟਿਕੈਤ ‘ਤੇ ਕਰਨਾਟਕ ‘ਚ ਪ੍ਰੈਸ ਕਾਨਫਰੰਸ ਦੇ ਦੌਰਾਨ ਹਮਲਾ ਕੀਤਾ ਗਿਆ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ‘ਤੇ ਮਾਈਕ੍ਰੋਫੋਨ ਨਾਲ ਹਮਲਾ ਕੀਤਾ ਗਿਆ ਅਤੇ ਸਿਆਹੀ ਸੁੱਟੀ ਗਈ।
ਇਸ ਮਾਮਲੇ ‘ਤੇ 30 ਮਈ, 2022 ਨੂੰ ‘ਆਜਤਕ’ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚਦੱਸਿਆ ਗਿਆ ਹੈ ਕਿ ਇਹ ਘਟਨਾ ਬੈਂਗਲੁਰੂ ਪ੍ਰਸ ਕਲੱਬ ਵਿੱਚ ਵਾਪਰੀ, ਜਿੱਥੇ ਟਿਕੇਟ ‘ਤੇ ਹਮਲਾ ਕਰਨ ਵਾਲੇ ਲੋਕ ਸਥਾਨਕ ਕਿਸਾਨ ਆਗੂ ਚੰਦਰਸ਼ੇਖਰ ਦੇ ਸਮਰਥਕ ਸਨ। ਹਮਲੇ ਤੋਂ ਬਾਅਦ ਰਾਕੇਸ਼ ਟਿਕੈਤ ਦੇ ਸਮਰਥਕਾਂ ਨੇ ਹਮਲਾਵਰ ਅਤੇ ਸਿਆਹੀ ਸੁੱਟਣ ਵਾਲੇ ਵਿਅਕਤੀ ਨੂੰ ਫੜ ਲਿਆ ਜਿਸ ਤੋਂ ਬਾਅਦ ਉਨ੍ਹਾਂ ਵਿਚਕਾਰ ਜ਼ਬਰਦਸਤ ਹੱਥੋਪਾਈ ਹੋ ਗਈ।
ਕੋਲਾਜ ਦੀ ਤੀਜੀ ਕਲਿੱਪ ਦੀ ਜਾਂਚ ਕਰਨ ਲਈ ਅਸੀਂ “ਰਾਕੇਸ਼ ਟਿਕੈਤ ਰੋਣਾ” ਕੀ ਵਰਡ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ 28 ਜਨਵਰੀ, 2021 ਨੂੰ ਲਲਨਟੌਪ ਦੇ ਯੂ ਟਿਊਬ ਚੈਨਲ ‘ਤੇ ਪ੍ਰਕਾਸ਼ਿਤ ਇੱਕ ਵੀਡੀਓ ਮਿਲਿਆ ਜਿਸ ਵਿੱਚ “ਕਿਸਾਨ ਕਾਨੂੰਨ ਖਿਲਾਫ ਰਾਕੇਸ਼ ਟਿਕੈਤ ਨੇ ਰੋਂਦੇ ਹੋਏ ਗਾਜ਼ੀਪੁਰ ਸਰਹੱਦ ‘ਤੇ ਮੀਡੀਆ ਦੇ ਸਾਹਮਣੇ ਵੱਡੀ ਧਮਕੀ ਦਿੱਤੀ” ਸਿਰਲੇਖ ਦੇ ਨਾਲ ਵੀਡੀਓ ਵਿੱਚ ਵਾਇਰਲ ਕਲਿੱਪ ਦਾ ਹਿੱਸਾ 1:10 ਮਿੰਟ ‘ਤੋਂ ਦੇਖਿਆ ਜਾ ਸਕਦਾ ਹੈ ਜਿਸ ਤੋਂ ਸਾਫ਼ ਹੋ ਜਾਂਦਾ ਹੈ ਕਿ ਇਹ ਵੀਡੀਓ 3 ਸਾਲ ਪੁਰਾਣੀ ਹੈ ਅਤੇ ਕਿਸਾਨ ਅੰਦੋਲਨ ਦੀ ਹੈ, ਜਦੋਂ ਉਹ ਮੀਡੀਆ ਨਾਲ ਗੱਲ ਕਰਦੇ ਹੋਏ ਭਾਵੁਕ ਹੋ ਗਏ ਸਨ। ਜ਼ਿਕਰਯੋਗ ਹੈ ਕਿ ਗਾਜ਼ੀਪੁਰ ਸਰਹੱਦ ਯੂਪੀ-ਦਿੱਲੀ ਦੀ ਸਰਹੱਦ ‘ਤੇ ਸਥਿਤ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਵੀਡੀਓ ਪੁਰਾਣੇ ਅਤੇ ਵੱਖ-ਵੱਖ ਘਟਨਾਵਾਂ ਨਾਲ ਸਬੰਧਤ ਹਨ।
Result: False
Sources
Report published by UP Tak on 30th May 2022.
Report published by Lallantop on 28th January 2021.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।