ਕਲੇਮ:
ਬਰਨਾਲਾ ਜਿਲੇ’ ਚ ਮੈਡੀਕਲ ਟੀਮ ਕਰੋਨਾ ਵਾਇਰਸ ਦਾ ਮਰੀਜ ਘਰੋਂ ਚੁੱਕ ਕੇ ਲੈ ਕੇ ਜਾਂਦੀ ਹੋਈ । ਸਾਰੇ ਆਪਣਾ ਫਰਜ ਸਮਝ ਕੇ ਸ਼ੇਅਰ ਕਰੋ।
https://www.facebook.com/watch/?v=236048250770452
ਵੇਰੀਫੀਕੇਸ਼ਨ:
ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ (COVID-19) ਹੁਣ ਦੁਨੀਆਂ ਭਰ ਦੇ ਲਈ ਚੁਣੌਤੀ ਬਣ ਚੁੱਕਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਨੇ ਇਸ ਵਾਇਰਸ ਕਾਰਨ ਪਬਲਿਕ ਹੈਲਥ ਐਮਰਜੰਸੀ ਘੋਸ਼ਿਤ ਕਰ ਦਿੱਤੀ ਹੈ। ਚੀਨ ਦੇ ਵਿੱਚ ਇਸ ਵਾਇਰਸ ਕਾਰਨ ਹੁਣ ਤਕ 3,000 ਮੌਤ ਹੀ ਚੁੱਕਿਆਂ ਹਨ ਜਦਕਿ 80 ਹਜ਼ਾਰ ਤੋਂ ਵੱਧ ਮਾਮਲੇ ਦਰਜ਼ ਕੀਤੇ ਗਏ ਹਨ। ਉਥੇ ਹੀ ਦੱਖਣੀ ਕੋਰੀਆ ਦੇ ਵਿੱਚ ਕੋਰੋਨਾ ਵਾਇਰਸ ਕਾਰਨ 6,000 ਮਾਮਲੇ ਸਾਮ੍ਹਣੇ ਆਏ ਹਨ ਜਦਕਿ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਦੇ ਵਿੱਚ 4,000 ਲੋਕ ਇਸ ਵਾਇਰਸ ਦਾ ਸ਼ਿਕਾਰ ਹੋਏ ਹਨ ਜਦਕਿ 100 ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ।ਭਾਰਤ ‘ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 100 ਹੋ ਗਈ ਹੈ। ਕੇਰਲ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦੇ ਹੋਰ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ।ਕੁੱਲ 100 ਮਾਮਲਿਆਂ ‘ਚ 83 ਭਾਰਤੀ ਅਤੇ 17 ਵਿਦੇਸ਼ੀ ਹਨ। ਭਾਰਤ ਵਿਚ ਕੋਰੋਨਾ ਵਾਇਰਸ ਨਾਲ ਦੋ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਵੀ ਹੋਈ ਹੈ।
ਕੋਰੋਨਾ ਵਾਇਰਸ ਦੀ ਚਪੇਟ ਵਿਚ ਆਮ ਲੋਕਾਂ ਤੋਂ ਇਲਾਵਾ ਹੁਣ ਦੁਨੀਆਂ ਭਰ ਦੇ ਰਾਜਨੇਤਾ ਵੀ ਆ ਚੁੱਕੇ ਹਨ ਜਿਸ ਵਿਚ ਕਨੇਡਾ ਦੇ ਪੀਐਮ ਜਸਟੀਨ ਟਰੂਡੋ ਦੀ ਘਰਵਾਲੀ ਸੋਫੀ ਟਰੂਡੋ, ਸਪੇਨ ਦੀ ਮੰਤਰੀ ਇਰੇਨ ਮੈਂਟਰੋ ਸਮੇਤ ਕਈ ਦੇਸ਼ਾਂ ਦੀ ਲੀਡਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮਿਲ ਕੇ ਗਏ ਬ੍ਰਾਜੀਲ ਦੇ ਇਕ ਅਧਿਕਾਰੀ ਵਿਚ ਵੀ ਕੋਰੋਨਾ ਵਾਇਰਸ ਦੀ ਲਾਗ ਪਾਈ ਗਈ ਹੈ। ਕੋਰੋਨਾ ਵਾਇਰਸ ਕਰਨ ਦੁਨੀਆ ਥਮ ਜਿਹੀ ਗਈ ਹੈ। ਵਪਾਰ ਬੰਦ ਹੋ ਗਏ ਹਨ। ਆਰਥਿਕ ਤੌਰ ਤੇ ਮੰਦੀ ਆ ਗਈ ਹੈ, ਸੈਲਾਨੀਆਂ ਦੀ ਅਵਾਜਾਈ ਬੰਦ ਹੋ ਚੁੱਕੀ ਹੈ, ਵੱਡੇ-ਵੱਡੇ ਸਮੰਲੇਨ ਰੱਦ ਕਰ ਦਿੱਤੇ ਗਏ ਹਨ ਜਦਕਿ ਵੱਡੇ-ਵੱਡੇ ਇੱਕਠ ਕਰਨ ਉੱਤੇ ਰੌਕ ਲਗਾ ਦਿੱਤੀ ਗਈ ਹੈ।
ਕੋਰੋਨਾਵਾਇਰਸ ਦੇ ਫੈਲਣ ਨਾਲ ਸੋਸ਼ਲ ਮੀਡੀਆ ਤੇ ਵੱਖ ਵੱਖ ਤਰ੍ਹਾਂ ਦੇ ਦਾਅਵੇ ਵੀ ਵਾਇਰਲ ਹੋ ਰਹੇ ਹਨ। ਕੁਝ ਇਸ ਤਰ੍ਹਾਂ ਦੇ ਦਾਅਵੇ ਵਾਲੀ ਵੀਡੀਓ ਸਾਨੂੰ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੇਖਣ ਨੂੰ ਮਿਲੀ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਰਨਾਲਾ ਜਿਲੇ’ ਚ ਮੈਡੀਕਲ ਟੀਮ ਕਰੋਨਾ ਵਾਇਰਸ ਦਾ ਮਰੀਜ ਘਰੋਂ ਚੁੱਕ ਕੇ ਲੈ ਕੇ ਜਾ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਵਿਚ ਕੁੱਝ ਲੋਕ ਨੂੰ ਇੱਕ ਬੰਦੇ ਨੂੰ ਐਮਬੂਲੈਂਸ ਵਿਚ ਲੈ ਜਾਂਦੇ ਹੋਏ ਦਿਖਾਈ ਦੇ ਰਹੇ ਹਨ । ਵੀਡਿਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਹੈ।
ਅਸੀਂ ਪਾਇਆ ਕਿ ਇਸ ਵੀਡੀਓ ਨੂੰ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸ਼ੇਅਰ ਕੀਤਾ ਜਾ ਰਿਹਾ ਹੈ ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਸਰਚ ਦੇ ਦੌਰਾਨ ਅਸੀਂ ਪਾਇਆ ਕਿ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਮੋਕ ਡਰਿੱਲ ਦੱਸਿਆ। ਜਾਂਚ ਦੇ ਦੌਰਾਨ ਅਸੀਂ ਪਾਇਆ ਕਿ ਜਾਂਚ ਕਰ ਰਹੀ ਮੈਡੀਕਲ ਟੀਮ ਨੇ ਮੂੰਹ ਉੱਤੇ ਮਾਸਕ ਤਾਂ ਲਾਏ ਹੋਏ ਸਨ ਪਰ ਹੱਥਾਂ ਵਿਚ ਗਲਵਸ ਨਹੀਂ ਪਾਏ ਹੋਏ ਸਨ।
ਵਾਇਰਲ ਵੀਡੀਓ ਦੇ ਅੰਤ ਵਿਚ ਮੌਜੂਦ ਐਮਬੂਲੈਂਸ ਨੂੰ ਅਸੀਂ ਗੰਭੀਰਤਾ ਦੇ ਨਾਲ ਵੇਖਿਆ। ਅਸੀਂ ਪਾਇਆ ਕਿ ਜਿਸ ਅੰਬੂਲੈਂਸ ਵਿਚ ਮਰੀਜ਼ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਉਸ ਦੇ ਦਰਵਾਜ਼ੇ ਉੱਤੇ ਸਿਵਲ ਹਸਪਤਾਲ ਤਪਾ ਲਿਖਿਆ ਹੋਇਆ ਹੈ। ਗੌਰਤਲਬ ਹੈ ਕਿ ਤਪਾ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਅਧੀਨ ਪੈਂਦਾ ਹੈ।
ਸਰਚ ਦੇ ਦੌਰਾਨ ਸਾਨੂੰ ਨਾਮੀ ਮੀਡਿਆ ਏਜੇਂਸੀ ਜਗਬਾਣੀ ਦੀ 12 ਮਾਰਚ 2020 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ ਜਿਸ ਦੀ ਹੈਡਲਾਇਨ ਸੀ: ਕੋਰੋਨਾ ਵਾਇਰਸ ਨਾਲ ਨਜਿੱਠਣ ਦੀਆਂ ਤਿਆਰੀਆਂ ਦੇ ਸਬੰਧ ‘ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੌਕ ਡਰਿੱਲ ਰਿਹਰਸਲ। ਰਿਪੋਰਟ ਦੇ ਮੁਤਾਬਕ , ਵੀਰਵਾਰ 12 ਮਾਰਚ 2020 ਨੂੰ ਕੋਰੋਨਾ ਵਾਇਰਸ ਦੇ ਮਧਨਜ਼ਰ ਇੱਕ ਮੌਕ ਡਰਿੱਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਸਿਹਤ ਵਿਭਾਗ ਵੱਲੋਂ ਬਰਨਾਲਾ ਜ਼ਿਲ੍ਹਾ ਵਿਚ ਕਰਵਾਈ ਗਈ ਜਿਸ ਵਿੱਚ SDM ਅਨਮੋਲ ਸਿੰਘ ਧਾਲੀਵਾਲ ਅਤੇ SPD ਰੁਪਿੰਦਰ ਭਾਰਦਵਾਜ ਮੌਕੇ ‘ਤੇ ਮੌਜੂਦ ਰਹੇ।
ਬਰਨਾਲਾ (ਵਿਵੇਕ ਸਿੰਧਵਾਨੀ): ਕੋਰੋਨਾ ਵਾਇਰਸ ਦੀ ਬੀਮਾਰੀ ਨਾਲ ਨਿਪਟਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਈਸ਼ਵਰ ਕਾਲੋਨੀ ‘ਚ ਐੱਸ. ਡੀ. ਐੱਮ. ਅਨਮੋਲ ਸਿੰਘ ਧਾਲੀਵਾਲ ਅਤੇ ਐੱਸ. ਪੀ. ਡੀ. ਰੁਪਿੰਦਰ ਭਾਰਦਵਾਜ ਦੀ ਅਗਵਾਈ ‘ਚ ਮੌਕ ਡਰਿੱਲ ਰਿਹਰਸਲ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਐੱਸ. ਡੀ.
ਅਸੀਂ ਵਾਇਰਲ ਵੀਡੀਓ ਦੀ ਹੋਰ ਗੰਭੀਰਤਾ ਦੇ ਨਾਲ ਸਰਚ ਕੀਤੀ। ਸਰਚ ਦੇ ਦੌਰਾਨ ਸਾਨੂੰ ਮੌਕ ਡਰਿੱਲ ਨੂੰ ਲੈ ਕੇ ਪੰਜਾਬ ਕੇਸਰੀ ਅਤੇ ਅਜੀਤ ਜਲੰਧਰ ਦੇ ਅਖਬਾਰ ਦੀਆਂ ਕਲਿੱਪ ਮਿਲੀਆਂ । ਇਹਨਾਂ ਰਿਪੋਰਟਾਂ ਦੇ ਮੁਤਾਬਕ , ਵੀਰਵਾਰ 12 ਮਾਰਚ 2020 ਨੂੰ ਬਰਨਾਲਾ ਦੇ ਤਪਾ ਮੰਡੀ ਪੈਂਦੇ ਪਿੰਡ ਘੁੰਨਸਾਂ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਮੌਕ ਡਰਿੱਲ ਹੋਈ ਸੀ। ਇਹਨਾਂ ਖਬਰਾਂ ਦੇ ਵਿੱਚ ਸਾਨੂੰ ਵਾਇਰਲ ਵੀਡੀਓ ਵਿੱਚ ਮੌਜੂਦ ਵਿਅਕਤੀਆਂ ਦੀਆਂ ਤਸਵੀਰਾਂ ਵੀ ਮਿਲੀਆਂ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਮੋਕ ਡਰਿੱਲ ਦੀ ਹੈ ਜਿਸਨੂੰ ਫਰਜ਼ੀ ਅਤੇ ਗਗੁੰਮਰਾਹਕੁੰਨ ਦਾਅਵੇ ਦੇ ਨਾਲ ਸੋਸ਼ਲੁ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*ਫੇਸਬੁੱਕ ਸਰਚ
*ਮੀਡਿਆ ਰਿਪੋਰਟ
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044