ਸ਼ਨੀਵਾਰ, ਅਪ੍ਰੈਲ 27, 2024
ਸ਼ਨੀਵਾਰ, ਅਪ੍ਰੈਲ 27, 2024

HomeFact Checkਕੀ ਬਾਈਕ ਚੋਰੀ ਦੇ ਜੁਰਮ ਵਿੱਚ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਸਨ...

ਕੀ ਬਾਈਕ ਚੋਰੀ ਦੇ ਜੁਰਮ ਵਿੱਚ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਸਨ ਸੀਐਮ ਭਗਵੰਤ ਮਾਨ? ਪੁਰਾਣੀ ਤਸਵੀਰ ਦੇ ਨਾਲ ਫਰਜ਼ੀ ਦਾਅਵਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਤਿੰਨ ਹੋਰ ਵਿਅਕਤੀ ਦੇ ਨਾਲ ਵਿਚ ਬੈਠੇ ਦਿਖਾਈ ਦੇ ਰਹੇ ਹਨ। ਤੰਗ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਉਸ ਵੇਲੇ ਦੀ ਹੈ ਜਦੋਂ ਭਗਵੰਤ ਮਾਨ ਅਤੇ ਉਸ ਦੇ ਸਾਥੀਆਂ ਨੂੰ ਪੰਜਾਬ ਪੁਲੀਸ ਨੇ ਬਾਈ ਚੋਰੀ ਦੇ ਆਰੋਪ ਵਿਚ ਫੜ ਲਿਆ ਸੀ।

ਵੱਧ ਹੋ ਰਹੀ ਤਸਵੀਰ ਦੇ ਨਾਲ ਕੈਪਸ਼ਨ ਵਿਚ ਲਿਖਿਆ ਹੈ,’ਪਛਾਣੋ ਇਹ ਉਸ ਸਮੇਂ ਦੀ ਤਸਵੀਰ ਹੈ ਜਦੋਂ ਇਨ੍ਹਾਂ ਚਾਰਾਂ ਨੂੰ ਬਾਈਕ ਚੋਰੀ ਦੇ ਰੂਪ ਵਿੱਚ ਪੰਜਾਬ ਪੁਲੀਸ ਨੇ ਫੜ ਲਿਆ ਸੀ।’ ਇਸ ਕੈਪਸ਼ਨ ਦੇ ਨਾਲ ਇਸ ਤਸਵੀਰ ਨੂੰ ਫੇਸਬੁੱਕ ਤੇ ਟਵਿੱਟਰ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਬਾਈਕ ਚੋਰੀ ਦੇ ਜੁਰਮ ਵਿੱਚ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਸਨ ਸੀਐਮ ਭਗਵੰਤ ਮਾਨ
Courtesy: Twitter/MadhuSingh

ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਸ਼ਰਾਬ ਦੀ ਆਦਤ ਲੈ ਕੇ ਕਈ ਵਿਵਾਦਾਂ ਵਿਚ ਘਿਰ ਚੁੱਕੇ ਹਨ। ਜਨਵਰੀ 2019 ਵਿੱਚ ਭਗਵੰਤ ਮਾਨ ਨੇ ਆਪਣੀ ਮਾਂ ਦੀ ਮੌਜੂਦਗੀ ਵਿੱਚ ਸ਼ਰਾਬ ਨੂੰ ਛੱਡਣ ਦੀ ਸਹੁੰ ਵੀ ਚੁੱਕੀ ਸੀ ਪਰ ਹੁਣ ਇਸ ਤਸਵੀਰ ਦੇ ਜ਼ਰੀਏ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਅਤੇ ਉਸਦੇ ਸਾਥੀਆਂ ਨੂੰ ਬਾਈ ਚੋਰੀ ਦੇ ਇਲਜ਼ਾਮ ਵਿੱਚ ਫੜਿਆ ਗਿਆ ਸੀ।

ਬਾਈਕ ਚੋਰੀ ਦੇ ਜੁਰਮ ਵਿੱਚ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਸਨ ਸੀਐਮ ਭਗਵੰਤ ਮਾਨ
Courtesy: Facebook/PrithvirajSingh

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

ਬਾਈਕ ਚੋਰੀ ਦੇ ਜੁਰਮ ਵਿੱਚ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਸਨ ਸੀਐਮ ਭਗਵੰਤ ਮਾਨ

Fact Check/Verification

ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਸਰਚ ਕਰਨ ਤੇ ਸਾਨੂੰ ਕਰਮਜੀਤ ਅਨਮੋਲ ਨਾਮ ਦੇ ਪੰਜਾਬੀ ਗਾਇਕ ਤੇ ਐਕਟਰ ਦੀ ਇਕ ਫੇਸਬੁੱਕ ਪੋਸਟ ਮਿਲੀ। ਕਰਮਜੀਤ ਨੇ ਵਾਇਰਲ ਤਸਵੀਰ 18 ਮਾਰਚ ਨੂੰ ਸ਼ੇਅਰ ਕੀਤੀ ਸੀ। ਕਰਮਜੀਤ ਨੇ ਤਸਵੀਰ ਨਾਲ ਲਿਖਿਆ ਸੀ ਕਿ ਇਹ ਉਨ੍ਹਾਂ , ਭਗਵੰਤ ਮਾਨ ਅਤੇ ਮਨਜੀਤ ਸਿੱਧੂ ਦੇ ਨਾਲ ਮਨਾਈ ਗਈ ਹੋਲੀ ਦੀਆਂ ਯਾਦਾਂ ਹਨ।

ਬਾਈਕ ਚੋਰੀ ਦੇ ਜੁਰਮ ਵਿੱਚ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਸਨ ਸੀਐਮ ਭਗਵੰਤ ਮਾਨ
Courtesy: Facebook/KaramjitAnmol

ਤਸਵੀਰ ਦੇ ਬਾਰੇ ਵਿੱਚ ਹੋਰ ਜਾਨਣ ਦਿੱਲੀ ਅਸੀਂ ਕਰਮਜੀਤ ਅਨਮੋਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡਾ ਆਉਣ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਤੋਂ ਬਾਅਦ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਮਨਜੀਤ ਦੁਕਾਨ ਹਨ ਜਿਨ੍ਹਾਂ ਨੂੰ ਕਰਮਜੀਤ ਅਨਮੋਲ ਨੇ ਫੋਟੋ ਵਿਚ ਤੈਅ ਕੀਤਾ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕਰਮਜੀਤ ਦੀ ਪ੍ਰੋਫਾਈਲ ਕੱਜਣ ਤੇ ਸਾਨੂੰ ਲਾਲੀ ਮਨਜੀਤ ਸਿੱਧੂ ਨਾਮ ਦੀ ਇਕ ਦੂਜੀ ਫੇਸਬੁੱਕ ਪ੍ਰੋਫਾਈਲ ਮਿਲੀ। ਕਰਮਜੀਤ ਨੇ ਮਨਜੀਤ ਸਿੱਧੂ ਨੂੰ ਕਈ ਹੋਰ ਪੋਸਟਾਂ ਵਿਚ ਵੀ ਟੈਗ ਕੀਤਾ ਹੈ। ਸਿੱਧੂ ਦੀ ਪ੍ਰੋਫਾਈਲ ਤੇ ਲਿਖਿਆ ਹੈ ਕਿ ਉਹ ਆਮ ਆਦਮੀ ਪਾਰਟੀ ਪੰਜਾਬ ਦੇ ਵਰਕਰ ਹਨ।

ਇਸ ਤੋਂ ਬਾਅਦ ਅਸੀਂ ਮਨਜੀਤ ਨੂੰ ਸੰਪਰਕ ਕੀਤਾ ਉਨ੍ਹਾਂ ਨੇ ਦੱਸਿਆ ਕਿ ਇਸ ਤਸਵੀਰ ਵਿੱਚ ਉਹ ਵੀ ਹਨ ਅਤੇ ਭਗਵੰਤ ਮਾਨ ਦੇ ਦਿਨ ਆਦਿ ਕਾਲੀ ਛਿਆਹਠ ਵਿਚ ਬੈਠੇ ਹਨ। ਮਨਜੀਤ ਸਿੱਧੂ ਨੇ ਦੱਸਿਆ ਕਿ ਤਸਵੀਰ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਫ਼ਰਜ਼ੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਸਵੀਰ 1994 ਜਾਂ 1995 ਦੀ ਹੈ ਅਤੇ ਪਟਿਆਲਾ ਦੀ ਹੈ। ਉਸ ਵੇਲੇ ਕੈਨੇਡੀਅਨ ਸਿੰਗਰ ਹਰਭਜਨ ਮਾਨ ਇੰਡੀਆ ਆਏ ਸਨ ਅਤੇ ਇਹ ਤਸਵੀਰ ਉਨ੍ਹਾਂ ਦੇ ਘਰ ਦੀ ਛੱਤ ਤੇ ਹੋਲੀ ਦੇ ਦਿਨ ਖਿੱਚੀ ਗਈ ਸੀ।

ਬਾਈਕ ਚੋਰੀ ਦੇ ਜੁਰਮ ਵਿੱਚ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਸਨ ਸੀਐਮ ਭਗਵੰਤ ਮਾਨ
Photo sent by Manjit Sidhu

ਲਾਲੀ ਮਨਜੀਤ ਸਿੱਧੂ ਨੇ ਦੱਸਿਆ ਕਿ ਇਸ ਦੌਰਾਨ ਭਗਵੰਤ ਮਾਨ, ਕਰਮਜੀਤ ਅਨਮੋਲ ਤੇ ਹਰਭਜਨ ਮਾਨ ਵੀ ਮੌਜੂਦ ਸਨ। ਭਗਵੰਤ ਮਾਨ ਮੇਰੇ ਕਾਲਜ ਦੇ ਸਮੇਂ ਦੇ ਦੋਸਤ ਹਨ। ਉਨ੍ਹਾਂ ਨੇ ਵਾਇਰਲ ਫ਼ੋਟੋ ਦਾ ਇੱਕ ਹੋਰ ਵਰਜ਼ਨ ਸਾਨੂੰ ਭੇਜਿਆ ਜਿਸ ਵਿਚ ਕਈ ਹੋਰ ਲੋਕ ਵੀ ਦਿਖਾਈ ਦੇ ਰਹੇ ਹਨ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਭਗਵੰਤ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਦੀ ਕਈ ਸਾਲ ਪੁਰਾਣੀ ਤਸਵੀਰ ਨੂੰ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Result: Fabricated News

Our Sources

Facebook Post of Karamjit Anmol
Quote of Manjit Sidhu

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular