ਸ਼ੁੱਕਰਵਾਰ, ਜੂਨ 14, 2024
ਸ਼ੁੱਕਰਵਾਰ, ਜੂਨ 14, 2024

HomeFact Checkਅਜਮੇਰ 'ਚ ਗੋ ਬੈਕ ਮੋਦੀ? ਕੋਲਕਾਤਾ ਦੀ ਤਿੰਨ ਸਾਲ ਪੁਰਾਣੀ ਤਸਵੀਰ ਫਿਰ...

ਅਜਮੇਰ ‘ਚ ਗੋ ਬੈਕ ਮੋਦੀ? ਕੋਲਕਾਤਾ ਦੀ ਤਿੰਨ ਸਾਲ ਪੁਰਾਣੀ ਤਸਵੀਰ ਫਿਰ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਅਜਮੇਰ ਦੀ ਤਸਵੀਰ ਜਿਥੇ ਰੋਡ ਤੇ ਗੋ ਬੈਕ ਮੋਦੀ ਸਲੋਗਨ ਲਿਖਕੇ ਮੋਦੀ ਦਾ ਵਿਰੋਧ ਕੀਤਾ ਗਿਆ।

Fact
ਇਹ ਤਸਵੀਰ ਰਾਜਸਥਾਨ ਦੇ ਅਜਮੇਰ ਦੀ ਨਹੀਂ ਸਗੋਂ ਕੋਲਕਾਤਾ ਦੀ ਹੈ ਅਤੇ ਕਰੀਬ ਤਿੰਨ ਸਾਲ ਪੁਰਾਣੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਅਜਮੇਰ ਵਿੱਚ ਇੱਕ ਸਭਾ ਨੂੰ ਸੰਬੋਧਨ ਕੀਤਾ ਸੀ। ਇਸ ਨੂੰ ਦੇਖਦੇ ਹੋਏ ਰੋਡ ‘ਤੇ ‘ਗੋ ਬੈਕ ਮੋਦੀਅਜਮੇਰ ‘ਚ ਗੋ ਬੈਕ ਮੋਦੀ? ਕੋਲਕਾਤਾ ਦੀ ਤਿੰਨ ਸਾਲ ਪੁਰਾਣੀ ਤਸਵੀਰ ਫਿਰ ਵਾਇਰਲ’ ਲਿਖੀ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜਮੇਰ ‘ਚ ਇਸ ਤਰ੍ਹਾਂ ਮੋਦੀ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਟਵਿਟਰ ਯੂਜ਼ਰ ‘ਧਰਤੀ ਪੁੱਤਰ’ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਦੇਖੋ ਜਿੰਦਾਦਿਲ ਅਜਮੇਰ ਦੇ ਲੋਕਾਂ ਨੇ ਤਾਨਾਸ਼ਾਹ ਦਾ ਕਿਵੇਂ ਸਵਾਗਤ ਕੀਤਾ।’

ਗੋ ਬੈਕ ਮੋਦੀ
Courtesy: Twitter@kisan_khet

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਤਸਵੀਰ ਦੀ ਖੋਜ ਕਰਨ ‘ਤੇ ਸਾਨੂੰ ਮਯੁਖ ਰੰਜਨ ਘੋਸ਼ ਨਾਮ ਦੇ ਪੱਤਰਕਾਰ ਦਾ ਇੱਕ ਟਵੀਟ ਮਿਲਿਆ, ਜਿਸ ਵਿੱਚ ਵਾਇਰਲ ਤਸਵੀਰ ਵੀ ਮੌਜੂਦ ਹੈ। 11 ਜਨਵਰੀ 2020 ਨੂੰ ਕੀਤੇ ਗਏ ਇਸ ਟਵੀਟ ਵਿੱਚ ਲਿਖਿਆ ਹੈ ਕਿ ਇਹ ਤਸਵੀਰ ਕੋਲਕਾਤਾ ਦੀ ਹੈ। ਜਨਵਰੀ 2020 ਵਿੱਚ ਪ੍ਰਕਾਸ਼ਿਤ ਕੁਝ ਖਬਰਾਂ ਵਿੱਚ ਸਾਨੂੰ ਇਸ ਨਾਲ ਮਿਲਦੀਆਂ-ਜੁਲਦੀਆਂ ਕੁਝ ਤਸਵੀਰਾਂ ਵੀ ਮਿਲੀਆਂ ਹਨ, ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਇਹ ਕੋਲਕਾਤਾ ਦੀ ਹੈ।

ਅਜਮੇਰ 'ਚ ਗੋ ਬੈਕ ਮੋਦੀ
Courtesy: Twitter@ mayukhrghosh

ਦਰਅਸਲ, ਉਸ ਸਮੇਂ ਦੇਸ਼ ਵਿਚ ਨਾਗਰਿਕਤਾ ਕਾਨੂੰਨ ਦੇ ਖਿਲਾਫ ਪ੍ਰਦਰਸ਼ਨ ਪੂਰੇ ਜ਼ੋਰਾਂ ‘ਤੇ ਸਨ। ਇਸ ਦੌਰਾਨ ਪੀਐਮ ਮੋਦੀ ਨੇ ਕੋਲਕਾਤਾ ਦਾ ਦੌਰਾ ਕੀਤਾ ਸੀ। ਪੀਐਮ ਦਾ ਵਿਰੋਧ ਕਰਨ ਲਈ ਕੋਲਕਾਤਾ ‘ਚ ਪ੍ਰਦਰਸ਼ਨਕਾਰੀਆਂ ਨੇ ਸੜਕ ‘ਤੇ ‘ਗੋ ਬੈਕ ਮੋਦੀ’ ਲਿਖਿਆ ਹੋਇਆ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਹ ਤਸਵੀਰ ਪਿਛਲੇ ਸਾਲ ਵੀ ਤਾਮਿਲਨਾਡੂ ਦੀ ਹੋਣ ਦਾ ਦਾਅਵਾ ਕਰਕੇ ਵਾਇਰਲ ਹੋਈ ਸੀ। ਉਸ ਸਮੇਂ ਵੀ ਨਿਊਜ਼ਚੈਕਰ ਨੇ ਇਸ ਦਾ ਖੰਡਨ ਕਰਦਿਆਂ ਖ਼ਬਰ ਪ੍ਰਕਾਸ਼ਿਤ ਕੀਤੀ ਸੀ।

Conclusion

ਇਸ ਤਰ੍ਹਾਂ ਸਾਡੀ ਜਾਂਚ ‘ਚ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਤਸਵੀਰ ਰਾਜਸਥਾਨ ਦੇ ਅਜਮੇਰ ਦੀ ਨਹੀਂ ਸਗੋਂ ਕੋਲਕਾਤਾ ਦੀ ਹੈ ਅਤੇ ਕਰੀਬ ਤਿੰਨ ਸਾਲ ਪੁਰਾਣੀ ਹੈ।

Result: False

Our Sources

Tweet made by Mayukhr Ghosh on January 11, 2020
Media report published by Indian Express on January 12, 2020

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular