ਸੋਸ਼ਲ ਮੀਡਿਆ ਤੇ ਇੱਕ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨ ਅਰਡੀਨੈਂਸ ਬਿੱਲਾਂ ਦਾ ਸਮਰਥਨ ਕੀਤਾ ਹੈ।
ਕੇਂਦਰ ਸਰਕਾਰ ਵੱਲੋਂ ਸਤੰਬਰ 2020 ਵਿੱਚ ਪਾਸ ਕੀਤੇ ਗਏ ਕਿਸਾਨ ਆਰਡੀਨੈਂਸ ਬਿਲ ਦੇ ਵਿਰੋਧ ਵਿੱਚ ਪਿੱਛਲੇ ਤਕਰੀਬਨ ਚਾਰ ਮਹੀਨੇ ਤੋਂ ਪੰਜਾਬ ਸਮੇਤ ਹੋਰ ਰਾਜਾਂ ਦੇ ਕਿਸਾਨ ਦਿੱਲੀ ਦੇ ਵੱਖ ਵੱਖ ਬਾਰਡਰ ਉੱਤੇ ਵਿਰੋਧ ਪ੍ਰਦਰਸ਼ਨ ਵਿੱਚ ਬੈਠੇ ਹਨ।ਕਿਸਾਨ ਯੂਨੀਅਨ ਦੇ ਆਗੂ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਤੇ ਮੰਤਰੀਆਂ ਦੇ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਹਾਲੇ ਤੱਕ ਮੁੱਦੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਹੈ।
ਇਸ ਦੋਰਾਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿ ਰਹੇ ਹਨ, ਕਿਸਾਨੀ ਇੱਕ ਜ਼ਰੂਰੀ ਮੁੱਦਾ ਹੈ। ਇਹ ਮੈਂ ਸਵੀਕਾਰ ਕਰਦਾ ਹਾਂ ਪਰ ਉਸ ਵਿੱਚ ਵੀ ਕਈ ਤਰ੍ਹਾਂ ਦੇ ਪੈਮਾਨੇ ਹਨ। ਸਭ ਤੋਂ ਵੱਡਾ ਪੈਮਾਨਾ ਹੈ ਕਿਸਾਨੀ ਵਿੱਚ ਕੀਮਤ ਨੂੰ ਤੈਅ ਕਰਨਾ, ਜਿਸ ਤਰ੍ਹਾਂ ਦੀ ਕੀਮਤ ਅਸੀਂ ਦੇ ਰਹੇ ਹਾਂ । ਜੋ ਸਾਰੇ ਕੰਟਰੋਲ ਅਸੀਂ ਕਿਸਾਨਾਂ ਦੀ ਉੱਪਰ ਰੱਖੇ ਹੋਏ ਹਨ, ਇਨ੍ਹਾਂ ਹਦਾਇਤਾਂ ਤੇ ਕੰਟਰੋਲ ਨੂੰ ਵੀ ਹਟਾਉਣਾ ਹੋਵੇਗਾ। ਇਕ ਕਿਸਾਨ ਮੰਡੀ ਵਿੱਚ ਹੀ ਜਾ ਕੇ ਵੇਚ ਸਕਦਾ ਹੈ, ਬਾਹਰ ਜਾ ਕੇ ਕਿਉਂ ਨਹੀਂ ਵੇਚ ਸਕਦਾ। ਦੂਜੇ ਰਾਜਾਂ ਦੇ ਵਿੱਚ ਕਿਉਂ ਨਹੀਂ ਵੇਚ ਸਕਦਾ, ਆਪਣੇ ਹੀ ਰਾਜ ਦੇ ਵਿੱਚ ਕਿਉਂ। ਜਿਨ੍ਹਾਂ ਕੰਟਰੋਲ ਅਸੀਂ ਇਕ ਛੋਟੀ ਜਿਹੀ ਕਿਸਾਨ ਉੱਤੇ ਲਗਾ ਰੱਖਿਆ ਹੈ, ਜਿਸ ਕੰਟਰੋਲ ਤੋਂ ਤੁਸੀਂ ਲੋਕ ਦੁਖੀ ਹੋ ਸਾਰੇ, ਉਸ ਕੰਟਰੋਲ ਤੋਂ ਉਹ ਵੀ ਦੁਖੀ ਹੈ।
ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨ ਆਰਡੀਨੈਂਸ ਬਿੱਲਾਂ ਦਾ ਸਮਰਥਨ ਕੀਤਾ ਹੈ।
ਭਾਜਪਾ ਨੇਤਾ ਤੇਜਿੰਦਰਪਾਲ ਬੱਗਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ,”ਮੋਦੀ ਜੀ ਦੁਆਰਾ ਲਿਆਂਦੇ ਗਏ ਬਿੱਲ ਨੂੰ ਪੜ੍ਹਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਬਿਲ ਨੂੰ ਸਪੋਰਟ ਕਰਨ ਦਾ ਫ਼ੈਸਲਾ ਕੀਤਾ। ਅਸੀਂ ਕੇਜਰੀਵਾਲ ਜੀ ਦਾ ਧੰਨਵਾਦ ਕਰਦੇ ਹਾਂ।”
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਫੇਸਬੁੱਕ ਅਤੇ ਟਵਿਟਰ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੀ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇਕ ਯੂਜ਼ਰ ਨੇ ਇਸ ਵੀਡੀਓ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਬਾਰੇ ਵਿਚ ਜਾਂਚ ਸ਼ੁਰੂ ਕੀਤੀ। ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਬਹੁਤ ਧਿਆਨ ਦੇਣਾ ਦੇਖਿਆ ਵੀਡਿਓ ਦੇ ਵਿੱਚ ਅਸੀਂ ਪਾਇਆ ਕਿ ਅਰਵਿੰਦ ਕੇਜਰੀਵਾਲ ਦੇ ਪਿੱਛੇ ਸੀ ਆਈ ਆਈ ਲਿਖਿਆ ਹੋਇਆ ਹੈ।
Also Read:ਕੀ ਆਸਟ੍ਰੇਲੀਆ ਦੇ ਵਿਚ RSS ਤੇ VHP ਉੱਤੇ ਲਗਾਇਆ ਬੈਨ?
ਇਸ ਤੋਂ ਹਿੰਟ ਲੈਂਦੇ ਹੋਏ ਅਸੀਂ ਗੂਗਲ ਤੇ ਕੁਝ ਕੀਬੋਰਡ ਦੇ ਜ਼ਰੀਏ ਸਰਚ ਸ਼ੁਰੂ ਕੀਤੀ। ਸਰਚ ਦੇ ਦੌਰਾਨ ਸਾਨੂੰ ਸੀ ਆਈ ਆਈ ਜਾਣੀ ਕਿ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ ਆਈ ਆਈ) ਦਾ ਇੱਕ ਵੀਡੀਓ ਮਿਲਿਆ ਜਿਸ ਵਿੱਚ ਅਰਵਿੰਦ ਕੇਜਰੀਵਾਲ ਦਿੱਲੀ ਵਿਖੇ ਆਯੋਜਿਤ ਸੀਆਈਆਈ ਦੀ ਕਾਉਂਸਿਲ ਮੀਟਿੰਗ ਸਾਲ 2013-14 ਵਿੱਚ ਸ਼ਾਮਿਲ ਹੋਏ ਸਨ। ਇਸ ਵੀਡੀਓ ਨੂੰ 17 ਫ਼ਰਵਰੀ 2014 ਨੂੰ ਅਪਲੋਡ ਕੀਤਾ ਗਿਆ ਸੀ।
ਵੀਡੀਓ ਵਿੱਚ ਦਿੱਤੇ ਗਏ ਡਿਸਕ੍ਰਿਪਸ਼ਨ ਦੇ ਮੁਤਾਬਕ ਇਹ ਬੈਠਕ 17 ਫਰਵਰੀ 2014 ਨੂੰ ਆਯੋਜਿਤ ਕੀਤੀ ਗਈ ਸੀ। ਪੂਰੀ ਵੀਡੀਓ ਨੂੰ ਸੁਣਨ ਤੇ ਅਸੀਂ ਪਾਇਆ ਕਿ ਇਸ ਵੀਡੀਓ ਦੇ ਇਕ ਹਿੱਸੇ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਵੀਡੀਓ ਦੀ ਸ਼ੁਰੂਆਤ ਵਿਚ ਮੀਟਿੰਗ ਦੇ ਵਿੱਚ ਮੌਜੂਦ ਕੁਝ ਲੋਕ ਅਰਵਿੰਦ ਕੇਜਰੀਵਾਲ ਤੋਂ ਸਵਾਲ ਕਰਦੇ ਹਨ, ਕੀ ਰਾਸ਼ਟਰ ਦੇ ਤੌਰ ਤੇ ਹਰੀ, ਪੀਲੀ ਅਤੇ ਸਫੇਦ ਕ੍ਰਾਂਤੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਦੋਂ ਤਕ ਅਸੀਂ ਉਤਪਾਦਕਾਂ ਨੂੰ ਵੱਡੇ ਪੱਧਰ ਤੇ ਨਹੀਂ ਵਧਾਉਂਦੇ ਉਦੋਂ ਤੱਕ ਫ਼ਸਲਾਂ ਦੀ ਕੀਮਤਾਂ ਵਿੱਚ ਸੁਧਾਰ ਹੋਣਾ ਮੁਸ਼ਕਿਲ ਹੈ ਅਤੇ ਨਾ ਹੀ ਸਿਰਫ ਵਿਕਾਸ ਦਰ ਜਦਕਿ ਕਾਨੂੰਨ ਵਿਵਸਥਾ ਵੀ। ਭ੍ਰਿਸ਼ਟਾਚਾਰ ਦੇ ਬਾਰੇ ਵਿਚ ਤੁਹਾਡਾ ਨੁਕਤਾ ਸਹੀ ਹੈ ਪਰ ਸਾਨੂੰ ਖੇਤੀਬਾਡ਼ੀ ਦੇ ਖੇਤਰ ਵਿੱਚ ਇਸ ਤੋਂ ਅੱਗੇ ਜਾਣਾ ਹੋਵੇਗਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ!
Also read:ਲੈਫਟ ਦੀ ਰੈਲੀ ਦੀ ਪੁਰਾਣੀ ਤਸਵੀਰ ਨੂੰ BJP Punjab ਨੇ ਬੀਜੇਪੀ ਰੈਲੀ ਦੱਸਕੇ ਕੀਤਾ ਸ਼ੇਅਰ
ਇਸ ਸਵਾਲ ਦੇ ਜਵਾਬ ਵਿੱਚ ਅਰਵਿੰਦ ਕੇਜਰੀਵਾਲ ਕਹਿੰਦੇ ਹਨ ਕਿ ਖੇਤੀਬਾੜੀ ਇੱਕ ਮਹੱਤਵਪੂਰਨ ਮੁੱਦਾ ਹੈ, ਮੈਂ ਇਸਨੂੰ ਸਵੀਕਾਰ ਕਰਦਾ ਹਾਂ। ਮੈਂ ਇੱਕ ਛੋਟਾ ਜਿਹਾ ਉਦਾਹਰਣ ਦੇਵਾਂਗਾ.” ਉਹ ਅੱਗੇ ਕਹਿੰਦਾ ਹਨ , “ਮੈਨੂੰ ਯਾਦ ਨਹੀਂ ਹੈ ਕਿ ਇਹ ਕਣਕ ਸੀ ਜਾਂ ਚਾਵਲ।”ਹਰਿਆਣਾ ਸਰਕਾਰ ਦੇ ਰਿਕਾਰਡਾਂ ਅਨੁਸਾਰ, ਕਿਸੇ ਵਿਸ਼ੇਸ਼ ਉਤਪਾਦ (ਕਣਕ ਜਾਂ ਚੌਲ) ਦੇ ਉਤਪਾਦਨ ਦੀ ਲਾਗਤ ਪ੍ਰਤੀ ਕੁਇੰਟਲ 1,580 ਰੁਪਏ ਹੈਅਤੇ ਘੱਟੋ ਘੱਟ ਸਮਰਥਨ ਮੁੱਲ ਸਿਰਫ 1,250 ਰੁਪਏ ਹੈ। ਤੁਸੀਂ ਉਸਨੂੰ ਘੱਟੋ ਘੱਟ ਸਮਰਥਨ ਮੁੱਲ ਦੀ ਕੀਮਤ ਵੀ ਨਹੀਂ ਦੇ ਰਹੇ, ਤਾਂ ਉਹ ਕਿਵੇਂ ਜੀਵੇਗਾ? ਇਹ ਸਪੱਸ਼ਟ ਤੌਰ ਤੇ ਇੱਕ ਸਮੱਸਿਆ ਹੈ। ਇਸ ਲਈ ਜੇ ਅਸੀਂ, ਸਵਾਮੀਨਾਥਨ ਰਿਪੋਰਟ ਦੇ ਅਨੁਸਾਰ, ਸਾਨੂੰ ਉਨ੍ਹਾਂ ਨੂੰ ਲਾਗਤ ਨਾਲੋਂ 50% ਵਧੇਰੇ ਭੁਗਤਾਨ ਕਰਨਾ ਚਾਹੀਦਾ ਹੈ। ਜੇ ਤੁਸੀਂ ਉਸ ਨੂੰ ਇਮਾਨਦਾਰ ਮੁਨਾਫਾ ਦੇਣਾ ਸ਼ੁਰੂ ਕਰਦੇ ਹੋ ਪਰ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਹਨ। ਮੇਰੇ ਖਿਆਲ ਨਾਲ ਖੇਤੀਬਾੜੀ ਵਿਚ ਬਹੁਤ ਸਾਰੀਆਂ ਚੀਜ਼ਾਂ ਅਜੇ ਬਾਕੀ ਹਨ”
ਤੁਸੀਂ ਅਰਵਿੰਦ ਕੇਜਰੀਵਾਲ ਦੇ ਉੱਤਰ ਨੂੰ 7 ਮਿੰਟ 22 ਸਕਿੰਟ ਤੋਂ ਸੁਣ ਸਕਦੇ ਹੋ। ਜਦਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਕੁਝ ਹਿੱਸੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਵੀਡੀਓ ਨੂੰ7 ਮਿੰਟ 22 ਸਕਿੰਟ ਤੋਂ ਲੈ ਕੇ 8 ਮਿੰਟ10 ਸਕਿੰਟ ਤੱਕ ਸ਼ੇਅਰ ਕੀਤਾ ਜਾ ਰਿਹਾ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2014 ਦੀ ਹੈ। ਵੀਡੀਓ ਦੇ ਕੁਝ ਹਿੱਸੇ ਨੂੰ ਨੂੰ ਗੁਮਰਾਹਕੁਨ ਦਾਅਵੇ ਦੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਨਵੀਂ ਕਿਸਾਨ ਕਾਨੂੰਨਾਂ ਦਾ ਸਮਰਥਨ ਕੀਤਾ ਹੈ।
Result: Misleading
Sources
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044