Fact Check
ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਮੂਡ ਨੂੰ ਸਮਝਾਉਣ ਦੇ ਲਈ ਸ਼ੇਅਰ ਕੀਤਾ ਐਡਿਟਡ ਵੀਡੀਓ
ਆਗਾਮੀ ਗੁਜਰਾਤ ਚੋਣਾਂ ਵਿੱਚ ਇਸ ਵਾਰ ਬੀਜੇਪੀ ਅਤੇ ਕਾਂਗਰਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੀ ਜ਼ੋਰ ਲਗਾ ਰਹੀ ਹੈ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਲਗਾਤਾਰ ਗੁਜਰਾਤ ਵਿੱਚ ਜਨਸਭਾਵਾਂ ਕਰ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡਿਆ ਤੇ ‘ਏਬੀਪੀ ਨਿਊਜ਼’ ਦੀ ਗੁਜਰਾਤ ਦੇ ਮੂਡ ਦੇ ਨਾਂ ‘ਤੇ ਇਕ ਵੀਡੀਓ ਰਿਪੋਰਟ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਆਪ ਸਮਰਥਕ ਕਾਫੀ ਸ਼ੇਅਰ ਕਰ ਰਹੇ ਹਨ। ਇੱਥੋਂ ਤੱਕ ਕਿ ਇਸ ਰਿਪੋਰਟ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਅਤੇ ਲੋਕਾਂ ਨੂੰ ਵੀਡੀਓ ਰਿਪੋਰਟ ਦੇਖਣ ਦੇਖਣ ਦੀ ਅਪੀਲ ਕੀਤੀ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

ਰਿਪੋਰਟ ‘ਚ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਗੁਜਰਾਤ ਚੋਣਾਂ ‘ਚ ਕਾਂਗਰਸ ਨੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਮੁਕਾਬਲਾ ਸਿਰਫ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੈ। ਰਿਪੋਰਟ ਮੁਤਾਬਕ ਆਮ ਆਦਮੀ ਪਾਰਟੀ ਦੇ ਵਧ ਰਹੇ ਦਬਦਬੇ ਕਾਰਨ ਪੀਐਮ ਮੋਦੀ ਦਾ ਪ੍ਰਭਾਵ ਵੀ ਫੇਲ ਹੋ ਰਿਹਾ ਹੈ ਅਤੇ ਭਾਜਪਾ ਨੂੰ ਡਰ ਹੈ ਕਿ ਅਰਵਿੰਦ ਕੇਜਰੀਵਾਲ ਉਨ੍ਹਾਂ ਦਾ ਮਜ਼ਬੂਤ ਕਿਲਾ ਢਾਹ ਸਕਦਾ ਹੈ।
ਵੀਡੀਓ ਦੇ ਵਿੱਚ ‘ਏਬੀਪੀ ਨਿਊਜ਼’ ਦਾ ਰਿਪੋਰਟਰ ਸੜਕ ‘ਤੇ ਲੋਕਾਂ ਨੂੰ ਸਵਾਲ ਪੁੱਛ ਰਹੇ ਹਨ ਕਿ ਗੁਜਰਾਤ ‘ਚ ਇਸ ਵਾਰ ਕਿਸ ਦੀ ਸਰਕਾਰ ਬਣੇਗੀ। ਇਸ ਦੇ ਜਵਾਬ ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਹੀ ਸਮਰਥਨ ਦੇ ਰਹੇ ਹਨ। ਏਬੀਪੀ ਨਿਊਜ਼ ਦੀ ਇਸ ਵੀਡੀਓ ਰਿਪੋਰਟ ਨੂੰ ਅਰਵਿੰਦ ਕੇਜਰੀਵਾਲ ਸਮੇਤ ‘ਆਪ’ ਸਮਰਥਕਾਂ ਨੇ ਸਾਂਝਾ ਕੀਤਾ ਅਤੇ ਲਿਖਿਆ, “ਗੁਜਰਾਤ ਦੇ ਮੂਡ ਨੂੰ ਸਮਝਣ ਲਈ ਇਹ ਵੀਡੀਓ ਦੇਖੋ”।
Fact Check/Verification
ਅਰਵਿੰਦ ਕੇਜਰੀਵਾਲ ਦੁਆਰਾ ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਪਰ ਕੁਝ ਲੋਕਾਂ ਨੇ ਵੀਡੀਓ ‘ਤੇ ਸਵਾਲ ਵੀ ਖੜ੍ਹੇ ਕੀਤੇ ਹਨ। ‘ਦ ਲਲਨਟੌਪ’ ਦੇ ਪੱਤਰਕਾਰ ਅੰਸ਼ੁਲ ਸਿੰਘ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਕੇਜਰੀਵਾਲ ਦੁਆਰਾ ਸਾਂਝਾ ਕੀਤਾ ਗਿਆ ਇਹ ਵੀਡੀਓ ਐਡਿਟ ਕੀਤਾ ਗਿਆ ਹੈ ਅਤੇ ਅਸਲ ਵੀਡੀਓ ਵੱਖਰੀ ਕਹਾਣੀ ਬਿਆਨ ਕਰਦਾ ਹੈ।
ਅਸਲੀ ਵੀਡੀਓ ਏਬੀਪੀ ਨਿਊਜ਼ ਦੇ ਯੂਟਿਊਬ ਚੈਨਲ ‘ਤੇ ਉਪਲਬਧ ਹੈ। ਵੀਡੀਓ ਨੂੰ ਦੇਖਣ ਤੋਂ ਬਾਅਦ ਸਾਰੀ ਕਹਾਣੀ ਸਪੱਸ਼ਟ ਹੋ ਗਈ। ਵਾਇਰਲ ਵੀਡੀਓ ਅਸਲ ਵਿੱਚ ਫਰਜ਼ੀ ਹੈ। ਇਹ ABP ਨਿਊਜ਼ ਦੀ ਵੀਡੀਓ ਨੂੰ ਐਡਿਟ ਕਰਕੇ ਬਣਾਇਆ ਗਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਦਰਅਸਲ, ਕੁੱਝ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਕਿ ਆਈਬੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਏਬੀਪੀ ਨਿਊਜ਼ ਨੇ ਕੇਜਰੀਵਾਲ ਦੇ ਇਸ ਦਾਅਵੇ ਦੀ ਸੱਚਾਈ ਜਾਣਨ ਲਈ ਗਰਾਊਂਡ ਰਿਪੋਰਟ ਦੇ ਆਧਾਰ ‘ਤੇ ਇਹ ਸ਼ੋਅ ਬਣਾਇਆ। ਇਸ ਸ਼ੋਅ ਰਾਹੀਂ ਚੈਨਲ ਨੇ ਸਵਾਲ ਉਠਾਇਆ ਕਿ ਕੀ ਸੁਰੱਖਿਆ ਏਜੰਸੀ ਆਈਬੀ ਦੀ ਅਜਿਹੀ ਕੋਈ ਚੋਣ ਰਿਪੋਰਟ ਸੱਚਮੁੱਚ ਵਿੱਚ ਆਉਂਦੀ ਹੈ।
ਅਸਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ‘ਏਬੀਪੀ ਨਿਊਜ਼’ ਦਾ ਰਿਪੋਰਟਰ ‘ਆਪ’ ਸਮਰਥਕਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਕਿਹੜੀ ਆਈਬੀ ਰਿਪੋਰਟ ਹੈ, ਜਿਸ ‘ਚ ਪਾਰਟੀ ਦੀ ਜਿੱਤ ਦੀ ਗੱਲ ਕਹੀ ਗਈ ਹੈ। ਪਰ ਆਪ ਸਮਰਥਕ ਅਤੇ ਉਮੀਦਵਾਰ ਇਸ ਦਾ ਸਹੀ ਜਵਾਬ ਨਹੀਂ ਦੇ ਸਕੇ। ਇਸ ਤੋਂ ਬਾਅਦ ਏਬੀਪੀ ਨਿਊਜ਼ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਆਈਬੀ ਦਾ ਚੋਣ ਭਵਿੱਖਬਾਣੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਵਾਇਰਲ ਵੀਡੀਓ ‘ਚ ਅਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ। ਕਿਉਂਕਿ ਇਸ ਵੀਡੀਓ ਨੂੰ ਸਾਫਟਵੇਅਰ ਦੀ ਮਦਦ ਨਾਲ ਐਡਿਟ ਕੀਤਾ ਗਿਆ ਹੈ ਅਤੇ ਇਸ ਵਿਚ ਕਿਸੇ ਹੋਰ ਵਿਅਕਤੀ ਦੀ ਆਵਾਜ਼ ਜੋੜ ਦਿੱਤੀ ਗਈ ਹੈ। ਨਾਲ ਹੀ, ਵੀਡੀਓ ਦੇ ਕਈ ਵਿਜ਼ੁਅਲਸ ਨੂੰ ਵੀ ਐਡਿਟ ਕਰ ਬਦਲਿਆ ਗਿਆ ਹੈ।
ਵਾਇਰਲ ਵੀਡੀਓ ਦੇ ਅਖੀਰ ਵਿਚ ਲੋਕਾਂ ਨੂੰ ਕੀਤੇ ਜਾ ਰਹੇ ਸਵਾਲ-ਜਵਾਬਾਂ ਨੂੰ ਵੀ ਅੱਧਾ ਅਧੂਰਾ ਦਿਖਾਇਆ ਗਿਆ ਹੈ। ਯੂਟਿਊਬ ‘ਤੇ ਏਬੀਪੀ ਨਿਊਜ਼ ਦੀ ਪੂਰੀ ਵੀਡੀਓ ਦੇਖ ਕੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵਾਇਰਲ ਵੀਡੀਓ ਫਰਜ਼ੀ ਹੈ। ਸੱਚਾਈ ਜਾਣਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਵੀ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਹੈ। ਉਹਨਾਂ ਦੇ ਟਵੀਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
Conclusion
ਸਾਡੀ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਏਬੀਪੀ ਨਿਊਜ਼ ਨੇ ਆਪਣੀ ਵੀਡੀਓ ਰਿਪੋਰਟ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਅਜਿਹਾ ਕੁਝ ਵੀ ਨਹੀਂ ਦਿਖਾਇਆ। ਦਰਅਸਲ, ਏਬੀਪੀ ਨਿਊਜ਼ ਨੇ ਕੇਜਰੀਵਾਲ ਦੇ ਉਸ ਦਾਅਵੇ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਆਈਬੀ ਦੀ ਇੱਕ ਕਥਿਤ ਰਿਪੋਰਟ ਦਾ ਹਵਾਲਾ ਦੇ ਕੇ ਜਿੱਤ ਦਾ ਦਾਅਵਾ ਕੀਤਾ ਸੀ।
Result: Altered Video
Our Sources
YouTube Video of ABP News, uploaded on October 16, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ