ਸ਼ੁੱਕਰਵਾਰ, ਅਕਤੂਬਰ 4, 2024
ਸ਼ੁੱਕਰਵਾਰ, ਅਕਤੂਬਰ 4, 2024

HomeFact Checkਆਪ ਵਿਧਾਇਕ ਬਲਕਾਰ ਸਿੱਧੂ ਨੇ ਆਪ ਪਾਰਟੀ ਨੂੰ ਵੋਟ ਨਾ ਪਾਉਣ ਦੀ...

ਆਪ ਵਿਧਾਇਕ ਬਲਕਾਰ ਸਿੱਧੂ ਨੇ ਆਪ ਪਾਰਟੀ ਨੂੰ ਵੋਟ ਨਾ ਪਾਉਣ ਦੀ ਕੀਤੀ ਅਪੀਲ? ਪੁਰਾਣੀ ਵੀਡੀਓ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡਿਆ ਤੇ ਪੰਜਾਬੀ ਲੋਕ ਗਾਇਕ ਅਤੇ ਬਠਿੰਡਾ ਦੇ ਰਾਮਪੁਰਾ ਫੁਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਲਕਾਰ ਸਿੱਧੂ ਆਪਣੀ ਆਮ ਆਦਮੀ ਪਾਰਟੀ ਖਿਲਾਫ ਬੋਲ ਰਹੇ ਹਨ ਅਤੇ ਪੰਜਾਬ ਵਾਸੀਆਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉਣ ਦੀ ਅਪੀਲ ਕਰ ਰਹੇ ਹਨ।

Fact Check/Verification

ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ। ਸਾਨੂੰ ਵੀਡੀਓ ਤੇ ਏਬੀਪੀ ਦਾ ਲੋਗੋ ਦਿਖਿਆ। ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਏਬੀਪੀ ਸਾਂਝਾ ਦੇ ਯੂਟਿਊਬ ਚੈੱਨਲ ਉੱਤੇ ਲੱਭਿਆ।

ਸਾਨੂੰ ਵਾਇਰਲ ਵੀਡੀਓ ਦਾ ਪੂਰਾ ਹਿੱਸਾ ਏਬੀਪੀ ਸਾਂਝਾ ਦੇ ਯੂਟਿਊਬ ਚੈਨਲ ਤੇ 9 ਫਰਵਰੀ 2016 ਨੂੰ ਅਪਲੋਡ ਮਿਲਿਆ ਜਿਸ ਦਾ ਕੈਪਸ਼ਨ ਸੀ,’ਆਮ ਆਦਮੀ ਪਾਰਟੀ ‘ਤੇ ਵਰ੍ਹੇ ਬਲਕਾਰ ਸਿੱਧੂ’

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਵਾਇਰਲ ਵੀਡੀਓ ਨੂੰ 2 ਮਿੰਟ 44 ਸਕਿੰਟ ਤੋਂ ਲੈ ਕੇ 3 ਮਿੰਟ 18 ਸਕਿੰਟ ਤਕ ਸੁਣਿਆ ਜਾ ਸਕਦਾ ਹੈ। ਬਲਕਾਰ ਸਿੱਧੂ ਕਹਿੰਦੇ ਹਨ,’ਜਿਹੜਾ ਕਹਿੰਦਾ ਹੈ ਕਿ ਅਸੀਂ ਪੰਜਾਬ ਵਿੱਚ ਸਫਾਈ ਕਰਾਂਗੇ, ਇਹ ਝਾੜੂ ਨੇ ਤਾਂ ਆਪ ਹੀ ਗੰਦ ਪਾ ਦੇਣਾ ਏ। ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਇਨ੍ਹਾਂ ਵਿੱਚੋਂ ਜਿਹੜੇ ਆਏ ਹੋਏ ਨੇ ਆਪ ਨੇਤਾ, ਉਹ ਪੰਜਾਬ ਵਿੱਚ ਕਬਜਾ ਕਰਨਾ ਚਾਹੁੰਦੇ ਹਨ। ਇਹ ਕਬਜਾ ਨਾ ਹੋਣ ਦਿਓ।’

ਏਬੀਪੀ ਸਾਂਝਾ ਨੇ ਆਪਣੇ ਫੇਸਬੁੱਕ ਪੇਜ ਤੇ ਵੀ ਇਸ ਵੀਡੀਓ ਨੂੰ 9 ਫਰਵਰੀ 2016 ਨੂੰ ਸ਼ੇਅਰ ਕੀਤਾ ਸੀ।

ਇਸ ਦੇ ਨਾਲ ਹੀ ਅਸੀਂ ਪਾਇਆ ਕਿ ਵੀਡੀਓ ਵਿੱਚ ਰਿਪੋਰਟਰ ਯਾਦਵਿੰਦਰ ਸਿੰਘ ਹਨ ਜੋ ਇਸ ਸਮੇਂ ਪ੍ਰੋ-ਪੰਜਾਬ ਟੀਵੀ ਦੇ ਡਾਇਰੈਕਟਰ ਹਨ। ਏਬੀਪੀ ਤੋਂ ਬਾਅਦ ਉਹ ਲੰਬਾ ਸਮਾਂ ਨਿਊਜ਼ 18 ਪੰਜਾਬ ਨਾਲ ਵੀ ਜੁੜੇ ਰਹੇ ਸਨ।

ਇਸ ਤਰਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਇਹ ਵੀਡੀਓ ਤਕਰੀਬਨ 7 ਸਾਲ ਪੁਰਾਣੀ ਹੈ ਜਦੋਂ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਸਨ। ਗੌਰਤਲਬ ਹੈ ਸਾਲ 2014 ਦੇ ਵਿੱਚ ਬਲਕਾਰ ਸਿੰਘ ਸਿਧੂ ਨੂੰ ਆਪ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਸਾਲ 2016 ਵਿੱਚ ਬਲਕਾਰ ਸਿੱਧੂ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ। ਸਾਲ 2021 ਦੇ ਵਿੱਚ ਬਲਕਾਰ ਸਿੱਧੂ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ।

Result: Missing Context

Our Sources
Media report published by ABP Sanjha on Facebook page Dated 9 February 2016
Media report published by ABP Sanjha on YouTube channel Dated 9 February 2016
Self Analysis

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular