ਸ਼ੁੱਕਰਵਾਰ, ਅਪ੍ਰੈਲ 26, 2024
ਸ਼ੁੱਕਰਵਾਰ, ਅਪ੍ਰੈਲ 26, 2024

HomeFact Checkਭਗਵੰਤ ਮਾਨ ਤੇ ਅਨਮੋਲ ਗਗਨ ਮਾਨ ਦੀ ਐਡੀਟਡ ਤਸਵੀਰ ਹੋਈ ਵਾਇਰਲ

ਭਗਵੰਤ ਮਾਨ ਤੇ ਅਨਮੋਲ ਗਗਨ ਮਾਨ ਦੀ ਐਡੀਟਡ ਤਸਵੀਰ ਹੋਈ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਖਰੜ ਤੋਂ ਆਪ ਉਮੀਦਵਾਰ ਅਤੇ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੂੰ ਇਕੱਠੇ ਵੇਖਿਆ ਜਾ ਸਕਦਾ ਹੈ।

ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਅਤੇ ਅਨਮੋਲ ਗਗਨ ਮਾਨ ਸ਼ਿਮਲਾ ਘੁੰਮਣ ਗਏ ਹੋਏ ਹਨ।

ਭਗਵੰਤ ਮਾਨ ਤੇ ਅਨਮੋਲ ਗਗਨ ਮਾਨ ਦੀ ਐਡੀਟਡ ਤਸਵੀਰ ਹੋਈ ਵਾਇਰਲ
Courtesy: Facebook/DavinderSinghBajwa

ਫੇਸਬੁੱਕ ਪੇਜ ਨੇਤਾ ਦੀ ਰੇਲ ਨੇ ਵਾਇਰਲ ਹੋ ਰਹੀ ਤਸਵੀਰ ਨੂੰ ਵੀਡੀਓ ਫਾਰਮੈਟ ਸ਼ੇਅਰ ਕਰਦਿਆਂ ਲਿਖਿਆ,’ਤੁਸੀਂ ਵੋਟਾਂ ਚ ਕਲਪੀ ਜਾਣ ਦਿਓ ਅਗਲੇ ਸ਼ਿਮਲੇ ਬਰਫ਼ ਨਜ਼ਾਰੇ ਲੈ ਰਹੇ।’ ਇਸ ਵੀਡੀਓ ਨੂੰ ਹੁਣ ਤਕ 3000 ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ।

ਇਕ ਹੋਰ ਫੇਸਬੁੱਕ ਯੂਜ਼ਰ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ। ਇਸ ਦੇ ਨਾਲ ਹੀ ਅਸੀਂ ਪਾਇਆ ਕਿ ਵੱਖ ਵੱਖ ਪਾਰਟੀਆਂ ਦੇ ਨਾਲ ਸਬੰਧਿਤ ਫੇਸਬੁੱਕ ਯੂਜ਼ਰ ਅਤੇ ਪੇਜ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਭਗਵੰਤ ਮਾਨ ਤੇ ਤੰਜ ਕੱਸ ਰਹੇ ਹਨ।

ਭਗਵੰਤ ਮਾਨ ਤੇ ਅਨਮੋਲ ਗਗਨ ਮਾਨ ਦੀ ਐਡੀਟਡ ਤਸਵੀਰ ਹੋਈ ਵਾਇਰਲ
Courtesy: Facebook/VipanSharma

Crowd tangle ਦੇ ਡਾਟਾ ਦੇ ਮੁਤਾਬਕ ਵੀ ਇਸ ਤਸਵੀਰ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਭਗਵੰਤ ਮਾਨ ਤੇ ਅਨਮੋਲ ਗਗਨ ਮਾਨ ਦੀ ਐਡੀਟਡ ਤਸਵੀਰ ਹੋਈ ਵਾਇਰਲ
Courtesy: Crowd tangle

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਗੁੰਮਰਾਹਕੁਨ ਜਾਣਕਾਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। Newschecker ਪਹਿਲਾਂ ਵੀ ਪੰਜਾਬ ਦੀ ਰਾਜਨੀਤੀ ਨਾਲ ਜੁੜੀਆਂ ਕਈ ਫਰਜ਼ੀ ਅਤੇ ਗੁੰਮਰਾਹਕੁਨ ਖ਼ਬਰਾਂ ਦਾ ਫੈਕਟ ਚੈਕ ਕਰ ਚੁੱਕੀ ਹੈ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਸਵੀਰ ਅਤੇ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੇ ਜਰੀਏ ਖੰਗਾਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਆਮ ਆਦਮੀ ਪਾਰਟੀ ਉਮੀਦਵਾਰ ਅਨਮੋਲ ਗਗਨ ਮਾਨ ਦੇ ਅਧਿਕਾਰਿਕ ਫੇਸਬੁੱਕ ਪੇਜ ‘ਤੇ ਅਪਲੋਡ ਮਿਲੀ। ਇਸ ਤਸਵੀਰ ਦੇ ਵਿਚ ਵੇਖਿਆ ਜਾ ਸਕਦਾ ਹੈ ਕਿ ਭਗਵੰਤ ਮਾਨ ਅਤੇ ਅਨਮੋਲ ਗਗਨ ਮਾਨ ਕਿਸੇ ਪਹਾੜੀ ਇਲਾਕੇ ਵਿਚ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਵਿਚ ਹਨ।

ਅਨਮੋਲ ਗਗਨ ਮਾਨ ਨੇ 4 ਫਰਵਰੀ 2022 ਨੂੰ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਬਾਬਾ ਨਾਨਕ ਜੀ ਪੰਜਾਬ ਤੇ ਮੇਹਰ ਕਰਨ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਪਾਉਣ ਲਈ ਇਸ ਵਾਰ ਪੰਜਾਬੀ ਜ਼ਰੂਰ ਵੱਡੇ ਵੀਰ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਬਣਾਉਣਗੇ, 20 ਫਰਵਰੀ ਨੂੰ ਸਾਰੇ ਪੰਜਾਬ ਵਿਚ ਝਾੜੂ ਫੇਰਨ ਦੀ ਤਿਆਰੀ ਰੱਖਿਓ।’

ਇਸ ਦੇ ਨਾਲ ਹੀ ਸਾਨੂੰ ਕਈ ਹੋਰਨਾਂ ਸੋਸ਼ਲ ਮੀਡੀਆ ਯੂਜ਼ਰਾਂ ਦੁਆਰਾ ਵੀ ਅਸਲ ਤਸਵੀਰ ਅਪਲੋਡ ਮਿਲੀ।

ਤੁਸੀਂ ਨੀਚੇ ਦਿੱਤੀ ਗਈ ਤਸਵੀਰ ‘ਚ ਵਾਇਰਲ ਹੋ ਰਹੀ ਤਸਵੀਰ ਅਤੇ ਅਸਲ ਤਸਵੀਰ ਵਿੱਚ ਅੰਤਰ ਦੇਖ ਸਕਦੇ ਹੋ।

ਭਗਵੰਤ ਮਾਨ ਤੇ ਅਨਮੋਲ ਗਗਨ ਮਾਨ ਦੀ ਐਡੀਟਡ ਤਸਵੀਰ ਹੋਈ ਵਾਇਰਲ

ਵਾਇਰਲ ਹੋ ਰਹੀ ਤਸਵੀਰ ਵਿੱਚ ਦਿਖਾਈ ਦੇ ਰਹੀ ਪਿਛਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ ਤਸਵੀਰ ਕਈ ਵੈੱਬਸਾਈਟ ਤੇ ਅਪਲੋਡ ਮਿਲੀ। ਇਹ ਤਸਵੀਰ ਸ਼ਿਮਲਾ ਰਿੱਜ ਦੀ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸ਼ੋਸਲ ਮੀਡੀਆ ਤੇ ਭਗਵੰਤ ਮਾਨ ਅਤੇ ਅਨਮੋਲ ਗਗਨ ਮਾਨ ਦੀ ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। ਐਡੀਟਡ ਤਸਵੀਰ ਨੂੰ ਸ਼ੇਅਰ ਕਰ ਸੋਸ਼ਲ ਮੀਡੀਆ ਤੇ ਫਰਜ਼ੀ ਜਾਣਕਾਰੀ ਸ਼ੇਅਰ ਕੀਤੀ ਜਾ ਰਹੀ ਹੈ।

Result: Manipulated Media

Our Sources

Facebook/AnmolGaganMann: https://www.facebook.com/AnmolGaganMaan/posts/495655208595274

Facebook/KamaldeepSinghGhura: https://www.facebook.com/kamalghura/posts/2470677513067002

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular