ਸੋਮਵਾਰ, ਅਕਤੂਬਰ 14, 2024
ਸੋਮਵਾਰ, ਅਕਤੂਬਰ 14, 2024

HomeFact Checkਬਿਹਾਰ ਚੋਣਾਂ ਵਿੱਚ ਭਾਜਪਾ-ਜੇਡੀਯੂ ਨੇ ਵੰਡੇ ਸ਼ਰਾਬ ਦੇ ਪੈਕਟ? ਫਰਜ਼ੀ ਦਾਅਵਾ ...

ਬਿਹਾਰ ਚੋਣਾਂ ਵਿੱਚ ਭਾਜਪਾ-ਜੇਡੀਯੂ ਨੇ ਵੰਡੇ ਸ਼ਰਾਬ ਦੇ ਪੈਕਟ? ਫਰਜ਼ੀ ਦਾਅਵਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸ਼ੋਸ਼ਲ ਮੀਡੀਆ ਤੇ ਇਕ ਤਸਵੀਰ ਬਹੁਤ ਤੇਜ਼ੀ ਨਾਲ ਸ਼ੇਅਰ ਕੀਤੀ ਜਾਰੀ ਹੈ। ਵਾਇਰਲ ਹੋ ਰਹੀ ਤਸਵੀਰ ਦੇ ਵਿਚ ਸ਼ਰਾਬ ਦੀਆਂ ਬੋਤਲਾਂ , ਪਾਣੀ ਦੀਆਂ ਬੋਤਲਾਂ ਅਤੇ ਕੋਲਡ ਡਰਿੰਕ ਦੀਆਂ ਬੋਤਲਾਂ ਦੇ ਪੈਕਟ ਨਜ਼ਰ ਆ ਰਹੇ ਹਨ।  ਦਾਅਵਾ ਕੀਤਾ ਜਾ ਰਿਹਾ ਕਿ ਬਿਹਾਰ ਦੇ ਵਿਚ ਭਾਜਪਾ -ਜੇਡੀਯੂ ਚੋਣਾਂ ਤੋਂ ਪਹਿਲਾਂ ਇਨ੍ਹਾਂ ਕਿੱਟ ਨੂੰ ਵੰਡ ਰਹੇ ਹਨ।

ਦੇਖਿਆ ਜਾ ਸਕਦਾ ਹੈ ਕੀ ਵਾਇਰਲ ਦਾਅਵੇ ਨੂੰ ਫੇਸਬੁੱਕ ਤੇ ਵੱਖ ਵੱਖ ਯੂਜ਼ਰਾਂ ਦੇ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ।

ਟਵਿਟਰ ਤੇ ਵੀ ਵਾਇਰਲ ਤਸਵੀਰ ਨੂੰ ਕਈ ਸ਼ੋਸ਼ਲ ਮੀਡੀਆ ਯੂਜ਼ਰਾਂ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification

ਬਿਹਾਰ ਚੋਣਾਂ ਦੇ ਨਾਲ ਸਬੰਧਿਤ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਨਣ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। Google Reverse Image Search ਦੀ ਮਦਦ ਨਾਲ ਖੰਗਾਲਣ ਤੇ ਸਾਨੂੰ 2019 ਵਿਚ ਪ੍ਰਕਾਸ਼ਿਤ ਕੀਤੀ ਗਈ ਕੁਝ ਥਾਈ ਵੈੱਬਸਾਈਟਾਂ ਦੀ ਰਿਪੋਰਟ ਮਿਲੀ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

Thaihitz ਅਤੇ soccersuck ਦੁਆਰਾ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਦੇ ਮੁਤਾਬਕ 2019 ਵਿਚ ਥਾਈਲੈਂਡ ਦੀ ਓਬਨ ਰਥਾਨੀ ਦੇ ਵਿਚ ਹੜ ਤੋਂ ਪ੍ਰਭਾਵਿਤ ਲੋਕਾਂ ਦੇ ਲਈ ਜੋਨੀ ਨਾਮਕ ਸ਼ਖ਼ਸ ਨੇ ਸ਼ਰਾਬ ਦੀਆਂ ਕਿੱਟਾਂ ਵੰਡੀਆਂ ਸਨ।

ਹੋਰ ਖੋਜਣ ਤੇ ਸਾਨੂੰ Postjung ਤੇ Thee News ਦੁਆਰਾ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਮਿਲਿਆ। ਇਨ੍ਹਾਂ ਰਿਪੋਰਟਾਂ ਦੀ ਵਿੱਚ ਵਿਚ ਵੀ ਦੱਸਿਆ ਗਿਆ ਹੈ ਕਿ ਜੋਨੀ ਨੇ ਹੜ ਪੀੜਤਾਂ ਨੂੰ ਸ਼ਰਾਬ ਦੀ ਕਿੱਟਾਂ ਵੰਡੀਆਂ ਸਨ।

ਫੇਸਬੁੱਕ ਤੇ ਅਸੀਂ ਜੋਨੀ ਦੀ ਪ੍ਰੋਫਾਈਲ ਨੂੰ ਖੰਗਾਲਿਆ ਪੜਤਾਲ ਦੌਰਾਨ  ਸਾਨੂੰ 22 ਸਤੰਬਰ 2019 ਦੀ ਕੁਝ ਪੋਸਟ ਮਿਲੀਆਂ। ਇਨ੍ਹਾਂ ਪੋਸਟਾਂ ਦੇ ਵਿਚ ਦੇਖਿਆ ਜਾ ਸਕਦਾ ਹੈ ਕਿ ਜੋਨੀ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ,”Made Sum of Liquor,Bug”

https://www.facebook.com/johnnytalungkung/photos/a.678491042263857/2428652920580985/?type=3
https://www.facebook.com/johnnytalungkung/photos/p.2428695530576724/2428695530576724/?type=3

ਯੂਟਿਊਬ ਤੇ ਸਾਨੂੰ Dara Zone ਨਾਮਕ ਚੈਨਲ ਤੇ 22 ਸਤੰਬਰ 2019 ਨੂੰ ਅਪਲੋਡ ਕੀਤੀ ਗਈ ਇਕ ਵੀਡੀਓ ਮਿਲੀ। ਇਸ ਵੀਡੀਓ ਵਿੱਚ ਜੋਨੀ ਦੁਆਰਾ ਹਰ ਪੀੜਤਾਂ ਨੂੰ ਸ਼ਰਾਬ ਵੰਡੇ ਜਾਣ ਦੇ ਬਾਰੇ ਵਿਚ ਦੱਸਿਆ ਗਿਆ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦਾ ਬਿਹਾਰ ਚੋਣਾਂ ਦੇ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸੀਰ ਥਾਈਲੈਂਡ ਦੀ ਹੈ ਅਤੇ ਸਾਲ ਪੁਰਾਣੀ ਹੈ।

Result: Misleading

Sources

THEE NEWS https://theenews03.blogspot.com/2019/09/blog-post_55.html

Soccersuck.com https://www.soccersuck.com/boards/topic/1807864/1

Postjung https://board.postjung.com/1168391

Thaihitz.com https://thaihitz.com/%E0%B8%AE%E0%B8%B2%E0%B8%A5%E0%B8%B1%E0%B9%88%E0%B8%99-%E0%B8%88%E0%B8%AD%E0%B8%99%E0%B8%99%E0%B8%B5%E0%B9%88%E0%B8%A1%E0%B8%B7%E0%B8%AD%E0%B8%9B%E0%B8%A3%E0%B8%B2%E0%B8%9A%E0%B8%97%E0%B8%B3%E0%B8%96/


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular