ਐਤਵਾਰ, ਅਪ੍ਰੈਲ 28, 2024
ਐਤਵਾਰ, ਅਪ੍ਰੈਲ 28, 2024

HomeFact Checkਕੀ ਬੀਜੇਪੀ ਦੇ ਲੀਡਰਾਂ ਨੇ ਲੋਕਾਂ ਵਿੱਚ ਸ਼ਰ੍ਹੇਆਮ ਵੰਡੀ ਸ਼ਰਾਬ?

ਕੀ ਬੀਜੇਪੀ ਦੇ ਲੀਡਰਾਂ ਨੇ ਲੋਕਾਂ ਵਿੱਚ ਸ਼ਰ੍ਹੇਆਮ ਵੰਡੀ ਸ਼ਰਾਬ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਸਿਆਸੀ ਲੀਡਰ ਨੂੰ ਸ਼ਰ੍ਹੇਆਮ ਸ਼ਰਾਬ ਅਤੇ ਮੁਰਗਾ ਵੰਡਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦਾ ਕੰਮ ਸਿਰਫ਼ ਬੀਜੇਪੀ ਦੇ ਲੀਡਰ ਹੀ ਕਰ ਸਕਦੇ ਹਨ।

ਫੇਸਬੁੱਕ ਪੇਜ ‘ਪੰਜਾਬੀ ਘੈਂਟ ਸਟੇਟਸ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ ਇਹ ਜਮ੍ਹਾਂ ਸਿਰਾ ਲਾ ਦਿੰਦੇ ਨੇ।’ ਇਸ ਵੀਡੀਓ ਨੂੰ ਹੁਣ ਤਕ ਇੱਕ ਲੱਖ ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਬੀਜੇਪੀ ਲੀਡਰਾਂ ਦੁਆਰਾ ਸ਼ਰਾਬ ਅਤੇ ਜਿਊਂਦਾ ਮੁਰਗਾ ਵੰਡੇ ਜਾਣ ਦਾ ਦੱਸਕੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਸੋਚ ਦੇ ਦੌਰਾਨ ਸਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਇੰਡੀਅਨ ਐਕਸਪ੍ਰੈੱਸ ਦੁਆਰਾ 4 ਅਕਤੂਬਰ 2022 ਨੂੰ ਪ੍ਰਕਾਸ਼ਿਤ ਆਰਟੀਕਲ ਦੇ ਵਿਚ ਅਪਲੋਡ ਮਿਲੀ।

ਬੀਜੇਪੀ ਦੇ ਲੀਡਰਾਂ ਨੇ ਲੋਕਾਂ ਵਿੱਚ ਸ਼ਰ੍ਹੇਆਮ ਵੰਡੀ ਸ਼ਰਾਬ
Courtesy:Indian Express

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੁਆਰਾ ਵਾਰਾਨੰਗਲ ਵਿਖੇ ਨੈਸ਼ਨਲ ਪਾਰਟੀ ਦੇ ਲਾਂਚ ਤੋਂ ਪਹਿਲਾਂ ਟੀਆਰਐਸ ਤੇ ਲੀਡਰ ਰਾਜਾਨਾਲਾ ਸਿਹਾਰੀ ਨੇ ਸ਼ਰਾਬ ਦੀਆਂ ਬੋਤਲਾਂ ਅਤੇ ਜਿਊਂਦਾ ਮੁਰਗਾ 200 ਸੌ ਵਰਕਰਾਂ ਨੂੰ ਵੰਡਿਆ।

ਰਿਪੋਰਟ ਦੇ ਵਿੱਚ ਸਾਨੂੰ ਟੀਆਰਐਸ ਤੇ ਲੀਡਰ ਰਾਜਾਨਾਲਾ ਸਿਹਾਰੀ ਦਾ ਬਿਆਨ ਮਿਲਿਆ। ਰਾਜਾ ਨਾਲਾ ਸਿਹਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਮੁਰਗਾ ਜਿਸ ਦਾ ਵਜ਼ਨ ਤਕਰੀਬਨ ਦੋ ਕਿੱਲੋ ਅਤੇ ਇੱਕ ਕੁਆਰਟਰ ਸ਼ਰਾਬ ਦੀ ਬੋਤਲ ਆਪਣੇ 200 ਸੌ ਵਰਕਰਾਂ ਨੂੰ ਦੁਸਹਿਰੇ ਦੀ ਪੂਜਾ ਤੋਂ ਪਹਿਲਾਂ ਵੰਡੀ।

ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਮੀਡੀਆ ਏਜੰਸੀ ਏਐਨਆਈ ਦੁਆਰਾ ਵੀ 4 ਅਕਤੂਬਰ 2022 ਨੂੰ ਅਪਲੋਡ ਮਿਲੀ। ਇਹ ਨਈਂ ਦੁਆਰਾ ਕੀਤੇ ਗਏ ਟਵੀਟ ਦੇ ਕੈਪਸ਼ਨ ਮੁਤਾਬਕ ਟੀਆਰਐੱਸ ਲੀਡਰ ਰਾਜਾ ਨਾਲਾ ਸਿਹਾਰੀ ਨੇ ਤਿਲੰਗਾਨਾ ਦੇ ਮੁੱਖ ਮੰਤਰੀ ਕੀ ਸੀ ਰਾਓ ਦੁਆਰਾ ਨੈਸ਼ਨਲ ਪਾਰਟੀ ਦੇ ਲਾਂਚ ਤੋਂ ਪਹਿਲਾਂ ਵਾਰਾਨਗਲ ਵਿਖੇ ਵਸਨੀਕਾਂ ਨੂੰ ਸ਼ਰਾਬ ਦੀਆਂ ਬੋਤਲਾਂ ਅਤੇ ਜਿਊਂਦਾ ਮੁਰਗਾ ਵੰਡਿਆ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਬੀਜੇਪੀ ਲੀਡਰ ਨਹੀਂ ਸਗੋਂ ਟੀਆਰਐਸ ਦੇ ਲੀਡਰ ਰਾਜਾਨਾਲਾ ਸਿਹਾਰੀ ਹਨ।

Result: False

Our Sources

Media report published by Indian Express on October 4, 2022
Tweet made by ANI on October 4,2022

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular