ਸ਼ੁੱਕਰਵਾਰ, ਅਕਤੂਬਰ 4, 2024
ਸ਼ੁੱਕਰਵਾਰ, ਅਕਤੂਬਰ 4, 2024

HomeFact Checkਕੀ ਕਿਸਾਨਾਂ ਨੇ ਬੀਜੇਪੀ ਲੀਡਰ ਦੇ ਨਾਲ ਕੀਤੀ ਕੁੱਟਮਾਰ? ਫਰਜ਼ੀ ਦਾਅਵਾ ਵਾਇਰਲ

ਕੀ ਕਿਸਾਨਾਂ ਨੇ ਬੀਜੇਪੀ ਲੀਡਰ ਦੇ ਨਾਲ ਕੀਤੀ ਕੁੱਟਮਾਰ? ਫਰਜ਼ੀ ਦਾਅਵਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਲੀਡਰ ਉਮੇਸ਼ ਸਿੰਘ ਦੇ ਨਾਲ ਕਿਸਾਨਾਂ ਨੇ ਕੁੱਟਮਾਰ ਕੀਤੀ ਕਿਉਂਕਿ ਉਮੇਸ਼ ਸਿੰਘ ਨੇ ਭਾਰਤ ਵਿਰੋਧੀ ਨਾਅਰੇ ਲਗਾਏ।

ਸੋਸ਼ਲ ਮੀਡੀਆ ਤੇ ਇਕ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋ ਕੇ ਦੇਸ਼ ਵਿਰੋਧੀ ਨਾਅਰੇ ਲਗਾਉਂਦਿਆਂ ਭਾਜਪਾ ਨੇਤਾ ਉਮੇਸ਼ ਸਿੰਘ ਨੂੰ ਕਿਸਾਨਾਂ ਨੇ ਫੜ ਕੇ ਕੁੱਟਿਆ। ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰ ਰਹੀ ਹੈ ਭਾਜਪਾ ਸਰਕਾਰ।”

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact check/Verification 

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਆ। ਵੀਡੀਓ ਦੇ ਵਿਚ ਸਾਨੂੰ ਕਿਤੇ ਵੀ ਭਾਰਤ ਵਿਰੋਧੀ ਨਾਅਰੇ ਸੁਣਨ ਨੂੰ ਨਹੀਂ ਮਿਲੇ। 

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਉੱਤੇ ਸਾਨੂੰ ਭਾਰਤ ਸਮਾਚਾਰ ਦਾ ਲੋਗੋ ਦਿਖਿਆ। ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਭਾਰਤ ਸਮਾਚਾਰ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਖੰਗਾਲਿਆ। ਅਸੀਂ ਪਾਇਆ ਕਿ 14 ਦਸੰਬਰ ਨੂੰ ਚੈਨਲ ਨੇ ਆਪਣੇ ਟਵਿੱਟਰ ਹੈਂਡਲ ਤੇ   ਇਸ ਵੀਡੀਓ ਨੂੰ ਅਪਲੋਡ ਕੀਤਾ ਸੀ ਜਿਸ ਦੇ  ਵਿੱਚ ਉਨ੍ਹਾਂ ਨੇ ਵਿਅਕਤੀ ਦਾ ਨਾਮ ਅਰੁਣ ਦੱਸਿਆ।

ਟਵੀਟ ਵਿੱਚ ਉਨ੍ਹਾਂ ਨੇ ਵੀਡੀਓ ਦੀ ਲੋਕੇਸ਼ਨ ਗਾਜ਼ੀਆਬਾਦ ਦੱਸੀ। ਅਸੀਂ ਵੀਡੀਓ ਨੂੰ ਲੈ ਕੇ ਉੱਥੋਂ ਦੇ ਲੋਕਲ ਰਿਪੋਰਟਰ ਦੇ ਨਾਲ ਗੱਲਬਾਤ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਵੀਡੀਓ ਵਿੱਚ ਮਾਰ ਖਾ ਰਹੇ ਵਿਅਕਤੀ ਦਾ ਨਾਮ ਅਰੁਣ ਕੁਮਾਰ ਹੈ ਜੋ ਗਾਜ਼ੀਪੁਰ ਦਾ ਰਹਿਣ ਵਾਲਾ ਹੈ। ਅਰੁਣ ਦਾ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਕੋਈ ਤਾਲੁਕਾਤ ਨਹੀਂ ਹੈ।

ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਫੈਕਟ ਚੈਕਿੰਗ ਏਜੰਸੀ ਬੂਮ ਨੇ  ਗਾਜ਼ੀਆਬਾਦ ਦੇ ਅਧੀਨ ਪੈਂਦੇ ਖੁੱਡਾ ਥਾਣੇ ਦੇ ਇਕ ਪੁਲੀਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ। ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਦੱਸਿਆ ਕਿ  ਵਿਅਕਤੀ  ਦਾ ਨਾਮ ਅਰੁਨ ਕੁਮਾਰ ਹੈ ਜੋ ਕਿ ਸਹਾਰਨਪੁਰ ਦਾ ਰਹਿਣ ਵਾਲਾ ਹੈ ਤੇ ਇੱਥੇ ਇਕ ਪ੍ਰਾਈਵੇਟ ਸਕਿਓਰਿਟੀ ਏਜੰਸੀ ਚਲਾਉਂਦਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸ ਦਾ ਕਿਸੀ ਨਿਊਜ਼ ਚੈਨਲ ਦੇ ਰਿਪੋਰਟਰ ਦੇ ਨਾਲ ਝਗੜਾ ਹੋ ਗਿਆ ਜਿਸ ਤੇ ਆਸ ਪਾਸ ਖੜ੍ਹੇ ਕਿਸਾਨਾਂ ਨੂੰ ਖ਼ਦਸ਼ਾ ਹੋਇਆ ਕਿ ਅਰੁਣ ਧਰਨੇ ਵਿੱਚ ਖਲਲ ਪਾ ਰਿਹਾ  ਹੈ ਜਿਸ ਤੋਂ ਬਾਅਦ ਕੁਝ ਕਿਸਾਨਾਂ ਨੇ ਉਸ ਨਾਲ ਕੁੱਟਮਾਰ ਕੀਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਰੁਣ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਇਸ ਦੇ ਨਾਲ ਹੀ ਉੱਥੇ ਕਿਸੀ ਵੀ ਤਰ੍ਹਾਂ ਦੇ ਭਾਰਤ ਵਿਰੋਧੀ ਨਾਅਰੇ ਨਹੀਂ ਲੱਗੇ।

Conclusion 

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਨੂੰ ਫ਼ਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। 

Result: Misleading

Sources

https://twitter.com/bstvlive/status/1338481186058850307

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular