ਐਤਵਾਰ, ਅਪ੍ਰੈਲ 28, 2024
ਐਤਵਾਰ, ਅਪ੍ਰੈਲ 28, 2024

HomeFact Checkਹਵਾਈ ਜਹਾਜ ਅੰਦਰੋਂ ਯਾਤਰੀ ਨੇ ਚੰਦਰਯਾਨ 3 ਦੀ ਲਾਂਚਿੰਗ ਨੂੰ ਕੀਤਾ ਕੈਮਰੇ...

ਹਵਾਈ ਜਹਾਜ ਅੰਦਰੋਂ ਯਾਤਰੀ ਨੇ ਚੰਦਰਯਾਨ 3 ਦੀ ਲਾਂਚਿੰਗ ਨੂੰ ਕੀਤਾ ਕੈਮਰੇ ਵਿੱਚ ਕੈਦ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਯਾਤਰੀ ਨੇ ਚੰਦਰਯਾਨ 3 ਦੀ ਲਾਂਚਿੰਗ ਨੂੰ ਆਪਣੀ ਫਲਾਈਟ ਤੋਂ ਆਪਣੇ ਕੈਮਰੇ ‘ਚ ਕੈਦ ਕਰ ਲਿਆ।

Fact
ਵਾਇਰਲ ਵੀਡੀਓ ਚੰਦ੍ਰਯਾਨ ਦੀ ਉਡਾਰੀ ਦਾ ਨਹੀਂ ਹੈ। ਅਮਰੀਕਾ ਦੇ ਫਲੋਰੀਡਾ ਦੀ ਪੁਰਾਣੀ ਵੀਡੀਓ ਨੂੰ ਇਸਰੋ ਦੇ ਚੰਦਰਯਾਨ-3 ਦੀ ਲਾਂਚਿੰਗ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਸ਼੍ਰੀ ਹਰਿਕੋਟਾ ਤੋਂ ਚਦ੍ਰਯਾਨ-3 ਦਾ ਲਾਂਚ ਕੀਤਾ ਗਿਆ ਸੀ ਅਤੇ ਸਫਲ ਲਾਂਚ ਤੋਂ ਬਾਅਦ ਚਦ੍ਰਯਾਨ-3 ਦੀ ਸਫਲ ਲੈਂਡਿੰਗ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਹਵਾਈ ਜਹਾਜ ਵਿਚੋਂ ਇੱਕ ਰਾਕਟ ਨੂੰ ਲਾਂਚ ਹੁੰਦੇ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਚੰਦ੍ਰਯਾਨ 3 ਦੀ ਉਡਾਰੀ ਦਾ ਹੈ।

ਫੇਸਬੁੱਕ ਯੂਜ਼ਰ Parneet Singh Bhullar ਨੇ ਇਸ ਵਾਇਰਲ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, “ਚੰਦ੍ਰਯਾਨ ਦਾ ਨਜ਼ਾਰਾ ਹਵਾਈ ਜਹਾਜ ਵਿਚੋਂ ਦੇਖੋ।”

ਹਵਾਈ ਜਹਾਜ ਅੰਦਰੋਂ ਯਾਤਰੀ ਨੇ ਚੰਦਰਯਾਨ 3 ਦੀ ਲਾਂਚਿੰਗ ਨੂੰ ਕੀਤਾ ਕੈਮਰੇ ਵਿੱਚ ਕੈਦ

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ ਇਹ ਵੀਡੀਓ Andy Lin ਨਾਮ ਦੇ ਟਵਿੱਟਰ ਅਕਾਊਂਟ ਦੁਆਰਾ 19 ਮਈ 2021 ਨੂੰ ਸਾਂਝਾ ਕੀਤਾ ਮਿਲਿਆ। ਯੂਜ਼ਰ ਨੇ ਜਾਣਕਾਰੀ ਦਿੰਦਿਆਂ ਲਿਖਿਆ ਕਿ ਇਹ ਵੀਡੀਓ Atlas V ਦੇ ਲਾਂਚ ਸਮੇਂ ਯੂਜ਼ਰ ਨੇ ਅਮਰੀਕਾ ਵਿੱਚ ਆਪਣੇ ਸਫ਼ਰ ਦੌਰਾਨ ਕੈਪਚਰ ਕੀਤਾ ਸੀ।

ਅਸੀਂ ਇਸ ਟਵੀਟ ਵਿਚ ਪਾਇਆ ਕਿ ਇੱਕ ਪੱਤਰਕਾਰ ਦੁਆਰਾ ਇਸ ਵੀਡੀਓ ਦੀ ਪੁਸ਼ਟੀ ਬਾਰੇ ਇਸ ਯੂਜ਼ਰ ਤੋਂ ਪੁੱਛਿਆ ਗਿਆ ਤਾਂ ਯੂਜ਼ਰ ਨੇ ਸਾਫ ਕੀਤਾ ਕਿ ਇਹ ਵੀਡੀਓ ਉਸ ਦੁਆਰਾ ਬਣਾਇਆ ਗਿਆ ਸੀ।

ਸਾਨੂੰ ਮੌਸਮ ਦੁਆਰਾ 10 ਜੂਨ, 2021 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਵੀ ਮਿਲੀ। ਰਿਪੋਰਟ ਵਿੱਚ ਦੱਸਿਆ ਗਿਆ ਹੈ, “ਇੱਕ ਯਾਤਰੀ ਕੇਪ ਕੈਨੇਵਰਲ, ਫਲੋਰੀਡਾ ਦੇ ਉੱਪਰ ਜਹਾਜ਼ ਵਿੱਚ ਮੌਜੂਦ ਸੀ ਜਿਸਨੇ ਇਸ ਸ਼ਾਨਦਾਰ ਦ੍ਰਿਸ਼ ਨੂੰ ਕੈਪਚਰ ਕੀਤਾ।”

ਹਵਾਈ ਜਹਾਜ ਅੰਦਰੋਂ ਯਾਤਰੀ ਨੇ ਚੰਦਰਯਾਨ 3 ਦੀ ਲਾਂਚਿੰਗ ਨੂੰ ਕੀਤਾ ਕੈਮਰੇ ਵਿੱਚ ਕੈਦ
Screengrab from Weather website

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਹੀ ਵੀਡੀਓ ਚੰਦ੍ਰਯਾਨ ਦੀ ਉਡਾਰੀ ਦਾ ਨਹੀਂ ਹੈ। ਅਮਰੀਕਾ ਦੇ ਫਲੋਰੀਡਾ ਦੀ ਪੁਰਾਣੀ ਵੀਡੀਓ ਨੂੰ ਇਸਰੋ ਦੇ ਚੰਦਰਯਾਨ-3 ਦੀ ਲਾਂਚਿੰਗ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

Result: False

Our Sources

Report By Weather, Dated June 10, 2021
Tweet By Andy Lin, Dated May 19, 2021

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular