ਸ਼ਨੀਵਾਰ, ਅਪ੍ਰੈਲ 27, 2024
ਸ਼ਨੀਵਾਰ, ਅਪ੍ਰੈਲ 27, 2024

HomeFact Checkਆਪ ਵਿਧਾਇਕ ਗੁਰਦੇਵ ਮਾਨ ਨੇ ਗਊ ਨੂੰ ਰਾਸ਼ਟਰੀ ਪੰਛੀ ਐਲਾਨਣ ਦੀ ਕੀਤੀ...

ਆਪ ਵਿਧਾਇਕ ਗੁਰਦੇਵ ਮਾਨ ਨੇ ਗਊ ਨੂੰ ਰਾਸ਼ਟਰੀ ਪੰਛੀ ਐਲਾਨਣ ਦੀ ਕੀਤੀ ਮੰਗ? ਗੁੰਮਰਾਹਕੁਨ ਵੀਡੀਓ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ‘ਤੇ ਆਮ ਆਦਮੀ ਪਾਰਟੀ ਦੇ ਨਾਭਾ ਤੋਂ ਵਿਧਾਇਕ ਗੁਰਦੇਵ ਮਾਨ ਦੀ ਇੱਕ ਰੀਲ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਕਲਿਪ ਵਿਚ ਦੇਵ ਮਾਨ ਪੱਤਰਕਾਰ ਨੂੰ ਕਹਿੰਦੇ ਹਨ ਕਿ ਗਉ ਮਾਤਾ ਨੂੰ ਰਾਸ਼ਟਰੀ ਪੰਛੀ ਐਲਾਨ ਕਰ ਦਿੱਤਾ ਜਾਣਾ ਚਾਹੀਦਾ ਹੈ।

ਫੇਸਬੁੱਕ ਯੂਜ਼ਰ ‘ਅੰਮ੍ਰਿਤ ਜੋਤ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, “MLA ਗੁਰਦੇਵ ਸਿੰਘ ਦੇਵ ਮਾਨ ਮੈਂ ਮੰਗ ਕਰਦਾ ਆਂ ਕੇ ਗਊ ਮਾਤਾ ਨੂੰ ਰਾਸ਼ਟਰੀ ਪੰਛੀ announce ਕੀਤਾ ਜਾਵੇ”

Fact

ਵਾਇਰਲ ਵੀਡੀਓ ਦੀ ਪੜਤਾਲ ਕਰਦਿਆਂ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਦੇ ਵਿਚ ਮੀਡੀਆ ਅਦਾਰਾ ‘Pro Punjab TV” ਦਾ ਮਾਇਕ ਵੇਖਿਆ ਜਾ ਸਕਦਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪੜਤਾਲ ਨੂੰ ਅੱਗੇ ਵਧਾਉਂਦੇ ਅਸੀਂ ਪ੍ਰੋ ਪੰਜਾਬ ਟੀਵੀ ਦੇ ਫੇਸਬੁੱਕ ਪੇਜ ਨੂੰ ਖੰਗਾਲਿਆ। ਸਾਨੂੰ ਪ੍ਰੋ ਪੰਜਾਬ ਟੀਵੀ ਦੁਆਰਾ ਦੇਵ ਮਾਨ ਨਾਲ ਕੀਤਾ ਗਿਆ ਪੂਰਾ ਇੰਟਰਵਿਊ ਮਿਲਿਆ। ਵਾਇਰਲ ਹੋ ਰਹੀ ਵੀਡੀਓ ਦਾ ਪੂਰਾ ਵਰਜਨ 4 ਮਿੰਟ 34 ਸਕਿੰਟ ਤੋਂ ਸੁਣਿਆ ਜਾ ਸਕਦਾ ਹੈ।

ਵੀਡੀਓ ਵਿੱਚ ਆਪ ਆਗੂ ਦੇਵ ਮਾਨ ਕਹਿੰਦੇ ਹਨ,” ਮੈਂ ਮੰਗ ਕਰਦਾ ਹਾਂ ਕਿ ਗਊ ਮਾਤਾ ਨੂੰ ਰਾਸ਼ਟਰੀ ਪੰਛੀ..ਉਹ ਮਾਫ ਕਰਨਾ ਰਾਸ਼ਟਰੀ ਜਾਨਵਰ ਅਨਾਊਂਸ ਕੀਤਾ ਜਾਵੇ। ਆਪ ਆਗੂ ਦੇਵ ਮਾਨ ਆਪਣੀ ਗ਼ਲਤੀ ਸੁਧਾਰਦਿਆਂ ਆਪਣੀ ਗੱਲ ਨੂੰ ਸਹੀ ਕਰਦੇ ਹਨ।

ਵਾਇਰਲ ਵੀਡੀਓ ਨੂੰ ਲੈ ਕੇ ਦੇਵ ਮਾਨ ਨੇ ਕਈ ਮੀਡਿਆ ਅਦਾਰਿਆਂ ਨੂੰ ਇੰਟਰਵਿਊ ਦਿੱਤਾ ਅਤੇ ਆਪਣਾ ਸਪਸ਼ਟੀਕਰਨ ਵੀ ਦਿੱਤਾ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਗੁੰਮਰਾਹਕੁਨ ਹੈ। ਅਸਲ ਵਿੱਚ ਦੇਵ ਮਾਨ ਨੇ ਆਪਣੀ ਗੱਲ ਨੂੰ ਸਹੀ ਕਰਦੇ ਗਊ ਨੂੰ ਰਾਸ਼ਟਰੀ ਜਾਨਵਰ ਐਲਾਨਣ ਦੀ ਮੰਗ ਕੀਤੀ ਸੀ।

Result: Missing Context

Our Sources

Video Uploaded By Pro Punjab TV, Dated March 7, 2024
Video Uploaded By Central Punjab TV, Dated March 13, 2024

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular