ਮੰਗਲਵਾਰ, ਅਪ੍ਰੈਲ 23, 2024
ਮੰਗਲਵਾਰ, ਅਪ੍ਰੈਲ 23, 2024

HomeFact Checkਫਰੀਦਾਬਾਦ ਵਿੱਚ ਸਕੂਲੀ ਵਿਦਿਆਰਥੀ ਦੀ ਕੁਟਾਈ ਦਾ ਵੀਡੀਓ ਅਯੁੱਧਿਆ ਵਿੱਚ ਦਲਿਤਾਂ ਨਾਲ...

ਫਰੀਦਾਬਾਦ ਵਿੱਚ ਸਕੂਲੀ ਵਿਦਿਆਰਥੀ ਦੀ ਕੁਟਾਈ ਦਾ ਵੀਡੀਓ ਅਯੁੱਧਿਆ ਵਿੱਚ ਦਲਿਤਾਂ ਨਾਲ ਭੇਦਭਾਵ ਦੇ ਦਾਅਵੇ ਨਾਲ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਅਯੁੱਧਿਆ ਰਾਮ ਮੰਦਰ 
ਮਹੋਤਸਵ ‘ਤੇ ਫੁੱਲਾਂ ਦੀ ਵਰਖਾ ਕਰਨ ਤੇ ਪ੍ਰਬੰਧਕਾਂ ਨੇ ਦਲਿਤ ਭਾਈਚਾਰੇ ਦੇ ਬੱਚੇ ਦੀ ਕੁੱਟਮਾਰ ਕੀਤੀ ।

Fact
ਵਾਇਰਲ ਹੋ ਰਹੀ ਵੀਡੀਓ ਹਰਿਆਣਾ ਦੇ ਫਰੀਦਾਬਾਦ ਦੀ ਹੈ।

ਸੋਸ਼ਲ ਮੀਡੀਆ ‘ਤੇ ਦੋ ਵਿਅਕਤੀਆਂ ਵੱਲੋਂ ਵਿਦਿਆਰਥੀ ਨੂੰ ਕੁੱਟਦਾ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਯੁੱਧਿਆ ਰਾਮ ਮੰਦਰ ਮਹੋਤਸਵ ‘ਤੇ ਫੁੱਲਾਂ ਦੀ ਵਰਖਾ ਕਰਨ ਤੇ ਪ੍ਰਬੰਧਕਾਂ ਨੇ ਦਲਿਤ ਭਾਈਚਾਰੇ ਦੇ ਬੱਚੇ ਦੀ ਕੁੱਟਮਾਰ ਕੀਤੀ ।

ਵਾਇਰਲ ਵੀਡੀਓ ਕਰੀਬ 47 ਸੈਕਿੰਡ ਦਾ ਹੈ। ਵੀਡੀਓ ‘ਚ ਦੋ ਵਿਅਕਤੀ ਸਕੂਲੀ ਡਰੈਸ ਪਹਿਨੇ ਬੱਚੇ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਕੁੱਟਮਾਰ ਦਾ ਕਾਰਨ ਪੁੱਛਣ ‘ਤੇ ਬੱਚੇ ਨੇ ਫੁੱਲ ਸੁੱਟਣ ਬਾਰੇ ਅਤੇ ਆਪਣਾ ਨਾਂ ਦੱਸਿਆ। 

ਵੀਡੀਓ ਨੂੰ ਸ਼ੇਅਰ ਕਰਦਿਆਂ ਫੇਸਬੁੱਕ ਪੇਜ ‘ਮੇਰਾ ਦੇਸ਼ ਪੰਜਾਬ’ ਨੇ ਲਿਖਿਆ,’ਅਯੋਧਿਆ ਰਾਮ ਮੰਦਰ ਫੈਸਟੀਵਲ ਚ ਇੱਕ ਦਲਿਤ ਭਾਈਚਾਰੇ ਦੇ ਬੱਚੇ ਨੂੰ ਆਯੋਜਕਾਂ ਨੇ ਇਸ ਲਈ ਕੁੱਟਮਾਰ ਕੀਤੀ ਕਿਉਂਕਿ ਉਸਨੇ ਫੁੱਲ ਬਰਸਾਏ ਸੀ।

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਕੀਫ੍ਰੇਮ ਕੱਢੇ ਅਤੇ ਇੱਕ ਕੀ ਫਰੇਮ ਨੂੰ ਰਿਵਰਸ ਸਰਚ ਦੀ ਮਦਦ ਨਾਲ ਸਰਚ ਕੀਤਾ। ਸਾਨੂੰ 23 ਦਸੰਬਰ 2023 ਨੂੰ ਦੈਨਿਕ ਭਾਸਕਰ ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਰਿਪੋਰਟ ਮਿਲੀ। ਇਸ ਰਿਪੋਰਟ ਵਿੱਚ ਵਾਇਰਲ ਵੀਡੀਓ ਵੀ ਮੌਜੂਦ ਸੀ।

ਫਰੀਦਾਬਾਦ ਵਿੱਚ ਸਕੂਲੀ ਵਿਦਿਆਰਥੀ ਦੀ ਕੁਟਾਈ ਦਾ ਵੀਡੀਓ ਅਯੁੱਧਿਆ ਵਿੱਚ ਦਲਿਤਾਂ ਨਾਲ ਭੇਦਭਾਵ ਦੇ ਦਾਅਵੇ ਨਾਲ ਵਾਇਰਲ

ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ 22 ਦਸੰਬਰ 2023 ਨੂੰ ਰਾਜੀਵ ਕਲੋਨੀ, ਫਰੀਦਾਬਾਦ ਦੇ ਰਹਿਣ ਵਾਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗਾਉਂਚੀ ਵਿੱਚ ਪੜ੍ਹਦਾ ਇੱਕ ਵਿਦਿਆਰਥੀ ਗੀਤਾ ਜੈਅੰਤੀ ਦਾ ਪ੍ਰੋਗਰਾਮ ਦੇਖਣ ਗਿਆ ਸੀ। ਇਸ ਦੌਰਾਨ ਉਸ ਨਾਲ ਸਕੂਲ ਦੇ ਹੋਰ ਵਿਦਿਆਰਥੀ ਵੀ ਮੌਜੂਦ ਸਨ ਅਤੇ ਇਸ ਦੌਰਾਨ ਸਕੂਲ ਦੇ ਦੋ ਅਧਿਆਪਕਾਂ ਰਵੀ ਮੋਹਨ ਅਤੇ ਕਮਲ ਨੇ ਵਿਦਿਆਰਥੀ ‘ਤੇ ਲੜਕੀਆਂ ‘ਤੇ ਫੁੱਲ ਸੁੱਟਣ ਦਾ ਦੋਸ਼ ਲਗਾਇਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਤੋਂ ਬਾਅਦ ਜਦੋਂ ਕੁੱਟਮਾਰ ਦੀ ਵੀਡੀਓ ਸਾਹਮਣੇ ਆਈ ਤਾਂ ਸਕੂਲ ਦੀ ਪ੍ਰਿੰਸੀਪਲ ਨਿਰਮਲਾ ਨੇ ਇਸ ਦਾ ਖੰਡਨ ਕਰਦਿਆਂ ਕਿਹਾ ਕਿ ਅਧਿਕਾਰੀਆਂ ਦੇ ਹੁਕਮਾਂ ’ਤੇ ਅਧਿਆਪਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਰਿਪੋਰਟ ਵਿੱਚ ਵਿਦਿਆਰਥੀ ਦੀ ਮਾਂ ਦਾ ਬਿਆਨ ਵੀ ਮੌਜੂਦ ਸੀ। ਮਾਂ ਮੁਤਾਬਕ ਕੁੱਟਮਾਰ ਤੋਂ ਬਾਅਦ ਉਸ ਦੇ ਬੇਟੇ ਦੇ ਕੰਨਾਂ ਅਤੇ ਪਿੱਠ ‘ਚ ਕਾਫੀ ਦਰਦ ਹੋ ਰਿਹਾ ਸੀ। ਜਿਸ ਤੋਂ ਬਾਅਦ ਉਸ ਦਾ ਇਲਾਜ ਬੱਲਭਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਕਰਵਾਇਆ ਗਿਆ।

ਜਾਂਚ ਦੌਰਾਨ ਸਾਨੂੰ ਇਹ ਵੀ ਜਾਣਕਾਰੀ ਮਿਲੀ ਕਿ ਈਟੀਵੀ ਭਾਰਤ ਨੇ 24 ਦਸੰਬਰ 2023 ਨੂੰ ਇਸ ‘ਤੇ ਇੱਕ ਰਿਪੋਰਟ ਵੀ ਪ੍ਰਕਾਸ਼ਿਤ ਕੀਤੀ ਸੀ। ਇਸ ਰਿਪੋਰਟ ਵਿੱਚ ਇਹ ਵੀਡਿਓ ਫਰੀਦਾਬਾਦ ਦਾ ਹੀ ਦੱਸਿਆ ਗਿਆ ਹੈ।

ਫਰੀਦਾਬਾਦ ਵਿੱਚ ਸਕੂਲੀ ਵਿਦਿਆਰਥੀ ਦੀ ਕੁਟਾਈ ਦਾ ਵੀਡੀਓ ਅਯੁੱਧਿਆ ਵਿੱਚ ਦਲਿਤਾਂ ਨਾਲ ਭੇਦਭਾਵ ਦੇ ਦਾਅਵੇ ਨਾਲ ਵਾਇਰਲ

ਇਸ ਦੌਰਾਨ ਸਾਨੂੰ ਇੱਕ ਸਥਾਨਕ ਪੋਰਟਲ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ । ਰਿਪੋਰਟ ‘ਚ ਫਰੀਦਾਬਾਦ ਪੁਲਿਸ ਦੇ ਬੁਲਾਰੇ ਸੂਬਾ ਸਿੰਘ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਬੱਚੇ ਦੀ ਸ਼ਿਕਾਇਤ ਅਤੇ ਬਿਆਨ ਲੈਣ ਤੋਂ ਬਾਅਦ ਅਧਿਆਪਕਾਂ ਖਿਲਾਫ ਜੁਵੇਨਾਈਲ ਐਕਟ ਅਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਆਪਣੀ ਜਾਂਚ ਵਿਚ ਅਸੀਂ ਫਰੀਦਾਬਾਦ ਸੈਂਟਰਲ ਥਾਣੇ ਦੇ ਐਸਐਚਓ ਰਣਵੀਰ ਸਿੰਘ ਨਾਲ ਵੀ ਸੰਪਰਕ ਕੀਤਾ, ਜਿੱਥੇ ਇਹ ਮਾਮਲਾ ਦਰਜ ਕੀਤਾ ਗਿਆ ਸੀ। ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਘਟਨਾ ਫਰੀਦਾਬਾਦ ਦੀ ਹੈ ਅਤੇ ਇਸ ਮਾਮਲੇ ਵਿੱਚ ਪੀੜਤ ਵਿਦਿਆਰਥੀ ਦਲਿਤ ਨਹੀਂ ਹੈ।

ਇਸ ਦੌਰਾਨ ਸਾਨੂੰ ਅਯੁੱਧਿਆ ਪੁਲਿਸ ਦੁਆਰਾ ਕੀਤਾ ਗਿਆ ਇੱਕ ਟਵੀਟ ਵੀ ਮਿਲਿਆ ਜਿਸ ਵਿੱਚ ਵਾਇਰਲ ਦਾਅਵੇ ਦਾ ਖੰਡਨ ਕਰਦੇ ਹੋਏ ਵੀਡੀਓ ਨੂੰ ਫਰੀਦਾਬਾਦ, ਹਰਿਆਣਾ ਦਾ ਦੱਸਿਆ ਗਿਆ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਵੀਡੀਓ ਅਯੁੱਧਿਆ ਦਾ ਨਹੀਂ ਸਗੋਂ ਹਰਿਆਣਾ ਦੇ ਫਰੀਦਾਬਾਦ ਦਾ ਹੈ ਜਿਥੇ ਇਕ ਸਕੂਲ ਦੇ ਦੋ ਅਧਿਆਪਕਾਂ ਵੱਲੋਂ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ ਸੀ।

Result: False

Our Sources

Report Published by Dainik Bhaskar on 23rd Dec 2023
Report Published by ETV Bharat on 23rd Dec 2023
Report Published by Faridabad Live on 26th Dec 2023
Telephonic Conversation with Faridabad Central Police Station SHO

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular