ਮੰਗਲਵਾਰ, ਜੂਨ 25, 2024
ਮੰਗਲਵਾਰ, ਜੂਨ 25, 2024

HomeFact Checkਪੰਜਾਬ ਲਈ ਗੋਲਡ ਜਿੱਤਣ ਵਾਲੀ ਇੰਦਰਜੀਤ ਕੌਰ ਦਾ ਕਿਸੇ ਨੇ ਨਹੀਂ ਕੀਤਾ...

ਪੰਜਾਬ ਲਈ ਗੋਲਡ ਜਿੱਤਣ ਵਾਲੀ ਇੰਦਰਜੀਤ ਕੌਰ ਦਾ ਕਿਸੇ ਨੇ ਨਹੀਂ ਕੀਤਾ ਸੁਆਗਤ? ਪੁਰਾਣੀ ਖਬਰ ਮੁੜ ਹੋਈ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਕੁੜੀ ਦੇ ਗਲੇ ‘ਚ ਹਾਰ ਵੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿੰਡ ਭਾਗਸਰ, ਮੁਕਤਸਰ ਦੀ ਇੰਦਰਜੀਤ ਕੌਰ 12 ਰਾਜਾ ਦੇ ਖਿਡਾਰੀਆਂ ਨੂੰ ਹਰਾ ਕੇ ਗੋਲਡ ਮੈਡਲ ਜਿੱਤ ਵਾਪਿਸ ਪ੍ਰਤੀ ਪਰ ਕਿਸੇ ਨੇ ਵੀ ਕੁੜੀ ਦਾ ਸੁਆਗਤ ਨਹੀਂ ਕੀਤਾ।

ਫੇਸਬੁੱਕ ਯੂਜ਼ਰ Tarlochan Singh ਨੇ 6 ਫਰਵਰੀ 2023 ਨੂੰ ਵਾਇਰਲ ਪੋਸਟ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਕਿ ਪਿੰਡ ਭਾਗਸਰ, ਮੁਕਤਸਰ ਦੀ ਧੀ ਇੰਦਰਜੀਤ ਕੌਰ 12 ਰਾਜਾ ਦੇ ਖਿਡਾਰੀਆਂ ਨੂੰ ਹਰਾ ਕੇ ਗੋਲ੍ਡ ਮੈਡਲ ਲੈ ਕੇ ਪ੍ਰਤੀ ਅਤੇ ਕਿਸੇ ਨੇ ਵੀ ਕੁੜੀ ਦਾ ਸੁਆਗਤ ਨਹੀਂ ਕੀਤਾ।

ਪੰਜਾਬ ਲਈ ਗੋਲਡ ਜਿੱਤਣ ਵਾਲੀ ਇੰਦਰਜੀਤ ਕੌਰ ਦਾ ਕਿਸੇ ਨੇ ਨਹੀਂ ਕੀਤਾ ਸੁਆਗਤ
Courtesy: Facebook/Tarlochan Singh

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਇਸ ਤਸਵੀਰ ਅਤੇ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦੁਆਰਾ ਅਪਲੋਡ ਇਹ ਤਸਵੀਰ ਮਿਲੀ। ਰੇਸ਼ਮ ਅਨਮੋਲ ਨੇ 29 ਜਨਵਰੀ 2016 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, “ਮੁਬਾਰਕਾਂ ਸਾਡੀ ਭੈਣ ਇੰਦਰਜੀਤ ਕੌਰ (ਪਿੰਡ ਭਾਗਸਰ, ਸ਼੍ਰੀ ਮੁਕਤਸਰ ਸਾਹਿਬ) ਜਿਸਨੇ ਤਾਈਕਵਾਂਡੋ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਜੇ ਮੇਰਾ ਕੋਈ ਫੈਨ ਹੋਵੇ ਓਸ ਪਿੰਡ ਦਾ ਤਾਂ ਜਰੂਰ ਸੰਪਰਕ ਕਰੇ ਮੈਨੂ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਦੇ ਨਾਲ ਹੀ ਰੇਸ਼ਮ ਅਨਮੋਲ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਕੁੜੀ ਨਾਲ ਗੱਲ ਹੋ ਗਈ ਹੈ ਅਤੇ ਉਸ ਨੂੰ ਸੰਭਵ ਮਦਦ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਰਚ ਕਰਨ ‘ਤੇ ਸਾਨੂੰ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਮਿਲੀਆਂ। ਪੰਜਾਬੀ ਟ੍ਰਿਬਿਊਨ ਦੁਆਰਾ 31 ਦਿਸੰਬਰ 2016 ਨੂੰ ਪ੍ਰਕਾਸ਼ਿਤ ਖਬਰ ਅਨੁਸਾਰ, “ਦੂਜੀ ਖਿਡਾਰਨ ਪਿੰਡ ਭਾਗਸਰ ਦੀ ਖਿਡਾਰਨ ਇੰਦਰਜੀਤ ਕੌਰ ਉਰਫ ਸੋਨਪਰੀ ਸੀ ਜਿਸ ਨੇ ਕੌਮੀ ਪੱਧਰ ‘ਤੇ ਚਾਈਕਵਾਂਡੋ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ। ਉਸ ਦੀ ਜਿੱਤ ਨਾਲੋਂ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਉਸ ਨੂੰ ਨਜ਼ਰਅੰਦਾਜ਼ ਕਰਨਾ ਜ਼ਿਆਦਾ ਚਰਚਿਤ ਰਿਹਾ।”

ਇਸ ਦੇ ਨਾਲ ਹੀ ਸਾਨੂੰ 3 ਫਰਵਰੀ 2016 ਨੂੰ ਪ੍ਰਕਾਸ਼ਿਤ ਪੰਜਾਬੀ ਜਾਗਰਣ ਦੀ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ,’ਨੈਸ਼ਨਲ ਸਕੂਲ ਖੇਡਾਂ ਅੰਡਰ-19 ਲੜਕੀਆਂ ਤਾਇਕਾਵਾਂਡੋ ਖੇਡਾਂ ਦੌਰਾਨ ਸਧਾਰਨ ਪਰਿਵਾਰ ‘ਚੋਂ ਉੱਠ ਕੇ ਡੀਪੀਈ ਕੁਲਦੀਪ ਸਿੰਘ ਦੀ ਪ੫ੇਰਨਾ ਸਦਕਾ ਮਾਰਸ਼ਲ ਆਰਟ ‘ਚ ਸੋਨੇ ਦਾ ਮੈਡਲ ਜਿੱਤ ਕਿ ਆਪਣੇ ਮਾਤਾ-ਪਿਤਾ ਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੀ ਇੰਦਰਜੀਤ ਕੌਰ (ਸੋਨਪਰੀ) ਪਿੰਡ ਭਾਗਸਰ ਜ਼ਿਲ੍ਹਾ ਮੁਕਤਸਰ ਸਾਹਿਬ ਨੂੰ ਪੰਜਾਬ ਦੀ ਸਮਾਜ ਸੇਵੀ ਸੰਸਥਾ ਵਰਲਡ ਵਾਇਡ ਸਕੋਪ ਸੁਸਾਇਟੀ ਯੂਕੇ ਵਲੋਂ 51 ਹਜ਼ਾਰ ਰੁਪਏ ਦੀ ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

ਪੰਜਾਬ ਲਈ ਗੋਲਡ ਜਿੱਤਣ ਵਾਲੀ ਇੰਦਰਜੀਤ ਕੌਰ ਦਾ ਕਿਸੇ ਨੇ ਨਹੀਂ ਕੀਤਾ ਸੁਆਗਤ
Courtesy: Punjabi Jagran

ਹਾਲਾਂਕਿ, ਅਸੀਂ ਇਸ ਗੱਲ ਦੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕਰ ਸਕੇ ਹਾਂ ਕਿ ਇਸ ਕੁੜੀ ਦੀ ਸਰਕਾਰ ਦੁਆਰਾ ਮਦਦ ਜਾਂ ਸਵਾਗਤ ਕੀਤਾ ਗਿਆ ਸੀ ਜਾਂ ਨਹੀਂ ਪਰ ਇਹ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਖਬਰ ਪੁਰਾਣੀ ਹੈ

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਮਾਮਲਾ ਹਾਲੀਆ ਨਹੀਂ ਸਗੋਂ 2016 ਦਾ ਹੈ। ਪੁਰਾਣੇ ਮਾਮਲੇ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Result: Missing Context

Our Sources

Article From, Punjabi Tribune, Dated December 31, 2016
Image uploaded by Resham Singh Anmol, Dated January 29, 2016


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular