ਸੋਮਵਾਰ, ਜੂਨ 17, 2024
ਸੋਮਵਾਰ, ਜੂਨ 17, 2024

HomeFact Checkਕੀ ਪੰਜਾਬ ਦੇ ਵਿਚ ਰਾਮਲੀਲਾ ਉੱਤੇ ਹੋਇਆ ਹਮਲਾ? ਪੁਰਾਣੀ ਤਸਵੀਰ ਨੂੰ ਕੀਤਾ...

ਕੀ ਪੰਜਾਬ ਦੇ ਵਿਚ ਰਾਮਲੀਲਾ ਉੱਤੇ ਹੋਇਆ ਹਮਲਾ? ਪੁਰਾਣੀ ਤਸਵੀਰ ਨੂੰ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸ਼ੋਸ਼ਲ ਮੀਡੀਆ ਤੇ ਇਕ ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿਚ ਰਾਮਲੀਲਾ ਉੱਤੇ ਹਮਲਾ ਕੀਤਾ ਗਿਆ ਹੈ।

ਪੰਜਾਬ ਦੇ ਵਿਚ ਰਾਮਲੀਲਾ ਉੱਤੇ ਹੋਏ ਹਮਲੇ  ਦੇ ਨਾਮ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਗੌਰਤਲਬ ਹੈ ਕਿ ਪੂਰੇ ਦੇਸ਼ ਤੇ ਵਿਚ ਇਨ੍ਹਾਂ ਦਿਨੀਂ  ਦਸਹਿਰੇ ਤੋਂ ਪਹਿਲਾਂ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ। ਕਰੋਨਾ ਮਹਾਮਾਰੀ ਦੇ ਕਾਰਨ ਇਸ ਵਾਰ ਤਿਉਹਾਰ ਫਿੱਕੇ ਨਜ਼ਰ ਆ ਰਹੇ ਹਨ।

 ਫੇਸਬੁੱਕ ਤੇ ਵਾਇਰਲ ਹੋ ਰਹੇ ਦਾਅਵੇ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ। ਇਹ ਦਾਅਵਾ ਟਵਿਟਰ ਤੇ ਵੀ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification

ਪੰਜਾਬ ਦੇ ਵਿਚ ਰਾਮਲੀਲਾ ਉੱਤੇ ਹੋਏ ਹਮਲੇ ਦੇ ਨਾਮ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਨਣ ਦੀ ਲਈ ਅਸੀਂ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਦੇ ਨਾਲ ਇਸ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।

ਸਰਚ ਦੇ ਦੌਰਾਨ ਸਾਨੂੰ ਕਈ ਮੀਡੀਆ ਰਿਪੋਰਟਾਂ ਮਿਲੀਆਂ ਜੋ ਤਕਰੀਬਨ ਦੋ ਸਾਲ ਪੁਰਾਣੀਆਂ ਸਨ। ਇਨ੍ਹਾਂ ਮੀਡੀਆ ਰਿਪੋਰਟਾਂ ਦੇ ਵਿਚ ਵਾਇਰਲ ਤਸਵੀਰ ਨੂੰ ਅਪਲੋਡ ਕੀਤਾ ਗਿਆ ਸੀ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

crikey.com ਦੁਆਰਾ ਅਕਤੂਬਰ ਸਾਲ 2018 ਵਿਚ ਪ੍ਰਕਾਸ਼ਿਤ ਇਕ ਲੇਖ ਦੇ ਵਿਚ ਵਾਇਰਲ  ਤਸਵੀਰ ਨੂੰ ਅਪਲੋਡ ਕੀਤਾ ਗਿਆ ਹੈ। ਲੇਖ ਦੇ ਮੁਤਾਬਕ ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਇੱਕ ਹਿੰਦੂ ਮੰਦਰ ਦੇ ਵਿਚ ਲੋਕਾਂ ਨੇ ਤੋੜਫ਼ੋੜ ਕਰਦਿਆਂ ਹੋਇਆ ਅੱਗ ਲਗਾ ਦਿੱਤੀ ਸੀ।

Sbs.com ਦੁਆਰਾ ਅਕਤੂਬਰ ਸਾਲ 2018 ਵਿੱਚ ਪ੍ਰਕਾਸ਼ਿਤ ਲੇਖ ਦੀ ਵਿੱਚ ਵੀ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ। ਘਟਨਾ ਦੇ ਬਾਰੇ ਵਿਚ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਲਿਖਿਆ ਕਿ ਸਿਡਨੀ ਦੇ ਰੀਜੈਂਟ ਪਾਰਕ ਦੇ ਵਿਚ 30 ਤੋਂ ਵੱਧ ਹਿੰਦੂ ਮੂਰਤੀਆਂ ਨੂੰ ਤੋੜ ਕੇ ਉਨ੍ਹਾਂ ਦੀ ਵਿਚ ਅੱਗ ਲਗਾ ਦਿੱਤੀ ਗਈ ਸੀ। ਇਹ ਘਟਨਾ ਅਸਟ੍ਰੇਲੀਆ ਦੇ ਵਿੱਚ ਰਹਿਣ ਵਾਲੇ ਹਿੰਦੂਆਂ ਦੇ ਲਈ ਕਾਫੀ ਭਿਆਨਕ ਸੀ।

ਆਸਟਰੇਲੀਆ ਦੇ ਵਿਚ ਹਿੰਦੂ ਮੰਦਰ ਤੇ ਹੋਏ ਹਮਲੇ ਦੀ ਖ਼ਬਰ ਨੂੰ ਸਾਲ ਵਿੱਚ ਦੈਨਿਕ ਜਾਗਰਣ ਨੇ ਵੀ ਪ੍ਰਕਾਸ਼ਿਤ ਕੀਤਾ।

ਸਾਡੀ ਪੜਤਾਲ ਦੇ ਵਿਚ ਇਹ ਸਾਫ਼ ਹੋ ਗਿਆ ਸੀ ਕਿ ਪੰਜਾਬ ਸੂਬੇ ਵਿਚ ਰਾਮਲੀਲਾ ਉੱਤੇ ਹੋਏ ਹਮਲੇ ਦੇ ਨਾਮ ਤੇ ਵਾਇਰਲ ਹੋ ਰਹੀ ਤਸਵੀਰ ਅਸਟਰੇਲੀਆ ਦੀ ਹੈ। ਹੁਣ ਅਸੀਂ ਇਹ ਖੋਜਣ ਦੀ ਕੋਸ਼ਿਸ਼ ਕੀਤੀ ਕਿ  ਪੰਜਾਬ ਦੇ ਕਿਸੀ ਸ਼ਹਿਰ ਦੇ ਵਿਚ ਰਾਮਲੀਲਾ ਉੱਤੇ ਹਮਲਾ ਹੋਇਆ ਸੀ ਜਾਂ ਨਹੀਂ।

ਪੜਤਾਲ ਦੇ ਦੌਰਾਨ ਅਸੀਂ ਕੁਝ ਕੀ ਵਰਡਸ ਦੀ ਮਦਦ ਨਾਲ ਆਪਣੀ ਖੋਜ ਸ਼ੁਰੂ ਕੀਤੀ। ਇਸ ਦੌਰਾਨ ਅਮਰ ਉਜਾਲਾ ਦੁਆਰਾ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ਜਲੰਧਰ ਦੇ ਇਕ ਪਿੰਡ ਦੀ ਵਿੱਚ ਹੋ ਰਹੀ ਰਾਮਲੀਲਾ ਵਿਚ ਕੁਝ ਸਮਾਜਿਕ ਅਤੇ ਸ਼ਰਾਰਤੀ ਅਨਸਰਾਂ ਨੇ ਹਮਲਾ ਕਰ ਦਿੱਤਾ ਸੀ ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਦੇ ਵਿਚ ਰਾਮਲੀਲਾ ਉਤੇ ਹੋਏ ਹਮਲੇ ਦੀ ਜੋ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਾ ਰਹੀ ਹੈ ਉਹ ਆਸਟ੍ਰੇਲੀਆ ਦੇ ਸਿਡਨੀ ਦੀ ਹੈ ਅਤੇ ਦੋ ਸਾਲ ਪੁਰਾਣੀ ਹੈ। ਇਹ ਸੱਚ ਹੈ ਕਿ ਪੰਜਾਬ ਦੇ ਜਲੰਧਰ ਦੇ ਵਿਚ ਕੁਝ ਸ਼ਰਾਰਤੀ ਅਨਸਰਾਂ ਨੇ ਰਾਮਲੀਲਾ ਦੇ ਵਿਚ ਹੁੜਦੰਗ ਮਚਾਇਆ ਸੀ ਪਰ ਗ਼ਲਤ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Result: Misplaced Context

Sources

https://crikey.com-https://www.crikey.com.au/2018/10/30/hindu-temple-hate-crime-law-in-australia/

https://sbs.com-https://www.sbs.com.au/language/english/hindu-temple-vandalism-nsw-police-rule-out-hate-crime

https://Dainik Jagran-https://www.jagran.com/world/other-in-sydney-regents-park-30-statues-of-hindu-gods-at-the-barathiye-mandir-temple-were-destroyed-18550629.html

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular