ਸੋਸ਼ਲ ਮੀਡੀਆ ਤੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ (Dr. Manmohan Singh) ਦੀ ਇੱਕ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਜਾਰੀ ਦੁਨੀਆਂ ਦੇ 50 ਸਭ ਤੋਂ ਇਮਾਨਦਾਰ ਲੋਕਾਂ ਦੀ ਸੂਚੀ ਦੇ ਵਿੱਚ ਭਾਰਤ ਦਾ ਇੱਕ ਵਿਅਕਤੀ ਹੈ। ਡਾ ਮਨਮੋਹਨ ਸਿੰਘ ਇਸ ਸੂਚੀ ਵਿੱਚ ਸਭ ਤੋਂ ਪਹਿਲੇ ਸਥਾਨ ਤੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਤੁਸੀਂ ਵਿਚ ਦੇਖ ਸਕਦੇ ਹੋ ਕਿ ਵਾਇਰਲ ਦਾਅਵੇ ਨੂੰ ਟਵਿੱਟਰ ਤੇ ਸਾਲ 2018 ਵਿੱਚ ਵੀ ਸ਼ੇਅਰ ਕੀਤਾ ਗਿਆ ਸੀ।

ਫੇਸਬੁੱਕ ਤੇ ਇਸ ਦਾਅਵੇ ਨੂੰ ਸਾਲ 2019 ਵਿੱਚ ਵੀ ਸ਼ੇਅਰ ਕੀਤਾ ਜਾ ਚੁੱਕਿਆ ਹੈ ਅਤੇ ਇਸ ਦਾਅਵੇ ਨੂੰ ਹੁਣ ਮੁੜ ਤੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ ਅਸੀਂ ਸਭ ਤੋਂ ਪਹਿਲਾਂ ਵਾਈਟ ਹਾਊਸ ਦੀ ਅਧਿਕਾਰਿਕ ਵੈੱਬਸਾਈਟ ਨੂੰ ਖੰਗਾਲਿਆ। ਨੀਚੇ ਦੇਖਿਆ ਜਾ ਸਕਦਾ ਹੈ ਕਿ ਵ੍ਹਾਈਟ ਹਾਊਸ ਦੀ ਅਧਿਕਾਰਕ ਵੈੱਬਸਾਈਟ ਖੰਗਾਲਣ ਦੀ ਸਾਨੂੰ ਕੁਝ ਜਾਣਕਾਰੀ ਮਿਲੀ।
ਵੱਧ ਜਾਣਕਾਰੀ ਦੇ ਲਈ ਅਸੀਂ ਕੁਝ ਕੀ ਵਰਡ ਦੀ ਮਦਦ ਨਾਲ ਗੂਗਲ ਤੇ ਖੰਗਾਲਣਾ ਸ਼ੁਰੂ ਕੀਤਾ। ਪੜਤਾਲ ਦੇ ਦੌਰਾਨ ਸਾਨੂੰ ਵਾਇਰਲ ਦਾਅਵੇ ਦੇ ਨਾਲ ਸਬੰਧਤ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ
ਕੁਝ ਅਲੱਗ ਅਲੱਗ ਕੀ ਵਰਡ ਦੀ ਮੱਦਦ ਦੇ ਨਾਲ ਖੋਜਣ ਤੇ ਸਾਨੂੰ ਦਸੰਬਰ 6,2012 ਨੂੰ ‘ਦ ਹਿੰਦੂ’ ਦੁਆਰਾ ਪ੍ਰਕਾਸ਼ਿਤ ਇਕ ਮੀਡੀਆ ਰਿਪੋਰਟ ਮਿਲੀ। ਸਾਲ 2012 ਦੇ ਵਿੱਚ ਫੋਰਬਜ਼ ਮੈਗਜ਼ੀਨ ਨੇ ਵਿਸ਼ਵ ਦੇ 20 ਸਭ ਤੋਂ ਤਾਕਤਵਰ ਲੋਕਾਂ ਦੀ ਸੂਚੀ ਜਾਰੀ ਕੀਤੀ ਸੀ। ਇਸ ਸੂਚੀ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ 20ਵੇਂ ਸਥਾਨ ਤੇ ਸਨ।

ਆਪਣੀ ਸਰਚ ਦੇ ਦੌਰਾਨ ਸਾਨੂੰ ਅਕਤੂਬਰ 22,2016 ਨੂੰ ਇੰਡੀਅਨ ਐਕਸਪ੍ਰੈਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਮੀਡੀਆ ਰਿਪੋਰਟ ਮਿਲੀ। ਇਸ ਮੀਡੀਆ ਰਿਪੋਰਟ ਦੇ ਮੁਤਾਬਕ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਕ ਡਿਨਰ ਦੀ ਮੇਜ਼ਬਾਨੀ ਕੀਤੀ ਸੀ। 2009 ਵਿੱਚ ਓਬਾਮਾ ਦੇ ਪਦ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਭਾਰਤ ਦੀ ਤਰਫ ਤੋਂ ਮਨਮੋਹਨ ਸਿੰਘ ਨੇ ਯਾਤਰਾ ਕੀਤੀ ਸੀ।

Conclusion
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਅਮਰੀਕਾ ਵਿਚ ਇਸ ਤਰ੍ਹਾਂ ਦੀ ਕੋਈ ਸੂਚੀ ਜਾਰੀ ਨਹੀਂ ਕੀਤੀ ਗਈ ਹੈ। ਪੜਤਾਲ ਦੌਰਾਨ ਸਾਨੂੰ ਕੋਈ ਸੂਚੀ ਨਹੀਂ ਮਿਲੀ ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਅਮਰੀਕਾ ਦੁਆਰਾ ਜਾਰੀ ਦੁਨੀਆ ਦੇ 50 ਸਭ ਤੋਂ ਇਮਾਨਦਾਰ ਲੋਕਾਂ ਦੀ ਸੂਚੀ ਵਿਚ ਡਾ ਮਨਮੋਹਨ ਸਿੰਘ ਪਹਿਲੇ ਸਥਾਨ ਤੇ ਹਨ। ਲੋਕਾਂ ਨੂੰ ਭਰਮਾਉਣ ਦੇ ਲਈ ਗੁੰਮਰਾਹਕੁਨ ਦਾਅਵਾ ਕੀਤਾ ਜਾ ਰਿਹਾ ਹੈ।
Result: False
Sources
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044