ਸੋਮਵਾਰ, ਅਕਤੂਬਰ 21, 2024
ਸੋਮਵਾਰ, ਅਕਤੂਬਰ 21, 2024

HomeFact Checkਕੀ ਹੜ੍ਹ ਵਿੱਚ ਤੈਰ ਰਹੀ ਕਰੱਸ਼ਰ ਮਸ਼ੀਨ ਦਾ ਇਹ ਵੀਡੀਓ ਨੇਪਾਲ ਦਾ ਹੈ?

ਕੀ ਹੜ੍ਹ ਵਿੱਚ ਤੈਰ ਰਹੀ ਕਰੱਸ਼ਰ ਮਸ਼ੀਨ ਦਾ ਇਹ ਵੀਡੀਓ ਨੇਪਾਲ ਦਾ ਹੈ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਨੇਪਾਲ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਕਈ ਇਲਾਕਿਆਂ ਵਿੱਚ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਇਸ ਦੌਰਾਨ ਪਾਣੀ ਦੇ ਵਿੱਚ ਮਸ਼ੀਨਾਂ ਦੇ ਬਹਿੰਦਿਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਨੇਪਾਲ ਦਾ ਹੈ। 

Fact Check/Verification

ਦਾਅਵੇ ਦੀ ਜਾਂਚ ਕਰਦਿਆਂ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਅਸੀਂ ਪਾਇਆ ਕਿ ਵੀਡੀਓ ਦੇ ਸੱਜੇ ਪਾਸੇ ‘ਪੰਜਾਬ ਕੇਸਰੀ’ ਲਿਖਿਆ ਹੋਇਆ ਹੈ। ਸੰਬੰਧਿਤ ਕੀਵਰਡਸ ਦੀ ਮਦਦ ਨਾਲ ਖੋਜ ਕਰਕੇ ਸਾਨੂੰ ਇਹ ਵੀਡੀਓ ਪੰਜਾਬ ਕੇਸਰੀ ਮੱਧ ਪ੍ਰਦੇਸ਼ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲਿਆ ਹੈ। 4 ਅਕਤੂਬਰ, 2024 ਨੂੰ ਪੰਜਾਬ ਕੇਸਰੀ ਮੱਧ ਪ੍ਰਦੇਸ਼ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਇਸ ਨੂੰ ਨੇਪਾਲ ਦਾ ਦੱਸਿਆ। ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਸੀ,”ਕਰਸ਼ਰ ਮਸ਼ੀਨ ਹੜ੍ਹ ਦੇ ਪਾਣੀ ‘ਚ ਵਹਿ ਗਈ,” ਇਸ ਵੀਡੀਓ ਨੂੰ ਪੰਜਾਬ ਕੇਸਰੀ ਵੱਲੋਂ ਆਪਣੇ ਅਧਿਕਾਰਤ ਫੇਸਬੁੱਕ ( ਆਰਕਾਈਵ ) ਪੇਜ ਤੋਂ ਵੀ ਸਾਂਝਾ ਕੀਤਾ ਗਿਆ ਹੈ । ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਕੇਸਰੀ ਨੇ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਸਾਂਝਾ ਕੀਤਾ ਸੀ।

ਹੋਰ ਜਾਣਕਾਰੀ ਪ੍ਰਾਪਤ ਕਰਨ ਲਈ, ਅਸੀਂ ਵਾਇਰਲ ਕਲਿੱਪ ਦੇ ਕੀਫ੍ਰੇਮਾਂ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। ਇਸ ਸਮੇਂ ਦੌਰਾਨ ਅਸੀਂ ਇਸ ਕਲਿੱਪ ਨੂੰ ਕਈ ਸੋਸ਼ਲ ਮੀਡੀਆ ਪੋਸਟਾਂ ਵਿੱਚ ਦੇਖਿਆ ਜਿੱਥੇ ਇਸ ਵੀਡੀਓ ਨੂੰ ਵੀਅਤਨਾਮ ਦਾ ਦੱਸਿਆ ਗਿਆ ਹੈ। 10 ਸਤੰਬਰ, 2024 ਦੀ ਇੱਕ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ,“ਇਹ ਵੀਡੀਓ 9 ਸਤੰਬਰ, 2024 ਨੂੰ ਟੂ ਮਾਊ ਬ੍ਰਿਜ, ਲੂਕ ਯੇਨ, ਯੇਨ ਬਾਈ, ਵੀਅਤਨਾਮ ਵਿਖੇ ਸਥਾਨਕ ਲੋਕਾਂ ਦੁਆਰਾ ਫਿਲਮਾਇਆ ਗਿਆ ਸੀ। ਕਿਸ਼ਤੀਆਂ, ਕ੍ਰੇਨ ਕੰਟਰੋਲ ਤੋਂ ਬਾਹਰ ਜਾ ਰਹੀਆਂ ਹਨ।”

X/@360nhatot

ਹੁਣ ਅਸੀਂ ਕੀਵਰਡਸ ‘Tau Mau Bridge, Luc Yen, Yen Bai, boats, cranes in Vietnam out of control ‘ ਖੋਜੇ। ਇਸ ਸਮੇਂ ਦੌਰਾਨ ਸਾਨੂੰ ਵੀਅਤਨਾਮ ਦੀਆਂ ਕਈ ਮੀਡੀਆ ਰਿਪੋਰਟਾਂ ਮਿਲੀਆਂ। 9 ਸਤੰਬਰ 2024 ਨੂੰ ਪ੍ਰਕਾਸ਼ਿਤ ਰਿਪੋਰਟਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਵਾਇਰਲ ਕਲਿੱਪ ਵਿੱਚ ਦੇਖੇ ਜਾ ਰਹੇ ਦ੍ਰਿਸ਼ ਵੀਅਤਨਾਮ ਦੇ ਲੂ ਯੇਨ ਜ਼ਿਲ੍ਹੇ ਦੇ ਹਨ। ਖਬਰਾਂ ਮੁਤਾਬਕ ਇਹ ਘਟਨਾ 9 ਸਤੰਬਰ 2024 ਦੀ ਹੈ। ਵੀਡੀਓ ‘ਚ ਦਿਖਾਈ ਦੇ ਰਹੀ ਕਿਸ਼ਤੀ ਅਤੇ ਕਰੇਨ ਨਦੀ ਦੇ ਤੇਜ਼ ਕਰੰਟ ਕਾਰਨ ਰੁੜ੍ਹ ਗਏ ਅਤੇ ਦਰਿਆ ‘ਤੇ ਬਣੇ ਪੁਲ ਨਾਲ ਟਕਰਾ ਗਏ ਅਤੇ ਨੁਕਸਾਨੇ ਗਏ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਦੱਸ ਦੇਈਏ ਕਿ ਵੀਅਤਨਾਮ ਵਿੱਚ ਪਿਛਲੇ ਸਾਲ ਸਤੰਬਰ ਵਿੱਚ ਤੂਫਾਨ ਯਾਗੀ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਸੈਂਕੜੇ ਲੋਕ ਮਾਰੇ ਗਏ ਸਨ ।

Result: False

Sources
Social Media Posts.
Vietnamese News Reports.

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular