ਸ਼ੁੱਕਰਵਾਰ, ਜੁਲਾਈ 19, 2024
ਸ਼ੁੱਕਰਵਾਰ, ਜੁਲਾਈ 19, 2024

HomeFact CheckNewsਸਿੱਖ ਨੌਜਵਾਨ ਦੀ ਪੁਰਾਣੀ ਤਸਵੀਰ ਕਿਸਾਨ ਅੰਦੋਲਨ ਨਾਲ ਜੋੜਕੇ ਕੀਤਾ ਵਾਇਰਲ

ਸਿੱਖ ਨੌਜਵਾਨ ਦੀ ਪੁਰਾਣੀ ਤਸਵੀਰ ਕਿਸਾਨ ਅੰਦੋਲਨ ਨਾਲ ਜੋੜਕੇ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਿੱਖ ਵਿਅਕਤੀ ਨੂੰ ਨਮਾਜ ਅਦਾ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਿੱਖ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਆਇਆ ਸੀ ਅਤੇ ਅੰਦੋਲਨ ਵਿੱਚ ਜਾਣ ਤੋਂ ਬਾਅਦ ਇਹ ਮਸਜਿਦ ਵਿਚ ਨਮਾਜ਼ ਪੜ੍ਹਨ ਚਲਾ ਗਿਆ।

ਟਵਿੱਟਰ ‘ਤੇ ਹਰਿੰਦਰ ਸਿੰਘ ਸਿੱਕਾ ਨੇ ਇੰਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਇਹ ਵਿਅਕਤੀ ਕਿਸਾਨ ਰੈਲੀ ਵਿੱਚ ਪਹੁੰਚਿਆ ਸੀ ਪਰ ਮਸਜਿਦ ਜਾਣ ਤੋਂ ਪਹਿਲਾਂ ਇਹ ਵਿਅਕਤੀ ਦਸਤਾਰ ਉਤਾਰਨੀ ਭੁੱਲ ਗਿਆ। ਕਿਸਾਨ ਬਿੱਲ ਦੇ ਨਾਮ ਤੇ ਜਿਹਾਦੀ , ਕਾਮਰੇਡ ਅਤੇ ਦੇਸ਼ ਵਿਰੋਧੀ ਆਪਣੀਆਂ ਰੋਟੀਆਂ ਸੇਕ ਰਹੇ ਹਨ’

ਅਸੀਂ ਪਾਇਆ ਕਿ ਇਸ ਵੀਡੀਓ ਨੂੰ ਫੇਸਬੁੱਕ ਸਮੇਤ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੀ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਤਸਵੀਰ ਸਾਲ 2016 ਵਿੱਚ ਅਪਲੋਡ ਮਿਲੀ ਜਿਸ ਤੋਂ ਸਪਸ਼ਟ ਹੋਇਆ ਕਿ ਵਾਇਰਲ ਤਸਵੀਰ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

ਫੇਸਬੁੱਕ ਯੂਜ਼ਰ ਨੇ 31 ਜਨਵਰੀ 2016 ਨੂੰ ਵਾਇਰਲ ਤਸਵੀਰ ਅਪਲੋਡ ਕਰਦੇ ਹੋਏ ਲਿਖਿਆ: “जब सिख युवक ने पढ़ी नमाज़ जुमा मस्जिद के नमाज़ी उस समय हैरत में पड़ गये जब एक सिख युवक ने पुरे सलीके के साथ नमाज़-ए-जुमा अदा की…”

ਅਸੀ ਪਾਇਆ ਕਿ ਕਈ ਹੋਰ ਸੋਸਲ ਮੀਡਿਆ ਯੂਜ਼ਰਾਂ ਨੇ ਵੀ ਇਸ ਤਸਵੀਰ ਨੂੰ 2016 ਵਿਚ ਅਪਲੋਡ ਕੀਤਾ। ਹਾਲਾਂਕਿ, ਅਸੀਂ ਤਸਵੀਰ ਵਿਚ ਦਿਖਾਈ ਦੇ ਰਹੇ ਨੌਜਵਾਨ ਬਾਰੇ ਸੁਤੰਤਰ ਰੂਪ ਤੋਂ ਪੁਸ਼ਟੀ ਨਹੀਂ ਕਰ ਸਕੇ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਤਕਰੀਬਨ 4 ਸਾਲ ਪੁਰਾਣੀ ਹੈ ਅਤੇ ਇਸ ਤਸਵੀਰ ਦਾ ਕਿਸਾਨ ਅੰਦੋਲਨ ਨਾਲ ਕੋਈ ਸੰਬੰਧ ਨਹੀਂ ਹੈ।

Result: Misleading

Sources

https://www.facebook.com/ShaykhAslam/photos/basw.AbqWpsHXzkzED7DxI0ZlD7kz6_adKX3-QpL-IjYxREcdCXnwFsu6HRTNh-IjaID2PAFjp8semy91axXMOxQBzkNAiLNkU5zYS9YgXyhEq0IArlmvJIaDfPeUbVN-KkfTHXxegympHGYdHuh5j5QB0F77CkgdoUhAiKcv0-nwxAotDQ/545163972356918/?opaqueCursor=AboafDk3Ei67krXaSC4Mrws2S8auKFt0wCNpGvO9bOCzWBdrErYsMaIuiyevJljCwk5cLE4OxEh7EQRywlQHHpAUP4IWWifSvwzu6HFp59VLsfdwUTaZ6y9I4GfN4ZLojDgOKFs986RV9mo5wimCGLr_iUcHNWtvSvffpp9KL6QBL_8u9s02vm1jwDPozsU0ni95Y6LW2RSnT749qXazhx5xW2dbGf3jm8ZHRAEWdUlwc4P9INRS7bNfDii_f4omrrQ-P5S2hCFZvQ8NT2CiUpTVvm4CH7kPm2mnUKWYZ1D7EWSIP3J66IFBVCzBZtnT3R2ho5Grh-8Fv9sqM_PQUtRS-D2HZHhxCKLepb8BQudn_uY0P48XgM3kyW-kHpkDMjvkUMF_9qBk4sUXjeOgYMLLvzBqr-AkB3KGGnkg5bJjWFSMkn1zdGB-this

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular