Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਵਿੱਚ ਫ਼ੌਜੀ ਕਾਰਵਾਈ ਦਾ ਐਲਾਨ ਕਰ ਦਿੱਤਾ ਹੈ ਅਤੇ ਰੂਸ ‘ਤੇ ਯੂਕਰੇਨ ਵਿਚਾਲੇ ਜੰਗ ਪਿਛਲੇ ਲਗਾਤਾਰ ਕਈ ਘੰਟਿਆਂ ਤੋਂ ਜਾਰੀ ਹੈ। ਇਸ ਸਭ ਦੇ ਵਿੱਚ ਸੋਸ਼ਲ ਮੀਡੀਆ ਤੇ ਰੂਸ ਤੇ ਯੂਕਰੇਨ ਵਿਚਾਲੇ ਜੰਗ ਦੇ ਦੌਰਾਨ ਕਈ ਵੀਡੀਓ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਇੰਸਟਾਗ੍ਰਾਮ ਅਕਾਉਂਟ ਓਂਟੇਰੀਓ ਦੁਆਰਾ ਸ਼ੇਅਰ ਕੀਤੀ ਗਈ ਕੋਸਟ ਦੇ ਵਿਚ ਕਈ ਤਸਵੀਰਾਂ ਤੇ ਵੀਡੀਓ ਦੇਖੀਆਂ ਜਾ ਸਕਦੀਆਂ ਹਨ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਅਤੇ ਵੀਡੀਓ ਰਸ਼ੀਆ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੀਆਂ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਨ੍ਹਾਂ ਤਸਵੀਰਾਂ ਅਤੇ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਤਸਵੀਰਾਂ ਤੇ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਤੇ ਵੀਡੀਓ ਨੂੰ ਇਕ ਇਕ ਕਰ ਕੇ ਸਰਚ ਕਰਨਾ ਸ਼ੁਰੂ ਕੀਤਾ।
ਅਸੀਂ ਵਾਇਰਲ ਤਸਵੀਰ ਨੂੰ ਗੂਗਲ ਗ੍ਰਿਪਰਸ ਇਮੇਜ਼ ਸਰਚ ਦੀ ਮਦਦ ਨਾਲ ਖੰਗਾਲਿਆ ਅਤੇ ਸਰਚ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਜੁਲਾਈ 3, 2014 ਨੂੰ ਮੀਡੀਆ ਸੰਸਥਾਨ ਸਪੂਤਨਿਕ ਦੁਆਰਾ ਆਪਣੇ ਆਰਟੀਕਲ ਵਿੱਚ ਅਪਲੋਡ ਮਿਲੀ।
ਤਸਵੀਰ ਦੀ ਕੈਪਸ਼ਨ ਦੇ ਮੁਤਾਬਕ ਇਹ ਤਸਵੀਰ ਈਸਟਰਨ ਯੂਕਰੇਨ ਦੇ ਇਕ ਪਿੰਡ ਵਿਚ ਹੋਏ ਏਅਰ ਸਟ੍ਰਾਈਕ ਹਮਲੇ ਅਤੇ ਸਾਲ 2014 ਦੀ ਹੈ।
ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਹੋ ਰਹੀ ਤਸਵੀਰ ਇਕ ਸਟਾਕ ਵੈੱਬਸਾਈਟ ਤੇ 24 ਫ਼ਰਵਰੀ 2022 ਨੂੰ ਅਪਲੋਡ ਮਿਲੀ।
ਕੈਪਸ਼ਨ ਦੇ ਮੁਤਾਬਕ ਇਹ ਤਸਵੀਰ ਯੂਕਰੇਨ ਦੇ ਖਰਕੀਵ ਵਿਖੇ ਹੋਏ ਏਅਰ ਸਟ੍ਰਾਈਕ ਹਮਲੇ ਦੇ ਦੌਰਾਨ ਦੀ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਹੈ।
ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਹੋ ਰਹੀ ਤਸਵੀਰ ਇਕ ਵੈੱਬਸਾਈਟ ਤੇ ਸਾਲ 2014 ਵਿੱਚ ਪ੍ਰਕਾਸ਼ਿਤ ਆਰਟੀਕਲ ‘ਚ ਅਪਲੋਡ ਮਿਲੀ। ਆਰਟੀਕਲ ਦੇ ਮੁਤਾਬਕ ਇਹ ਤਸਵੀਰਾਂ ਈਸਟਰਨ ਯੂਕਰੇਨ ਦੇ ਇਕ ਪਿੰਡ ਵਿਚ ਹੋਏ ਏਅਰ ਸਟ੍ਰਾਈਕ ਹਮਲੇ ਦੀਆਂ ਹਨ।
ਗੂਗਲ ਰਿਵਰਸ ਇਮੇਜ ਸੈਂਸਰ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਹੋ ਰਹੀ ਤਸਵੀਰ ਵੀ ਇਕ ਵੈੱਬਸਾਈਟ ਤੇ ਸਾਲ 2014 ਵਿੱਚ ਪ੍ਰਕਾਸ਼ਤ ਆਰਟੀਕਲ ‘ਚ ਅਪਲੋਡ ਮਿਲੀ। ਇਹ ਤਸਵੀਰ ਵੀ ਈਸਟਰਨ ਯੂਕਰੇਨ ਦੇ ਪਿੰਡ ਤੇ ਹੋਏ ਇਹ ਸਟ੍ਰਾਈਕ ਹਮਲੇ ਦੀ ਹੈ।
ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਸਰਚ ਕਰਨ ਤੇ ਸਾਨੂੰ ਵਾਇਰਲ ਤਸਵੀਰ ਇੱਕ ਸਟਾਕ ਵੈੱਬਸਾਈਟ ਤੇ 20 ਮਈ 2014 ਨੂੰ ਅਪਲੋਡ ਮਿਲੀ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਮੀਡੀਆ ਸੰਸਥਾਨ The Guardian ਦੁਆਰਾ 15 ਅਗਸਤ 2015 ਨੂੰ ਪ੍ਰਕਾਸ਼ਤ ਆਰਟੀਕਲ ਚ ਅਪਲੋਡ ਮਿਲੀ। ਰਿਪੋਰਟ ਦੇ ਮੁਤਾਬਕ ਇਹ ਵੀਡੀਓ ਚੀਨ ‘ਚ ਹੋਏ ਇਕ ਵਿਸਫੋਟ ਦੀ ਹੈ।
ਇਸ ਵੀਡੀਓ ਨੂੰ ਲੈ ਕੇ Newschecker ਦੁਆਰਾ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਿਤ ਆਰਟੀਕਲ ਨੂੰ ਤੁਸੀਂ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।
ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਘਾਲ਼ਣ ਤੇ ਸਾਨੂੰ ਵਾਇਰਲ ਵੀਡੀਓ ਇਕ ਯੂਟਿਊਬ ਅਕਾਊਂਟ ਦੁਆਰਾ 4 ਮਈ 2020 ਨੂੰ ਅਪਲੋਡ ਮਿਲੀ। ਡਿਸਕ੍ਰਿਪਸ਼ਨ ਦੇ ਮੁਤਾਬਕ ਇਹ ਵੀਡੀਓ ਰਸ਼ੀਆ ‘ਚ ਸਾਲ 2010 ਵਿੱਚ ਹੋਏ ਏਅਰ ਸ਼ੋਅ ਦੀ ਹੈ। ਵਾਇਰਲ ਵੀਡੀਓ ਵਿੱਚ ਸੁਣਾਈ ਦੇ ਰਹੀ ਏਅਰ ਸਾਇਰਨ ਦੀ ਆਵਾਜ਼ ਨੂੰ ਐਡਿਟ ਕੀਤਾ ਗਿਆ ਹੈ।
ਇਸ ਵੀਡੀਓ ਨੂੰ ਲੈ ਕੇ Newschecker ਦੁਆਰਾ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਿਤ ਆਰਟੀਕਲ ਨੂੰ ਤੁਸੀਂ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।
ਅਸੀਂ ਆਪਣੀ ਸਰਚ ਦੇ ਦੌਰਾਨ ਵਾਇਰਲ ਹੋ ਰਹੀ ਬਾਕੀ ਵੀਡੀਓ ਦੀ ਪੁਸ਼ਟੀ ਨਹੀਂ ਕਰ ਸਕੇ ਹਾਂ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਪੋਸਟ ਵਿੱਚ ਦਿਖਾਈ ਦੇ ਰਹੀ ਕੁਝ ਵੀਡੀਓ ਅਤੇ ਤਸਵੀਰਾਂ ਪੁਰਾਣੀਆਂ ਤੇ ਗੁੰਮਰਾਹਕੁੰਨ ਹਨ ਜਿਨ੍ਹਾਂ ਦਾ ਰਸੀਆ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।
Sputnik: http://sputnikimages.com/story/list_399845/2456736.html
Drugoi: https://drugoi.livejournal.com/4009365.html
Phmuseum: https://phmuseum.com/valerymelnikov/story/black-days-of-ukraine-1e5e200a2e
Visualrian: http://visualrian.ru/story/list_391766/2433432.html
Anadoluimages: https://anadoluimages.com/p/airstrikes-hit-kharkiv-ukraine/23809368
The Guardian: https://www.theguardian.com/world/video/2015/aug/14/eyewitness-tianjin-china-chemical-explosion-video
GoOn: https://www.youtube.com/watch?v=rR8R4epmS3Q
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
July 25, 2024
Shaminder Singh
February 1, 2024
Shaminder Singh
August 26, 2023