ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਆਰਮੀ ਭਰਤੀ ਰੈਲੀ ਦੀ ਪੁਰਾਣੀ ਵੀਡੀਓ ਨੂੰ ਪ੍ਰਵਾਸੀ ਮਜ਼ਦੂਰਾਂ ਨਾਲ ਜੋੜਕੇ ਕੀਤਾ...

ਆਰਮੀ ਭਰਤੀ ਰੈਲੀ ਦੀ ਪੁਰਾਣੀ ਵੀਡੀਓ ਨੂੰ ਪ੍ਰਵਾਸੀ ਮਜ਼ਦੂਰਾਂ ਨਾਲ ਜੋੜਕੇ ਕੀਤਾ ਸੋਸ਼ਲ ਮੀਡੀਆ ‘ਤੇ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ: ਇਹ ਸਥਿਤੀ ਉੱਤਰ ਪ੍ਰਦੇਸ਼ ਬਾਰਡਰ ਦੀ ਹੈ ਜਿੱਥੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਕ ਦਿੱਤਾ ਗਿਆ ਹੈ।    

https://www.facebook.com/jatinder.cheema.169/videos/10222544804388825/?t=0

ਵੇਰੀਫਿਕੇਸ਼ਨ:  

ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਜਾਰੀ ਲਾਕਡਾਊਨ ਵਿਚ ਪ੍ਰਵਾਸੀ ਕਾਮਿਆਂ ਅਤੇ ਮਜ਼ਦੂਰਾਂ ਦੀ ਹਿਜਰਤ ਜਾਰੀ ਹੈ। ਕੋਈ ਪੈਦਲ ਜਾ ਰਿਹਾ ਹੈ, ਤਾਂ ਕੋਈ ਕੁਝ ਜੁਗਾੜ ਦੇ ਜਰੀਏ ਆਪਣੇ ਘਰ ਵਾਪਸ ਆ ਰਹੇ ਹਨ। ਦੇਸ਼ ਵਿਚ ਤਾਲਾਬੰਦੀ ਦੇ ਐਲਾਨ ਦੇ ਬਾਵਜੂਦ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਬਹੁਤੇ ਪਰਵਾਸੀ ਆਪਣੇ ਘਰਾਂ ਨੂੰ ਪਰਤ ਰਹੇ ਹਨ। ਇਹ ਕਾਮੇ ਪ੍ਰਵਾਸੀ ਹਨ ਜਿਨ੍ਹਾਂ ਨੇ ਤਾਲਾਬੰਦੀ ਤੋਂ ਬਾਅਦ ਕੰਮ ਛੱਡ ਦਿੱਤਾ ਹੈ ਜਾਂ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਹੈ। ਜਿਸ ਤੋਂ ਬਾਅਦ ਇਹ ਕਿਰਾਏ ਅਤੇ ਭੋਜਨ ਲਈ ਜੁਗਾੜ ਕਰਨ ਵਿਚ ਵੀ ਅਸਮਰੱਥ ਹਨ। ਇੱਥੇ ਹਜ਼ਾਰਾਂ ਲੋਕ ਹਨ ਜੋ ਕੰਮ ਅਤੇ ਰੋਜ਼ੀ-ਰੋਟੀ ਦੀ ਘਾਟ ਵਿੱਚ ਮਹਾਨਗਰਾਂ ਤੋਂ ਆਪਣੇ ਘਰਾਂ ਨੂੰ ਪਰਤ ਰਹੇ ਹਨ। ਇਸ ਵਿੱਚ ਸੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਹਜ਼ੂਮ ਉਮੜਿਆ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਥਿਤੀ ਉੱਤਰ ਪ੍ਰਦੇਸ਼ ਦੇ ਗਾਜੀਪੁਰ ਬਾਰਡਰ ਦੀ ਹੈ ਜਿੱਥੇ ਪੁਲਿਸ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਕ ਦਿੱਤਾ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਇਸ ਵੀਡੀਓ ਨੂੰ ਵੱਖ ਵੱਖ ਦਾਅਵਿਆਂ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਨਾਲ ਹੀ ਹੋਰਨਾਂ ਭਾਸ਼ਾਵਾਂ ਵਿੱਚ ਵੀ ਇਸ ਵੀਡੀਓ ਨੂੰ ਤੁਰ ਸਾਂਝਾ ਕੀਤਾ ਜਾ ਰਿਹਾ ਹੈ ।  

ਲੋਕ ਡਾਊਨ ਦੇ ਚੱਲਦਿਆਂ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਪਰਵਾਸੀ ਮਜ਼ਦੂਰ ਲਗਾਤਾਰ ਆਪਣੇ ਘਰਾਂ ਵੱਲ ਨੂੰ ਕੂਚ ਕਰ ਰਿਹਾ ਹੈ ਸਰਕਾਰ ਨੇ ਪਰਵਾਸੀਆਂ ਨੂੰ ਘਰ ਪਹੁੰਚਾਉਣ ਦੇ ਲਈ ਵਿਸ਼ੇਸ਼ ਤੌਰ ਤੇ ਉੱਤੇ ਸ਼੍ਰਮਿਕ ਟਰੇਨਾਂ ਵੀ ਚਲਾਈਆਂ ਹਨ ਪਰ ਸੰਖਿਆ ਵੱਧ ਹੋਣ ਦੇ ਕਾਰਨ ਕਈ ਮਜ਼ਦੂਰ ਪੈਦਲ ਹੀ ਆਪਣੇ ਘਰਾਂ ਨੂੰ ਕੂਚ ਕਰ ਰਹੇ ਹਨ। ਇਸ ਦੌਰਾਨ ਕਈ ਥਾਵਾਂ ਤੋਂ ਪੁਲਿਸ ਅਤੇ ਮਜ਼ਦੂਰਾਂ ਦੇ ਵਿੱਚ ਝੜਪ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।  ਵਾਇਰਲ ਹੋ ਰਹੀ ਵੀਡੀਓ ਦੇ ਮੁਤਾਬਕ ਪੁਲਿਸ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਗਾਜ਼ੀਪੁਰ ਯੂਪੀ ਬਾਰਡਰ ਤੇ ਰੋਕ ਲਿਆ ਹੈ ਅਤੇ ਇਨ੍ਹਾਂ ਦੀ ਕੋਈ ਮਜਬੂਰੀ ਨਹੀਂ ਸੁਣ ਰਿਹਾ।

ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਨਣ ਦੇ ਲਈ ਅਸੀਂ Invid ਟੂਲ ਦਾ ਪ੍ਰਯੋਗ ਕੀਤਾ ਅਤੇ ਗੂਗਲ ਰਿਵਰਸ ਇਮੇਜ ਦੀ ਮਦਦ ਦੇ ਨਾਲ ਖੋਜਣ ਤੋਂ ਬਾਅਦ ਸਾਨੂੰ ਖਬਰਾਂ ਦੇ ਕਈ ਪਰਿਣਾਮ ਮਿਲੇ।  

ਐਨਡੀਟੀਵੀ ਦੀ ਰਿਪੋਰਟ ਦੇ ਮੁਤਾਬਿਕ ਗਾਜੀਪੁਰ ਬਾਰਡਰ ਉੱਤੇ ਪਰਵਾਸੀ ਮਜ਼ਦੂਰਾਂ ਨੂੰ ਰੋਕਿਆ ਗਿਆ ਸੀ। ਚੈਨਲ ਨੇ ਗਰਾਊਂਡ ਰਿਪੋਰਟਿੰਗ ਦੇ ਜ਼ਰੀਏ ਨਾਲ ਵੀ ਇਸ ਖਬਰ ਨੂੰ ਦਿਖਾਇਆ ਪਰ ਕਿਤੇ ਵੀ ਸਾਨੂੰ ਵਾਇਰਲ ਹੋ ਰਹੀ ਵੀਡੀਓ ਨਹੀਂ ਮਿਲੀ।   

 

 ਨਾਮਵਰ ਮੀਡੀਆ ਏਜੰਸੀ ਦੈਨਿਕ ਜਾਗਰਣ ਨੇ ਵੀ ਗਾਜ਼ੀਪੁਰ ਦਿੱਲੀ ਸੀਮਾ ਤੇ ਇਕੱਠੇ ਹੋਏ ਪ੍ਰਵਾਸੀ ਮਜ਼ਦੂਰਾਂ ਦੇ ਬਾਰੇ ਵਿੱਚ ਵਿਸਤਾਰ ਦੇ ਨਾਲ ਲਿਖਿਆ ਲੇਖ ਦੇ ਮੁਤਾਬਿਕ ਬਾਰਡਰ ਤੋਂ ਵਾਪਸ ਲਿਆਏ ਗਏ ਮਜ਼ਦੂਰਾਂ ਨੂੰ ਦਿੱਲੀ ਦੇ ਸ਼ੈਲਟਰ ਹੋਮ ਵਿੱਚ ਰੱਖਿਆ ਗਿਆ ਹੈ । ਆਰੀਆ ਹਾਦਸੇ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਹੈ ਕਿ ਕੋਈ ਵੀ ਮਜ਼ਦੂਰ ਪੈਦਲ ਨਹੀਂ ਚੱਲੇਗਾ। ਇਸ ਦੇ ਨਾਲ ਹੀ ਪੈਦਲ ਯਾਤਰੀਆਂ ਨੂੰ ਸੀਮਾ ਦੇ ਅੰਦਰ ਪ੍ਰਵੇਸ਼ ਨਹੀਂ ਮਿਲੇਗਾ ਯੋਗੀ ਨੇ ਇਹ ਵੀ ਕਿਹਾ ਕਿ ਸਥਾਨਕ ਪ੍ਰਸ਼ਾਸਨ ਪੈਦਲ ਚੱਲ ਰਹੇ ਯਾਤਰੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦੀ ਵਿਵਸਥਾ ਨੂੰ ਸੁਨਿਸ਼ਚਿਤ ਕਰਨ।   

शेल्टर होम पहुंचे प्रवासी मजदूरों की स्क्रीनिंग, दिल्ली-यूपी बॉर्डर से लाया गया

ਵਾਇਰਲ ਵੀਡੀਓ ਨੂੰ ਬਾਰੀਕੀ ਤੋਂ ਦੇਖਣ ਤੋਂ ਬਾਅਦ ਅਸੀਂ ਪਾਇਆ ਕਿ ਭੀੜ ਦੇ ਵਿਚ ਸ਼ਾਮਿਲ ਕਿਸੇ ਵੀ ਵਿਅਕਤੀ ਨੇ ਚਿਹਰੇ ਉੱਤੇ ਮਾਸਕ ਨਹੀਂ ਲਗਾਇਆ ਹੋਇਆ ਹੈ। ਅਸੀਂ ਕੁਝ ਕੀ ਵਰਡਜ਼ ਦੀ ਮਦਦ ਦੇ ਨਾਲ ਵਾਇਰਲ ਹੋ ਰਹੀ ਵੀਡੀਓ ਨੂੰ ਯੂ ਟਿਊਬ ਉੱਤੇ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਯੂ ਟਿਊਬ ਉੱਤੇ ਕੁਝ ਵੀਡੀਓ ਮਿਲੀਆਂ।   

    

ਯੂ ਟਿਊਬ ਉੱਤੇ ਵਾਇਰਲ ਹੋ ਰਹੀ ਵੀਡੀਓ ਨੂੰ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਅਪਲੋਡ ਕੀਤਾ ਗਿਆ ਸੀ। ਇਸ ਦੇ ਕੈਪਸ਼ਨ ਵਿਚ ਲਿਖਿਆ ਗਿਆ ਹੈ ਕਿ ਇਹ ਕਲਿੱਪ ਫੈਜ਼ਾਬਾਦ ਵਿੱਚ ਹੋਈ ਆਰਮੀ ਭਰਤੀ ਦੇ ਦੌਰਾਨ ਦੀ ਹੈ। ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਭੀੜ ਦੇ ਸਾਹਮਣੇ ਲੱਕੜ ਦੀ ਬੈਰੀਕੇਡਿੰਗ ਬਣਾਈ ਗਈ ਹੈ ਜੋ ਆਮ ਤੌਰ ਤੇ ਉੱਤੇ ਕਿਸੇ ਆਰਮੀ ਰੈਲੀ ਦੀ ਭਰਤੀ ਦੇ ਦੌਰਾਨ ਬਣਾਈ ਜਾਂਦੀ ਹੈ। ਅਸੀਂ ਵਾਇਰਲ ਹੋ ਰਹੀ ਵੀਡੀਓ ਅਤੇ ਯੂ ਟਿਊਬ ਵੀਡੀਓ ਦੀ  ਆਪਸ ਵਿੱਚ ਤੁਲਨਾ ਕੀਤੀ। ਅਸੀਂ ਪਾਇਆ ਕਿ ਵਾਇਰਲ ਵੀਡੀਓ ਅਤੇ ਯੂ ਟਿਊਬ ਵਿੱਚ ਸਮਾਨਤਾ ਹੈ ।   

 ਖੋਜ ਦੇ ਦੌਰਾਨ ਸਾਨੂੰ ਇੱਕ ਹੋਰ ਵੀਡੀਓ ਮਿਲੀ ਵੀਡੀਓ ਦੇ ਮੁਤਾਬਕ ਫੈਜ਼ਾਬਾਦ ਵਿੱਚ ਆਰਮੀ ਭਰਤੀ ਦੇ ਦੌਰਾਨ ਉਮੜੀ ਹੋਈ ਭੀੜ ਬੇਕਾਬੂ ਹੋ ਗਈ ਜਿਸ ਤੋਂ ਬਾਅਦ ਭਗਦੜ ਮੱਚ ਗਈ ਸੀ। ਕੀ ਸਾਲ 2019 ਵਿੱਚ ਆਰਮੀ ਰੈਲੀ ਦੇ ਦੌਰਾਨ ਫ਼ੈਜ਼ਾਬਾਦ ਵਿਖੇ ਭਗਦੜ ਮੱਚੀ ਸੀ ਜਾਂ ਨਹੀਂ ਇਸ ਦਾ ਸੱਚ ਜਾਣਨ ਦੇ ਲਈ ਅਸੀਂ ਕੁਝ ਕੀਵਰਡ ਦੀ ਮਦਦ ਦੇ ਨਾਲ ਖਬਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ ਅਮਰ ਉਜਾਲਾ ਦਾ ਲੇਖ ਪ੍ਰਾਪਤ ਹੋਇਆ ਜਿਸ ਨੂੰ ਸਾਲ 2019 ਦੇ ਅਕਤੂਬਰ ਮਹੀਨੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।  

अयोध्याः सेना भर्ती के दौरान युवकों ने जमकर मचाया उत्पात, साइन बोर्ड उखाड़े, की तोड़फोड़

ਤੱਥਾਂ ਦੇ ਆਧਾਰ ਤੇ ਅਤੇ ਸਾਡੀ ਜਾਂਚ ਤੋਂ ਬਾਅਦ ਇਹ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ । ਵਾਇਰਲ ਹੋ  ਰਹੀ ਵੀਡੀਓ ਪਿਛਲੇ ਸਾਲ ਅਕਤੂਬਰ 2019 ਵਿੱਚ ਅਯੋਧਿਆ ਵਿਖੇ ਹੋਈ ਆਰਮੀ ਭਰਤੀ ਰੈਲੀ ਦੇ ਦੌਰਾਨ ਦੀ ਹੈ।   

ਟੂਲਜ਼ ਵਰਤੇ:   

  • Invid 
  • ਗੂਗਲ ਸਰਚ
  • ਮੀਡੀਆ ਰਿਪੋਰਟ
  • ਯੂ ਟਿਊਬ ਸਰਚ 
  • ਗੂਗਲ ਰਿਵਰਸ ਇਮੇਜ਼ ਸਰਚ   

ਰਿਜ਼ਲਟ – ਗੁੰਮਰਾਹਕੁੰਨ ਦਾਅਵਾ      

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular