Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਬਿਹਾਰ ਚੋਣਾਂ ਵਿੱਚ ਇਹ ਕੀ ਹੋ ਰਿਹਾ?

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਭੀੜ ਦੇ ਦੁਆਰਾ ਪੁਲਿਸ ਅਤੇ ਕੁਝ ਨਿੱਜੀ ਵਾਹਨਾਂ ਦੇ ਕਾਫ਼ਲੇ ਉੱਤੇ ਪੱਥਰਾਂ ਦੇ ਨਾਲ ਹਮਲਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਬਿਹਾਰ ‘ਚ ਹੋਣ ਜਾ ਰਹੇ ਵਿਧਾਨ ਸਭਾ ਚੋਣਾਂ ਦੀ ਹੈ।
ਸੋਸ਼ਲ ਮੀਡੀਆ ਤੇ ਫੇਸਬੁੱਕ ਪੇਜ ‘ਇੰਟਰਨੈਸ਼ਨਲ ਸਿੱਖ ਲੀਡਰ‘ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ਇਹ ਬਿਹਾਰ ਚੋਣਾਂ ਵਿੱਚ ਕੀ ਹੋ ਰਿਹਾ ਹੈ?
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਜਿਵੇਂ ਫੇਸਬੁੱਕ, ਟਵਿਟਰ ਉੱਤੇ ਇਸ ਵੀਡੀਓ ਨੂੰ ਹੋਰਨਾਂ ਭਾਸ਼ਾਵਾਂ ਅਤੇ ਵੱਖਰੇ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ। ਅਸੀਂ ਪਾਇਆ ਕਿ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀਆਂ ਅਤੇ ਪੁਲਿਸ ਮੁਲਾਜ਼ਮਾਂ ਨੇ ਵੀ ਫੇਸ ਮਾਸਕ ਦੀ ਵਰਤੋਂ ਨਹੀਂ ਕੀਤੀ ਹੋਈ ਸੀ ਜਿਸ ਉੱਤੇ ਸਾਨੂੰ ਸ਼ੱਕ ਹੋਇਆ ਕਿ ਵਾਇਰਲ ਹੋ ਰਿਹੈ ਵੀਡੀਓ ਪੁਰਾਣਾ ਹੈ।
ਹੁਣ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਦੇਸ਼ ਦੀ ਨਾਮਵਰ ਮੀਡੀਆ ਏਜੰਸੀ ਏਬੀਪੀ ਨਿਊਜ਼ ਚੈਨਲ ਦੇ ਅਧਿਕਾਰਿਕ ਯੂ ਟੂਬ ਹੈਂਡਲ ਉੱਤੇ ਮਿਲੀ। ਏਬੀਪੀ ਨਿਊਜ਼ ਚੈਨਲ ਨੇ ਇਸ ਵੀਡੀਓ ਨੂੰ ਜਨਵਰੀ, 2018 ਵਿੱਚ ਅਪਲੋਡ ਕੀਤਾ ਸੀ।
ਸਾਨੂੰ ਵਾਇਰਲ ਹੋ ਰਹੀ ਵੀਡੀਓ ਅਤੇ ਏਬੀਪੀ ਨਿਊਜ਼ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਵੀਡੀਓ ਦੇ ਵਿੱਚ ਕਾਫੀ ਸਮਾਨਤਾਵਾਂ ਨਜ਼ਰ ਆਈਆਂ ਜਿਸਨੂੰ ਤੁਸੀਂ ਨੀਚੇ ਦਿੱਤੀ ਗਈ ਤਸਵੀਰ ਵਿੱਚ ਦੇਖ ਸਕਦੇ ਹੋ।

ਏਬੀਪੀ ਨਿਊਜ਼ ਚੈਨਲ ਦੀ ਰਿਪੋਰਟ ਦੇ ਮੁਤਾਬਕ ਇਹ ਘਟਨਾ ਬਿਹਾਰ ਦੇ ਬਕਸਰ ਜ਼ਿਲੇ ਦੀ ਹੈ ਜਿੱਥੇ ਸਾਲ 2018 ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਲੋਕ ਸਭਾ ਚੋਣਾ ਚੋਣਾਂ ਤੋਂ ਪਹਿਲਾਂ ਅਤੇ ਲਾਲੂ ਯਾਦਵ ਨਾਲ ਗਠਬੰਧਨ ਤੋਂ ਵੱਖਰੇ ਹੋਣ ਤੋਂ ਬਾਅਦ ਆਪਣੀ ਵਿਕਾਸ ਯਾਤਰਾ ਦੀ ਸਮੀਖਿਆ ਕਰਨ ਦੇ ਲਈ ਬਕਸਰ ਜ਼ਿਲੇ ਦੇ ਨੰਦਨ ਪਿੰਡ ਵਿਖੇ ਗਏ ਸਨ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੇ ਕਾਫਿਲੇ ਉੱਤੇ ਹਮਲਾ ਕਰ ਦਿੱਤਾ।
ਅਸੀਂ ਇਸ ਮਾਮਲੇ ਨੂੰ ਲੈ ਕੇ ਗੂਗਲ ਤੇ ਕੁਝ ਹੋਰ ਕੀ ਵਰਡ ਦੀ ਮਦਦ ਦੇ ਨਾਲ ਇਸ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਟਵਿੱਟਰ ਤੇ ANI ਦੁਆਰਾ ਜਨਵਰੀ ਸਾਲ 2018 ਵਿੱਚ ਕੀਤਾ ਇੱਕ ਟਵੀਟ ਮਿਲਿਆ। ਟਵੀਟ ਦੇ ਮੁਤਾਬਕ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਮੀਖਿਆ ਯਾਤਰਾ ਦੇ ਦੌਰਾਨ ਉਨ੍ਹਾਂ ਦੀ ਦੇ ਕਾਫਲੇ ਤੇ ਪਥਰਾਅ ਕੀਤਾ ਗਿਆ ਸੀ।ਹਾਲਾਂਕਿ, ਨਿਤੀਸ਼ ਕੁਮਾਰ ਨੂੰ ਉਥੋਂ ਸੁਰੱਖਿਅਤ ਕੱਢ ਲਿਆ ਗਿਆ ਪਰ ਉਨ੍ਹਾਂ ਦੀ ਸੁਰੱਖਿਆ ਵਿਚ ਤਾਇਨਾਤ ਕੁਝ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ।
#FLASH Convoy of Bihar Chief Minister Nitish Kumar attacked, pelted with stones during a 'samiksha yatra' in Nandar. CM rescued safely, security persons injured.
— ANI (@ANI) January 12, 2018
ਸਰਚ ਦੇ ਦੌਰਾਨ ਸਾਨੂੰ ਨਵਭਾਰਤ ਟਾਈਮਜ਼ ਦੀ ਵੈੱਬਸਾਈਟ ਤੇ ਸਾਲ 2018 ਨੂੰ ਪ੍ਰਕਾਸ਼ਿਤ ਇੱਕ ਲੇਖ ਮਿਲਿਆ। ਲੇਖ ਦੇ ਮੁਤਾਬਕ ਮੁੱਖ ਮੰਤਰੀ ਨਿਤੀਸ਼ ਕੁਮਾਰ ਉੱਤੇ ਹੋਏ ਹਮਲੇ ਦੀ ਜਾਂਚ ਦੇ ਲਈ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ।

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਹਾਲ ਹੀ ਵੀ ਨਹੀਂ ਹੈ। ਵਾਇਰਲ ਵੀਡੀਓ ਸਾਲ 2018 ਦਾ ਹੈ ਜਦੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਆਪਣੀ ਵਿਕਾਸ ਯਾਤਰਾ ਦੀ ਸਮੀਖਿਆ ਕਰਨ ਦੇ ਲਈ ਜ਼ਿਲ੍ਹਾ ਬਕਸਰ ਦੇ ਅਧੀਨ ਪੈਂਦੇ ਪਿੰਡ ਨੰਦਨ ਵਿਖੇ ਗਏ ਸਨ ਜਿੱਥੇ ਕੁਝ ਲੋਕਾਂ ਨੇ ਉਹਨਾਂ ਦੇ ਕਾਫ਼ਲੇ ਤੇ ਹਮਲਾ ਕਰ ਦਿੱਤਾ।