Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਪਾਣੀ ਨਾਲ ਭਰੇ ਇੱਕ ਹਸਪਤਾਲ ਦੇ ਵਾਰਡ ਦੀ ਤਸਵੀਰ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਬਿਹਾਰ ਦੇ ਹਸਪਤਾਲ ਦੀ ਹੈ।
ਭਾਰੀ ਬਾਰਿਸ਼ ਕੇ ਕਾਰਨ ਕਈ ਦੇਸ਼ ਦੇ ਕਈ ਹਸਪਤਾਲਾਂ ਵਿੱਚ ਪਾਣੀ ਵੜਨ ਦੀਆਂ ਖ਼ਬਰਾਂ ਸਾਮ੍ਹਣੇ ਆ ਰਹੀਆਂ ਹਨ। ਇਸ ਵਿੱਚ ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਣੀ ਨਾਲ ਭਰੇ ਇੱਕ ਹਸਪਤਾਲ ਦੇ ਵਾਰਡ ਨੂੰ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਬਿਹਾਰ ਦੇ ਹਸਪਤਾਲ ਦੀ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਦੇ ਉੱਤੇ ਇਸ ਪੋਸਟ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਇੱਕ ਫੇਸਬੁੱਕ ਯੂਜ਼ਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, “ਥੋੜੇ ਸਮੇਂ ਪਹਿਲਾਂ ਕਿਸੇ ਨੇ ਬਿਹਾਰ ਵਾਲਿਆਂ ਨੂੰ ਕਿਹਾ ਸੀ, ਕਿ ਕਿੰਨੇ ਦਾ ਪੈਕਜ ਚਾਹੀਦਾ ਤੁਹਾਨੂੰ 80 ਕਰੋੜ 90 ਕਰੋੜ ਜਾਂ 100 ਕਰੋੜ? ਇਹ ਤਸਵੀਰਾਂ ਬਿਹਾਰ ਦੇ ਹਸਪਤਾਲ ਦੀਆਂ ਹਨ। ਜਿੱਥੇ ਡਾਕਟਰਾਂ ਨੂੰ ਮਰੀਜ਼ ਦੇ ਟੀਕਾ ਲਗਾਉਣ ਲਈ ਰਿਕਸ਼ੇ ਤੇ ਬੈਠ ਕੇ ਜਾਣਾ ਪੈਂਦਾ ਹੈ।”
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਅਤੇ ਸਭ ਤੋਂ ਪਹਿਲਾਂ ਗੂਗਲ ਤੇ ਕੁਝ ਕੀਵਰਡ ਸੀ ਮਦਦ ਦੇ ਨਾਲ ਇਸ ਖਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਕਈ ਲੇਖ ਮਿਲੇ ਜਿਹਨਾਂ ਵਿੱਚ ਬਿਹਾਰ ਦੇ ਹਸਪਤਾਲ ਵਿਚ ਮੀਂਹ ਦਾ ਪਾਣੀ ਵੜਨ ਦੀ ਖਬਰ ਸੀ। ਇੱਕ ਮੀਡਿਆ ਏਜੇਂਸੀ ‘ਹਿੰਦੁਸਤਾਨ’ ਦੀ 10 ਜੁਲਾਈ ਨੂੰ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ, ਬਿਹਾਰ ਦੇ ਆਰਾ ਸਦਰ ਹਸਪਤਾਲ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਦੋ ਦਿਨਾਂ ਦਾ ਇਕੱਠਾ ਕੀਤਾ ਗਿਆ ਕੋਰੋਨਾ ਵਾਇਰਸ ਦਾ ਸੈਮਪਲ ਪਾਣੀ ਵਿਚ ਪ੍ਰਵਾਹ ਹੋ ਗਿਆ।
ਸਰਚ ਦੇ ਦੌਰਾਨ ਸਾਨੂੰ ਇੱਕ ਵੀਡੀਓ ਮਿਲਿਆ, ਜਿਸ ਵਿਚ ਇੱਕ ਵਾਇਰਲ ਤਸਵੀਰ ਵਿੱਚ ਦਿਖਾਈ ਦੇ ਰਹੇ ਡਾਕਟਰ ਨੂੰ ਠੇਲੇ ਉੱਤੇ ਬਹਿ ਕੇ ਪਾਣੀ ਨਾਲ ਭਰੇ ਹਸਪਤਾਲ ਵਿਚ ਜਾਂਦੇ ਹੋਏ ਵੇਖਿਆ ਜਾ ਸਕਦਾ ਹੈ।
ਸਰਚ ਦੇ ਦੌਰਾਨ ਸਾਨੂੰ ਨਾਮੀ ਮੀਡਿਆ ਏਜੇਂਸੀ “NDTV” ਦਾ ਲੇਖ ਮਿਲਿਆ ਜਿਸ ਦੇ ਮੁਤਾਬਕ , ਇਹ ਘਟਨਾ ਬਿਹਾਰ ਦੇ ਸੁਪੌਲ ਜਿਲੇ ਦੀ ਹੈ, ਜਿਥੇ ਕੋਵਿਡ-19 ਸੈਂਟਰ ਵਿਚ ਪਾਣੀ ਭਰ ਗਿਆ ਸੀ ਅਤੇ ਇਸ ਕਾਰਨ ਕਰਕੇ ਡਾ. ਅਮਰਿੰਦਰ ਕੁਮਾਰ ਨੂੰ ਠੇਲੇ ਉੱਤੇ ਬਹਿ ਕੇ ਹਸਪਤਾਲ ਵਿੱਚ ਜਾਣਾ ਪਿਆ ਸੀ।
ਹਾਲਾਂਕਿ, ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਦੂਜੀ ਤਸਵੀਰ ਨਹੀਂ ਮਿਲੀ ਜਿਸ ਵਿੱਚ ਪਾਣੀ ਨਾਲ ਭਰੇ ਹਸਪਤਾਲ ਦੇ ਵਾਰਡ ਨੂੰ ਵੇਖਿਆ ਜਾ ਸਕਦਾ ਹੈ।
ਹੁਣ ਅਸੀਂ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਦੇ ਨਾਲ ਦੂਜੀ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਕਈ ਮੀਡਿਆ ਏਜੇਂਸੀਆਂ ਵਲੋਂ ਪ੍ਰਕਾਸ਼ਿਤ ਕੀਤੇ ਗਏ ਲੇਖ ਮਿਲੇ ਜਿਸ ਵਿੱਚ ਵਾਇਰਲ ਹੋ ਰਹੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਹਨਾਂ ਰਿਪੋਰਟਾਂ ਦੇ ਮੁਤਾਬਕ , ਵਾਇਰਲ ਤਸਵੀਰ ਹੈਦਰਾਬਾਦ ਦੇ ਉਸਮਾਨੀਆ ਹਸਪਤਾਲ ਦੀ ਹੈ।
“Hindustan times” ਦੀ ਰਿਪੋਰਟ ਦੇ ਮੁਤਾਬਕ , 15 ਜੁਲਾਈ ਨੂੰ ਭਾਰੀ ਮੀਂਹ ਤੋਂ ਬਾਅਦ ਹੈਦਰਾਬਾਦ ਦੇ ਉਸਮਾਨੀਆ ਹਸਪਤਾਲ ਵਿੱਚ ਬਣਾਏ ਗਏ COVID ਸੈਂਟਰ ਵਿੱਚ ਪਾਣੀ ਵੜ ਗਿਆ ਸੀ।
ਇੱਕ ਹੋਰ ਨਾਮੀ ਮੀਡਿਆ ਏਜੇਂਸੀ “Deccan herald” ਨੇ ਵੀ ਇਹਨਾਂ ਤਸਵੀਰਾਂ ਨੂੰ ਉਸਮਾਨੀਆ ਹਸਪਤਾਲ , ਹੈਦਰਾਬਾਦ ਦਾ ਦੱਸਕੇ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ਉੱਤੇ ਸ਼ੇਅਰ ਕੀਤਾ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਨੂੰ ਫਰਜ਼ੀ ਅਤੇ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਤਸਵੀਰਾਂ ਬਿਹਾਰ ਦੀ ਨਹੀਂ ਸਗੋਂ ਹੈਦਰਾਬਾਦ ਦੇ ਉਸਮਾਨੀਆ ਹਸਪਤਾਲ ਦੀਆਂ ਹਨ।
https://twitter.com/DeccanHerald/status/1283664183763099648
https://twitter.com/DrHarjitBhatti/status/1283679200348528645