Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸ਼ਾਹਬਾਜ਼ ਸ਼ਰੀਫ਼ ਨੇ ਜੰਗਬੰਦੀ ਤੋਂ ਪਹਿਲਾਂ ਹੀ ਹਾਰ ਮੰਨ ਲਈ ਸੀ
ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਇਹ ਵੀਡੀਓ ਐਡਿਟ ਕੀਤਾ ਗਿਆ ਹੈ। ਵੀਡੀਓ ਵਿੱਚ ਆਡੀਓ ਵੱਖਰੇ ਤੌਰ 'ਤੇ ਜੋੜਿਆ ਗਿਆ ਹੈ।
ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਸੰਸਾਧਨਾਂ ਦੀ ਘਾਟ ਬਾਰੇ ਗੱਲ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਨੂੰ ਇਸ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਕਿ ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਮੂਲ ਕਾਰਨ ਸੀ।
10 ਮਈ ਦੀ ਸ਼ਾਮ ਨੂੰ ਭਾਰਤ ਅਤੇ ਪਾਕਿਸਤਾਨ ਜੰਗਬੰਦੀ ਲਈ ਸਹਿਮਤ ਹੋਏ ਸਨ। ਭਾਰਤ ਸਰਕਾਰ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇਸਦਾ ਐਲਾਨ ਕੀਤਾ ਸੀ, ਜਦੋਂ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਉਨ੍ਹਾਂ ਦੇ ਕਈ ਮੰਤਰੀਆਂ ਨੇ ਸੋਸ਼ਲ ਮੀਡੀਆ ‘ਤੇ ਆ ਕੇ ਇਸਦਾ ਐਲਾਨ ਕੀਤਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀ ਆਪਣੀ ਐਕਸ ਪੋਸਟ ਵਿੱਚ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ।
ਵਾਇਰਲ ਵੀਡੀਓ 1 ਮਿੰਟ 9 ਸੈਕਿੰਡ ਲੰਬਾ ਹੈ, ਜਿਸ ਵਿੱਚ ਸ਼ਾਹਬਾਜ਼ ਸ਼ਰੀਫ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, “ਮੇਰੇ ਪਿਆਰੇ ਦੇਸ਼ ਵਾਸੀਓ, ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਗੰਭੀਰ ਅਤੇ ਦਰਦਨਾਕ ਸੱਚ ਦੱਸਣ ਜਾ ਰਿਹਾ ਹਾਂ। ਅਸੀਂ ਭਾਰਤ ਨਾਲ ਆਪਣੀ ਜੰਗ ਵਿੱਚ ਪਿੱਛੇ ਹਟ ਰਹੇ ਹਾਂ। ਅਸੀਂ ਬਹਾਦਰੀ ਨਾਲ ਲੜ ਰਹੇ ਹਾਂ, ਪਰ ਸਰੋਤਾਂ ਦੀ ਘਾਟ, ਰਾਜਨੀਤਿਕ ਅਲੱਗ-ਥਲੱਗਤਾ ਅਤੇ ਦੁਸ਼ਮਣ ਦੀ ਤਾਕਤ ਨੇ ਸਾਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਇਹ ਕਹਿਣਾ ਦੁੱਖ ਦੀ ਗੱਲ ਹੈ ਕਿ ਤੁਰਕੀ ਤੋਂ ਇਲਾਵਾ, ਕੋਈ ਵੀ ਸਾਡੇ ਨਾਲ ਨਹੀਂ ਖੜ੍ਹਾ ਹੋਇਆ, ਨਾ ਅਰਬ, ਨਾ ਚੀਨ ਅਤੇ ਨਾ ਹੀ ਕੋਈ ਹੋਰ”।
ਇਸ ਵੀਡੀਓ ਨੂੰ X ‘ਤੇ ਇਸ ਕੈਪਸ਼ਨ ਨਾਲ ਸਾਂਝਾ ਕੀਤਾ ਜਾ ਰਿਹਾ ਹੈ ,”ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਮੂਲ ਕਾਰਨ”।
ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਇਸ ਭਾਸ਼ਣ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਯੂਟਿਊਬ ਅਕਾਊਂਟ ਨੂੰ ਸਰਚ ਕੀਤਾ। ਇਸ ਦੌਰਾਨ ਸਾਨੂੰ ਉਹਨਾਂ ਦੇ ਯੂਟਿਊਬ ਅਕਾਊਂਟ ‘ਤੇ 7 ਮਈ, 2025 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਇਸ ਵੀਡੀਓ ਦੇ ਸ਼ੁਰੂਆਤੀ ਦ੍ਰਿਸ਼ ਵਾਇਰਲ ਵੀਡੀਓ ਦੇ ਹਿੱਸੇ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ।
ਹਾਲਾਂਕਿ, 7 ਮਈ 2025 ਨੂੰ ਪਾਕਿਸਤਾਨ ਦੇ ਸੰਸਦ ਵਿੱਚ ਸ਼ਾਹਬਾਜ਼ ਸ਼ਰੀਫ ਦੁਆਰਾ ਦਿੱਤੇ ਗਏ ਇਸ ਭਾਸ਼ਣ ਦੇ ਵੀਡੀਓ ਵਿੱਚ ਉਹ ਆਡੀਓ ਮੌਜੂਦ ਨਹੀਂ ਸੀ, ਜੋ ਵਾਇਰਲ ਵੀਡੀਓ ਵਿੱਚ ਸੁਣਾਈ ਦੇ ਰਹੀ ਹੈ। ਉਹ ਪੂਰੀ ਸੰਸਦ ਵਿੱਚ ਪਾਕਿਸਤਾਨੀ ਹਵਾਈ ਸੈਨਾ ਦੀ ਤਿਆਰੀਆਂ ਦਾ ਜ਼ਿਕਰ ਕਰ ਰਹੇ ਸਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਜਾਂਚ ਵਿਚ ਸਾਨੂੰ ਸ਼ਾਹ ਦੇ ਭਾਸ਼ਣ ਦਾ ਪੂਰਾ ਵੀਡੀਓ ਵੀ ਫੇਸਬੁੱਕ ਪੇਜ ਤੋਂ 7 ਮਈ 2025 ਨੂੰ ਲਾਈਵ ਕੀਤਾ ਮਿਲਿਆ। 19 ਮਿੰਟ ਦੀ ਇਸ ਵੀਡੀਓ ਵਿੱਚ ਮੌਜੂਦ ਦ੍ਰਿਸ਼ ਵਾਇਰਲ ਵੀਡੀਓ ਨਾਲ ਮੇਲ ਖਾ ਰਹੇ ਸਨ। ਸ਼ਹਿਬਾਜ਼ ਸ਼ਰੀਫ ਹੱਥ ਚੁੱਕ ਕੇ ਭਾਸ਼ਣ ਦਿੰਦੇ ਹਨ ਅਤੇ ਉਨ੍ਹਾਂ ਦੇ ਪਿੱਛੇ ਮੌਜੂਦ ਸ਼ਖਸ ਹੱਥ ‘ਤੇ ਹੱਥ ਰੱਖੀ ਨਜ਼ਰ ਆ ਰਹੇ ਹਨ।
ਇਸ ਫੇਸਬੁੱਕ ਵੀਡੀਓ ਵਿੱਚ ਵੀ ਵਾਇਰਲ ਵੀਡੀਓ ਵਿੱਚ ਸੁਣਾਈ ਦੇਣ ਵਾਲਾ ਆਡੀਓ ਮੌਜੂਦ ਨਹੀਂ ਸੀ ਸਗੋਂ ਇਸ ਦੌਰਾਨ ਸ਼ਾਹਬਾਜ਼ ਨੇ ਸੰਸਦ ਵਿੱਚ ਭਾਰਤ ਵੱਲੋਂ ਕੀਤੀ ਗਈ ਕਾਰਵਾਈ ਅਤੇ ਪਾਕਿਸਤਾਨੀ ਫੌਜ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਸੀ।
ਇਸ ਤੋਂ ਇਲਾਵਾ ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ, ਅਸੀਂ ਇਹ ਵੀ ਪਾਇਆ ਕਿ ਇਸ ਵੀਡੀਓ ਦੇ ਸ਼ੁਰੂ ਵਿੱਚ ਮੌਜੂਦ ਹਿੱਸਿਆਂ ਨੂੰ ਵਾਰ-ਵਾਰ ਦੁਹਰਾਇਆ ਜਾ ਰਿਹਾ ਹੈ, ਜਿਵੇਂ ਕਿ ਸ਼ਾਹਬਾਜ਼ ਸ਼ਰੀਫ ਦੇ ਪਿੱਛੇ ਬੈਠਾ ਵਿਅਕਤੀ ਕੁਝ ਅੰਤਰਾਲਾਂ ‘ਤੇ ਉਸੇ ਤਰੀਕੇ ਨਾਲ ਆਪਣਾ ਹੱਥ ਚੁੱਕ ਰਿਹਾ ਹੈ, ਜੋ ਕਿ ਅਸਲ ਵੀਡੀਓ ਵਿੱਚ ਉਸ ਤਰੀਕੇ ਨਾਲ ਨਹੀਂ ਦਿਖਾਈ ਦਿੰਦਾ।
ਇਸ ਤੋਂ ਬਾਅਦ ਅਸੀਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਇਸ ਵੀਡੀਓ ਵਿੱਚ ਮੌਜੂਦ ਆਡੀਓ ਅਤੇ ਵੀਡੀਓ ਦੇ ਕੁਝ ਹਿੱਸੇ AI ਦੁਆਰਾ ਤਿਆਰ ਕੀਤੇ ਗਏ ਹਨ। ਇਸ ਦੌਰਾਨ ਅਸੀਂ ਹਾਈਵ ਅਤੇ ਇਲੈਵਨ ਲੈਬ ਵਰਗੇ ਏਆਈ ਡਿਟੈਕਸ਼ਨ ਟੂਲ ਦੀ ਮਦਦ ਨਾਲ ਵੀਡੀਓ ਦੀ ਜਾਂਚ ਕੀਤੀ। ਦੋਵਾਂ ਟੂਲ ਨੇ ਆਡੀਓ ਦੇ AI-ਜਨਰੇਟਡ ਹੋਣ ਦੀ 98 ਪ੍ਰਤੀਸ਼ਤ ਸੰਭਾਵਨਾ ਦਿਖਾਈ, ਪਰ ਵੀਡੀਓ ਬਾਰੇ ਸਾਨੂੰ ਕੋਈ ਖਾਸ ਸੰਕੇਤ ਨਹੀਂ ਮਿਲੇ।
ਸਾਡੀ ਜਾਂਚ ਵਿੱਚ ਮਿਲੇ ਸਬੂਤਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਇਹ ਵੀਡੀਓ ਐਡਿਟ ਕੀਤਾ ਗਿਆ ਹੈ। ਵੀਡੀਓ ਵਿੱਚ ਆਡੀਓ ਵੱਖਰੇ ਤੌਰ ‘ਤੇ ਜੋੜਿਆ ਗਿਆ ਹੈ।
Our Sources
Video uploaded by Shehbaz Sharif YT account on 7th May 2025
Video uploaded by Shehbaz Sharif FB account on 7th May 2025
Analysis by AI detection tools
Shaminder Singh
June 9, 2025
Runjay Kumar
June 5, 2025
Shaminder Singh
June 3, 2025