ਸੋਮਵਾਰ, ਅਪ੍ਰੈਲ 29, 2024
ਸੋਮਵਾਰ, ਅਪ੍ਰੈਲ 29, 2024

HomeFact Checkਫੀਸ ਨਾਂ ਭਰ ਪਾਉਣ ਤੇ ਟੀਚਰ ਨੇ ਆਪਣੀ ਸਟੂਡੈਂਟ ਨਾਲ ਕਰਵਾਇਆ ਵਿਆਹ?

ਫੀਸ ਨਾਂ ਭਰ ਪਾਉਣ ਤੇ ਟੀਚਰ ਨੇ ਆਪਣੀ ਸਟੂਡੈਂਟ ਨਾਲ ਕਰਵਾਇਆ ਵਿਆਹ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਫੀਸ ਨਾਂ ਭਰ ਪਾਉਣ ਤੇ ਟੀਚਰ ਨੇ ਆਪਣੀ ਸਟੂਡੈਂਟ ਨਾਲ ਕਰਵਾਇਆ ਵਿਆਹ

Fact
ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ ਜਿਸ ਨੂੰ ਸੋਸ਼ਲ ਮੀਡੀਆ ਯੂਜ਼ਰ ਸੱਚ ਮੰਨਦਿਆਂ ਸ਼ੇਅਰ ਕਰ ਰਹੇ ਹਨ।

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜ਼ੁਰਗ ਵਿਅਕਤੀ ਨੂੰ ਆਪਣੀ ਉਮਰ ਤੋਂ ਛੋਟੀ ਕੁੜੀ ਨਾਲ ਵਿਆਹ ਕਰਵਾਉਂਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਫੀਸ ਨਾਂ ਭਰ ਪਾਉਣ ਤੇ ਟੀਚਰ ਨੇ ਆਪਣੀ ਸਟੂਡੈਂਟ ਨਾਲ ਵਿਆਹ ਕਰਵਾਇਆ।

ਫੇਸਬੁੱਕ ਪੇਜ ‘Miles and smiles’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਫੀਸ ਨਾਂ ਭਰ ਪਾਉਣ ਤੇ ਟੀਚਰ ਨੇ ਆਵਦੀਆਂ ਧੀਆਂ ਵਰਗੀ ਸਟੂਡੈਂਟ ਨਾਲ ਰਚਿਆ ਵਿਆਹ’

ਫੀਸ ਨਾਂ ਭਰ ਪਾਉਣ ਤੇ ਟੀਚਰ ਨੇ ਆਪਣੀ ਸਟੂਡੈਂਟ ਨਾਲ ਕਰਵਾਇਆ ਵਿਆਹ

ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਬੁਜ਼ੁਰਗ ਨੂੰ ਨੀਲੇ ਰੰਗ ਦੀ ਸਕੂਲੀ ਯੂਨੀਫਾਰਮ ਪਹਿਨੇ ਇੱਕ ਕੁੜੀ ਨੂੰ ਫੁੱਲਾਂ ਦੀ ਮਾਲਾ ਪਹਿਨਾਉਂਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਬਜ਼ੁਰਗ ਕਹਿੰਦਾ ਹੈ,’ਇਹ ਮੇਰੀ ਸਟੂਡੈਂਟ ਸੀ। ਮੈਂ ਇਸਨੂੰ ਪੜ੍ਹਾਉਂਦਾ ਸੀ। ਇਸ ਉੱਪਰ ਫੀਸ ਵੀ ਬਹੁਤ ਹੋ ਗਿਆ। ਦੱਸ ਹਜ਼ਾਰ ਹੋ ਗਏ ਸੀ ਅਤੇ ਇਹ ਦੇ ਨਹੀਂ ਪਾ ਰਹੀ ਸੀ ਤਾਂ ਮੈਂ ਸੋਚਿਆ ਕਿ ਕੀ ਕੀਤਾ ਜਾਵੇ। ਮੈਂ ਇਸ ਨਾਲ ਵਿਆਹ ਕਰ ਲਿਆ। ਤੁਸੀਂ ਸਾਨੂੰ ਅਸ਼ੀਰਵਾਦ ਦਿਓ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਵਾਇਰਲ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੋਰਾਨ ਸਾਨੂੰ ਇਹ ਵੀਡੀਓ ਇੰਸਟਾਗ੍ਰਾਮ ਅਕਾਊਂਟ ‘ਅਪਨ ਮੈਥਲੀ’ ਦੁਆਰਾ ਅਪਲੋਡ ਮਿਲੀ। ਇਸ ਅਕਾਉਂਟ ਦੇ ਵਿੱਚ ਇਸ ਵੀਡੀਓ ਦੇ ਤਿੰਨ ਪਾਰਟ ਦੇਖੇ ਜਾ ਸਕਦੇ ਹਨ। ਅਸੀਂ ਅਪਨ ਮੈਥਲੀ ਦੇ ਬਾਇਓ ਸੈਕਸ਼ਨ ਨੂੰ ਖੰਗਾਲ਼ਾ ਜਿਸ ਵਿੱਚ ਵੀਡੀਓ ਕ੍ਰਿਏਟਰ ਲਿਖਿਆ ਸੀ।

Instagram will load in the frontend.

ਇਸ ਦੇ ਨਾਲ ਹੀ ਅਸੀਂ ਅਕਾਊਂਟ ਦੇ ਵਿਚ ਅਪਲੋਡ ਬਾਕੀ ਹੋਰ ਵੀਡੀਓ ਨੂੰ ਵੀ ਦੇਖਿਆ। ਇਹਨਾਂ ਵੀਡੀਓ ਦੇ ਵਿੱਚ ਹੁਬੂਹੁ ਵਿਅਕਤੀਆਂ ਨੂੰ ਦੇਖਿਆ ਜਾ ਸਕਦਾ ਹੈ।

Instagram will load in the frontend.

ਪੜਤਾਲ ਨੂੰ ਅੱਗੇ ਵਧਾਉਂਦੇ ਅਸੀਂ ਅਪਨ ਮੈਥਲੀ ਦੇ ਐਡਮਿਨ ਨੂੰ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ ਜਿਸ ਨੂੰ ਸੋਸ਼ਲ ਮੀਡੀਆ ਯੂਜ਼ਰ ਸੱਚ ਮੰਨਦਿਆਂ ਸ਼ੇਅਰ ਕਰ ਰਹੇ ਹਨ।

Result: Missing Context

Our Sources

Video uploaded on Appanmaithili on December 27, 2023
Video uploaded on Appanmaithili on December 27, 2023

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular